ਬਾਬੇ ਧੁੰਮੇ ਨੇ ਦਮਦਮੀ ਟਕਸਾਲ ਦਾ ਮਿਆਰ ਕੀਤਾ ਨੀਂਵਾਂ
- ਅੰਤਰਰਾਸ਼ਟਰੀ
- 24 Feb, 2026 01:06 PM (Asia/Kolkata)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਟਹਿਲ ਰਹੇ ਸਨ ਅਤੇ ਇੱਕ ਸਿੱਖ ਬਾਣੀ ਗਲਤ ਪੜ੍ਹ ਰਿਹਾ ਸੀ ਕਿ ਕਰਤੇ ਕੀ ਮਿਤਿ ਕਰਤਾ ਜਾਣੇ ਕੇ ਜਾਣੈ ਗੁਰੁ ਸੂਰਾ, ਪਰ ਸਹੀ ਗੁਰਬਾਣੀ ਦੀ ਤੁਕ ਸੀ ਕਿ ਕਰਤੇ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ। ਪਹਿਲੀ ਤੁਕ ਦੇ ਅਰਥ ਨਿਕਲਦੇ ਹਨ ਕਿ ਕਰਤਾ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਤ ਮਰਿਆਦਾ ਨੂੰ ਤਾਂ ਸਭ ਕੁੱਝ ਜਾਣਦਾ ਹੈ ਪਰ ਗੁਰੂ ਸੂਰਮਾ ਕੁਝ ਵੀ ਨਹੀਂ ਜਾਣਦਾ, ਪਰ ਸਹੀ ਅਰਥ ਇਹ ਹਨ ਕਿ ਕਰਤਾ ਅਕਾਲ ਪੁਰਖ ਵਾਹਿਗੁਰੂ ਆਪਣੀ ਮਿੱਤ ਮਰਿਆਦਾ ਨੂੰ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਦੁਲਾਵਾਂ ਦੀ ਜਗਾਹ ਇੱਕ ਲਾਂਵ ਲਾਉਣ ਨਾਲ ਅਰਥਾਂ ਦਾ ਅਨਰਥ ਹੀ ਹੋ ਗਿਆ । ਤਾਂ ਗੁਰੂ ਸਾਹਿਬ ਜੀ ਨੇ ਇੱਕ ਸਿੰਘ ਨੂੰ ਭੇਜ ਕੇ ਓਸ ਬਾਣੀ ਪੜ੍ਹਨ ਵਾਲੇ ਸਿੰਘ ਨੂੰ ਤਾੜਨਾ ਕਰਵਾਈ ਕਿ ਭਾਈ ਸਿੰਘਾ ਬਾਣੀ ਸ਼ੁੱਧ ਪੜ੍ਹ, ਬਾਣੀ ਸਾਡੇ ਅੰਗ ਹਨ ਤੇ ਤੂੰ ਸਾਡੇ ਅੰਗ ਹੀ ਤੋੜੀ ਮਰੋੜੀ ਜਾ ਰਿਹਾ ਹੈਂ , ਏਸ ਨਾਲ ਸਾਨੂੰ ਤਕਲੀਫ਼ ਪਹੁੰਚਦੀ ਹੈ, ਅਗਰ ਤੇਰੀ ਉਂਗਲ ਨੂੰ ਜਾਂ ਕਿਸੇ ਹੋਰ ਅੰਗ ਨੂੰ ਕੋਈ ਤੋੜੇ ਮਰੋੜੇਗਾ ਤਾਂ ਤੈਨੂੰ ਕਿੰਨੀ ਤਕਲੀਫ਼ ਹੋਵੇਗੀ ? ਫੇਰ ਸਿੰਘਾਂ ਨੇ ਕਿਹਾ ਕਿ ਗੁਰੂ ਜੀ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੀ ਅਰਥਾਂ ਸਮੇਤ ਸੰਥਿਆ ਕਰਵਾਉ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਜਰੂਰ ਕਰਾਵਾਂਗੇ । ਫੇਰ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਜੀ ਜਦੋਂ ਦਮਦਮਾ ਸਾਹਿਬ ਪਹੁੰਚੇ ਤਾਂ ਉੱਥੇ ਇਹ ਬਚਨ ਪੂਰਾ ਕੀਤਾ ਸੀ , ਜਦੋਂ ਧੀਰ ਮੱਲੀਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਪੱਚੀ ਸਿੰਘ ਦਮਦਮਾ ਸਾਹਿਬ ਤੋਂ ਨੰਗੇ ਪੈਰੀਂ ਭੇਜੇ ਅਤੇ ਧੀਰ ਮੱਲੀਆਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਸੀ ਕਿ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਅਗਰ ਕਹਾਉਂਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਖੁਦ ਹੀ ਬਾਣੀ ਉੱਚਾਰ ਲੈਣ ਤਾਂ ਫੇਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਓਅੰਕਾਰ ਤੋਂ ਲੈਕੇ ਆਠਾਰਹ ਦਸ ਬੀਸ ਤੱਕ ਬਾਣੀ ਆਪਣੇ ਮੁਖ਼ਾਰਬਿੰਦ ਤੋਂ ਉੱਚਾਰੀ ਨਾਲੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਜੋ ਕਿ ਹਾਲੇ ਕਰਨ ਵਾਲੀ ਰਹਿੰਦੀ ਸੀ । ਨੌਂ ਮਹੀਨੇ ਨੌਂ ਦਿਨ ਨੌਂ ਘੜੀਆਂ ਨੌਂ ਪਲਾਂ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਚਾਰੀ , ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ, ਦੁਪਹਿਰ ਦੇ ਬਾਰਾਂ ਵਜੇ ਤੱਕ ਗੁਰੂ ਜੀ ਬਾਣੀ ਉਚਾਰਦੇ ਸਨ ਦੁਪਹਿਰ ਨੂੰ ਕੁੱਝ ਸਮਾਂ ਆਰਾਮ ਕਰਕੇ ਦੁਪਹਿਰ ਤੋਂ ਬਾਅਦ ਗੁਰੂ ਜੀ ਖੁਦ ਬਾਣੀ ਦੇ ਅਰਥ ਕਰਕੇ ਸਿੰਘਾਂ ਨੂੰ ਸੁਣਾਉਂਦੇ ਹੁੰਦੇ ਸਨ । ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਮੇਤ 42 ਸਿੰਘਾਂ ਨੇ ਅਰਥ ਸੁਣੇ ਅਤੇ ਸੰਪੂਰਨਤਾ ਦੀ ਅਰਦਾਸ ਕਰਨ ਤੋਂ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਚਾਲੀ ਸਿੰਘ ਬਦੇਹ ਮੁਕਤ ਹੋ ਗਏ । ਐਨਾ ਵੱਡਾ ਮਹਾਤਮ ਹੈ ਗੁਰਬਾਣੀ ਦੀ ਕਥਾ ਸੁਣਨ ਦਾ ਜੋ ਕਿ ਇਨਸਾਨ ਨੂੰ ਅਮਰ ਕਰ ਦਿੰਦੀ ਹੈ । ਬਾਬਾ ਦੀਪ ਸਿੰਘ ਜੀ ਗੁਰੂ ਜੀ ਦੇ ਇੱਕ ਪਾਸੇ ਭਾਈ ਮਨੀ ਸਿੰਘ ਜੀ ਗੁਰੂ ਜੀ ਦੇ ਦੂਜੇ ਪਾਸੇ ਬੈਠੇ ਸਨ , ਜਦੋਂ ਇਹ ਦੋਵੇਂ ਸਿੰਘ ਵੀ ਸੱਚਖੰਡ ਨੂੰ ਜਾਣ ਲੱਗੇ ਤਾਂ ਗੁਰੂ ਜੀ ਨੇ ਆਪਣੀਆਂ ਦੋਨਾਂ ਹੀ ਬਾਹਾਂ ਨਾਲ ਰੋਕ ਲਿਆ ਸੀ ਅਤੇ ਕਿਹਾ ਸੀ ਕਿ ਇਹ ਜੋ ਅਸੀਂ ਤੁਹਾਨੂੰ ਗੁਰਬਾਣੀ ਦੇ ਅਰਥ ਸੁਣਾਏ ਪੜ੍ਹਾਏ ਅਤੇ ਲਿਖਾਏ ਹਨ ਇਹ ਤੁਹਾਡੀ ਦੋਨਾਂ ਜਾਣਿਆਂ ਦੀ ਡਿਊਟੀ ਅਸੀਂ ਲਗਾਉਂਦੇ ਹਾਂ ਕਿ ਦੋ ਟਕਸਾਲਾਂ ਚਲਾਓ ਅਤੇ ਅੱਗੇ ਤੋਂ ਅੱਗੇ ਇਹ ਗੁਰਬਾਣੀ ਦੇ ਅਰਥ ਸਾਡੇ ਸਿੱਖਾਂ ਨੂੰ ਪੜ੍ਹਾਉਣੇ ਅਤੇ ਸਿਖਾਉਣੇ ਜਰੂਰੀ ਹਨ । ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਨੂੰ ਅਤੇ ਦੂਜੀ ਟਕਸਾਲ ਦੇ ਮੁੱਖੀ ਭਾਈ ਮਨੀ ਸਿੰਘ ਜੀ ਨੂੰ ਥਾਪਿਆ । ਦਮਦਮਾ ਸਾਹਿਬ ਜੀ ਤੋਂ ਚੱਲੀ ਹੋਣ ਕਰਕੇ ਵੀ ਏਸ ਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ । ਭਾਈ ਮਨੀ ਸਿੰਘ ਜੀ ਵਾਲੀ ਟਕਸਾਲ ਵੀ ਚੱਲਦੀ ਆ ਰਹੀ ਹੈ ਪਰ ਮਸ਼ਹੂਰ ਅਤੇ ਪ੍ਰਚਲਿਤ ਜਿਆਦਾ ਬਾਬਾ ਦੀਪ ਜੀ ਵਾਲੀ ਟਕਸਾਲ ਹੀ ਹੋਈ ਹੈ । ਨਾਲੇ ਅਟੁੱਟ ਸੇਵਾ ਕਰਨ ਕਰਕੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਸੀ ਕਿ ਤੁਹਾਡਾ ਸੀਸ ਵੀ ਧੜ ਨਾਲੋਂ ਅਲੱਗ ਹੋ ਜਾਵੇ ਤਾਂ ਵੀ ਤੁਹਾਡੇ ਬ੍ਰਹਮ ਗਿਆਨ ਦੇ ਆਨੰਦ ਵਿੱਚ ਕੋਈ ਫ਼ਰਕ ਨਹੀ ਪਵੇਗਾ, ਭਾਈ ਮਨੀ ਸਿੰਘ ਜੀ ਨੂੰ ਵਰ ਦਿੱਤਾ ਸੀ ਕਿ ਅਗਰ ਤੁਹਾਡਾ ਬੰਦ ਬੰਦ ਵੀ ਕੱਟਿਆ ਜਾਵੇ ਤਾਂ ਵੀ ਤੁਹਾਡੇ ਬ੍ਰਹਮ ਗਿਆਨ ਦੇ ਆਨੰਦ ਵਿੱਚ ਕੋਈ ਫਰਕ ਨਹੀਂ ਪਵੇਗਾ । ਕਈ ਅਗਿਆਨਤਾ ਵੱਸ ਲੋਕ ਕਹਿੰਦੇ ਹਨ ਕਿ ਗੁਰੂ ਜੀ ਨੇ ਸਰਾਪ ਦਿੱਤਾ ਸੀ ਪਰ ਨਹੀਂ ਜੀ ਇਹ ਝੂਠ ਹੈ । ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਹੋਏ ਬਾਕੀ ਮੁੱਖੀ ਸਾਹਿਬਾਨ ਨੇ ਪੂਰੇ ਭਾਰਤ ਵਿੱਚ ਸਿੱਖੀ ਦਾ ਪ੍ਰਚਾਰ ਪਸਾਰ ਕੀਤਾ, ਚੌਦਵੇਂ ਮੁੱਖੀ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਅਨੋਖਾ ਇਤਿਹਾਸ ਚਮਕੌਰ ਦੀ ਕੱਚੀ ਗੜ੍ਹੀ ਵਾਲਾ ਸਿਰਜਿਆ, ਸੁੱਤੀ ਹੋਈ ਕੌਮ ਨੂੰ ਜਗਾਇਆ ਅਤੇ ਦੁਨੀਆਂ ਦੀ ਚੌਥੀ ਫੌਜੀ ਤਾਕਤ ਕਹਾਉਣ ਵਾਲੇ ਹਿੰਦੋਸਤਾਨ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ । ਪਰ ਸਿੱਖ ਕੌਮ ਦੀ ਮਾੜੀ ਕਿਸਮਤ ਨੂੰ ਪਤਾ ਨਹੀਂ ਕਿਸ ਤਰ੍ਹਾਂ ਆਹ ਬਾਬਾ ਹਰਨਾਮ ਸਿੰਘ ਧੁੰਮੇ ਨੂੰ ਦਮਦਮੀ ਟਕਸਾਲ ਦਾ ਮੁੱਖੀ ਬਣਾ ਦਿੱਤਾ ਗਿਆ । ਅੱਜ ਬਾਬਾ ਹਰਨਾਮ ਸਿੰਘ ਧੁੰਮੇ ਨੇ ਅਤੇ ਅੱਗੋਂ ਉੱਸ ਦੇ ਚੇਲਿਆਂ ਨੇ ਦਮਦਮੀ ਟਕਸਾਲ ਵਰਗੀ ਪਵਿੱਤਰ ਮਹਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਏਸ ਸੰਸਥਾ ਦਾ ਮਿਆਰ ਐਨਾ ਕੁ ਨੀਵੇਂ ਪੱਧਰ ਉੱਪਰ ਲੈ ਆਂਦਾ ਹੈ ਕਿ ਜਿਹੜਾ ਰਹੇ ਰੱਬ ਦਾ ਨਾਮ । ਪਹਿਲਾਂ ਤਾਂ ਬਾਬੇ ਧੁੰਮੇ ਦੀਆਂ ਖੁੱਦ ਦੀਆਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਫੇਰ ਜਦੋਂ ਏਸ ਬਾਬੇ ਦਾ ਕੋਈ ਵਿਰੋਧ ਕਰਦਾ ਹੈ ਤਾਂ ਏਸ ਦੇ ਚੇਲੇ ਚਪਟੇ ਵਿਰੋਧ ਕਰਨ ਵਾਲਿਆਂ ਨੂੰ ਉੱਹਨਾਂ ਦੀਆਂ ਧੀਆਂ ਭੈਣਾਂ ਮਾਵਾਂ ਘਰਵਾਲੀਆਂ ਨੂੰ ਗੰਦ ਮੰਦ ਬੋਲਦੇ ਹਨ । ਦਾਸ ਹਰਪ੍ਰੀਤ ਸਿੰਘ ਪੰਮਾ ਦੀ ਧੀ ਵਾਰੇ ਵੀ ਇਹ ਕੱਲ੍ਹ ਪਰਸੋਂ ਹੀ ਮਾੜਾ ਚੰਗਾ ਬੋਲ ਕੇ ਹਟੇ ਹਨ , ਕਾਰਨ ਏਹ ਸੀ ਕਿ ਮੈਂ ਬਾਬੇ ਧੁੰਮੇ ਦੇ ਪੱਥਰ ਪੂਜਨ ਅਤੇ ਭੂਮੀ ਪੂਜਨ, ਕੁੰਭ ਨਹਾਉਣ ਅਤੇ ਭਾਜਪਾ ਦਾ ਸਮਰਥਨ ਕਰਨ ਕਰਕੇ ਅਖਬਾਰਾਂ ਦੇ ਵਿੱਚ ਵਿਰੋਧ ਕੀਤਾ ਸੀ । ਕੁਮੈਂਟਾਂ ਦੇ ਸਕਰੀਨ ਸ਼ਾਟ ਮੇਰੇ ਕੋਲ ਸੇਵ ਹਨ , ਫੇਰ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਪਰਮਜੀਤ ਸਿੰਘ ਮੰਡ ਪ੍ਰਧਾਨ ਦਲ ਖਾਲਸਾ, ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਬੇ ਧੁੰਮੇ ਦੇ ਸਮਰਥਕਾਂ ਵਲੋਂ ਮਾੜਾ ਚੰਗਾ ਬੋਲਿਆ ਗਿਆ ਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ, ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਸਿੰਘਣੀ ਨੂੰ ਮੰਦਾ ਬਾਬੇ ਧੁੰਮੇ ਦੇ ਏਹਨਾਂ ਅਖੌਤੀ ਅਤੇ ਨਕਲੀ ਟਕਸਾਲੀਆਂ ਨੇ ਬੋਲਿਆ ਤੇ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ, ਖਾਲਿਸਤਾਨ ਦੀ ਇਹ ਗੱਲ ਨਹੀਂ ਕਰਦੇ, ਬੇਅਦਬੀਆਂ ਦੇ ਖਿਲਾਫ ਏਹ ਨਹੀਂ ਬੋਲਦੇ, ਬੰਦੀ ਸਿੰਘਾਂ ਦੇ ਮਸਲੇ ਉੱਤੇ ਏਹ ਨਹੀਂ ਬੋਲਦੇ, ਏਹਨਾਂ ਦਾ ਬਾਬਾ ਧੁੰਮਾਂ ਕੌਮ ਨੂੰ ਕਹਿੰਦਾ ਰਿਹਾ ਕਿ ਬਾਦਲਾਂ ਪਾਪੀਆਂ ਦੁਸ਼ਟਾਂ ਦੀ ਚੜ੍ਹਦੀ ਕਲਾ ਲਈ ਸਿੱਖ ਦੋ ਵੇਲੇ ਅਰਦਾਸਾਂ ਕਰਨ, ਬੀਜੇਪੀ ਦੀ ਹਮਾਇਤ ਇਹ ਕਰਦੇ ਹਨ ਜਿਹੜੀ ਬੀਜੇਪੀ ਦਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਈਫ ਵਿੱਚ ਲਿਖ ਚੁੱਕਾ ਹੈ ਕਿ ਇੰਦਰਾ ਗਾਂਧੀ ਤਾਂ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਿੱਚ ਢਿੱਲ ਮੱਠ ਵਰਤ ਰਹੀ ਸੀ ਪਰ ਅਸੀਂ ਓਸ ਉੱਪਰ ਦਬਾਅ ਪਾ ਕੇ ਹਮਲਾ ਕਰਵਾਇਆ ਫੇਰ ਵੀ ਓਸ ਨੇ ਛੇ ਮਹੀਨੇ ਲੇਟ ਹਮਲਾ ਕੀਤਾ ਭਾਵ ਕਿ ਛੇ ਮਹੀਨੇ ਪਹਿਲਾਂ ਹਮਲਾ ਹੋਣਾ ਚਾਹੀਦਾ ਸੀ । ਫੇਰ ਉੱਹ ਕਹਿੰਦਾ ਹੈ ਅਤੇ ਲਿਖਦਾ ਹੈ ਕਿ ਭਿੰਡਰਾਂਵਾਲਾ ਭਸਮਾਸੁਰ ਦੈਂਤ ਸੀ । ਭਸਮਾਸੁਰ ਦੈਂਤ ਹਿੰਦੂ ਧਰਮ ਮੁਤਾਬਿਕ ਉੱਹ ਦੈਂਤ ਸੀ ਜੋ ਕਿ ਕਿਸੇ ਕੋਲੋਂ ਵੀ ਨਹੀਂ ਮਰਦਾ ਸੀ ਫੇਰ ਓਸ ਨੂੰ ਧੋਖੇ ਨਾਲ ਮਾਰਿਆ ਗਿਆ ਸੀ ਐਨਾ ਸ਼ਕਤੀਸ਼ਾਲੀ ਦੈਂਤ ਸੀ । ਫੇਰ ਇਹ ਅੱਜ ਦੇ ਅਖੌਤੀ ਅਤੇ ਟਕਸਾਲੀ ਬਾਬੇ ਧੁੰਮੇ ਬਾਰੇ ਭਾਈ ਅਮਰੀਕ ਸਿੰਘ ਅਜਨਾਲਾ ਮੁੱਖੀ ਦਮਦਮੀ ਟਕਸਾਲ ਅਜਨਾਲਾ ਤਾਂ ਏਥੋਂ ਤੱਕ ਕਹਿੰਦੇ ਹਨ ਕਿ ਇਹ ਬਾਬਾ ਸਮਲਿੰਗੀ ਹੈ, ਭਾਵ ਕਿ ਬੰਦੇ ਨੇ ਬੰਦੇ ਨਾਲ ਸੰਬੰਧ ਬਣਾਉਣਾ , ਫੇਰ ਇਹ ਵੀ ਸੁਣਿਆ ਹੈ ਪਰ ਪਤਾ ਨਹੀਂ ਸੱਚ ਹੈ ਜਾਂ ਝੂਠ ਹੈ ਕਿ ਬਾਬੇ ਧੁੰਮੇ ਨੇ ਮਹਿਤਾ ਸਾਹਿਬ ਵਿਖੇ ਹਵਨ ਤੱਕ ਵੀ ਕਰਵਾਏ ਹਨ , ਜਿਹੜਾ ਮਹਿਤਾ ਸਾਹਿਬ ਕਿਸੇ ਸਮੇਂ ਯੋਧਿਆਂ ਦੀ ਖਾਣ ਅਖਵਾਉਂਦਾ ਹੁੰਦਾ ਸੀ । ਸਿੱਖੀ ਸਿਧਾਂਤਾਂ ਦਾ ਘਾਣ ਕਰਨਾ ਅਤੇ ਸਿੱਖਾਂ ਨੂੰ ਦੁਨੀਆਂ ਵਿੱਚ ਨੀਵੇਂ ਵਿਖਾਉਣਾ ਬਦਨਾਮ ਕਰਨਾ ਹੀ ਇਹਨਾਂ ਅਖੌਤੀ ਟਕਸਾਲੀਆਂ ਦਾ ਮਕਸਦ ਹੈ । ਕੌਮ ਨੂੰ ਅਤੇ ਸਿੱਖਾਂ ਨੂੰ ਬੇਨਤੀ ਹੈ ਕਿ ਅਗਰ ਦਮਦਮੀ ਟਕਸਾਲ ਨੂੰ ਹੀ ਮੰਨਣਾਂ ਹੈ ਤਾਂ ਸੰਗਰਾਵਾਂ ਵਾਲੀ ਬਾਬਾ ਰਾਮ ਸਿੰਘ ਜੀ ਵਾਲੀ ਅਤੇ ਭਾਈ ਅਮਰੀਕ ਸਿੰਘ ਦੀ ਅਜਨਾਲਾ ਵਾਲੀ ਨੂੰ ਮੰਨ ਲਓ । ਹੁਣ ਜਦੋਂ ਜਿਆਦਾ ਹੀ ਚੀਕਾਂ ਪਈਆਂ ਹਨ ਤਾਂ ਬਾਬੇ ਧੁੰਮੇ ਨੂੰ ਤਖਤਾਂ ਦੀ ਟੇਕ ਲੈਣੀ ਪਈ ਹੈ , ਤਖਤ ਸਾਹਿਬਾਨ ਤੋਂ ਬਿਆਨ ਦਿਵਾਉਣੇ ਪੈ ਗਏ ਕਿ ਬਾਬੇ ਧੁੰਮੇ ਦਾ ਵਿਰੋਧ ਕਰਨ ਵਾਲਿਆਂ ਉੱਪਰ ਕਾਰਵਾਈ ਕੀਤੀ ਜਾਵੇਗੀ । ਕਾਜੀ ਹੋਏ ਰਿਸਵਤੀ ਵੱਮਢੀ ਲੈ ਕੇ ਹੱਕ ਗਵਾਈ , ਵਰਤਿਆ ਪਾਪ ਸਭਸ ਜਗ ਮਾਂਹੀ ॥ ਉਹਨਾਂ ਨੇ ਵੀ ਇਹ ਨਹੀਂ ਸੋਚਿਆ ਕਿ ਵਿਰੋਧ ਹੋ ਕਿਸ ਗੱਲ ਦਾ ਰਿਹਾ ਹੈ, ਪੱਥਰ ਪੂਜਨ ਦਾ, ਧਰਤੀ ਪੂਜਨ ਦਾ, ਗੰਗਾ ਇਸ਼ਨਾਨ ਕਰਨ ਦਾ, ਬੀਜੇਪੀ ਦੀ ਹਮਾਇਤ ਕਰਨ ਦਾ, ਗੰਦੀਆਂ ਗੰਦੀਆਂ ਗਾਹਲਾਂ ਕੱਢਣ ਦਾ ਹੀ ਤਾਂ ਵਿਰੋਧ ਹੋ ਰਿਹਾ ਜੀ । ਬਾਕੀ ਸਾਡਾ ਏਹਨਾਂ ਪਾਪੀਆਂ ਨਾਲ, ਬੁੱਕਲ ਦੇ ਸੱਪਾਂ ਨਾਲ, ਆਪਣੇ ਹੀ ਗਦਾਰਾਂ ਨਾਲ ਕੋਈ ਵੱਟ ਬੰਨੇ ਕੋਈ ਜਮੀਨ ਜਾਇਦਾਦ ਦਾ ਰੌਲਾ ਥੋੜੀ ਆ ? ਅਗਰ ਰੱਬ ਕਰੇ ਕਿ ਕੱਲ੍ਹ ਨੂੰ ਇਹ ਸੁੱਧਰ ਜਾਣ, ਕੌਮ ਲਈ ਕੋਈ ਚੜ੍ਹਦੀ ਕਲਾ ਵਾਲਾ ਕੰਮ ਕਰਨ ਤਾਂ ਅਸੀਂ ਇਹਨਾਂ ਦੀ ਪ੍ਰਸ਼ੰਸਾ ਵੀ ਕਰਾਂਗੇ, ਸ਼ਾਬਾਸ਼ੀ ਵੀ ਦਵਾਂਗੇ , ਜਿਸ ਦੀ ਕੋਈ ਆਸ ਤਾਂ ਹਾਲੇ ਤੱਕ ਨਹੀਂ ਲੱਗਦੀ । ਬਾਕੀ ਭਾਈ ਓੜਕ ਨੂੰ ਸੱਚ ਦੀ ਹੀ ਜਿੱਤ ਹੋਵੇਗੀ ਤੇ ਸੱਚ ਹੀ ਰਹੇਗਾ । ਬਾਕੀ ਨਾ ਤਾਂ ਸਾਨੂੰ ਧਮਕੀਆਂ ਦਾ ਕੋਈ ਡਰ ਕਦੇ ਸੀ ਨਾ ਹੀ ਅੱਜ ਹੈ ਅਤੇ ਨਾ ਹੀ ਅੱਗੋਂ ਕਦੇ ਹੋਵੇਗਾ ਕਿਉਂਕਿ ਮੌਤ ਅਟੱਲ ਹੈ ਕਦੋਂ ਕਿਥੇ ਅਤੇ ਕਿਵੇਂ ਆਉਣੀ ਹੈ ਇਹ ਵਾਹਿਗੁਰੂ ਹੀ ਜਾਣਦਾ ਹੈ।

Leave a Reply