ਭਾਈ ਰਵਿੰਦਰ ਸਿੰਘ ਆਲਮਗੀਰ ਦੇ ਮਾਤਾ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਆਲਮਗੀਰ ਜਲਾਲਾਬਾਦ ਵਿਖੇ ਹੋਇਆ

ਭਾਈ ਰਵਿੰਦਰ ਸਿੰਘ ਆਲਮਗੀਰ ਦੇ ਮਾਤਾ ਸੁਰਿੰਦਰ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਆਲਮਗੀਰ ਜਲਾਲਾਬਾਦ ਵਿਖੇ ਹੋਇਆ

ਭੋਗਪੁਰ: 20 ਮਈ (ਬਿਮਲਜੀਤ ਸਿੰਘ ਰੰਧਾਵਾ)-

ਸਾਦਗੀ ਦੀ ਮੂਰਤ, ਨੇਕ ਦਿਲ, ਹੱਕ ਸੱਚ ਨੂੰ ਸਮਰਪਿਤ, ਹਰ ਦਿਲ ਅਜ਼ੀਜ਼ ਬਹੁਤ ਹੀ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਜੋ 9 ਮਈ 2025 ਦਿਨ ਸ਼ੁੱਕਰਵਾਰ ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਸੁਆਸਾਂ ਦੀ ਰਾਸ ਪੂੰਜੀ ਸੰਪੂਰਨ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾ ਦੇ ਨਮਿਤ ਸ. ਕਸ਼ਮੀਰ ਸਿੰਘ ਪਤੀ, ਭਾਈ ਰਵਿੰਦਰ ਸਿੰਘ ਪੁੱਤਰ, ਰਜਿੰਦਰ ਸਿੰਘ ਪੁੱਤਰ ਸਰਬਜੀਤ ਕੌਰ ਨੂੰਹ, ਅਮਨਦੀਪ ਕੌਰ ਨੂੰਹ, ਅਨਮੋਲ ਸਿੰਘ, ਸੁਖਪਾਲ ਸਿੰਘ ਜਰਮਨੀ ਪੋਤਰੇ, ਏਕਜੀਤ ਕੌਰ ਜਰਮਨੀ ਅਤੇ ਲਵਪ੍ਰੀਤ ਕੌਰ ਪੋਤਰੀਆਂ ਸਮੂਹ ਪਰਿਵਾਰ ਵੱਲੋਂ ਮਾਤਾ ਸੁਰਿੰਦਰ ਕੌਰ ਜੀ ਨਮਿਤ ਆਰੰਭ ਸਹਿਜਪਾਠ ਦੀ ਸੰਪੂਰਨਤਾ 18 ਮਈ 2025 ਦਿਨ ਐਤਵਾਰ ਉਨ੍ਹਾ ਦੇ ਗ੍ਰਹਿ ਵਿਖੇ ਹੋਈ। ਉਪਰੰਤ ਗੁਰਦੁਆਰਾ ਸਾਹਿਬ ਆਲਮਗੀਰ- ਜਲਾਲਾਬਾਦ ਵਿਖੇ ਭਾਈ ਰਣਜੀਤ ਸਿੰਘ ਹਜੂਰੀ ਰਾਗੀ ਨੇ ਸ਼ਬਦ ਕੀਰਤਨ, ਪੰਥ ਪ੍ਰਸਿੱਧ ਵਿਦਵਾਨ ਭਾਈ ਜਸਵਿੰਦਰ ਸਿੰਘ ਸਹੂਰ ਸਾਬਕਾ ਹੈੱਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ( ਸ੍ਰੋ.ਗੁ.ਪ੍ਰ. ਕਮੇਟੀ) ਕਥਾਵਾਚਕ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਨੇ ਗੁਰਮਤਿ ਵਿਚਾਰ ਭਾਈ ਜਗਦੀਸ਼ ਸਿੰਘ ਤਿਹਾੜਾ ਇੰਟਰਨੈਸ਼ਨਲ ਢਾਡੀ ਨੇ ਜੱਥੇ ਸਮੇਤ ਗੁਰ ਇਤਿਹਾਸ ਨਾਲ ਜੋੜਿਆ । ਭਾਈ ਬਿਮਲਜੀਤ ਸਿੰਘ ਪੰਥ ਪ੍ਰਸਿੱਧ ਵਿਦਵਾਨ ਢਾਡੀ ਪ੍ਰਚਾਰਕ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ । ਜਥੇਦਾਰ ਸੁਰਜੀਤ ਸਿੰਘ ਚੀਮਾ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ, ਸਿੱਖ ਚਿੰਤਕ ਭਾਈ ਹਰਵਿੰਦਰ ਸਿੰਘ ਵੀਰ ਰਹੀਮਪੁਰੀ, ਸ. ਜਸਪ੍ਰੀਤ ਸਿੰਘ ਸੈਣੀ ਸੰਪਾਦਕ ਰੋਜਾਨਾ ਅਜੀਤ, ਸ. ਕਮਲਜੀਤ ਸਿੰਘ ਮੁੱਖ ਸੰਪਾਦਕ ਪੰਚਾਇਤ ਹੈਡਲਾਈਨਜ਼ ਅਖ਼ਬਾਰ, ਹੁਸਨ ਲਾਲ ਭਾਈ ਦਲਵਿੰਦਰ ਸਿੰਘ ਅੱਪਰਾ ਦੋਵੇਂ ਪੱਤਰਕਾਰ ਅਜੀਤ, ਸ੍ਰੀ ਬਲਵੀਰ ਰਾਮ ਸਰਪੰਚ ਆਲਮਗੀਰ, ਬੀਬੀ ਰਣਜੀਤ ਕੌਰ ਸਰਪੰਚ ਜਲਾਲਾਬਾਦ, ਸ. ਪਰਮਜੀਤ ਸਿੰਘ ਨੰਬਰਦਾਰ ਜਲਾਲਾਬਾਦ, ਸਮੂਹ ਸਾਧ ਸੰਗਤ ਪਿੰਡ ਆਲਮਗੀਰ-ਜਲਾਲਾਬਾਦ ਅਤੇ ਰਿਸ਼ਤੇਦਾਰ ਸਾਕ ਸਬੰਧੀਆਂ ਨੇ ਇਸ ਅੰਤਿਮ ਅਰਦਾਸ ਸਮਾਗਮ ਵਿੱਚ ਸਮੂਲੀਅਤ ਕੀਤੀ