ਗੁਰੂ ਸਾਹਿਬ ਜੀ ਦੇ ੨੨੫ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਮੇਟੀ ਵੱਲੋਂ ਗੁਰੂ ਜੀ ਕੀ ਦੁਬਾਰਾ ਕੀਤੀ ਗਈ ਬੇਅਦਬੀ ਨਾ ਬਖਸ਼ਣਯੋਗ। ਸਮੂਹ ਸੰਗਤ ਅਤੇ ਜਥੇਬੰਦੀਆਂ ਯੂਰਪ

ਗੁਰੂ ਸਾਹਿਬ ਜੀ ਦੇ ੨੨੫ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਮੇਟੀ ਵੱਲੋਂ ਗੁਰੂ ਜੀ ਕੀ ਦੁਬਾਰਾ ਕੀਤੀ ਗਈ ਬੇਅਦਬੀ ਨਾ ਬਖਸ਼ਣਯੋਗ। ਸਮੂਹ ਸੰਗਤ ਅਤੇ ਜਥੇਬੰਦੀਆਂ ਯੂਰਪ

ਹਮਬਰਗ , ਨਜ਼ਰਾਨਾ ਟਾਈਮਜ਼ ਬਿਊਰੋ 
ਪਿਛਲੇ ਦਿਨੀ ਜੋ ਕੰਨਟੇਨਰਾਂ ਰਾਹੀਂ ਗੁਰੂ ਸਾਹਿਬਾਂ ਜੀ ਕੇ ਪਾਵਨ ਸਵਰੂਪ ਮੰਗਵਾ ਕੇ ਕੈਨੈਡਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਬੰਧਕਾਂ ਨੇ ਜੋ ਕੁਕਰਮ ਕੀਤਾ ਸੀ ਅਜੇ ਉਹੀ ਸੰਤਾਪ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚੋਂ ਨਹੀਂ ਗਿਆ ਸੀ ਕਿ ਉਸੇ ਕਮੇਟੀ ਨੇ ਦੁਬਾਰਾ ਫਿਰ ਗੁਰੂ ਸਾਹਿਬ ਜੀ ਕੇ ਸਰੂਪਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ ਕੀਤੀ ਜਿਸਨੂੰ ਰਹਿੰਦੇ ਸਮੇਂ ਦੇਖ ਕੇ ਗੁਰਸਿੱਖ ਪਿਆਰਿਆਂ ਨੇ ਰੋਕ ਲਿਆ। ਸਮੂਹ ਸਿੱਖ ਜਥੇਬੰਦੀਆਂ ਯੂਰਪ ਇਸ ਗੱਲ ਦੀ ਤਾੜਨਾ ਕਰਦੀਆਂ ਹਨ ਕਿ ਅਜਿਹੀਆਂ ਕਮੇਟੀਆਂ ਆਪਣੇ ਆਪ ਹੁਦਰੇਪਨ ਤੋਂ ਬਾਜ ਆ ਜਾਣ ਨਹੀਂ ਤਾਂ ਇਹਨਾਂ ਖਿਲਾਫ ਪੂਰੀ ਦੁਨੀਆਂ ਵਿੱਚ ਇੱਕ ਸੰਘਰਸ਼ ਵਿੱਢਿਆ ਜਾਵੇਗਾ ਤੇ ਅਜਿਹੇ ਹੋਛੀ ਮਤ ਦੇ ਪ੍ਰਬੰਧਕਾਂ ਨੂੰ ਪੰਥ ਵਿੱਚੋਂ ਛੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੀਕ ਵਹੀਰ ਲੈ ਕੇ ਜਾਇਆ ਜਾਏਗਾ। ਇਹਨਾਂ ਪ੍ਰਬੰਧਕਾਂ ਦੇ ਖਿਲਾਫ ਲੱਗੇ ਮੋਰਚੇ ਨੂੰ ਅੱਜ ਤਕਰੀਬਨ ੨ ਹਫਤੇ ਹੋਣ ਨੂੰ ਆਏ ਹਨ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਯੂਰਪ ਦੀ ਸਮੂਹ ਸਾਧ ਸੰਗਤ ਤੇ ਜਥੇਬੰਦੀਆਂ ਦਾ ਏਸ ਮੋਰਚੇ ਨੂੰ ਪੂਰਨ ਸਹਿਯੋਗ ਹੈ। ਅਗਲੇ ਦਿਨਾਂ ਵਿੱਚ ਜੇ ਪ੍ਰਬੰਧਕ ਗੁਰੂ ਸਾਹਿਬ ਜੀ ਪਾਸੋਂ ਮੁਆਫੀ ਮੰਗ ਕੇ ਆਪਣੇ ਅਹੁੱਦੇ ਨਹੀਂ ਤਿਆਗਦੇ ਤਾਂ ਫਿਰ ਯੂਰਪ ਦੀ ਸੰਗਤ ਵੀ ਇਹਨਾਂ ਦਾ ਬਾਈਕਾਟ ਕਰਨ ਤੇ ਖਾਲਸੇ ਪੰਥ ਵਿੱਚੋਂ ਛੇਕਣ ਲਈ ਸ਼ੋਸ਼ਲ ਮੀਡੀਆ ਤੇ ਇੱਕ ਮੂੰਹਿਮ ਚਲਾਏਗੀ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰੇਗੀ ਕਿ ਅਜਿਹੇ ਆਪਹੁਦਰੇ ਬੰਦਿਆਂ ਨਾਲ ਰੋਟੀ ਬੇਟੀ ਦੀ ਸਾਂਝ ਬੰਦ ਕੀਤੀ ਜਾਵੇ। ਏਸ ਪੂਰੇ ਘਟਨਾ ਕ੍ਰਮ ਦੀ ਯੂਰਪ ਦੀ ਸੰਗਤ ਵੱਲੋਂ ਪੂਰਜੋਰ ਨਿੰਦਾ ਕੀਤੀ ਜਾਂਦੀ ਹੈ। 

ਜਰਮਨੀ ਤੋਂ ਭਾਈ ਦਲਵੀਰ ਸਿੰਘ, ਭਾਈ ਜਗਤਾਰ ਸਿੰਘ ਮਾਹਲ, ਭਾਈ ਦਰਸ਼ਨ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਰਮਨਦੀਪ ਸਿੰਘ, ਭਾਈ ਮਲਕੀਤ ਸਿੰਘ, ਭਾਈ ਸਿਮਰਨਜੋਤ ਸਿੰਘ, ਭਾਈ ਬਲਕਾਰ ਸਿੰਘ, ਭਾਈ ਰਾਜਬਿੰਦਰਵੀਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਗੁਰਵੀਰ ਸਿੰਘ, ਭਾਈ ਸਨਦੀਪ ਸਿੰਘ, ਬਾਬਾ ਹਰਭਜਨ ਸਿੰਘ ਜੀ, ਬਾਬਾ ਜਸਵੰਤ ਸਿੰਘ ਜੀ, ਬਾਬਾ ਭਜਨ ਸਿੰਘ ਜੀ, ਭਾਈ ਨਰਿੰਦਰ ਸਿੰਘ ਅਤੇ ਸਮੂਹ ਸਿੱਖ ਸੰਗਤ ਜਰਮਨੀ।
ਬੈਲਜੀਅਮ ਤੋਂ  ਮਨਜੋਤ ਸਿੰਘ ਗੈਂਟ, ਪ੍ਰਿਥੀਪਾਲ ਸਿੰਘ ਪਟਵਾਰੀ, ਗੁਰਦਿਆਲ ਸਿੰਘ ਢਕਾਨਸੂ, ਭਾਈ ਕੁਲਦੀਪ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਪਰਮਜੀਤ ਸਿੰਘ, ਅਤੇ ਸਮੂਹ ਸੰਗਤ ਬੈਲਜੀਅਮ  ਭਾਈ ਬਲਜਿੰਦਰ ਸਿੰਘ (ਇਟਲੀ), ਭਾਈ ਕਸ਼ਮੀਰ ਸਿੰਘ(ਇਟਲੀ), ਭਾਈ ਸੁਖਜੀਤ ਸਿੰਘ (ਇਟਲੀ), ਭਾਈ ਕੁਲਵਿੰਦਰ ਸਿੰਘ(ਇਟਲੀ), ਭਾਈ ਜਰਨੈਲ ਸਿੰਘ(ਇਟਲੀ), ਭਾਈ ਜਸਵੀਰ ਸਿੰਘ(ਇਟਲੀ), ਭਾਈ ਦਿਲਜੋਤ ਸਿੰਘ(ਇਟਲੀ), ਜਗਤਾਰ ਸਿੰਘ(ਸਪੇਨ), ਸੀਤਲ ਸਿੰਘ(ਸਪੇਨ), ਹਰਜੀਤ ਸਿੰਘ(ਸਪੇਨ), ਬਲਵਿੰਦਰ ਸਿੰਘ(ਸਪੇਨ), ਸੁੱਖਾ ਸਿੰਘ(ਸਪੇਨ), ਭਾਈ ਕਮਲਜੀਤ ਸਿੰਘ (ਸਪੇਨ), ਭਾਈ ਜਗਜੀਤ ਸਿੰਘ (ਸਪੇਨ), ਭਾਈ ਅਮਰੀਕ ਸਿੰਘ(ਸਪੇਨ), ਭਾਈ ਬਲਕਾਸ ਸਿੰਘ (ਸੀਮਾਧਾਰੀ,ਗ੍ਰੀਸ ), ਭਾਈ ਰਾਜਵੀਰ ਸਿੰਘ (ਏਥਨ,ਗ੍ਰੀਸ), ਭਾਈ ਮੇਜਰ ਸਿੰਘ(ਥੀਵਾ ਗ੍ਰੀਸ), ਭਾਈ ਰਣਜੀਤ ਸਿੰਘ(ਮੇਗਾਰਾ,ਗ੍ਰੀਸ), ਭਾਈ ਅਮਰੀਕ ਸਿੰਘ (ਕਰੂਪੀ, ਗ੍ਰੀਸ), ਭਾਈ ਸੋਢੀ ਸਿੰਘ (ਸਕਾਲਾ ਰੋਪੋ, ਗ੍ਰੀਸ) ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤ ਯੂਰਪ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.