10 ਲੱਖ ਸਿਹਤ ਬੀਮਾ ਯੋਜਨਾ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ: ਲਖਵਿੰਦਰ ਕੌਰ ਚਾਹਲ

10 ਲੱਖ ਸਿਹਤ ਬੀਮਾ ਯੋਜਨਾ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ: ਲਖਵਿੰਦਰ ਕੌਰ ਚਾਹਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ
 

ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤੋਂ ਕਈ ਗੁਣਾ ਵਧੇਰੇ ਕਰਕੇ ਵਿਖਾਇਆ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਲਖਵਿੰਦਰ ਕੌਰ ਚਾਹਲ ਨੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣ ਸਮੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਜਾਣ ਵਿੱਚ ਲੋਕਾਂ ਵਿੱਚ ਬਹੁਤ ਉਤਸਾਹ ਦਿਖਾਈ ਦੇ ਰਿਹਾ ਹੈ ਲੋਕਾਂ ਤੇ ਭਵਿੱਖ ਦੀ ਚਿੰਤਾ ਦੂਰ ਹੋ ਗਈ ਹੈ ਜੋ ਸਮਝਦੇ ਸਨ ਕਿ ਜੇ ਸਾਨੂੰ ਕੋਈ ਹਸਪਤਾਲ ਵਿੱਚੋਂ ਇਲਾਜ ਕਰਵਾਉਣਾ ਪਿਆ ਤੇ ਕਿਵੇਂ ਕਰਾਉਣਗੇ ਹੁਣ ਉਹਨਾਂ ਦੀ ਚਿੰਤਾ ਦੂਰ ਹੋ ਗਈ ਹੈ ਗਰੀਬ ਲੋਕਾਂ ਨੂੰ ਮਹਿੰਗੇ ਹਸਪਤਾਲਾਂ ਵਿੱਚੋਂ ਇਲਾਜ ਕਰਾਉਣਾ ਬਹੁਤ ਮੁਸ਼ਕਿਲ ਲੱਗਦਾ ਸੀ ਮਹਿੰਗੇ ਇਲਾਜ ਨਾਲ ਗਰੀਬ ਲੋਕਾਂ ਦੀ ਜਮੀਨ ਜਾਇਦਾਦ ਸਭ ਕੁਝ ਵਿਕ ਜਾਂਦਾ ਸੀ ਸਿਹਤ ਬੀਮਾਂ ਯੋਜਨਾ ਕਾਰਡ ਲੋਕਾਂ ਵਿੱਚ ਬਹੁਤ ਉਤਸ਼ਾਹ ਵਿਖਾਈ ਦੇ ਰਿਹਾ ਹੈ ਇਸ ਸਮੇਂ ਸਰਪੰਚ ਲਖਵਿੰਦਰ ਕੌਰ ਚਾਹਲ ਸਰਪੰਚ ਤੋਂ ਇਲਾਵਾ ਮੈਂਬਰ ਪੰਚਾਇਤ ਸਾਹਿਬ ਸਿੰਘ ਤਰਸੇਮ ਸਿੰਘ ਸ੍ਰੀਮਤੀ ਸ਼ਸ਼ੀ ਰਮਨਦੀਪ ਕੌਰ ਗੁਰਜੰਟ ਸਿੰਘ ਬਖਤਾਵਰ ਸਿੰਘ ਮੈਂਬਰ ਪੰਚਾਇਤ ਧੀਰਾ ਸਿੰਘ ਮੰਗਲ ਸਿੰਘ ਹਰਪ੍ਰੀਤ ਸਿੰਘ ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਐਸਸੀ ਬੀਸੀ ਵਿੰਗ ਸੀਐਚਟੀ ਰਘਵਿੰਦਰ ਸਿੰਘ ਧੂਲਕਾ ਦਵਿੰਦਰ ਸਿੰਘ ਸਿਹਤ ਵਿਭਾਗ ਰਸ਼ਪਾਲ ਸਿੰਘ ਆਪਰੇਟਰ ਸੇਵਾ ਸੈਂਟਰ ਆਦਿ ਹਾਜ਼ਰ ਸਨ|

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.