ਹਿੰਦੂਤਵੀ/ਮੋਦੀ ਸਰਕਾਰ ਉੱਤੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ, ਸ਼ਾਨਦਾਰ ਰਹੀ ਸਿੱਖਾਂ ਦੀ ਭੂਮਿਕਾ
- ਰਾਜਨੀਤੀ
- 25 Jul, 2026 12:49 PM (Asia/Kolkata)
ਪਿਛਲੇ 12 ਸਾਲਾਂ ਵਿੱਚ ਇਹ ਦੂਸਰੀ ਵਾਰੀ ਹੋਇਆ ਹੈ ਕਿ ਮੋਦੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਮੋਦੀ ਦੇ ਅੜੀਅਲ ਰਵਈਏ ਬਾਰੇ ਭਾਰਤ ਦੇ ਲੋਕ ਜਾਣਦੇ ਹਨ ਕਿ ਮੋਦੀ ਜਦੋਂ ਵੀ ਕੋਈ ਫੈਸਲਾ ਲੈ ਲੈਂਦਾ ਹੈ ਮੁੜ ਉਹ ਆਪਣਾ ਫੈਸਲਾ ਬਦਲਦਾ ਨਹੀਂ। ਉਧਾਰਨ ਦੇ ਤੌਰ ਤੇ ਵੇਖੀਏ ਤਾਂ ਸ਼੍ਰੀਨਗਰ ਜੰਮੂ ਕਸ਼ਮੀਰ ਵਿੱਚ 370 ਧਾਰਾ ਨੂੰ ਖਤਮ ਕਰ ਦਿੱਤਾ ਗਿਆ । 370 ਧਾਰਾ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਬਹੁਤ ਜਿਆਦਾ ਪ੍ਰਦਰਸ਼ਨ ਹੋਏ ਬਹੁਤ ਜਿਆਦਾ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਪਰ ਮੋਦੀ ਟਸ ਤੋਂ ਮੱਸ ਨਾ ਹੋਇਆ । ਦੂਸਰੀ ਉਦਾਹਰਨ ਹੈ ਨੋਟਬੰਦੀ ਦਾ ਫੈਸਲਾ। ਨੋਟਬੰਦੀ ਮੋਦੀ ਨੇ ਰਾਤ ਨੂੰ 8 ਵਜੇ ਲਿਆ ਅਤੇ ਨੋਟਬੰਦੀ ਸ਼ੁਰੂ ਹੋ ਗਈ ਉਹਦੇ ਵਿੱਚ ਵੀ ਬੈਂਕਾਂ ਦੀਆਂ ਲਾਈਨਾਂ ਚ ਖੜੇ ਲੋਕਾਂ ਨੇ ਆਪਣੀ ਜਾਨ ਗਵਾਈ ਪਰ ਮੋਦੀ ਟਸ ਤੋਂ ਮਸ ਨਾ ਹੋਇਆ। ਵਿਰੋਧੀ ਪਾਰਟੀਆਂ ਨੇ ਵੀ ਆਪਣਾ ਪੂਰਾ ਜ਼ੋਰ ਲਾਇਆ ਪਰ ਮੋਦੀ ਤੇ ਕੋਈ ਅਸਰ ਨਾ ਹੋਇਆ। 370 ਧਾਰਾ ਖਤਮ ਹੋਣ ਤੇ ਕੁਝ ਮੁਸਲਿਮ ਦੇਸ਼ਾਂ ਨੇ ਵੀ ਵਿਰੋਧ ਕੀਤਾ ਪਰ ਮੋਦੀ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਆਪਣੀ ਮਨ ਦੀ ਕੀਤੀ । ਤੀਸਰੀ ਉਦਾਹਰਨ ਹੈ ਤਿੰਨ ਤਲਾਕ ਜੋ ਕਿ ਮੁਸਲਮਾਨਾਂ ਦਾ ਇੱਕ ਅੰਦਰੂਨੀ ਮਾਮਲਾ ਸੀ ਉਹਦੇ ਵਿੱਚ ਵੀ ਮੋਦੀ ਨੇ ਬਿੱਲ ਪਾਸ ਕੀਤਾ ਤੇ ਵਿਰੋਧੀਆਂ ਨੇ ਪੂਰਾ ਵਿਰੋਧ ਕੀਤਾ ਪਰ ਮੋਦੀ ਨੇ ਕਿਸੇ ਦੀ ਨਾ ਸੁਣਦੇ ਹੋਏ ਤਿੰਨ ਤਲਾਕ ਦਾ ਕਾਨੂੰਨ ਪਾਸ ਕਰਵਾ ਲਿਆ। ਚੌਥੀ ਉਦਾਹਰਨ ਹੈ ਸੀਏਏ ਕਨੂੰਨ। ਸੀਏਏ ਕਾਨੂੰਨ ਦੇ ਵਿਰੋਧ ਵਿੱਚ ਸ਼ਾਹੀਨ ਬਾਗ ਦੇ ਵਿੱਚ ਬਹੁਤ ਵੱਡਾ ਮੋਰਚਾ ਲੱਗਾ ਸ਼ਾਹੀਨ ਬਾਗ ਦੇ ਨਾਂ ਹੇਠ ਹੀ ਪੂਰੇ ਭਾਰਤ ਵਿੱਚ ਅਲੱਗ ਅਲੱਗ ਥਾਵਾਂ ਤੇ ਬਹੁਤ ਮੋਰਚੇ ਲੱਗੇ ਤੇ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ ਪਰ ਕਿਸੇ ਦਾ ਵੀ ਦਬਾਅ ਮੋਦੀ ਉੱਤੇ ਕੰਮ ਨਾ ਕੀਤਾ ਤੇ ਮੋਦੀ ਆਪਣੀ ਅੜੀ ਤੇ ਹੀ ਅੜਿਆ ਰਿਹਾ ਇਸ ਤੋਂ ਅੱਗੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਚੁਣਨ ਦੀ ਨੀਤੀ ਅਤੇ ਚੋਣ ਕਮਿਸ਼ਨ ਦੇ ਅਹੁਦੇ ਤੇ ਕਿਸ ਨੂੰ ਬਿਠਾਉਣਾ ਹੈ। ਇਸ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਵੀ ਖਤਮ ਕਰ ਦਿੱਤੀ ਗਈ। ਇਸ ਉੱਤੇ ਵੀ ਬਹੁਤ ਵਿਰੋਧ ਹੋਇਆ ਪਰ ਮੋਦੀ ਨੇ ਕਿਸੇ ਦੀ ਇੱਕ ਨਾ ਸੁਣੀ । ਭਾਰਤੀ ਰੈਸਲਿੰਗ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਪਹਿਲਵਾਨ ਕੁੜੀਆਂ ਨੇ ਯੋਨ ਸ਼ੋਸ਼ਣ ਦੇ ਇਲਜ਼ਾਮ ਲਾਏ ਅਤੇ ਕਈ ਮਹੀਨੇ ਉਹ ਲੜਕੀਆਂ ਧਰਨਾ ਦੇ ਕੇ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਅਸਤੀਫਾ ਮੰਗਦੀਆਂ ਰਹੀਆਂ ਪਰ ਮੋਦੀ ਇਸ ਮਸਲੇ ਤੇ ਵੀ ਟਸ ਤੋਂ ਮਸ ਨਹੀਂ ਹੋਇਆ। ਇਸ ਤੋਂ ਇਲਾਵਾ ਸੈਂਕੜੇ ਘਟਨਾਵਾਂ ਦਰਸਾਉਂਦੀਆਂ ਹਨ ਕਿ ਮੋਦੀ ਕਿਵੇਂ ਆਪਣੀ ਤਾਨਾਸ਼ਾਹੀ ਚਲਾ ਰਿਹਾ ਹੈ। ਫੇਰ ਸਮਾਂ ਆਉਂਦਾ ਹੈ ਕਿਸਾਨਾਂ ਉੱਤੇ ਜਬਰੀ ਥੋਪੇ ਗਏ ਕਾਨੂੰਨਾਂ ਦਾ। ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿੱਚ ਪੂਰੇ ਭਾਰਤ ਵਿੱਚ ਮਾੜੀ ਮੋਟੀ ਜਿਹੀ ਗੱਲ ਹੀ ਚਲਦੀ ਰਹੀ ਪਰ ਜਦੋਂ ਪੰਜਾਬ ਦੇ ਕਿਸਾਨ ਪੱਬਾਂ ਭਾਰ ਹੋਏ ਉਹਨਾਂ ਵੱਲ ਵੀ ਵੇਖ ਕੇ ਪੂਰੇ ਭਾਰਤ ਦੇ ਕਿਸਾਨ ਵੀ ਉੱਠ ਖੜੇ ਹੋਏ ਜਦੋਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਤਾਂ ਭਾਰਤ ਦੀ ਸਰਕਾਰ ਨੇ ਪੂਰੀ ਤਾਕਤ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਹੀ ਰਿਹਾ ਹੈ ਕਿ ਪੰਜਾਬ ਕਦੀ ਕਿਸੇ ਤੋਂ ਦੱਬਦਾ ਨਹੀਂ । ਇਸ ਕਿਸਾਨੀ ਮੋਰਚੇ ਵਿੱਚ ਇੱਕ ਨਾਮ ਉਭਰ ਕੇ ਆਇਆ ਦੀਪ ਸਿੱਧੂ ਜਿਸ ਨੇ ਆਪਣੀਆਂ ਤਕਰੀਰਾਂ ਰਾਹੀਂ ਨੌਜਵਾਨੀ ਨੂੰ ਕਾਇਲ ਕਰ ਦਿੱਤਾ। ਦੀਪ ਸਿੱਧੂ ਦੀਆਂ ਤਕਰੀਰਾਂ ਨੇ ਨੌਜਵਾਨਾਂ ਵਿੱਚ ਐਸਾ ਜੋਸ਼ ਭਰਿਆ ਕਿ ਨੌਜਵਾਨ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੇ। ਇਸ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੇ ਗੀਤਕਾਰਾਂ ਤੇ ਗੀਤ ਬੋਲਣ ਵਾਲਿਆਂ ਨੇ ਵੀ ਪੂਰਾ ਸਮਰਥਨ ਦਿਤਾ । ਭਾਰਤ ਦਾ ਸਾਰਾ ਹੀ ਮੀਡੀਆ ਕਿਸਾਨਾਂ ਨੂੰ ਗੁੰਡੇ ਬਦਮਾਸ਼ ਅਤੇ ਅੱਤਵਾਦੀ ਖਾਲਿਸਤਾਨੀ ਕਹਿ ਕੇ ਬਦਨਾਮ ਕਰਦਾ ਰਿਹਾ ਪਰ ਭਾਰਤ ਦੇ ਗੋਦੀ ਮੀਡੀਆ ਉੱਤੇ ਪੰਜਾਬ ਦਾ ਸੋਸ਼ਲ ਮੀਡੀਆ ਹਮੇਸ਼ਾ ਹੀ ਭਾਰੀ ਰਿਹਾ । ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਸੀ ਤੇ ਲੋਕ ਆਮ ਹੀ ਇਹ ਗੱਲ ਕਹਿੰਦੇ ਸੀ ਕਿ ਅੱਗੇ ਵੀ ਮੋਦੀ ਏ, ਉਹ ਝੁਕਣ ਵਾਲਾ ਨਹੀਂ। ਅੰਤਰਰਾਸ਼ਟਰੀ ਮੀਡੀਆ ਅਤੇ ਅੰਤਰਰਾਸ਼ਟਰੀ ਗਾਉਂਣ ਵਾਲੇ ਅਤੇ ਖਿਡਾਰੀ ਅਤੇ ਵੱਖ ਵੱਖ ਖੇਤਰਾਂ ਦੇ ਲੋਕ ਵੀ ਕਿਸਾਨਾਂ ਦੇ ਹੱਕ ਵਿੱਚ ਆ ਗਏ । ਕਿਸਾਨਾਂ ਵੱਲੋਂ ਦਿੱਲੀ ਦੇ ਆਲੇ ਦੁਆਲੇ ਵੱਖ-ਵੱਖ ਮੋਰਚੇ ਲੱਗੇ ਸਨ। ਪਰ ਪੰਜਾਬ ਅਤੇ ਹਰਿਆਣੇ ਵਾਲਿਆਂ ਦੇ ਮੋਰਚੇ ਦੀ ਪੂਰੀ ਦੁਨੀਆਂ ਵਿੱਚ ਚਰਚਾ ਹੁੰਦੀ ਰਹੀ । ਇਹ ਮੋਰਚਾ ਲੰਗਰਾਂ ਕਰਕੇ ਹੀ ਇਨਾ ਲੰਮਾ ਸਮਾਂ ਚੱਲਦਾ ਰਿਹਾ ਭਾਰਤ ਅਤੇ ਭਾਰਤ ਤੋਂ ਬਾਹਰ ਵੱਸਦੇ ਸਿੱਖਾਂ ਨੇ ਇਸ ਮੋਰਚੇ ਨੂੰ ਦਿਲ ਖੋਲ ਕੇ ਦਸਵੰਧ ਦਿੱਤਾ ਇਸ ਮੋਰਚੇ ਦੇ ਵਿੱਚ ਦਾਲ ਲੰਗਰ ਪ੍ਰਸ਼ਾਦੇ ਤੋਂ ਇਲਾਵਾ ਬਦਾਮ ਕਾਜੂ ਪੀਜੇ ਬਰਗਰ ਤੱਕ ਦਾ ਜਿਹੜਾ ਲੰਗਰ ਚਲਦਾ ਰਿਹਾ। ਸਿੱਖਾਂ ਨੇ ਇਸ ਮੋਰਚੇ ਨੂੰ ਅਰਬਾਂ ਰੁਪਈਆ ਜਿਹੜਾ ਦਸਵੰਧ ਦੇ ਰੂਪ ਦੇ ਵਿੱਚ ਦਿੱਤਾ। ਇਸ ਮੋਰਚੇ ਨੂੰ ਤਾਰ ਪੀਡੋ ਕਰਨ ਲਈ ਕਾਮਰੇਡਾਂ ਨੇ ਵੀ ਬਥੇਰਾ ਜ਼ੋਰ ਲਾਇਆ ਪਰ ਦੀਪ ਸਿੱਧੂ ਵਰਗੇ ਨੌਜਵਾਨਾਂ ਨੇ ਇਸ ਮੋਰਚੇ ਨੂੰ ਖਤਮ ਨਹੀਂ ਹੋਣ ਦਿੱਤਾ। ਪੂਰੇ ਮੋਰਚੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਹੀ ਦਿਸਦੇ ਸਨ ਅਤੇ ਟਰੈਕਟਰਾਂ ਦੇ ਅੱਗੇ ਵੀ ਕੇਸਰੀ ਨਿਸ਼ਾਨ ਸਾਹਿਬ ਲਾਏ ਹੋਏ ਸਨ। ਮੈਂ ਇਸ ਮੋਰਚੇ ਵਿੱਚ ਤਿੰਨ ਵਾਰੀ ਹਿੱਸਾ ਲਿਆ ਇੱਕ ਵਾਰ ਮੈਂ ਸਿੱਖ ਤਾਲਮੇਲ ਕਮੇਟੀ ਜਲੰਧਰ ਵਾਲਿਆਂ ਦੇ ਨਾਲ ਇਸ ਮੋਰਚੇ ਵਿੱਚ ਗਿਆ ਉਹਨਾਂ ਵੱਲੋਂ ਸਾਡੇ ਹਰਿਆਣੇ ਦੇ ਭਰਾਵਾਂ ਵਾਸਤੇ ਗਰਮ ਟੋਪੀਆਂ ਦਸਤਾਨੇ ਕੋਲੇ ਬਾਲਣ ਵਾਲੀਆਂ ਅੰਗੀਠੀਆਂ ਗਰਮ ਜਰਾਬਾਂ ਅਤੇ ਅਨੇਕਾਂ ਪ੍ਰਕਾਰ ਦਾ ਸਨਮਾਨ ਸੀਗਾ ਜਿਨਾਂ ਦੀ ਕੀਮਤ ਵੇਖਿਆ ਜਾਵੇ ਤੇ ਲੱਖਾਂ ਰੁਪਏ ਵਿੱਚ ਸੀ । 26 ਜਨਵਰੀ ਦੇ ਵਾਲੇ ਦਿਨ ਦੀਪ ਸਿੱਧੂ ਅਤੇ ਉਸ ਦੇ ਸਾਥੀਆਂ ਨੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਦੱਸ ਦਿੱਤਾ ਵੀ ਅਸੀਂ ਉਹਨਾਂ ਦੇ ਵਾਰਸ ਹਾਂ ਜਿਨਾਂ ਨੇ ਪਹਿਲੋਂ ਵੀ 18 ਵਾਲੀ ਦਿੱਲੀ ਜਿੱਤੀ ਹੈ ਤੇ ਹੁਣ ਵੀ ਜਿੱਤ ਕੇ ਮੁੜਾਂਗੇ। ਅਖੀਰ ਮੋਦੀ ਨੇ ਕੁਝ ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਹ ਕਾਨੂੰਨ ਵਾਪਸ ਲੈ ਲਏ । ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਹ ਖੇਤੀ ਕਨੂੰਨ ਵਾਪਸ ਲੈਣੇ ਸਿੱਧ ਕਰਦਾ ਹੈ ਕਿ ਮੋਦੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਅੱਗੇ ਗੋਡੇ ਟੇਕ ਗਿਆ । ਇਸ ਕਿਸਾਨੀ ਮੋਰਚੇ ਵਿੱਚ ਸਿੱਖਾਂ ਦਾ ਰੋਲ ਬਹੁਤ ਅਹਿਮ ਰਿਹਾ।
ਹੁਣ ਗੱਲ ਆਉਂਦੀ ਹੈ ਪੇਪਰ ਲੀਕ ਮਾਮਲੇ ਤੇ ਵਿਦਿਆਰਥੀਆਂ ਦੇ ਲਾਏ ਧਰਨੇ ਪ੍ਰਦਰਸ਼ਨ ਦੀ ਇਸ ਤੋਂ ਪਹਿਲੋਂ ਵੀ ਕਈ ਵਾਰੀ ਪੇਪਰ ਲੀਕ ਹੋਏ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਪਰ ਗੱਲ ਕਿਸੇ ਸਿਰੇ ਨਾ ਲੱਗੀ ਇਸ ਵਾਰ ਇੱਕ ਕੌਕਰਚ ਜਨਤਾ ਪਾਰਟੀ ਨਾਂ ਦੇ ਛੋਟੇ ਜਿਹੇ ਗਰੁੱਪ ਨੇ ਇਸ ਧਰਨੇ ਦੀ ਅਗਵਾਈ ਕੀਤੀ ਜਿਸ ਵਿੱਚ ਸੋਨਮ ਵਾਂਗਚੁੱਕ ਨਾਂ ਦੇ ਬੰਦੇ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਪਰ ਸਰਕਾਰ ਤੇ ਕੋਈ ਅਸਰ ਨਾ ਹੋਇਆ ਫਿਰ 20 ਜੁਲਾਈ ਨੂੰ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਸਰਕਾਰ ਨੇ ਵੀ ਇਸ ਅੰਦੋਲਨ ਨੂੰ ਕੁਚਲਣ ਵਾਸਤੇ ਆਪਣੇ ਪੂਰੇ ਬੰਦੋਬਸਤ ਕਰ ਲਏ ਅਤੇ ਇਸ ਅੰਦੋਲਨ ਨੂੰ ਤਕਰੀਬਨ ਤਕਰੀਬਨ ਕੁਚਲ ਵੀ ਦਿੱਤਾ ਸੀਗਾ। ਪਰ ਇਸ ਅੰਦੋਲਨ ਨੂੰ ਬਚਾਉਣ ਵਾਸਤੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਬੈਠੇ ਸਿੱਖਾਂ ਨੇ ਇਸ ਮੋਰਚੇ ਨੂੰ ਬਚਾ ਲਿਆ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਬੱਚਿਆਂ ਉੱਤੇ ਬਹੁਤ ਭਿਆਨਕ ਲਾਠੀ ਚਾਰਜ ਕੀਤਾ। ਲਾਠੀ ਚਾਰਜ ਹੁੰਦਾ ਵੇਖ ਕੇ ਬੱਚੇ ਉਥੋਂ ਦੌੜ ਗਏ ਪਰ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਉਹਨਾਂ ਨੇ ਉਥੋਂ ਹੀ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਸਿੱਖਾਂ ਨੇ ਅੱਗੇ ਆ ਕੇ ਦਿੱਲੀ ਪੁਲਿਸ ਅਤੇ ਪੈਰਾਮਿਲਟਰੀ ਫੋਰਸਾਂ ਨੂੰ ਵਾਰਨਿੰਗ ਦੇ ਦਿੱਤੀ ਕਿ ਜੇਕਰ ਗੁਰਦੁਆਰੇ ਦੇ ਅੰਦਰ ਇਹਨਾਂ ਵਿਦਿਆਰਥੀਆਂ ਦੇ ਉੱਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਨਤੀਜੇ ਬੁਰੇ ਹੋਣਗੇ। ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਬੱਚਿਆਂ ਨੂੰ ਜਦੋਂ ਮਹਿਸੂਸ ਹੋਇਆ ਕਿ ਅਸੀਂ ਇਹ ਲੜਾਈ ਹਾਰ ਰਹੇ ਹਾਂ ਤਾਂ ਉਹਨਾਂ ਨੇ ਸਿੱਖਾਂ ਤੇ ਨਿਹੰਗ ਸਿੰਘਾਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਜ਼ਾਰਾਂ ਹੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸਨ ਜਿੰਨਾਂ ਵਿੱਚ ਉਹ ਬੱਚੇ ਸਿੱਖਾਂ ਨੂੰ ਆਵਾਜ਼ਾਂ ਮਾਰ ਰਹੇ ਸਨ ਕਿ ਆਓ ਤੇ ਸਾਨੂੰ ਬਚਾਓ। ਆਮ ਸਿੱਖ ਤੇ ਪਹਿਲਾਂ ਹੀ ਇੰਨਾ ਵਿਦਿਆਰਥੀਆਂ ਦੀ ਮਦਦ ਵਿੱਚ ਪਹੁੰਚ ਗਏ ਫਿਰ ਗੁਰੂ ਕੀ ਲਾਡਲੀਆਂ ਫੌਜਾਂ ਨੇ ਵੀ ਇਸ ਮੋਰਚੇ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਅਤੇ ਪੁਲੀਸ ਤਾੜਨਾ ਕਰ ਦਿੱਤੀ। ਗੁਰਦੁਆਰਾ ਸਾਹਿਬ ਵੱਲੋਂ ਲੰਗਰ ਅਤੇ ਬੱਚਿਆਂ ਦੇ ਰਹਿਣ ਸਹਿਣ ਅਤੇ ਸੱਟਾਂ ਲੱਗੀਆਂ ਵਾਲੇ ਬੱਚਿਆਂ ਨੂੰ ਡਾਕਟਰੀ ਇਲਾਜ ਵੀ ਮੁਹਈਆ ਕਰਾਇਆ ਗਿਆ। ਚੱਲ ਰਹੇ ਪ੍ਰਦਰਸ਼ਨ ਵਿੱਚ ਬੀਜੇਪੀ ਦੇ ਕੁਝ ਗੁੰਡੇ ਜੋ ਕਿ ਆਪਣੇ ਆਪ ਨੂੰ ਵਿਦਿਆਰਥੀ ਦੱਸ ਰਹੇ ਸਨ ਨਿਹੰਗ ਸਿੰਘਾਂ ਨਾਲ ਉਲਝਦੇ ਵੀ ਨਜ਼ਰ ਆਏ। ਜਦੋਂ ਵਿਦਿਆਰਥੀਆਂ ਉਤੇ ਲਾਠੀਚਾਰਜ ਹੋਇਆ ਸੀ ਤਾਂ ਮੰਦਰ ਦੇ ਪੁਜਾਰੀਆਂ ਤੇ ਪ੍ਰਬੰਧਕਾਂ ਨੇ ਤਾਂ ਬੂਹੇ ਬੰਦ ਕਰ ਲਏ ਸਨ ਪਰ ਨੇੜੇ ਵਾਲਾ ਗੁਰਦੁਆਰਾ ਬੰਗਲਾ ਸਾਹਿਬ ਅਤੇ ਹੋਰ ਗੁਰਦੁਆਰੇ ਸਭ ਲਈ ਖੁੱਲੇ ਸਨ ਜੋ ਵਿਦਿਆਰਥੀਆਂ ਦਾ ਸਹਾਰਾ ਬਣੇ ਤੇ ਵਿਦਿਆਰਥੀ ਸਿੱਖ ਧਰਮ ਦੀਆਂ ਸਿਫਤਾਂ ਕਰਦੇ ਰਹੇ। ਵਿਦਿਆਰਥੀ ਸਿੱਖਾਂ ਤੇ ਪੰਜਾਬੀਆਂ ਨੂੰ ਆਵਾਜ਼ਾਂ ਵੀ ਮਾਰਦੇ ਰਹੇ। ਇਸ ਚੱਲ ਰਹੇ ਅੰਦੋਲਨ ਵਿੱਚ ਜਦੋਂ ਸਿੱਖ ਆਉਣੇ ਸ਼ੁਰੂ ਹੋਏ ਤਾਂ ਸਰਕਾਰ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਸਰਕਾਰ ਨੇ ਵਕਤ ਰਹਿੰਦੇ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ।
ਭੁਪਿੰਦਰ ਸਿੰਘ ਛੇ ਜੂਨ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 9888429938.
Leave a Reply