ਬਾਦਲ ਸਰਕਾਰ ਵਾਂਗ ਹੀ ਭਗਵੰਤ ਮਾਨ ਨੇ ਬੇਅਦਬੀਆਂ ਦਾ ਇਨਸਾਫ ਮੰਗਦੇ ਗੁਰਸਿੱਖਾਂ 'ਤੇ ਜ਼ੁਲਮ ਕੀਤਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਬਾਦਲ ਸਰਕਾਰ ਵਾਂਗ ਹੀ ਭਗਵੰਤ ਮਾਨ ਨੇ ਬੇਅਦਬੀਆਂ ਦਾ ਇਨਸਾਫ ਮੰਗਦੇ ਗੁਰਸਿੱਖਾਂ 'ਤੇ ਜ਼ੁਲਮ ਕੀਤਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 25 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ 
 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਬੇਅਦਬੀ ਦਾ ਇਨਸਾਫ ਮੰਗਦੀਆਂ ਸੰਗਤਾਂ ਉਤੇ ਘੋਰ ਤਸ਼ੱਦਦ ਢਾਹੁਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਮੈਂ ਆਪਣੀ ਹੋਸ਼ ਵਿੱਚ 2015 ਤੋਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਨੂੰ ਵੇਖ ਰਿਹਾ ਹਾਂ। ਇਹ ਬੇਅਦਬੀ ਦੀ ਘਟਨਾ ਬਰਗਾੜੀ ਵਿਖੇ ਵਾਪਰਦੀ ਹੋਰ ਅਨੇਕਾਂ ਥਾਵਾਂ ਤੇ ਸਿਲਸਿਲਾ ਅੱਗੇ ਵੀ ਜਾਰੀ ਰਿਹਾ। ਜਿਸ ਵਿੱਚ ਬੇਅੰਤ ਘਟਨਾਵਾਂ ਪਾਖੰਡੀ ਡੇਰੇਦਾਰਾਂ ਨਾਲ ਵੀ ਜੁੜੀਆਂ। ਬੇਅਦਬੀ ਦੇ ਰੋਸ ਵਜੋਂ ਸੰਗਤਾਂ ਨੇ ਸੰਘਰਸ਼ ਕੀਤਾ ਧਰਨੇ ਲਾਏ ਗਿਰਫਤਾਰੀਆਂ ਦਿੱਤੀਆਂ । ਉਸ ਸਮੇਂ ਮੌਜੂਦਾ ਬਾਦਲ ਸਰਕਾਰ ਵੱਲੋਂ ਸੰਗਤਾਂ ਉੱਤੇ ਗੋਲੀ ਚਲਾਈ ਗਈ ਜਿਸ ਵਿੱਚ ਸੰਗਤਾਂ ਸ਼ਹੀਦ ਵੀ ਹੋਈਆਂ। ਪਰ ਪੰਜਾਬ ਵਿੱਚ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸਨ। ਜਿਸ ਸਮੇਂ ਸੰਗਤਾਂ ਸੋਗ ਦੀ ਲਹਿਰ ਵਿੱਚ ਹਨ ਉਸ ਸਮੇਂ ਕੁਝ ਸਰਕਾਰੀ ਪਿੱਠੂ ਕੁਝ ਪਾਰਟੀਆਂ ਆਪਣੀ ਸਿਆਸਤ ਚਮਕਾਉਣ ਤੇ ਲੱਗੀਆਂ ਹੋਈਆਂ ਸਨ। ਅਤੇ ਇੱਕ ਦੂਜੇ ਉੱਪਰ ਇਲਜ਼ਾਮਬਾਜ਼ੀ ਲਗਾ ਰਹੀਆਂ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਉੱਤੇ ਬਹੁਤ ਵੱਡੀ ਸਿਆਸਤ ਖੇਡੀ ਜਾ ਰਹੀ ਸੀ ਵੋਟਾਂ ਦੀ ਖਾਤਰ। ਸਰਕਾਰ ਦੋਸ਼ੀਆਂ ਨੂੰ ਫੜਨ ਵਾਸਤੇ ਕੋਈ ਕਾਨੂੰਨ ਤਾਂ ਨਹੀਂ ਲੈ ਕੇ ਆਈ ਉਲਟਾ ਜੋ ਸੰਗਤ ਸੰਘਰਸ਼ ਕਰ ਰਹੇ ਸੀ ਬੇਅਦਬੀਆਂ ਦੇ ਵਿਰੋਧ ਵਿੱਚ ਉਹਨਾਂ ਦੀਆਂ ਗਿਰਫਤਾਰੀਆਂ  ਕੀਤੀਆਂ ਗਈਆਂ। ਉਹਨਾਂ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ। ਅੱਜ ਵੀ ਇਹੀ ਜੋ ਮੌਜੂਦਾ ਭਗਵੰਤ ਮਾਨ ਸਰਕਾਰ ਹੈ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਇਹ ਪਹਿਲਾਂ ਵਾਲੀ ਸਰਕਾਰ ਤੇ ਇਲਜ਼ਾਮ ਲਾਉਂਦੇ ਸੀ ਕਿ ਤੁਸੀਂ ਬੇਅਦਬੀਆਂ ਉੱਤੇ ਸਿਆਸਤ ਕਰ ਰਹੇ ਹੋ ਤੇ ਅਸੀਂ ਸਭ ਤੋਂ ਪਹਿਲਾਂ ਬੇਅਦਬੀਆਂ ਉੱਪਰ ਕਾਨੂੰਨ ਲੈ ਕੇ ਆਵਾਂਗੇ ਅਤੇ ਬਣਦੀਆਂ ਸਜਾਵਾਂ ਦੋਸ਼ੀਆਂ ਨੂੰ ਦਿੱਤੀਆਂ ਜਾਣਗੀਆਂ। ਕਾਂਗਰਸ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦੇ ਕੀਤੇ ਸੀ ਕਿ ਨਸ਼ਾ ਅਤੇ ਬੇਅਦਬੀਆਂ ਉੱਤੇ ਕਾਨੂੰਨ ਬਣਾਇਆ ਜਾਵੇਗਾ ਪਰ ਹੋਇਆ ਕੁਝ ਨਹੀਂ। ਸਰਕਾਰ ਤਾਂ ਕੁਝ ਕਰਦੀ ਨਹੀਂ ਸੀ ਨਾ ਹੀ ਦੋਸ਼ੀ ਫੜਦੀ ਸੀ ਤਾਂ ਸੰਗਤਾਂ ਦਾ ਰੋਹ ਹੋਰ ਜਿਆਦਾ ਵੱਧਦਾ ਜਾਂਦਾ ਸੀ। ਬੇਅਦਬੀਆਂ ਦੇ ਰੋਸ ਵਜੋਂ ਕੁਝ ਸਿੰਘਾਂ ਨੇ ਭੁੱਖ ਹੜਤਾਲਾਂ ਵੀ ਕੀਤੀਆਂ ਹੁਣ ਪਿਛਲੇ ਸਮੇਂ ਸਮਾਣੇ ਟਾਵਰ ਉੱਪਰ ਵੀ ਮੋਰਚਾ ਲੱਗਾ ਹੋਇਆ ਹੈ ਬੇਅਦਬੀ ਦਾ। ਕੱਲ ਉਥੇ ਇਕੱਠ ਰੱਖਿਆ ਗਿਆ ਸੀ। ਸੰਗਤਾਂ ਦੇ ਇਕੱਠ ਨੂੰ ਰੋਕਣ ਲਈ ਉਹੀ ਪੁਰਾਣੀ ਸਰਕਾਰ ਵਾਲਾ ਤਰੀਕਾ ਅਪਣਾਇਆ ਜ਼ੁਲਮ ਤਸ਼ੱਦਦ ਕੀਤਾ ਗਿਆ ਬਜ਼ੁਰਗਾਂ ਉੱਪਰ। ਸਰਕਾਰੀ ਜਬਰ ਕਿੰਨਾ ਚਿਰ ਹੁੰਦਾ ਰਹੇਗਾ। ਸਰਕਾਰ ਕੋਲੋਂ ਦੋਸ਼ੀ ਤਾਂ ਫੜੇ ਨਹੀਂ ਜਾਂਦੇ ਉਲਟਾ ਸਿੱਖ ਸੰਗਤਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸਾਡੇ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਨਹੀਂ ਹੈ। ਜੇ ਅਸੀਂ ਬੇਅਦਬੀ ਦੇ ਇਨਸਾਫ ਲਈ ਇਕੱਠੇ ਹੋਈਏ ਤਾਂ ਸਰਕਾਰ ਫਿਰ ਵੀ ਸਾਡੇ ਤੇ ਜ਼ੁਲਮ ਕਰਦੀ ਹੈ। ਜੇ ਅਸੀਂ ਕੋਈ ਬੇਅਦਬੀ ਦਾ ਦੋਸ਼ੀ ਝਟਕਾ ਦਈਏ ਤਾਂ ਫਿਰ ਸਾਨੂੰ ਜੇਲ ਚ ਸੁੱਟ ਦਿੰਦੇ ਨੇ। ਫਿਰ ਇਨਸਾਫ ਕੌਣ ਕਰੂਗਾ। ਅਸਲ ਬੇਅਦਬੀ ਦੀ ਦੋਸ਼ੀ ਤਾਂ ਸਰਕਾਰੀ ਹੋਈ। ਲਾਹਣਤ ਉਹਨਾਂ ਲੋਕਾਂ ਨੂੰ ਜੋ ਇਹਨਾਂ ਨੂੰ ਵੋਟਾਂ ਪਾਉਣਗੇ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.