ਸ਼੍ਰੋਮਣੀ ਅਕਾਲੀ ਦਲ 'ਵਾਰਿਸ਼ ਪੰਜਾਬ ਦੇ' ਪੰਜਾਬ ਯੂਨੀਵਰਸਿਟੀ ਨੂੰ ਭਗਵਾ ਕਰਨ ਵਿਰੁੱਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਸਥ, ਪੀਐੱਸਯੂ ਲਲਕਾਰ ਅਤੇ ਹੋਰਨਾਂ ਦੀ ਹਮਾਇਤ 'ਚ ਆਇਆ...

ਸ਼੍ਰੋਮਣੀ ਅਕਾਲੀ ਦਲ 'ਵਾਰਿਸ਼ ਪੰਜਾਬ ਦੇ' ਪੰਜਾਬ ਯੂਨੀਵਰਸਿਟੀ ਨੂੰ ਭਗਵਾ ਕਰਨ ਵਿਰੁੱਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਸਥ, ਪੀਐੱਸਯੂ ਲਲਕਾਰ ਅਤੇ ਹੋਰਨਾਂ ਦੀ ਹਮਾਇਤ 'ਚ ਆਇਆ...

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੋਰ ਸਭ ਕੁਝ ਹੈ ਪਰ

ਗੁਰਾਂ ਦੇ ਨਾਂ 'ਤੇ ਵਸਦੇ ਪੰਜਾਬ 'ਚ 'ਪੰਜਾਬ ਦੀ ਰੂਹ' ਪੰਜਾਬ ਦਾ "ਪੰਜਾਬੀ ਕਲਚਰ" ਨਹੀਂ : ਸੀਨੀ. ਪੱਤਰਕਾਰ ਕਰਮਜੀਤ ਸਿੰਘ

ਚੰਡੀਗੜ੍ਹ 22 ਜੁਲਾਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਭਗਵਾਕਰਨ ਵਿਰੁੱਧ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਅਰੰਭੇ ਸੰਘਰਸ਼ ਹਿੱਸਾ ਬਣਦਿਆਂ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਦਿਆਰਥੀ ਜਥੇਬੰਦੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਜਬਰਦਸਤੀਆਂ ਕਰਨ ਦੀਆਂ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਦਬਾਅ ਅਤੇ ਧੱਕੇਸ਼ਾਹੀ ਰਾਹੀਂ। ਖਾਸ ਗੱਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਮੁੜ ਆਰਐਸਐਸ ਵੱਲੋਂ ਪ੍ਰੋਗਰਾਮ ਨੂੰ ਰੋਕਣ ਲਈ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਫਿਲਹਾਲ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਤੋਂ ਬਿਨਾਂ ਹੋਰ ਕੋਈ ਵੀ ਕਿਸਾਨ ਜਥੇਬੰਦੀ ਸਮਾਜ ਸੇਵੀ ਜਥੇਬੰਦੀਆਂ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਭਗਵਾ ਕਰਨ ਨੂੰ ਰੋਕਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਕੋਈ ਨਹੀਂ ਪਹੁੰਚਿਆ ਜਦੋਂ ਕਿ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਜਥੇਬੰਦੀਆਂ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਕਰ ਰਹੀ ਕੇਂਦਰ ਸਰਕਾਰ ਆਰਐਸਐਸ ਰਾਹੀਂ ਵੱਖ ਵੱਖ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ ਪ੍ਰੰਤੂ ਪੰਜਾਬ ਦੇ ਸਵਾਰਥੀ ਲੀਡਰਾਂ ਅਤੇ ਸਮਾਜ ਸੇਵੀ ਅਤੇ ਪੰਥਕ ਹਮਦਰਦੀਆਂ ਨੂੰ ਪੰਜਾਬ ਦੇ ਸੁਨਹਿਰੀ ਭਵਿੱਖ ਦਾ ਕੋਈ ਫਿਕਰ ਨਹੀਂ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੰਘਰਸ਼ਸ਼ੀਲ ਵਿਦਿਆਰਥੀ ਜਥੇਬੰਦੀਆਂ ਵੱਲੋਂ ਜੇ ਮੈਂ ਆਰ ਐਸ ਐਸ ਦੇ ਪ੍ਰੋਗਰਾਮਾਂ ਨੂੰ ਰੋਕਣ ਲਈ ਪੁਲਿਸ ਦੀਆਂ ਮਾਰਾਂ ਧੱਕੇਸ਼ਾਹੀਆਂ ਅਤੇ ਹੋਰ ਅੱਤਿਆਚਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਸ ਬਾਰੇ ਪੰਜਾਬ ਦੇ ਖਾਸ ਕਰਕੇ ਨੌਜਵਾਨਾਂ ਸਿਆਸੀ ਲੀਡਰਾਂ ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੱਡੇ ਪੱਧਰ ਤੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਇੱਕ ਅਹਿਮ ਸਿੱਖਿਆ ਅਦਾਰਾ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਅਕੁਾਇਰ ਕਰਕੇ ਉਸਾਰੀ ਗਈ ਹੈ ਅਤੇ ਹੁਣ ਆਰਐਸਐਸ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਤੇ ਪੰਜਾਬ ਸਰਕਾਰ ਦੀ ਮਦਦ ਨਾਲ ਇਸ ਉੱਤੇ ਕਬਜ਼ਾ ਕਰਕੇ ਆਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਬਾਰ ਬਾਰ ਕਰ ਰਹੀ ਹੈ ਹੈ ਜਦੋਂ ਕਿ ਪੰਜਾਬ ਦੇ ਲੋਕ ਕਦੇ ਵੀ ਇਹੋ ਜਿਹਾ ਕੁਝ ਨਹੀਂ ਹੋਣ ਦੇਣਗੇ। ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਸੀਨੀਅਰ ਆਗੂਆਂ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪਹੁੰਚ ਕੇ ਜਿਵੇਂ ਵਿਦਿਆਰਥੀਆਂ ਜਥੇਬੰਦੀਆਂ ਨਾਲ ਹਮਦਰਦੀ ਅਤੇ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ ਉਸ ਪ੍ਰਤੀ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਆਖਿਰਕਾਰ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪੰਜਾਬ ਯੂਨੀਵਰਸਿਟੀ ਨੂੰ ਭਗਵਾ ਕਰਨ ਦੇ ਵਿਰੁੱਧ ਸੰਘਰਸ਼ ਕਰਨ ਵਾਲੀ ਵੱਡੀ ਜਥੇਬੰਦੀ ਸਥ ਅਤੇ ਹੋਰ ਜਥੇਬੰਦੀਆਂ ਦੀ ਹਮਾਇਤ ਵਿੱਚ ਉਤਰੀ ਹੈ। ਦਿਲਚਸਪ ਸੱਚਾਈ ਇਹ ਹੈ ਕਿ ਜਿਸ ਵੇਲੇ ਸਥ ਅਤੇ ਹੋਰ ਜਥੇਬੰਦੀਆਂ ਸੈਨਿਟ ਦੀਆਂ ਚੋਣਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਸਨ ਤਾਂ ਪੰਜਾਬ ਵਿੱਚ ਇੱਕ ਵੀ ਧਿਰ ਨਹੀਂ ਸੀ ਰਹਿ ਗਈ ਜਿਸ ਨੇ ਯੂਨੀਵਰਸਟੀ ਵਿੱਚ ਆ ਕੇ ਹਾਜਰੀ ਨਾ ਭਰੀ ਹੋਵੇ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਦੀ ਹਮਾਇਤ ਨਾ ਕੀਤੀ ਹੋਵੇ। ਪਰ ਅੱਜ ਇਹਨਾਂ ਵਿਦਿਆਰਥੀਆਂ ਦੀ ਬਾਂਹ ਫੜਨ ਲਈ ਕੋਈ ਨਹੀਂ ਆਇਆ ਜਿਵੇਂ ਇਕੱਲਾ ਇਹ ਵਿਦਿਆਰਥੀਆਂ ਦਾ ਹੀ ਕੰਮ ਹੋਵੇ । ਸਭ ਇੱਕ ਤਰ੍ਹਾਂ ਨਾਲ ਆਪਣੇ-ਆਪਣੇ ਸਵਾਰਥਾਂ ਨਾਲ ਬੱਝੇ ਹੋਏ ਹਨ ਅਤੇ ਨਹੀਂ ਜਾਣਦੇ ਕਿ ਪੰਜਾਬ ਯੂਨੀਵਰਸਿਟੀ ਵਿੱਚ ਚੁੱਪ ਚੁਪੀਤੇ ਕਿਵੇਂ ਆਰਐਸਐਸ ਨੇ ਆਪਣੀ ਥਾਂ ਬਣਾਈ ਹੈ। ਇਹ ਸਥ, ਪੀਐਸਯੂ ਲਲਕਾਰ ਆਦਿ ਹਨ ਜਿਨ੍ਹਾਂ ਨੇ ਪੰਜਾਬ ਦੀ ਨੰਬਰੀ ਰਾਸ਼ਟਰੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਦੇ ਹੀ ਇੱਕ ਅਹਿਮ ਸਿੱਖਿਆ ਅਦਾਰਾ ਰਹਿਣ ਦਾ ਅਧਿਕਾਰ ਪ੍ਰਤੀ ਸੰਘਰਸ਼ ਕੀਤਾ। ਜਿਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿੱਚ ਪੰਜਾਬੀਅਤ ਦਾ ਮਾਹੌਲ ਪੈਦਾ ਕੀਤਾ ਅਤੇ ਦਸਤਾਰਾਂ ਵਾਲੇ ਮੁੰਡੇ ਵੱਡੀ ਪੱਧਰ ਉੱਤੇ ਯੂਨੀਵਰਸਟੀ ਵਿੱਚ ਆਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਹੈ ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਰ ਸਭ ਕੁਝ ਹੈ ਪਰ "ਪੰਜਾਬ" ਨਹੀਂ ਹੈ, ਦੂਜੇ ਸ਼ਬਦਾਂ ਵਿੱਚ ਪੰਜਾਬ ਦਾ "ਪੰਜਾਬੀ""ਕਲਚਰ ਨਹੀਂ ਹੈ ਗੁਰਾਂ ਦੇ ਨਾਂ ਤੇ ਵਸਦੇ ਇਹ ਪੰਜਾਬ ਦੀ ਰੂਹ ਨਹੀਂ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.