ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰ ਕਾਮ/ ਟਰਾਸਕੋ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ
- ਰਾਜਨੀਤੀ
- 09 Jul, 2026 09:05 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਸਰਕਲ ਦਫਤਰ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਸਮੁੱਚੀ ਸਰਕਲ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਸਰਗਰਮ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਰਕਲ ਪ੍ਰਧਾਨ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੇ ਇਸ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪੈਨਸ਼ਨਰਜ ਦੀ ਮੁਲਾਜ਼ਮ ਵਿਰੋਧੀ ਸਰਕਾਰ 18% ਡੀਏ ਨੂੰ ਰੋਕਣ ਦੇ ਲਈ ਅਤੇ ਕੇਂਦਰ ਸਰਕਾਰ ਨਾਲੋਂ ਡੀਲਿੰਗ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਸਰਕਾਰ ਪੱਬਾਂ ਭਾਰ ਜ਼ੋਰ ਲਗਾ ਰਹੀ ਹੈ ਕਿ ਪੈਨਸ਼ਨਾਂ ਦੇ ਹੱਕ ਵਿੱਚ ਹੋਏ ਫੈਸਲਿਆਂ ਨੂੰ ਰੱਦ ਕਰਵਾਇਆ ਜਾ ਸਕੇ ,ਪਰ ਪੰਜਾਬ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਪੈਨਸ਼ਨਰ /ਮੁਲਾਜ਼ਮ ਸਰਕਾਰ ਬਣਵਾ ਸਕਦੇ ਹਨ ਉਹ ਸਰਕਾਰ ਨੂੰ ਗਿਰਾ ਵੀ ਸਕਦੇ ਹਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਨੂੰ ਸਿਰ ਤੇ ਹਨ ਪਰ ਪੰਜਾਬ ਸਰਕਾਰ ਇਹ ਅੜੀਅਲ ਰਵਈਆ ਛੱਡਣ ਨੂੰ ਤਿਆਰ ਨਹੀਂ ਮੀਟਿੰਗ ਦੇ ਵਿੱਚ [ ਪੈਨਸ਼ਨਾਂ ਨੇ ਜ਼ੋਰਦਾਰਾਂ ਨਾਅਰੇਬਾਜ਼ੀ ਵੀ ਕੀਤੀ ਪੰਜਾਬ ਸਰਕਾਰ ਮੁਰਦਾਬਾਦ ,ਵਿੱਤ ਮੰਤਰੀ ਮੁਰਦਾਬਾਦ, ਮੁੱਖ ਮੰਤਰੀ ਮੁਰਦਾਬਾਦ , ਪੈਨਸ਼ਨਰਾ ਨੇ ਦੋਵੇਂ ਹੱਥ ਖੜੇ ਕਰਕੇ ਇਹ ਪ੍ਰਣ ਕੀਤਾ ਜੇਕਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 2027 ਦੇ ਵਿੱਚ ਕੋਈ ਵੀ ਪੈਨਸ਼ਨਰ/ ਮੁਲਾਜ਼ਮ ਅਤੇ ਉਨਾਂ ਦਾ ਪਰਿਵਾਰ ਇਸ ਸਰਕਾਰ ਨੂੰ ਵੋਟ ਨਹੀਂ ਪਾਵੇਗਾ ਅਤੇ ਇਸਦਾ ਡੱਟ ਕੇ ਵਿਰੋਧ ਕਰੇਗਾ ਸਰਦਾਰ ਬਮਰਾਹ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਤਨ ਦਾ ਕਾਰਨ ਪੈਨਸ਼ਨਰਾਂ ਨੂੰ 18% ਡੀਏ ਨਾ ਦੇਣਾ ਹੋਵੇਗਾ। ਸ੍ਰੀ ਸੁਖਦੇਵ ਰਾਜ ਬਿਲਾ, ਓਮ ਪ੍ਰਕਾਸ਼ ਸ਼ਰਮਾ, ਸਤਪਾਲ ਸਿੰਘ, ਇੰਜੀਨੀਅਰ ਅਵਤਾਰ ਬਮਰਾਹ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਵਰਿਆਮ, ਇੰਦਰਜੀਤ ਸਿੰਘ ਵਲਟੋਹਾ, ਬਖਸੀਸ ਸਿੰਘ ਚੀਮਾ, ਨੇ ਸਾਂਝੇ ਬਿਆਨ ਇਥੇ ਕਿਹਾ ਹੈ ਕਿ1-1- 2016 ਤੋ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2,59 ਦਾ ਫੈਕਟਰ ਲਗਾਇਆ ਜਾਵੇ,200/- ਰੁਪਏ ਡਿਵੈਲਪਮੈਂਟ ਟੈਕਸ ਬੰਦ ਕੀਤਾ ਜਾਵੇ, 0 p s ਲਾਗੂ ਕੀਤੀ ਜਾਵੇ ,ਕੱਚੇ ਮੁਲਾਜ਼ਮ ਪੱਕੇ ਕਿਤੇ ਜਾਣ, ਪੈਨਸ਼ਨਰਾ ਨੂ ਮੈਡੀਕਲ ਭਤਾ 2000/- ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ
ਸਾਰੇ ਅਹੁਦੇਦਾਰਾਂ ਨੇ ਇਹ ਫਿਰ ਐਲਾਨ ਕੀਤਾ ਕਿ ਜਦੋਂ ਦਾ ਪੰਜਾਬ ਹੋਂਦ ਚ ਆਇਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਵੀ ਸਰਕਾਰ ਨੇ ਇਤਨਾ ਮੁਲਾਜ਼ਮ ਵਿਰੋਧੀ ਰਵਈਆ ਨਹੀਂ ਸੀ ਅਖਤਿਆਰ ਕੀਤਾ ਜਿੰਨਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ,ਪੈਨਸ਼ਨਰਾਂ ਨਾਲ ਕੀਤੀ ਵਾਹਦਾ ਖਿਲਾਫੀ ਸਰਕਾਰ ਨੂੰ ਮਹਿੰਗੀ ਪਵੇਗੀ! ਪੰਜਾਬ ਸਰਕਾਰ ਮੁਫਤ ਦੀਆਂ ਰਿਉੜੀਆਂ ਲੋਕਾਂ ਵਿੱਚ ਵੰਡ ਰਹੀ ਹੈ ਅਤੇ ਮੁਲਾਜ਼ਮਾਂ ਦੇ ਲਈ ਕਹਿ ਰਹੀ ਹੈ ਕਿ ਉਸਦਾ ਖਜ਼ਾਨਾ ਖਾਲੀ ਹੈ, ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਚੰਮਨ ਲਾਲ, ਰਤਨ ਚੰਦ, ਗੁਰਮੁਖ ਰਣਜੀਤ ਸਿੰਘ, ਇੰਦਰਜੀਤ ਸਿੰਘ ,ਜਗੀਰ ਸਿੰਘ, ਰਕੇਸ਼ ਕੁਮਾਰ, ਵਰਿੰਦਰਜੀਤ ਸਿੰਘ ਬਮਰਾਹ ,ਓਮ ਪ੍ਰਕਾਸ਼ ,ਸੁਖਜਿੰਦਰ ਸਿੰਘ , ਨਿਰੰਕਾਰ ਸਿੰਘ, ਲੱਖਾ ਸਿੰਘ ,ਬ੍ਰਿਜ ਮੋਹਨ ਮਨਮੋਹਨ, ਬਾਬਾ ਕਸ਼ਮੀਰ ਸਿੰਘ,, ਰਣਜੀਤ ਸਿੰਘ ਵਰਿਆਮ , ਆਕਾਸ਼ਦੀਪ ,ਇੰਦਰਜੀਤ ਸਿੰਘ ਵਲਟੋਆ, ਬਲ ਸਿੰਘ, ਗੁਰਮੁਖ ਸਿੰਘ ਜਗਤਾਰ ਸਿੰਘ ਬਲਦੇਵ ਸਿੰਘ ਸੈਣੀ, ਹੀਰਾ ਲਾਲ, ਬਖਸ਼ੀਸ਼ ਸਿੰਘ ਚੀਮਾ ,ਦਰਸ਼ਨ ਕੁਮਾਰ , ਮੁਖਤਿਆਰ ਸਿੰਘ ,ਅਪਾਰ ਸਿੰਘ ,ਸੁਧੀਰ ਕੁਮਾਰ ਰਤਨ, ਲਾਲ ਸਿੰਘ ,ਕਸ਼ਮੀਰ ਸਿੰਘ ,ਰਘਬੀਰ ਸਿੰਘ ਨੱਥਾ ਸਿੰਘ, ਸਤੀਸ਼ ਕੁਮਾਰ ,ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ.!
Leave a Reply