ਉੱਘੇ ਨੌਜਵਾਨ ਸਮਾਜ ਸੇਵੀ ਆਗੂ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਮੋਹਾਲੀ ਹਲਕੇ ਦੀ ਸਿਆਸਤ ਵਿੱਚ ਵਧਾਇਆ ਦਬਦਬਾ

ਉੱਘੇ ਨੌਜਵਾਨ ਸਮਾਜ ਸੇਵੀ ਆਗੂ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਮੋਹਾਲੀ ਹਲਕੇ ਦੀ ਸਿਆਸਤ ਵਿੱਚ ਵਧਾਇਆ ਦਬਦਬਾ

ਹਲਕਾ ਮੋਹਾਲੀ ਦੇ ਵੋਟਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡੇ ਪੱਧਰ 'ਤੇ ਲੋਕਲ ਆਗੂ ਨੂੰ ਵੋਟਾਂ ਪਾ ਕੇ ਜਿਤਾਉਣਗੇ ਅਤੇ ਬਾਹਰਲੇ ਆਗੂਆਂ ਨੂੰ ਵੋਟਾਂ ਪਾ ਕੇ ਮੁੜ ਨਹੀਂ ਕਰਨਗੇ ਪਹਿਲਾਂ ਵਾਲੀਆਂ ਗਲਤੀਆਂ : ਸੀਨੀ.ਕਾਂਗਰਸ ਆਗੂ ਪਹਿਲਵਾਨ ਅਮਰਜੀਤ ਸਿੰਘ ਗਿੱਲ 

-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ-। ਮੋਬਾਈਲ:7087776975

ਪੰਜਾਬ ਦੀ ਮਿੰਨੀ ਰਾਜਧਾਨੀ ਸ਼ਹਿਰ ਮੋਹਾਲੀ ਦੇ ਬਿਲਕੁਲ ਨੇੜੇ ਸਥਿਤ ਪਿੰਡ ਲਖਨੌਰ 'ਚ ਮਾਤਾ ਸ਼੍ਰੀਮਤੀ ਹਰਪਾਲ ਕੌਰ ਸਾਬਕਾ ਮੈਂਬਰ ਪੰਚਾਇਤ, ਪਿਤਾ ਸਵਰਗਵਾਸੀ ਸਰਦਾਰ ਬਲਵੀਰ ਸਿੰਘ ਗਿੱਲ ਅਤੇ ਦਾਦਾ ਜੀ ਸਵਰਗਵਾਸੀ ਸ. ਗੁਰਮੁੱਖ ਸਿੰਘ ਗਿੱਲ ਦੇ ਪਰਿਵਾਰ 'ਚ ਜਨਮੇ ਨੌਜਵਾਨ ਸਮਾਜ ਸੇਵੀ ਆਗੂ ਪਹਿਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਮੁੱਢ ਤੋਂ ਹੀ ਧਾਰਮਿਕ ਸ਼ਰਧਾ ਰੱਖਣ ਵਾਲੇ ਗਿੱਲ ਪਰਿਵਾਰ ਵੱਲੋਂ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 1962 ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲ ਰਹੀ ਹੈ। ਲਖਨੌਰ ਗਿੱਲ ਪਰਿਵਾਰ ਦੀ ਮੁੱਢ ਤੋਂ ਹੀ ਗੁਰੂ ਸਾਹਿਬਾਨਾਂ ਅਤੇ ਸ਼ਹੀਦ ਸਿੰਘਾਂ ਪ੍ਰਤੀ ਸ਼ਰਧਾ ਭਾਵਨਾਵਾਂ ਪ੍ਰਗਟ ਹੁੰਦੀ ਹੈ। ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਕਿਰਪਾ ਕਹੀ ਜਾ ਸਕਦੀ ਹੈ ਕਿ ਬ੍ਰਹਮ ਗਿਆਨੀ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਂਪੁਰਖਾਂ ਨੇ ਅਮਰਜੀਤ ਸਿੰਘ ਗਿੱਲ ਲਖਨੌਰ ਦਾ ਨਾਮ ਰੱਖਿਆ ਅਤੇ ਇਹ ਵੀ ਬਹੁਤ ਸੁਭਾਗ ਵਾਲੀ ਗੱਲ ਇਹ ਹੈ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ ਪਹਿਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਦੀ ਜੋੜੀ ਹੰਸਾਲੀ ਸਾਹਿਬ ਵਿਖੇ ਜਨਮੇ ਅਤੇ ਬਾਬਾ ਜੀ ਦੀ ਗੋਦ ਵਿੱਚ ਖੇਡਦੇ ਰਹੇ ਬਹੁਤ ਹੀ ਸਤਿਕਾਰਯੋਗ ਧਰਮ ਪਤਨੀ ਬੀਬੀ ਹਰਸ਼ਪ੍ਰੀਤ ਕੋਰ ਨਾਲ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਖਾਸ ਗੱਲ ਇਹ ਹੈ ਕਿ ਜਦੋਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਵਾਲੇ ਹੰਸਾਲੀ ਵਿਖੇ ਆਏ ਤਾਂ ਸਭ ਤੋਂ ਪਹਿਲਾਂ ਇਸ ਪਰਿਵਾਰ ਦੇ ਘਰ ਵਿਸ਼ਰਾਮ ਕਰਨ ਲਈ ਆਉਂਦੇ ਸਨ ਅਤੇ ਪ੍ਰਸ਼ਾਦਾ ਮੁੱਢ ਤੋਂ ਹੀ ਬਾਬਾ ਜੀ ਨੂੰ ਇਸ ਪਰਿਵਾਰ ਵੱਲੋਂ ਛਕਾਇਆ ਜਾਂਦਾ ਸੀ ਅਤੇ ਇਸ ਪਰਿਵਾਰ ਨਾਲ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਬਹੁਤ ਨੇੜਤਾ ਰਹੀ। ਬਾਅਦ ਵਿੱਚ ਸੰਗਤਾਂ ਨੇ ਜਦੋਂ ਪਿੰਡ ਤੋਂ ਬਾਹਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਤਾਂ ਬਾਬਾ ਜੀ ਲਈ ਉੱਥੇ ਹੀ ਵਿਸ਼ਰਾਮ ਸਥਾਨ ਬਣਾ ਕੇ ਰਹਿਣ ਲਈ ਸੰਗਤਾਂ ਲੈ ਗਈਆਂ । ਪ੍ਰੰਤੂ ਅੱਜ ਵੀ ਸਵਰਗੀ ਮਾਤਾ ਗੁਰਮੇਲ ਕੌਰ ਜੀ ਦਾ ਪ੍ਰੀਵਾਰ ਆਪਣੇ ਘਰੋਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਲਈ ਰੋਜ਼ਾਨਾ ਪ੍ਰਸ਼ਾਦਾ ਲੈ ਕੇ ਜਾਂਦੇ ਹਨ। ਪਰਿਵਾਰ ਵੱਲੋਂ ਹੁਣ ਵੀ ਬਾਬਾ ਜੀ ਲਈ ਉਸੇ ਤਰ੍ਹਾਂ ਪ੍ਰਸ਼ਾਦਾ ਰੋਜਾਨਾ ਅੰਦਰਲੇ ਗੁਰਦੁਆਰਾ ਸਾਹਿਬ ਵਿੱਚ ਉਸ ਅਸਥਾਨ 'ਤੇ ਪਹੁੰਚਾਇਆ ਜਾਂਦਾ ਹੈ। ਜਿੱਥੇ ਬਾਬਾ ਜੀ ਰੋਜਾਨਾ ਵਿਸ਼ਰਾਮ ਕਰਨ ਆਉਂਦੇ ਸਨ। ਇੱਥੇ ਬਾਬਾ ਜੀ ਦੀਆਂ ਹੋਰ ਇਤਿਹਾਸਕ ਨਿਸ਼ਾਨੀਆਂ ਵੀ ਮੌਜੂਦ ਹਨ। ਬੀਬੀ ਹਰਸ਼ਪ੍ਰੀਤ ਕੌਰ ਦੇ ਪਿਤਾ ਸਰਦਾਰ ਮਨਜੀਤ ਸਿੰਘ ਅੰਦਰਲੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਵੀ ਰਹੇ। ਦੋਵੇਂ ਪਰਿਵਾਰਾਂ 'ਤੇ ਪਰਮਾਤਮਾ ਦੀ ਵੱਡੀ ਕਿਰਪਾ ਅਤੇ ਬ੍ਰਹਮ ਗਿਆਨੀ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ। ਜਿਨ੍ਹਾਂ ਦੇ ਪਰਿਵਾਰ ਵਿੱਚ ਮਾਤਾ ਹਰਪਾਲ ਕੌਰ ਜੀ, ਬੇਟੀਆਂ ਸਰਬਸੁੱਖ ਕੋਰ, ਸੇਖਾਵਤ ਕੌਰ, ਪੁੱਤਰ ਪ੍ਰਭਜੋਤ ਸਿੰਘ ਪਰਿਵਾਰ ਦਾ ਸ਼ਿੰਗਾਰ ਹਨ। ਪਹਿਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਕੁਸ਼ਤੀ ਦੇ ਅਖਾੜਿਆਂ ਵਿੱਚ ਚੋਟੀ ਦੇ ਪਹਿਲਵਾਨ ਰਹੇ ਹਨ। ਜਿਨ੍ਹਾਂ ਨੇ ਦੋ ਵਾਰ ਪੰਜਾਬ ਪੱਧਰ 'ਤੇ ਕੁਸ਼ਤੀ ਖੇਤਰ ਵਿੱਚ ਆਪਣਾ ਨਾਮ ਕਮਾਇਆ ਹੈ। ਬਾਬਾ ਫਰੀਦ ਸਟੇਡੀਅਮ ਫਰੀਦਕੋਟ 'ਚ ਪੰਜਾਬ ਵੱਲੋਂ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਛਿੰਝਾਂ ਮੇਲਿਆਂ ਦਾ ਸ਼ਿੰਗਾਰ ਪਹਿਲਵਾਨ ਅਮਰਜੀਤ ਗਿੱਲ ਲਖਨੌਰ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਆਪਣੇ ਜ਼ਿੰਦਗੀ 'ਚ ਸੰਘਰਸ਼ ਅਤੇ ਕਾਮਯਾਬੀ ਦੇ ਬਹੁਤ ਇਹੋ ਜਿਹੇ ਹਾਲਾਤਾਂ ਬਾਰੇ ਵੀ ਦੱਸਿਆ ਜਿਸ ਵਿੱਚ ਖਾਸ ਕਰਕੇ ਉਹਨਾਂ ਦੇ ਪਿਤਾ ਸਰਦਾਰ ਸ ਬਲਵੀਰ ਸਿੰਘ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਮਾਤਾ ਹਰਪਾਲ ਕੌਰ ਜੀ ਨਾਲ ਮਿਲ ਕੇ ਪਰਿਵਾਰ ਨੂੰ ਸੰਭਾਲਿਆ, ਖੇਤੀਬਾੜੀ ਦਾ ਕੰਮ ਕੀਤਾ, ਟਰੱਕਾਂ ਦਾ ਕਾਰੋਬਾਰ, ਡੇਅਰੀ ਦਾ ਕਾਰੋਬਾਰ ਅਤੇ ਹਰ ਖੇਤਰ 'ਚ ਬਹੁਤ ਹੀ ਸੂਝ ਬੂਝ ਨਾਲ ਸਫਲਤਾ ਪ੍ਰਾਪਤ ਕੀਤੀ। ਬੇਸ਼ੱਕ ਉਹ ਸਮਾਜਸੇਵੀ ਕਾਰਜ ਹੋਣ, ਪਿੰਡ ਦੇ ਵਿਕਾਸ ਜਾਂ ਸਿਆਸੀ ਜੀਵਨ ਵਿੱਚ ਸਫਲਤਾ ਦੀ ਪ੍ਰਾਪਤੀ ਦੀ ਗੱਲ ਹੋਵੇ। ਉਹਨਾਂ ਦੱਸਿਆ ਕਿ ਪਿੰਡ ਲਖਨੌਰ 'ਚ ਪਿਛਲੇ 50 ਸਾਲਾਂ ਤੋਂ ਕੁਸ਼ਤੀ ਅਖਾੜਾ ਉਹਨਾਂ ਦੇ ਤਾਇਆ ਜੀ ਸ. ਦਰਬਾਰਾ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ। ਜਿੱਥੇ ਇਲਾਕੇ ਦੇ ਨਾਮਵਰ ਪਹਿਲਵਾਨ ਉਹ ਰੋਜ਼ਾਨਾ ਪ੍ਰੈਕਟਿਸ ਲਈ ਪਹੁੰਚਦੇ ਹਨ। ਲਗਭਗ 1962 ਤੋਂ ਗਿੱਲ ਪਰਿਵਾਰ ਟਰੱਕ ਟਰਾਂਸਪੋਰਟ ਦਾ ਕੰਮ ਕਰਦਾ ਆ ਰਿਹਾ ਹੈ ਖਾਸ ਕਰਕੇ ਪਿੰਡਾਂ ਵਿੱਚ ਜਿਵੇਂ ਇੱਕ ਅੱਲ ਹੁੰਦੀ ਹੈ ਉਹਨਾਂ ਦੇ ਪਰਿਵਾਰ ਨੂੰ 'ਚੁਬਾਰੇ ਵਾਲੇ' ਅੱਲ ਨਾਲ ਪੂਰੇ ਇਲਾਕੇ ਵਿੱਚ ਜਾਣਿਆ ਜਾਂਦਾ ਹੈ। ਕਿਉਂਕਿ ਉਹਨਾਂ ਦੇ ਪਰਿਵਾਰ ਨੇ ਪਿੰਡ ਵਿੱਚ ਸਭ ਤੋਂ ਪਹਿਲਾਂ ਚੁਬਾਰੇ ਬਣਾਏ ਸਨ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸਵਰਗੀ ਸ ਬਲਵੀਰ ਸਿੰਘ ਚਾਰ ਭਰਾ ਦਰਬਾਰਾ ਸਿੰਘ, ਸ. ਅਜ਼ਮੇਰ ਸਿੰਘ, ਸਵਰਗੀ ਸ. ਲਾਭ ਸਿੰਘ ਅਤੇ ਇੱਕ ਉਹਨਾਂ ਦੀ ਭੂਆ ਜੀ ਪਰਿਵਾਰ 'ਚ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਸਮਾਜ ਸੇਵੀ ਕੰਮ ਪਿੰਡ ਤੋਂ ਹੀ ਸ਼ੁਰੂ ਕੀਤੇ। ਜਦੋਂ ਉਹ ਖੁਦ ਮੈਂਬਰ ਪੰਚਾਇਤ ਸਨ ਤੇ ਹੁੱਣ ਉਹਨਾਂ ਦੇ ਮਾਤਾ ਜੀ ਹਰਪਾਲ ਕੌਰ ਪੰਚਾਇਤ ਮੈਂਬਰ ਸਨ। ਪਹਿਲਵਾਨ ਅਮਰਜੀਤ ਸਿੰਘ ਗਿੱਲ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਵਿੱਚ ਕਾਂਗਰਸ ਸਰਕਾਰ ਵੇਲੇ ਕਰੋੜਾਂ ਰੁਪਏ ਖਰਚ ਕੇ ਪਿੰਡ ਦਾ ਵਿਕਾਸ ਕੀਤਾ ਗਿਆ। ਜਿਸ 'ਚ ਸੈਕਟਰ-89 ਵਿੱਚ ਜਗ੍ਹਾ ਕਢਵਾ ਕੇ ਸਮਾਰਟ ਸਕੂਲ ਦੀ ਇਮਾਰਤ ਅਤੇ ਚਾਰ ਦੀਵਾਰੀ ਬਣਾਈ, ਧਰਮਸ਼ਾਲਾ ਉਸਾਰੀ, ਫਿਰਨੀ ਲਈ ਲਗਭਗ 7-50 ਲੱਖ ਰੁਪਏ, ਪਿੰਡ 'ਚ ਪਾਣੀ ਦੀਆਂ ਦੋ ਟੈਂਕੀਆਂ ਅਤੇ ਡੂੰਘੇ ਬੋਰ ਕਰਾ ਕੇ ਮੋਟਰ ਲਗਵਾਈਆਂ, ਸੀਵਰੇਜ ਨੂੰ ਬਿਹਤਰ ਬਣਾਇਆ, ਸੋਲਰ ਲਾਈਟਾਂ ਲਵਾਈਆਂ, ਟੋਟਲ ਸਾਰੇ ਪਿੰਡ ਦੀਆਂ ਗਲੀਆਂ ਨਾਲੀਆਂ ਨਵੀਆਂ ਬਣਾਈਆਂ, ਪਿੰਡ ਦੇ ਲੋਕਾਂ ਦੀ ਮੰਗ ਤੇ ਗੁੱਗਾ ਮਾੜੀ ਦੇ ਸਥਾਨ ਤੇ ਸੰਗਤਾਂ ਲਈ ਆਪਣੀ ਨੇਕ ਕਮਾਈ ਵਿੱਚੋਂ ਵੱਡਾ ਸ਼ੈਡ ਬਣਵਾਇਆ, ਵਾਲਮੀਕ ਹਰੀਜਨ ਭਾਈਚਾਰੇ ਲਈ ਪੰਜਾਬ ਦੀ ਲੰਗਰ ਲਈ ਬੇਲ ਆਪਣੀ ਨੇਕ ਕਮਾਈ ਵਿੱਚੋਂ ਦਿਵਾਈ, ਗਰੀਬ ਪਰਿਵਾਰਾਂ ਦੇ ਨੀਲੇ ਕਾਰਡ, ਰਾਸ਼ਨ ਕਾਰਡ, ਅੰਗਹੀਣ ਅਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਗਵਾਉਣਾ ਅਨੇਕਾਂ ਹੀ ਸਮਾਜ ਸੇਵੀ ਕਾਰਜ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਉਹਨਾਂ ਦੱਸਿਆ ਕਿ ਨੌਜਵਾਨਾਂ ਦੀ ਸਿਹਤ ਸੰਭਾਲ ਲਈ ਉਹਨਾਂ ਵੱਲੋਂ ਜਲਦੀ ਹੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਜਿਮ ਖੋਲਿਆ ਜਾ ਰਿਹਾ ਹੈ ਅਤੇ ਜਿੰਮ ਦਾ ਪੋਸਟਰ ਜਾਰੀ ਹੋ ਚੁੱਕਾ ਹੈ। ਜਿੱਥੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਦੇ ਪ੍ਰਧਾਨ ਰਹਿ ਚੁੱਕੇ ਪਹਿਲਵਾਨ ਅਮਰਜੀਤ ਸਿੰਘ ਗਿੱਲ ਐਜੂਕੇਸ਼ਨ ਪੱਖੋ ਬੀਸੀਏ ਗਰੈਜੂਏਸ਼ਨ ਹਨ। ਯੂਵਕ ਸੇਵਾਵਾਂ ਕਲੱਬ (ਰਜਿ) ਲਖਨੌਰ ਦੇ ਪ੍ਰਧਾਨ ਹਨ। 2008 ਸਪੋਰਟਸ ਸੈੱਲ ਦੇ ਸੈਕਟਰੀ ਅਤੇ ਜ਼ਿਲ੍ਹਾ ਪ੍ਰਧਾਨ ਵਜੋਂ ਕੰਮ ਕਰਦੇ ਆ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸਮਾਜ ਸੇਵੀ ਕੰਮ ਆ ਕਾਰਜਾਂ ਦਾ ਬਹੁਤ ਸ਼ੌਂਕ ਹੈ। ਉਹਨਾਂ ਵੱਲੋਂ ਕਿਸਾਨੀ ਅੰਦੋਲਨ, ਕੋਵਿਡ ਮੌਕੇ ਰਾਸ਼ਨ ਕਿੱਟਾਂ, ਵੈਕਸੀਨ ਆਦਿ ਦੀ ਲੋੜਵੰਦਾਂ ਨੂੰ ਸੇਵਾ ਕੀਤੀ ਗਈ ਤੇ ਅਣਗਿਣਤ ਪਰਿਵਾਰਾਂ ਨੂੰ ਮਾਲੀ ਮੱਦਦ ਦਿੱਤੀ। ਹੜ੍ਹ ਪੀੜਤਾਂ ਨੂੰ ਗੁਰਦਾਸਪੁਰ ਜ਼ਿਲੇ 'ਚ 10 ਲੱਖ ਦੀ ਦਵਾਈਆਂ ਦੀ ਆਪ ਖੁਦ ਆਪਣੀ ਟੀਮ ਨਾਲ ਪਹੁੰਚਾ ਕੇ ਸੇਵਾ ਕੀਤੀ ਅਤੇ ਨਾਲ ਹੀ 5 ਹਜ਼ਾਰ ਲੀਟਰ ਡੀਜ਼ਲ 'ਚ ਯੋਗਦਾਨ ਪਾਇਆ। ਕਿਸਾਨੀ ਅੰਦੋਲਨ ਵੇਲੇ ਵੀ ਉਹਨਾਂ ਵੱਲੋਂ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਗਿਆ। ਉਹਨਾਂ ਦੱਸਿਆ ਕਿ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਾਇਆ ਮੋਰਚਾ ਇੱਕ ਇਤਿਹਾਸਿਕ ਸੀ ਤੇ ਉਹ ਖੁੱਦ ਉੱਥੇ ਆਪਣੇ ਕਾਫ਼ਲੇ ਨਾਲ ਜਾਕੇ ਸ਼ਮੂਲੀਅਤ ਕਰਦੇ ਰਹੇ। ਉਥੇ ਕਿਸਾਨਾਂ ਤੇ ਮਜ਼ਦੂਰਾਂ ਲਈ ਵੱਡੇ ਫੈਸਲੇ ਹੋਣੇ ਸਨ। ਸਿਰਫ ਪਿੰਡਾਂ ਦੀਆਂ ਜਮੀਨਾਂ 'ਤੇ ਕਬਜ਼ਾ ਕਰਨ ਵਾਲੇ ਕਾਲੇ ਕਾਨੂੰਨ ਹੀ ਵਾਪਸ ਹੋਏ ਹਨ ਪਰੰਤੂ ਕਿਸਾਨਾਂ ਨੂੰ ਐਮਐਸਪੀ ਗਰੰਟੀ ਨਹੀਂ ਮਿਲ ਰਹੀ, ਮੁਆਵਜਾ ਵਗੈਰਾ ਕਰਜ਼ਾ ਮਾਫ਼ੀ ਤੇ ਕੋਈ ਸਹੀ ਢੰਗ ਨਾਲ ਗੱਲਬਾਤ ਨਹੀਂ ਹੋਈ। ਉਹਨਾਂ ਕਿਹਾ ਕਿ ਕਿਸਾਨ ਮਿਹਨਤ ਕਰਕੇ ਆਪਣੀਆਂ ਫਸਲਾਂ ਪੈਦਾ ਕਰਦੇ ਹਨ ਪ੍ਰੰਤੂ ਕੇਂਦਰ ਸਰਕਾਰ ਆਪਣੇ ਮਰਜ਼ੀ ਨਾਲ ਕੀਮਤ ਤੈਹ ਕਰਦੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੀਆਂ ਜਮੀਨਾਂ ਖਰੀਦਣ ਤੋਂ ਪਹਿਲਾਂ ਕਿਸਾਨਾਂ ਦੀ ਸਲਾਹ ਅਤੇ ਭਰੋਸੇ 'ਚ ਲੇਕੇ ਖ੍ਰੀਦਣੀ ਚਾਹੀਦੀ ਹੈ ਕਿਉਂਕਿ ਜੱਦੀ ਪੁਸ਼ਤੀ ਜਮੀਨਾਂ ਨੂੰ ਜਬਰੀ ਨੋਟਿਸ ਕਰਕੇ ਧੱਕੇ ਨਾਲ ਖਰੀਦਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਕੋਈ ਡੰਪਿੰਗ ਗਰਾਊਂਡ ਨਹੀਂ, ਲਾਈਟ ਦਾ ਬੁਰਾ ਹਾਲ ਹੈ। ਖੰਭਿਆਂ ਉੱਤੇ ਢਿੱਲੀਆਂ ਤਾਰਾਂ ਲਟਕਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਪਿੰਡਾਂ ਵਿੱਚ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਕਮਿਊਨਿਟੀ ਸੈਂਟਰ ਵਗੈਰਾ ਵੀ ਪਿੰਡਾਂ 'ਚ ਨਹੀਂ ਬਣੇ। ਜਿੱਥੇ ਖਾਸ ਕਰਕੇ ਹਰ ਵਰਗ ਦੇ ਗਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਮੌਕੇ ਮੁਫਤ ਫੰਕਸ਼ਨ ਵਗੈਰਾ ਕਰ ਸਕਣ। ਕੋਈ ਖੇਡ ਨੀਤੀ ਨਹੀ। ਉਹਨਾਂ ਕਿਹਾ ਕਿ ਪੜ੍ਹਾਈ ਪੂਰੀ ਹੋਣ ਮਗਰੋਂ ਨੌਜਵਾਨਾਂ ਲਈ ਇੱਥੇ ਹੀ ਰੁਜ਼ਗਾਰ ਦੇ ਸਾਧਨ ਪੈਦਾ ਹੋਣੇ ਚਾਹੀਦੇ ਹਨ ਤਾਂ ਕਿ ਪੰਜਾਬ ਦੀ ਨੌਜਵਾਨੀ ਜੋ ਵਿਦੇਸ਼ਾਂ ਵੱਲ ਜਾਣ ਲਈ ਦਿਲਚਸਪ ਹੈ। ਉਹਨਾਂ ਨੂੰ ਇੱਥੇ ਹੀ ਰੁਜਗਾਰ ਮਿਲਣ ਸਕਣ। ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਆਪਣੇ ਪਰਿਵਾਰ ਛੱਡ ਕੇ ਧੱਕੇ ਨਾ ਖਾਣੇ ਪੈਣ। ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਹਰ ਲੋੜਵੰਦ ਪਰਿਵਾਰ ਦੀ ਹਰ ਪੱਖੋਂ ਮਦਦ ਕਰਨ ਵਾਲੇ ਸਮਾਜਿਕ ਧਾਰਮਿਕ ਖੇਡਾਂ ਚ ਹਰ ਮੱਦਦ ਕਰਨ ਵਾਲੇ ਉੱਘੇ ਸਮਾਜ ਸੇਵੀ ਆਗੂ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਜਿੱਥੇ ਪਹਿਲਵਾਨੀ ਸਮਾਜ ਸੇਵੀ ਕਾਰਜਾਂ ਰਾਹੀਂ ਵੱਡਾ ਨਾਮ ਕਮਾਇਆ ਹੈ ਉੱਥੇ ਹੀ ਸਿਆਸੀ ਖੇਤਰ ਵਿੱਚ ਵੀ ਖਾਸ ਕਰਕੇ ਹਲਕਾ ਮੋਹਾਲੀ ਲਈ ਆਉਣ ਵਾਲੇ ਸਮੇਂ 'ਚ ਉਹਨਾਂ ਵੱਲੋਂ ਸਿਆਸਤ 'ਚ ਵੱਡੇ-ਵੱਡੇ ਆਗੂਆਂ ਨੂੰ ਹਾਸ਼ੀਏ 'ਤੇ ਧੱਕਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਲੱਗਭਗ ਪਿਛਲੇ ਚਾਰ ਸਾਲਾਂ ਤੋਂ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਜ਼ਿਲ੍ਹਾ ਪ੍ਰਧਾਨ ਵਜੋਂ ਵੱਡੀ ਜਿੰਮੇਵਾਰੀ ਸੌਂਪੀ ਹੋਈ ਹੈ। ਜਿਸ ਨੂੰ ਬਾਖੂਬੀ ਢੰਗ ਨਾਲ ਪਹਿਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਨਿਭਾਅ ਰਹੇ ਹਨ। ਹਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ ਬੇਸ਼ੱਕ ਮੀਟਿੰਗ ਪੰਜਾਬ 'ਚ ਹੋਵੇ ਜਾਂ ਪੰਜਾਬ ਤੋਂ ਬਾਹਰ ਹੋਵੇ। ਪਾਰਟੀ ਦੀ ਮਜਬੂਤੀ ਲਈ ਹਰ ਪਿੰਡ-ਪਿੰਡ ਜਾ ਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਖਾਸ ਕਰਕੇ ਨੌਜਵਾਨਾਂ ਨਾਲ ਮਿਲ ਕੇ ਸਮਾਜ ਸੇਵੀ ਕੰਮ ਕਰ ਰਹੇ ਹਨ। ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਕੇ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵਿੱਚ ਹਮੇਸ਼ਾ ਤੱਤਪਰ ਰਹਿੰਦੇ ਹਨ। ਆਮ ਤੌਰ 'ਤੇ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਕਿਸੇ ਵੀ ਪਿੰਡ ਵਿੱਚ ਨੌਜਵਾਨਾਂ ਵੱਲੋਂ ਖੇਡ ਮੁਕਾਬਲੇ ਜਾਂ ਹੋਰ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਉਹਨਾਂ ਨੂੰ ਪਹਿਲ ਦੇ ਅਧਾਰ 'ਤੇ ਸੱਦਿਆ ਕੇ ਬਣਦਾ ਮਾਣ ਸਤਿਕਾਰ ਪੂਰਾ ਦਿੱਤਾ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹਲਕਾ ਮੋਹਾਲੀ ਦੀ ਇਹ ਬਦਕਿਸਮਤੀ ਰਹੀ ਕਿ ਉਹਨਾਂ ਨੂੰ ਹਲਕਾ ਮੋਹਾਲੀ ਦੇ ਵਿੱਚੋਂ ਕੋਈ ਵੀ ਇਹੋ ਜਿਹਾ ਸਿਆਸੀ ਆਗੂ ਨਹੀਂ ਮਿਲਿਆ ਜੋ ਗਰਾਊਂਡ ਲੈਵਲ ਤੇ ਹਲਕਾ ਮੁਹਾਲੀ ਦੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਵੇ ਅਤੇ ਉਹਨਾਂ ਨੂੰ ਸਹੀ ਢੰਗ ਤਰੀਕੇ ਨਾਲ ਸਮੇਂ 'ਤੇ ਹੱਲ ਕਰਵਾ ਸਕਦਾ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਚੋਂ ਮੋਹਾਲੀ ਆ ਕੇ ਸੱਤਾ 'ਚ ਰਹੇ ਲੀਡਰਾਂ ਨੇ ਕੇਵਲ ਆਪਣੇ ਸਵਾਰਥਾਂ ਲਈ ਸਰਕਾਰੀ ਤਾਕਤ ਨੂੰ ਵਰਤਿਆ ਹੈ ਜਾਂ ਫਿਰ ਗੈਰਕਾਨੂੰਨੀ ਤੌਰ 'ਤੇ ਸੱਤਾ 'ਚ ਰਹਿ ਕੇ ਨਿੱਜੀ ਜਾਇਦਾਦਾਂ ਬਣਾਈਆਂ ਹਨ। ਹਲਕਾ ਮੋਹਾਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਅੱਜ ਵੀ ਉਵੇਂ ਹੀ ਹਨ ਜਿਵੇਂ ਪਹਿਲੀਆਂ ਸਰਕਾਰਾਂ ਵੇਲੇ ਸਨ। ਉਹਨਾਂ ਕਿਹਾ ਕਿ ਮੋਹਾਲੀ ਹਲਕੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਵੋਟਰਾਂ ਨੂੰ ਮੋਹਾਲੀ ਹਲਕੇ ਦੇ ਜੰਮਪਲ ਲੋਕਲ ਆਗੂ ਨੂੰ ਸਤਾ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਕਿ ਗਰਾਊਂਡ ਲੈਵਲ 'ਤੇ ਪਿਛਲੇ ਲੰਮ ਸਮੇਂ ਤੋਂ ਲਮਕਦੀਆਂ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਇਆ ਜਾ ਸਕੇ। ਉਹਨਾਂ ਕਿਹਾ ਕਿ ਜਿਵੇਂ ਹੁਣ ਉਹਨਾਂ ਵੱਲੋਂ ਦਿਨ-ਰਾਤ ਸਮਾਜ ਸੇਵੀ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਜਾਂਦਾ ਰਿਹਾ। ਉਸੇ ਤਰਾਂ ਲਗਭਗ ਪਿਛਲੇ ਚਾਰ ਸਾਲਾਂ ਤੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵਿੱਚ ਰਹਿ ਕੇ ਸਿਆਸਤ ਪੱਖੋਂ ਵੀ ਇੱਕ ਸਮਾਜ ਸੇਵੀ ਤੌਰ 'ਤੇ ਹੀ ਪਹਿਲ ਦੇ ਅਧਾਰ ਤੇ ਲੋਕਾਂ ਦੇ ਮਸਲੇ ਹੱਲ ਕਰਾਏ ਜਾਂਦੇ ਹਨ। ਉਹਨਾਂ ਹਲਕਾ ਮੋਹਾਲੀ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਮੋਹਾਲੀ ਦੇ ਜੰਮਪਲ ਇਮਾਨਦਾਰ ਸਮਾਜ ਸੇਵੀ ਲੋਕਲ ਆਗੂ ਨੂੰ ਹੀ ਵੱਡੇ ਪੱਧਰ ਤੇ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਤਾਂ ਕਿ ਹਲਕਾ ਮੋਹਾਲੀ ਦਾ ਵਿਕਾਸ ਸਹੀ ਮਾਅਨਿਆਂ ਵਿੱਚ ਹੋ ਸਕੇ। ਹਲਕਾ ਮੁਹਾਲੀ ਵਿੱਚ ਬਾਹਰਲੇ ਲੀਡਰਾਂ ਨੇ ਆ ਕੇ ਹਮੇਸ਼ਾ ਪਿੰਡਾਂ ਦੇ ਲੋਕਾਂ ਨਾਲ ਮਿਤਰਈ ਮਾਂ ਵਾਲਾ ਸਲੂਕ ਕੀਤਾ ਹੈ। ਇੱਕ ਵਾਰ ਸੱਤਾ 'ਚ ਆ ਕੇ ਮੁੜ ਨਾ ਕਿਸੇ ਦਾ ਫੋਨ ਚੁੱਕਦੇ ਹਨ ਅਤੇ ਨਾ ਹੀ ਪਿੰਡਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੰਦੇ ਹਨ। ਕੇਵਲ ਤੇ ਕੇਵਲ ਆਪਣੀਆਂ ਨਿੱਜੀ ਪ੍ਰੋਪਰਟੀਆਂ ਬਣਾਉਣ ਵਾਲਾ ਧਿਆਨ ਰੱਖਿਆ ਜਾਂਦਾ ਰਿਹਾ। ਉਹਨਾਂ ਕਿਹਾ ਕਿ ਹੁਣ ਪਿੰਡਾਂ ਦੇ ਲੋਕ ਪੜ੍ਹ-ਲਿਖ ਚੁੱਕੇ ਹਨ ਅਤੇ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਹਲਕਾ ਮੋਹਾਲੀ ਪਿੰਡਾਂ ਵਿੱਚ ਜੰਮੇ ਪਲੇ ਆਗੂਆਂ ਨੂੰ ਹੀ ਸੱਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਅਪੀਲ ਕੀਤੀ ਹੈ ਕਿ 2027 ਦੀਆਂ ਚੋਣਾਂ ਵਿੱਚ ਵੱਡੇ ਪੱਧਰ 'ਤੇ ਲੋਕਲ ਆਗੂ ਨੂੰ ਵੋਟਾਂ ਪਾ ਕੇ ਜਿਤਾਉਣਗੇ ਅਤੇ ਬਾਹਰਲੇ ਆਗੂਆਂ ਨੂੰ ਵੋਟਾਂ ਪਾ ਕੇ ਮੁੜ ਪਹਿਲਾਂ ਵਾਲੀਆਂ ਗਲਤੀਆਂ ਨਹੀਂ ਕਰਨਗੇ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.