ਕਾਰਤਿਕ ਵਾਲੀਆ ਨੂੰ ਜਨਰਲ ਸਕੱਤਰ, ਜ਼ਿਲ੍ਹਾ ਯੂਥ ਕਾਂਗਰਸ ਕਪੁਰਥਲਾ ਨਿਯੁਕਤੀ ਪੱਤਰ ਸੌਂਪਿਆ ਗਿਆ
- ਰਾਜਨੀਤੀ
- 04 Aug, 2026 03:13 PM (Asia/Kolkata)
ਕਪੂਰਥਲਾ 4 ਅਗਸਤ ਗੌਰਵ ਮੜੀਆ
ਬੀਤੇ ਦਿਨ ਏਕਤਾ ਭਵਨ ਵਿਖੇ ਯੂਥ ਕਾਂਗਰਸ ਦੇ ਸੰਗਠਨਾਤਮਕ ਵਿਸਥਾਰ ਤਹਿਤ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਰਾਣਾ ਗੁਰਜੀਤ ਸਿੰਘ ਐਮ.ਐਲ.ਏ ਕਪੁਰਥਲਾ ਅਗਵਾਈ ਹੇਠ ਕਾਰਤਿਕ ਵਾਲੀਆ ਨੂੰ ਜਨਰਲ ਸਕੱਤਰ, ਜ਼ਿਲ੍ਹਾ ਯੂਥ ਕਾਂਗਰਸ ਕਪੁਰਥਲਾ ਨਿਯੁਕਤੀ ਪੱਤਰ ਸੌਂਪਿਆ ਗਿਆ ।
ਇਹ ਨਿਯੁਕਤੀਆਂ ਨੌਜਵਾਨ ਆਗੂ ਅਗਮ ਪ੍ਰਸ਼ਾਰ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਕਪੁਰਥਲਾ ਦੀ ਹਾਜ਼ਰੀ ਵਿੱਚ ਕੀਤੀਆਂ ਗਈਆਂ। ਇਸ ਮੌਕੇ ਕੁਲਦੀਪ ਸਿੰਘ ਸਪੈਸ਼ਲ ਇਨਵਾਈਟੀ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ, ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ, ਦੀਪੂ ਸਰਪੰਚ ਦੰਦੂਪੁਰ, ਅਵਤਾਰ ਸਿੰਘ ਸੋਢੀ , ਸੁਜਲ ਮਲਹੋਤਰਾ ਸਾਬਕਾ ਮੀਤ ਪ੍ਰਧਾਨ ਜਿਲਾ ਯੂਥ ਕਾਂਗਰਸ ਕਪੁਰਥਲਾ, ਪਲਾ ਪ੍ਰਧਾਨ , ਵਿਕਾਸ ਸ਼ਰਮਾ , ਬਲਬੀਰ ਬਿਰਾ ,ਤਜਿੰਦਰ ਭੰਡਾਰੀ , ਬਲਜੀਤ ਕਲਾ , ਨਰੈਣ ਵਸ਼ਿਸ਼ਟ , ਗੁਰਪ੍ਰੀਤ ਗੋਪੀ ਹਲਕਾ ਪ੍ਰਧਾਨ, ਨਵਜੋਤ ਮਾਹਲ ਸ਼ਹਿਰੀ ਪ੍ਰਧਾਨ,ਸਕੱਤਰ ਮਿੰਟੂ ਕੁਮਾਰ, ਸਿਮਰਨਜੀਤ ਮਾਹਲ, ਵਿਕਾਸ ਸ਼ਰਮਾ, ਪਰਵੀਨ ਜੋਸ਼ੀ, ਸੰਦੀਪ ਸਹਿਗਲ, ਜਤਿਨ ਪ੍ਰਭਾਕਰ, ਆਯੁਸ਼ ਗੁਪਤਾ, ਲੱਕੀ ਭੋਪਾਲ, ਹੈਪੀ ਜੀ, ਗੁਰਪਾਲ ਚੌਧਰੀ, ਵਰੁਣ ਸ਼ਰਮਾ ਅਤੇ ਕੇਸ਼ਵ ਤਿਵਾਰੀ ਵੀ ਹਾਜ਼ਰ ਰਹੇ। ਨਵੇਂ ਅਹੁਦੇਦਾਰਾਂ ਨੂੰ ਹਾਰਦਿਕ ਵਧਾਈਆਂ। ਆਸ ਹੈ ਕਿ ਉਹ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
Leave a Reply