ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਪਿੰਡ ਭੌਰਸ਼ੀ ਰਾਜਪੂਤਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਿਤ।
- ਸਮਾਜ ਸੇਵਾ
- 07 Mar, 2026 02:06 PM (Asia/Kolkata)
ਟਾਂਗਰਾਂ :-ਸੁਰਜੀਤ ਸਿੰਘ ਖਾਲਸਾ
ਨੈਚੁਰਲ ਫਾਰਮਿੰਗ ਕੁਦਰਤੀ ਖੇਤੀ, ਜੈਵਿਕ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਹਾੜੀ ਦੀਆਂ ਮੁੱਖ ਫਸਲਾਂ ਕਣਕ, ਸਰੋਂ ਦੇ ਮੌਜੂਦਾ ਸਮੇਂ ਫ਼ਸਲੀ ਪ੍ਰਬੰਧਨ, ਵਾਤਾਵਰਨ ਦੀ ਸਾਂਭ ਸੰਭਾਲ ਅਤੇ ਸਾਉਣੀ ਦੀਆ ਫਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਹਿੱਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਪਿੰਡ ਭੌਰਸ਼ੀ ਰਾਜਪੂਤਾਂ ਵਿਖੇ ਅਗਾਂਹਵਧੂ ਨੌਜਵਾਨ ਕਿਸਾਨ ਮਹਿਕਪ੍ਰੀਤ ਸਿੰਘ ਦੇ ਫਾਰਮ ਤੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਸਾਹਿਬ ਸਿੰਘ ਪੱਟੀ ਜੀ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਰਸ਼ਪਾਲ ਸਿੰਘ ਬੰਡਾਲਾ ਦੀ ਅਗਾਵਾਈ ਹੇਠ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਖੇਤੀ ਮਾਹਿਰਾਂ ਵੱਲੋ ਕੁਦਰਤੀ ਖੇਤੀ ਸਮੇਂ ਦੀ ਮੁੱਖ ਲੋੜ, ਹਾੜੀ ਦੀਆਂ ਮੁੱਖ ਫਸਲਾਂ ਕਣਕ, ਸਰੋਂ ਦੀ ਫ਼ਸਲ ਦੇ ਮੌਜੂਦਾ ਹਾਲਾਤ ਅਤੇ ਢੁਕਵੇਂ ਫਸਲੀ ਪ੍ਰਬੰਧਨ, ਸਾਉਣੀ ਦੀਆਂ ਫਸਲਾਂ ਦੀ ਵਿਉਂਤਬੰਦੀ, ਫਸਲੀ ਰਹਿੰਦ ਖੂੰਦ, ਸਟਰਾਅ ਮੈਨੇਜਮੈਂਟ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ ਰਛਪਾਲ ਸਿੰਘ ਬੰਡਾਲਾ ਬਲਾਕ ਖੇਤੀਬਾੜੀ ਅਫ਼ਸਰ ਬਾਬਾ ਬਕਾਲਾ ਸਾਹਿਬ ਵੱਲੋਂ ਖਾਦਾਂ, ਖੇਤੀ ਜਹਿਰਾਂ ਦੀ ਅੰਧਾ ਧੁੰਦ ਵਰਤੋਂ ਨੂੰ ਰੋਕਣ ਹਿੱਤ ਆਰਗੈਨਿਕ ਖੇਤੀ, ਕੁਦਰਤੀ ਖੇਤੀ ਨੂੰ ਕਿਸਾਨਾਂ ਸਾਹਮਣੇ ਅਜੋਕੇ ਸਮੇਂ ਦੀ ਮੁੱਖ ਲੋੜ ਅਨੁਸਾਰ ਅਤੇ ਟਿਕਾਊ ਖੇਤੀ ਲਈ ਕੁਦਰਤੀ ਖੇਤੀ ਨੂੰ ਇਕ ਅਹਿਮ ਵਿਕਲਪ ਵਜੋਂ ਪੇਸ਼ ਕੀਤਾ ਗਿਆ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੇ ਨੈਸ਼ਨਲ ਮਿਸ਼ਨ ਆਨ ਨੈਚੁਰਲ ਫਾਰਮਿੰਗ ਅਧੀਨ ਸਮੂਹ ਕਿਸਾਨ ਭਰਾਵਾਂ ਨੂੰ ਇਕ ਏਕੜ ਰਕਬਾ ਕੁਦਰਤੀ ਖੇਤੀ ਜੈਵਿਕ ਖੇਤੀ ਹੇਠ ਲਿਆਉਣ, ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ, ਕਣਕ ਦੀ ਵਾਢੀ ਉਪਰੰਤ ਜੰਤਰ ਦੀ ਫ਼ਸਲ ਨੂੰ ਹਰੀ ਖਾਦ ਵਜੋਂ ਖੇਤਾਂ ਦੇ ਵਿੱਚ ਵਾਹੁਣ, ਸੱਠੀ ਮੂੰਗੀ, ਹੋਰ ਦਾਲਾ ਦੀ ਕਾਸ਼ਤ ਹੇਠ ਰਕਬਾ ਵਧਾਉਣ ਸਬੰਧੀ ਅਪੀਲ ਕੀਤੀ ਗਈ ਅਤੇ ਵਿਭਾਗ ਵੱਲੋਂ ਕਿਸਾਨ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ, ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਗਰੋ ਤੋਂ ਰਿਸੋਰਸ ਪਰਸਨ ਡਾ ਅਰਬਿੰਦ ਸਿੰਘ ਧੂਤ ਡਾਇਰੈਕਟਰ ਮਨਿਸਟਰੀ ਆਫ ਕੋਪਰੇਟਿਵ ਅਫੇਅਰਸ ਅਤੇ ਗੁਰਬਿੰਦਰ ਸਿੰਘ ਜੀ ਵੱਲੋਂ ਕਿਸਾਨ ਭਰਾਵਾਂ ਨੂੰ ਪੰਜਾਬ ਐਗਰੋ ਰਾਹੀਂ ਆਪਣੇ ਔਰਗੈਨਿਕ ਫਾਰਮ ਰਜਿਸਟਰੇਸ਼ਨ ਕਰਵਾਉਣ, ਆਰਗੈਨਿਕ ਉਤਪਾਦਾਂ ਦੇ ਸੁਚੱਜੀ ਮਾਰਕੀਟਿੰਗ, ਕੁਦਰਤੀ ਖੇਤੀ ਵਿੱਚ ਕੈਮੀਕਲ ਖਾਦਾਂ, ਖੇਤੀ ਜਹਿਰਾਂ ਨੂੰ ਛੱਡ ਕੇ ਉਸਦੇ ਬਦਲ ਵਜੋਂ ਵਿਕਲਪ ਜਿਸ ਵਿੱਚ ਵਿਚ ਨੀਮਾਸਤਰ, ਬ੍ਰਹਮਾਸਤਰ, ਅਗਨੀਅਸਤਰ ਅਤੇ ਜੀਵ ਅੰਮ੍ਰਿਤ, ਬੀਜ ਅੰਮ੍ਰਿਤ ਆਦਿ ਤਿਆਰ ਕਰਨ ਅਤੇ ਵਰਤਣ ਦੀ ਵਿਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ, ਡਾ ਬਲਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਜੀ ਵੱਲੋਂ ਕਣਕ ਦੀ ਫ਼ਸਲ ਦੇ ਮੌਜੂਦਾ ਹਾਲਾਤ, ਪੀਲੀ ਕੁੰਗੀ, ਚੇਪੇ ਦੇ ਹਮਲੇ ਪ੍ਰਤੀ ਸੁਚੇਤ ਰਹਿਣ, ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਸਬੰਧੀ ਅਪੀਲ ਕੀਤੀ ਗਈ ਅਤੇ ਕਣਕ ਦੀ ਵਾਢੀ ਉਪਰੰਤ ਖੇਤਾਂ ਵਿੱਚੋ ਮਿੱਟੀ ਦੇ ਸੈਂਪਲ ਲੈਣ ਦੀ ਵਿਧੀ, ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ, ਡਾ ਸਤਵੰਤ ਕੌਰ ਖੇਤੀਬਾੜੀ ਵਿਸਥਾਰ ਅਫਸਰ (ਸਰਕਲ ਇਨਚਾਰਜ) ਵੱਲੋਂ ਐਗਰੀ ਸਟੈਕ ਅਧੀਨ ਫਾਰਮਰ ਰਜਿਸਟਰੀ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨ ਭਰਾਵਾਂ ਨੂੰ ਪੀਐਮ ਕਿਸਾਨ ਸਕੀਮ ਤਹਿਤ ਮਿਲਣ ਵਾਲੇ ਲਾਭ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਹਿੱਤ ਲਾਜ਼ਮੀ ਫਾਰਮਰ ਰਜਿਸਟਰੇਸ਼ਨ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਕੁਦਰਤੀ ਆਰਗੈਨਿਕ ਖੇਤੀ ਕਰ ਰਹੇ ਕਿਸਾਨ ਮਹਿਕਪ੍ਰੀਤ ਸਿੰਘ ਕ੍ਰਿਸ਼ੀ ਸਖੀ ਵੱਲੋਂ ਆਪਣੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਹੋਰ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੁੜਨ ਸਬੰਧੀ ਅਪੀਲ ਕੀਤੀ। ਇਸ ਮੌਕੇ ਕਿਸਾਨਾਂ ਵੱਲੋਂ ਆਪਣੇ ਔਰਗੈਨਿਕ ਜੈਵਿਕ ਪ੍ਰੋਡਕਟਸ ਦੀ ਨੁਮਾਇਸ਼ ਵੀ ਲਗਾਈ ਗਈ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਤਰਸੇਮ ਸਿੰਘ ਏਐਸਆਈ, ਸੁਦੀਪ ਸਿੰਘ ਬੀਟੀਐਮ, ਤਨਵੀਰ ਸਿੰਘ, ਸੁਖਰਾਜ ਸਿੰਘ ਮਨਬੀਰ ਸਿੰਘ ਅਤੇ ਪੰਜਾਬ ਐਗਰੋ ਤੋਂ ਹੋਰ ਅਧਿਕਾਰੀ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਡਾ ਮਨੋਹਰ ਸਿੰਘ ਰਿਟਾਇਰਡ ਮੁੱਖ ਖੇਤੀਬਾੜੀ ਅਫਸਰ ਅਤੇ ਵੱਖ ਵੱਖ ਪਿੰਡਾਂ ਤੋਂ ਆਏ ਹੋਰ ਅਗਾਂਹਵਧੂ ਕਿਸਾਨ, ਮਧੂ ਮੱਖੀ ਪਾਲਕ ਹਾਜ਼ਰ ਸਨ।
Leave a Reply