ਕਿਸਾਨ ਜਾਗਰੂਕਤਾ ਯਾਤਰਾ ਦੇ ਦੌਰਾਨ, ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਵਫ਼ਦ ਨੇ ਬੰਗਲੌਰ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨਾਲ ਮੁਲਾਕਾਤ ਕੀਤੀ।
- ਸਮਾਜ ਸੇਵਾ
- 12 Feb, 2026 05:55 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਕਿਸਾਨਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕਰਨਾਟਕ ਸਰਕਾਰ ਐਮਐਸਪੀ ਗਾਰੰਟੀ ਕਾਨੂੰਨ ਦੇ ਸਮਰਥਨ ਵਿੱਚ ਅਤੇ ਅਮਰੀਕਾ-ਭਾਰਤ ਵਪਾਰ ਸਮਝੌਤੇ ਦੇ ਵਿਰੁੱਧ ਕਰਨਾਟਕ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰਵਾਏ। ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਕਿਹਾ ਕਿ ਉਹ ਆਪਣੀ ਕੈਬਨਿਟ ਨਾਲ ਇਸ ਮੁੱਦੇ ਉੱਪਰ ਗੱਲ ਕਰਨਗੇ ਅਤੇ ਜਲਦੀ ਹੀ ਕਿਸਾਨ ਆਗੂ ਕੁਰਬੁਰੂ ਸ਼ਾਂਤਾਕੁਮਾਰ ਨੂੰ ਸੂਚਿਤ ਕਰਨਗੇ। ਇਸ ਤੋਂ ਬਾਅਦ, ਚਿਕਬੱਲਾਪੁਰ ਵਿੱਚ ਇੱਕ ਕਿਸਾਨ ਕਾਨਫਰੰਸ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨ ਆਗੂ ਕੁਰਬੁਰੂ ਸ਼ਾਂਤਕੁਮਾਰ ਨੇ ਕਿਹਾ ਕਿ 15 ਫਰਵਰੀ ਨੂੰ, ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਸਾਂਝੇ ਬਿਆਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਜਿਸ ਲਈ ਸਾਰੇ ਆਗੂਆਂ ਦੀਆ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਕਰਨਾਟਕ ਦੇ ਹਜ਼ਾਰਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਮਤੇ ਪਾਸ ਕਰਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਅਤੇ ਸਹਿ-ਕਨਵੀਨਰ ਕੁਰਬੁਰੂ ਸ਼ਾਂਤਾਕੁਮਾਰ ਨੂੰ ਸੌਂਪੇ। ਕਿਸਾਨ ਆਗੂ ਲੀਲਾਧਰ ਰਾਜਪੂਤ ਨੇ ਦੱਸਿਆ ਕਿ ਕੱਲ੍ਹ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਇੱਕ ਕਿਸਾਨ ਕਾਨਫਰੰਸ ਹੋਵੇਗੀ ਅਤੇ ਉਸ ਤੋ ਬਾਅਦ ਇਹ ਜਾਗਰੂਕਤਾ ਯਾਤਰਾ ਹੈਦਰਾਬਾਦ ਪਹੁੰਚੇਗੀ। ਕਰਨਾਟਕ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਅੱਜ ਮੁਲਾਕਾਤ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਵਫ਼ਦ ਵਿੱਚ ਜਗਜੀਤ ਸਿੰਘ ਡੱਲੇਵਾਲ, ਕੁਰਬੁਰੂ ਸ਼ਾਂਤਾਕੁਮਾਰ, ਅਭਿਮੰਨਿਊ ਕੋਹਾੜ, ਇੰਦਰਜੀਤ ਸਿੰਘ ਪੰਨੀਵਾਲਾ, ਹਰਸੁਲਿੰਦਰ ਸਿੰਘ, ਸੋਨੂੰ ਔਲਖ, ਅਰੁਣ ਪਟੇਲ, ਰਵੀ ਕੁਮਾਰ, ਨਾਗਰਾਜ, ਦੇਵਰਾਜ, ਮਹਾਵੀਰ ਸਹਾਰਨ, ਹਰਸ਼ਦੀਪ ਸਿੰਘ ਗਿੱਲ, ਬਲਪ੍ਰੀਤ ਸਿੰਘ, ਸੰਦੀਪ ਸਿੰਘ, ਰਣਬੀਰ ਕੁਮਾਰ, ਅਮਨਦੀਪ ਸਿੰਘ,ਕੇਸਰਾਮ ਗੋਦਾਰਾ, ਹਰਪ੍ਰੀਤ ਸਿੰਘ, ਦਿਲਬਾਗ ਸਿੰਘ, ਆਦਿ ਹਾਜ਼ਰ ਸਨ।
Leave a Reply