ਕਾਨਵੈਂਟ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਅਧਿਆਪਕ ਦੇ ਮਾੜੇ ਵਤੀਰੇ ਤੋਂ ਦੁਖੀ ਵਿਦਿਆਰਥੀਆਂ ਤੇ ਉਹਨਾ ਮਾਪਿਆਂ ਨੇ ਲਾਇਆ ਧਰਨਾ
- ਸਿੱਖਿਆ/ਵਿਗਿਆਨ
- 28 May, 2025 08:13 PM (Asia/Kolkata)
ਲੋਕ ਰੋਹ ਨੂੰ ਦੇਖਦਿਆਂ ਸਕੂਲ ਮੈਨੇਜਮੈਂਟ ਨੇ ਤਿੰਨਾਂ ਨੂੰ ਸਸਪੈਂਡ ਕਰਕੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ
ਚੋਹਲਾ ਸਾਹਿਬ /ਸਰਹਾਲੀ ਕਲਾਂ , 28 ਮਈ , ਯੁਗਰਾਜ ਸਿੰਘ ਸਰਹਾਲੀ
ਇਲਾਕੇ ਦੀ ਉੱਘੀ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਪਿੰਡ ਸੁਹਾਵਾ ਦੇ ਵਿਚ ਅੱਜ ਸਿਖਰ ਦੁਪਹਿਰੇ ਅੱਤ ਦੀ ਗਰਮੀ ਵਿਚ ਸਕੂਲ ਸੈਕੜੇ ਵਿਦਿਆਰਥੀਆਂ /ਵਿਦਿਆਰਥਣਾ ਉਹਨਾਂ ਦੇ ਮਾਪਿਆਂ ਨੇ ਸਕੂਲ ਡਾਇਰੈਕਟਰਸ਼ਤੀਸ਼ ਦੁੱਗਲ , ਪ੍ਰਿੰਸੀਪਲ ਡਾਕਟਰ ਰਿਤੁ ਅਤੇ ਸਕੂਲ ਦੇ ਅਧਿਆਪਕ ਯੋਗੇਸ ਕੁਮਾਰ ਵਲੋ ਸਕੂਲ ਦੇ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਤੇ ਉਹਨਾ ਨੂੰ ਜਾਣ ਬੁਝ ਕੇ ਬਦਨਾਮ ਕਰਨ ,ਮਾੜੇ ਅਕਸ ਵਾਲੇ ਸਟਾਫ ਨੂੰ ਉਤਸਾਹਤ ਕਰਨ ਦੇ ਚੰਗੀ ਸਿਖਿਆ ਦੇਣ ਵਾਲੇ ਅਧਿਆਪਕ ਨੂੰ ਬਾਹਰ ਦ ਰਸਤਾ ਦਿਖਾਉਣ . ਵਿਦਿਆਰਥਣਾ ਨਾਲ ਛੇੜ ਛਾੜ੍ਹ ਆਦਿ ਦੇ ਇਲਜਾਮ ਲਾਉਦਿਆਂ ਇਨਾ ਤਿੰਨਾ ਨੂੰ ਸਕੂਲ ਵਿਚੋਂ ਬਾਹਰ ਕੱਢ ਕੇ ਉਹਨਾ ਦੀਥਾਂ ਚੰਗੇ ਚਾਲ ਚਲਣ ਵਾਲੇ ਪ੍ਰਿੰਸੀਪਲ ਅਤੇ ਅਧਿਅਪਕ ਲਾਉਣ ਲਈ ਸਕੂਲ ਦੇ ਗੇਟ ਅੱਗੇ ਢਾਈ ਤਿੰਨ ਘੰਟੇ ਜਬਰਦਸਤ ਧਰਨਾ ਦੇ ਕੇ ਸਕੂਲ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ "ਮਹੋਲ ਗਰਮ ਹੁੰਦਾ ਵੇਖ ਕੇ ,ਸਕੂਲ ਦੇ ਸੈਕਟਰੀ ਬਾਬਾ ਸਵਰਨ ਸਿੰਘ ਖਾਰਾ ਨੇ ਪਹਿਲਾ ਧਰਨਾਕਾਰੀਆਂ ਨਾਲ ਖੜ ਸਾਥ ਦਿਤਾ ਅਤੇ ਉਨ੍ਹਾ ਮੈਨੇਜਮੈਂਟ ਨਾਲ ਸਲਾਹ ਕਰਨ ਤੋ ਬਾਅਦ ਧਰਨੇ ਤੇ ਬੈਠੇ ਮਾਪਿਆਂ ਨੂੰ ਵਿਸਵਾਸ ਦਿੱਤਾ ਕਿ ਮੈਨੇਜਮੈਟ ਨੇ ਤੁਹਾਡੀਆਂ ਭਾਵਨਾਵਾਂ ਅਤੇ ਰੋਸ ਨੂੰ ਵੇਖਦਿਆ ਇਨਾ ਤਿੰਨਾਂ ਨੂੰ,ਜਿਨਾ ਵਿੱਚ ਸਕੂਲ ਦਾ ਡਾਇਰੈਕਟਰ, ਪ੍ਰਿੰਸੀਪਲ ਅਤੇ ਅਧਿਆਪਕ ਨੂੰ ਹੁਣੇ ਹੀ ਮੁਅੱਤਲ ਕਰ ਦਿੱਤਾ ਹੈ ਅਤੇ ਉਨਾ ਖਿਲਾਫ ਬਣਦੀ ਕਾਨੂੰਨ ਅਨੁਸਾਰ ਸਜਾ ਦਿੱਤੀ ਜਾਵੇਗੀ । ਸਕੂਲ ਦੇ ਸੈਕਟਰੀ ਵਲੋ ਦਿਤੇ ਵਿਸਵਾਸ ਤੇ ਧਰਨਾਂਕਾਰੀਆਂ ਨੇ ਧਰਨਾ ਚੁੱਕ ਲਿਆ ਅਤੋ ਨਾਲ ਹੀ ਚਿਤਾਵਨੀ ਦਿਤੀ ਕਿ ਸਕੂਲ ਮੈਨੇਜਮੰਟ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਤਾ ਉਹ ਇਸ ਤੇ ਵੱਡੇ ਪੱਧਰ ਤੇ ਸੰਘਰਸ਼ ਕਰਕੇ ਉਨਾਂ ਨੂੰ ਸਜ਼ਾ ਦੁਆਉਣ ਤੇ ਸਕੂਲ ਨੂੰ ਜੰਦਰਾ ਲਾਉਣ ਲਈ ਮਜਬੂਰ ਹੋਣਗੇ ਜਿਸ ਦੀ ਸਾਰੀ ਜਿੰਮੇਵਾਰੀ ਸਕੂਲ ਮੈਨੇਜਮੇਟ ਕਮੇਟੀ ਦੀ ਹੋਵੇਗੀ
ਇਸ ਮੋਕੇ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਓਨਾ ਕਿਹਾ ਕੁਝ ਲੋਕ ਸਕਲ ਦਾ ਸ਼ਾਂਤਮਈ ਮਾਹੌਲ ਵਿਗੜਨਾ ਚਾਹੁੰਦੇ ਹਨ। ਉਸ ਵੱਲੋਂ ਕਿਸੇ ਨਾਲ ਵੀ ਵਧੀਕੀ ਨਹੀ ਕੀਤੀ ਉਨਾ ਤੋ ਲਾਏ ਸਾਰੇ ਦੇਸ ਬੇ- ਬੁਨਿਆਦ ਹਨ।
Leave a Reply