ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦ ਸਿੱਖ ਧਰਮੀ ਫੌਜੀਆਂ ਦੀ ਯਾਦ 'ਚ ਅਬੋਹਰ ਵਿਖੇ ਹੋਏ ਸਮਾਗਮ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ ਸ਼ਿਰਕਤ

ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦ ਸਿੱਖ ਧਰਮੀ ਫੌਜੀਆਂ ਦੀ ਯਾਦ 'ਚ ਅਬੋਹਰ ਵਿਖੇ ਹੋਏ ਸਮਾਗਮ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ ਸ਼ਿਰਕਤ

ਚੰਡੀਗੜ੍ਹ 10 ਜੂਨ (ਮੰਗਤ ਸਿੰਘ ਸੈਦਪੁਰ) : ਜੂਨ 1984 ਸ੍ਰੀ ਦਰਬਾਰ ਸਾਹਿਬ ਕੇ ਹੋਏ ਹਮਲੇ ਦੇ ਵਿਰੋਧ ਵਿੱਚ ਆਪਣੀਆਂ ਬੈਰਕਾਂ ਛੱਡ ਕੇ ਆਏ ਸਿੱਖ ਧਰਮੀ ਫੌਜੀ ਜੋ ਕਿ ਮੁਕਾਬਲੇ ਦੌਰਾਨ ਅਬੋਹਰ ਵਿਖੇ ਸ਼ਹੀਦ ਹੋ ਗਏ ਸਨ,ਉਨ੍ਹਾਂ ਦੀ ਯਾਦ ਵਿੱਚ ਸਲਾਨਾ ਗੁਰਮਤਿ ਸਮਾਗਮ ਮਲੋਟ ਰੋਡ ਨੇੜੇ ਫਲਾਈ ਓਵਰ, ਅਬੋਹਰ ਵਿਖੇ ਕਰਵਾਇਆ ਗਿਆ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਕੋਰ ਕਮੇਟੀ ਮੈਂਬਰ ਬਾਪੂ ਗੁਲਜਾਰ ਸਿੰਘ, ਭਾਈ ਬਿਕਰਮਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਭਾਈ ਟੇਕ ਸਿੰਘ ਬਠਿੰਡਾ, ਭਾਈ ਹਰਵਿੰਦਰ ਸਿੰਘ ਤੂਰ ਫਿਰੋਜ਼ਪੁਰ ਅਤੇ ਵੱਡੀ ਗਿਣਤੀ ਵਿੱਚ ਧਰਮੀ ਫੌਜੀਆਂ ਅਤੇ ਸੰਗਤਾਂ ਨੇ ਹਾਜ਼ਰੀ ਲਗਵਾਈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸਮੂਹ ਧਰਮੀ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੱਸਿਆ ਕਿ ਸਾਡੀ ਸਾਡੀ ਕੌਮ ਦੇ ਗਦਾਰ ਆਗੂਆਂ ਨੇ ਬੀਬੀਸੀ ਲੰਡਨ ਤੇ ਇੰਟਰਵਿਊ ਦੇ ਕੇ ਫੌਜੀਆਂ ਨੂੰ ਬੈਰਕਾਂ ਛੱਡ ਕੇ ਆਉਣ ਲਈ ਸੱਦਾ ਦਿੱਤਾ,ਪਰ ਆਪ ਘੁਰਨਿਆਂ 'ਚ ਵੜ ਗਿਆ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਭੇਜ ਦਿੱਤਾ,ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਹਥਿਆਰਬੰਦ ਹੋ ਕੇ ਬਗਾਵਤ ਕਰਕੇ ਆਏ,ਜਿਨਾਂ ਵਿੱਚੋਂ ਬਹੁਤੇ ਸ਼ਹੀਦ ਹੋ ਗਏ,ਕੋਰਟ ਮਾਰਸ਼ਲ ਦਾ ਸਾਹਮਣਾ ਕੀਤਾ,ਕੈਦਾਂ ਕੱਟੀਆਂ ਅਤੇ ਅੱਜ ਤੱਕ ਰੁਲ ਰਹੇ ਹਨ। ਪ੍ਰਬੰਧਕ ਕਮੇਟੀ ਨੇ ਨਾ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖਿਆ ਤੇ ਨਾ ਹੀ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਪਰ ਆਪਣੀ ਅਯਾਸ਼ੀ ਲਈ ਦਿੱਲੀ ਵਿੱਚ 35-35 ਕਰੋੜ ਦੀਆਂ ਕੋਠੀਆਂ ਖਰੀਦ ਰਹੇ ਹਨ ਜਿਹੜੀਆਂ ਕੌਮ ਦੇ ਕਿਸੇ ਕੰਮ ਨਹੀਂ ਆਉਣੀਆਂ ਪਰ ਸੁਖਬੀਰ ਬਾਦਲ ਦੀ ਅਯਾਸ਼ੀ ਲਈ ਜਰੂਰ ਕੰਮ ਆਉਣਗੀਆਂ, ਇਹ ਸਾਡੀ ਕੌਮ ਨਾਲ ਇਸ ਤਰ੍ਹਾਂ ਧਰੋ ਕਰ ਰਹੇ ਹਨ। ਸਿੰਘ ਸਾਹਿਬ ਨੇ ਕਿਹਾ ਅਸੀਂ ਇਹਨਾਂ ਸ਼ਹੀਦਾਂ ਦੀ ਕਦਰ ਕਰਦੇ ਹਾਂ ਅਤੇ ਸਮਾਂ ਆਵੇਗਾ ਜਦੋਂ ਇਹਨਾਂ ਦੀ ਕੁਰਬਾਨੀ ਦਾ ਮੁੱਲ ਪਵੇਗਾ,ਬਹੁਤ ਸੋਹਣੀ ਇੱਥੇ ਯਾਦਗਾਰ ਬਣੇਗੀ। ਸਿੰਘ ਸਾਹਿਬ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਸਵਾਰੋ ਅਤੇ ਇਹਨਾਂ ਪੰਥ ਵਿਰੋਧੀਆਂ,ਖੁਦਗਰਜਾਂ ਤੇ ਗੁਰੂ ਧਰੋਈਆਂ ਦੇ ਜਾਲ ਵਿੱਚੋਂ ਨਿਕਲੋ,ਆਪਣੇ ਸਰਮਾਏ ਅਤੇ ਸਿਧਾਂਤ ਨੂੰ ਬਚਾਓ ਤਾਂ ਕਿ ਅਸੀਂ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭ ਸਕੀਏ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ। ਇਹਨਾਂ ਧਰਮੀ ਫੌਜੀਆਂ ਦੀ ਬਹੁਤ ਵੱਡੀ ਸ਼ਹਾਦਤ ਹੈ। ਜਿਨ੍ਹਾਂ ਨੇ ਸਰਕਾਰੀ ਨੌਕਰੀ 'ਤੇ ਹੁੰਦਿਆਂ ਹੋਇਆਂ ਹਥਿਆਰਬੰਦ ਬਗਾਵਤ ਕਰਕੇ ਆਪਣੇ ਗੁਰੂ ਵੱਲ ਮੂੰਹ ਕੀਤਾ ਅਤੇ ਜਿਨ੍ਹਾਂ ਨੇ ਵਫਾ ਕਮਾਈ ਅਤੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਸ਼ਹੀਦ ਧਰਮੀ ਫੌਜੀਆਂ ਖਾਲਸਾ ਪੰਥ ਦੀ ਸਾਰ ਰੂਪ ਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਭਾਰਤੀ ਫੌਜਾਂ ਵੱਲੋਂ ਧੁੱਪਾਂ ਟੈਂਕਾਂ ਨਾਲ ਹਮਲਾ ਕਰਕੇ ਹਰੀ ਕਰਨ ਦੇ ਰੋਸ ਵਜੋਂ ਕੀਤੀਆਂ ਕੁਰਬਾਨੀਆਂ ਦੀ ਮਹਾਨਤਾ ਨੂੰ ਸਮਝਦੇ ਹੋਏ ਉਹਨਾਂ ਦੇ ਪਰਿਵਾਰਾਂ ਦੀ ਹਰ ਪੱਖੋਂ ਮਦਦ ਕਰਨੀ ਚਾਹੀਦੀ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.