ਬਸਪਾ ਵਲੋਂ ਸੰਗਠਨ ਨੂੰ ਹੋਰ ਮਜਬੂਤ ਕਰਨ ਸਬੰਧੀ ਮੀਟਿੰਗ ਹੋਈ

ਬਸਪਾ ਵਲੋਂ ਸੰਗਠਨ ਨੂੰ  ਹੋਰ ਮਜਬੂਤ ਕਰਨ ਸਬੰਧੀ ਮੀਟਿੰਗ ਹੋਈ

ਅੱਪਰਾ, 31 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਅੱਜ ਬਹੁਜਨ ਸਮਾਜ ਪਾਰਟੀ ਦੇ ਜੋਨ ਇੰਚਾਰਜ ਤੀਰਥ ਰਾਜਪੁਰਾ ਦੀ ਅਗਵਾਈ ਵਿੱਚ ਪਾਰਟੀ ਦੇ ਬੂਥ ਪੱਧਰ ਤੱਕ ਦੇ ਜਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ । ਤੀਰਥ ਰਾਜਪੁਰਾ ਨੇ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਫਿਲੌਰ ਦੀ ਸਮੁੱਚੀ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਅਤੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਦੇ ਰਹਿਣ ਲਈ ਪ੍ਰੇਰਿਆ। ਖੁਸ਼ੀ ਰਾਮ ਸਰਪੰਚ ਇੰਚਾਰਜ ਹਲਕਾ ਫਿਲੌਰ ਜਨਰਲ ਸਕੱਤਰ ਪੰਜਾਬ ਨੂੰ ਸੈਕਟਰ ਪ੍ਰਤਾਪਪੁਰਾ,ਗੰਨਾ ਪਿੰਡ, ਰਵਿਦਾਸ ਪੁਰਾ, ਸ਼ਹਿਰ ਫਿਲੌਰ, ਗੜ੍ਹਾ, ਤੇਹਿੰਗ, ਨਗਰ, ਭਾਰ ਸਿੰਘ ਪੁਰਾ, ਛੋਕਰਾਂ ਅਤੇ ਲਸਾੜਾ ਸੈਕਟਰ ਦਿੱਤੇ ਗਏ ਇਨ੍ਹਾਂ ਦੇ ਨਾਲ ਮਿੰਦਰ ਪਾਲ ਤੇਹਿੰਗ, ਬੁੱਧ ਪ੍ਰਕਾਸ਼ ਗੜ੍ਹਾ, ਕੁਲਵੀਰ ਅੱਟੀ ਅਤੇ ਹਰਮਨਜੀਤ ਸਿੰਘ ਦੀ ਟੀਮ ਦਿੱਤੀ ਗਈ । ਸੁੱਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ ਨੂੰ ਸੈਕਟਰ ਬੀੜ ਬੰਸੀਆਂ,ਗੋਰਾਇਆ, ਮੁਠੱਡਾ ਕਲਾਂ, ਸੰਗ ਢੇਸੀਆਂ ਸੈਕਟਰ ਦਿੱਤੇ ਗਏ ਇਨ੍ਹਾਂ ਦੇ ਨਾਲ ਕਮਲ ਮਹਿਮੀ, ਡਾਕਟਰ ਲਖਵੀਰ ਮੁਠੱਡਾ, ਕਾਕੂ ਕਲਿਆਣ, ਸ਼ੰਕਰ ਗੋਰਾਇਆ, ਅਸ਼ੋਕ ਰੱਤੂ ਅਤੇ ਲੇਖ ਰਾਜ ਚੌਕੜਿਆ ਦੀ ਟੀਮ ਦਿੱਤੀ ਗਈ। ਸੁਸ਼ੀਲ ਬਿਰਦੀ ਮੀਡੀਆ ਇੰਚਾਰਜ ਨੂੰ ਢੇਸੀਆਂ ਕਾਹਨਾਂ, ਪਾਸਲਾ ਅਤੇ ਰੁੜਕਾ ਕਲਾਂ ਸੈਕਟਰ ਦਿੱਤੇ ਗਏ ਇਨ੍ਹਾਂ ਦੇ ਨਾਲ ਰਣਜੀਤ ਸੋਨੂੰ ਟੀਮ ਦੇ ਰੂਪ ਚ ਇਨ੍ਹਾਂ ਦਾ ਸਹਿਯੋਗ ਕਰਨਗੇ। ਜਤਿੰਦਰ ਹੈਪੀ ਨੂੰ ਸੈਕਟਰ ਬੜਾ ਪਿੰਡ, ਧੁਲੇਤਾ ਅਤੇ ਅੱਪਰਾ ਸੈਕਟਰ ਦਿੱਤੇ ਗਏ। ਕੁਲਵੰਤ ਤੱਖਰ ਨੂੰ ਪੱਦੀ ਖਾਲਸਾ ਅਤੇ ਰਾਮ ਸਰੂਪ ਚੰਬਾ ਨੂੰ ਪੱਦੀ ਜਗੀਰ ਸੈਕਟਰ ਦਿੱਤੇ ਗਏ। ਇਸ ਮੌਕੇ ਤੀਰਥ ਰਾਜਪੁਰਾ ਜੋਨ ਇੰਚਾਰਜ, ਖ਼ੁਸ਼ੀ ਰਾਮ ਸਰਪੰਚ ਹਲਕਾ ਇੰਚਾਰਜ ਜਨਰਲ ਸਕੱਤਰ ਪੰਜਾਬ, ਸੁੱਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ, ਸੁਸ਼ੀਲ ਬਿਰਦੀ ਮੀਡੀਆ ਇੰਚਾਰਜ, ਜਤਿੰਦਰ ਹੈਪੀ ਜਿਲ੍ਹਾ ਵਾਈਸ ਪ੍ਰਧਾਨ,ਮਿੰਦਰ ਪਾਲ ਤੇਹਿੰਗ ਕੋਆਰਡੀਨੇਟਰ ਹਲਕਾ ਫਿਲੌਰ,ਬੁੱਧ ਪ੍ਰਕਾਸ਼ ਗੜ੍ਹਾ, ਕੁਲਵੰਤ ਤੱਖਰ, ਅਸ਼ੋਕ ਰੱਤੂ, ਤਿਲਕ ਰਾਜ ਸਿੰਘ ਖਾਲਸਾ, ਕੁਲਵੀਰ ਅੱਟੀ, ਭੁਪਿੰਦਰ ਸਿੰਘ, ਤੀਰਥ ਸਿੰਘ ਮੈਂਗੜ੍ਹਾ, ਰਣਜੀਤ ਸੋਨੂੰ, ਕੁਲਵੰਤ ਤੱਖਰ, ਕਮਲ ਮਹਿਮੀ, ਡਾ. ਲਖਵੀਰ ਅਤੇ ਹੋਰ ਵੀ ਬਹੁਤ ਸਾਰੇ ਬਸਪਾ ਆਗੂ ਹਾਜ਼ਿਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.