ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦਾ ਵਫਦ ਉਪ ਮੁੱਖ ਇੰਜੀਨੀਅਰ ਦਿਹਾਤੀ ਸਰਕਲ ਅੰਮ੍ਰਿਤਸਰ ਬਲਕਾਰ ਸਿੰਘ ਨੂੰ ਮਿਲਿਆ
- ਵੰਨ ਸੁਵੰਨ
- 27 May, 2025 04:35 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦਾ ਵਫਦ ਦਿਹਾਤੀ ਸਰਕਲ ਅੰਮ੍ਰਿਤਸਰ ਤੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਉਪ ਮੁੱਖ ਇੰਜੀਨੀਅਰ ਨੂੰ ਮਿਲਿਆ ਜਿਸ ਵਿੱਚ ਛੇਵੇਂ ਪੇ ਕਮਿਸ਼ਨ ਦੇ ਬਕਾਏ ਦਾ ਏਰੀਆ ਦੇਣ ਬਾਰੇ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ| ਸੂਬਾ ਪ੍ਰਧਾਨ ਬਾਬਾ ਅਮਰਜੀਤ ਸਿੰਘ ਅਤੇ ਅਵਤਾਰ ਸਿੰਘ ਬਮਰਾਹ ਨੇ ਕਿਹਾ ਕਿ ਮਈ ਦੇ ਮਹੀਨੇ ਦੀਆਂ ਤਨਖਾਵਾਂ ਦੇ ਨਾਲ ਛੇਵੇਂ ਪੇ ਕਮਿਸ਼ਨ ਦੇ ਏਰੀਅਰ ਦਾ ਬਕਾਇਆ ਨਾਲ ਹੀ ਦਿੱਤਾ ਜਾਵੇ 85 ਤੋਂ 75 ਸਾਲ ਅਤੇ ਹੇਠਲੇ ਸਾਰੇ ਪੈਨਸ਼ਨਰਾਂ ਦਾ ਬਕਾਇਆ ਇਕਸਾਰ ਦਿੱਤਾ ਜਾਵੇ ਅਪ੍ਰੈਲ ਤੇ ਮਈ ਦੇ ਮਹੀਨੇ ਦੀਆਂ ਦੋਵੇਂ ਕਿਸ਼ਤਾਂ ਮਈ ਮਹੀਨੇ ਦੀ ਪੈਨਸ਼ਨ ਦੇ ਨਾਲ ਲਗਾਈਆਂ ਜਾਣ| ਉਪ ਮੁੱਖ ਇੰਚੀਨੀਅਰ ਸਰਦਾਰ ਬਲਕਾਰ ਸਿੰਘ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹਨਾਂ ਨੇ ਸੁਪਰਡੈਟ ਦੁਆਰਾ ਸਾਰੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਹ ਇਸ ਮਹੀਨੇ ਦੀ ਪੈਨਸ਼ਨ ਦੇ ਨਾਲ ਪੇ ਕਮਿਸ਼ਨ ਦੇ ਬਕਾਇਆਂ ਦਾ ਏਰੀਆ ਨਾਲ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ| ਇਸ ਸਮੇਂ ਪ੍ਰਮੁੱਖ ਆਗੂ ਪਵਿੱਤਰ ਸਿੰਘ ਜੇਈ ਰਜੇਸ਼ ਕੁਮਾਰ ਧਰਮ ਚੰਦ ਸੋਬਨ ਸਿੰਘ ਨਿਰਮਲ ਸਿੰਘ ਅਸ਼ੋਕ ਕੁਮਾਰ ਅਮਰਜੀਤ ਸਿੰਘ ਆਦਿ ਹਾਜ਼ਰ ਸਨ|
Leave a Reply