ਸੰਵਿਧਾਨ ਬਚਾਓ ਰੈਲੀ ’ਚ ਪੱਟੀ ਨੇ ਲਹਿਰਾਇਆ ਕਾਂਗਰਸ ਦਾ ਝੰਡਾ, ਲੋਕਾਂ ਦੇ ਉਤਸ਼ਾਹ ਨੇ ਤੋੜੇ ਸਾਰੇ ਰਿਕਾਰਡ
- ਰਾਜਨੀਤੀ
- 20 Jul, 2025 09:15 PM (Asia/Kolkata)
ਪੱਟੀ, 20 ਜੁਲਾਈ ਜੁਗਰਾਜ ਸਿੰਘ ਸਰਹਾਲੀ
ਪੱਟੀ ਵਿਖੇ ਹੋਈ ਸੰਵਿਧਾਨ ਬਚਾਓ ਰੈਲੀ ਨੇ ਜੋਸ਼, ਜਜ਼ਬੇ ਅਤੇ ਜਨਸੈਲਾਬ ਦੇ ਮਾਮਲੇ ’ਚ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਸਾਬਤ ਕਰ ਦਿੱਤਾ ਕਿ 2027 ਦੇ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਪੱਟੀ ਹਲਕੇ ਵਿੱਚ ਵੱਡੀ ਲਹਿਰ ਬਣ ਰਹੀ ਹੈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ,
“ਜਦੋਂ ਕਾਂਗਰਸ ਸਰਕਾਰ ਵਾਪਸ ਆਏਗੀ, ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਉਨ੍ਹਾਂ ਨੂੰ ਮਾੜੇ ਨਸ਼ਿਆਂ ਤੋਂ ਬਚਾਵਾਂਗੇ। ਇਹ ਸਾਡੀ ਜ਼ਿੰਮੇਵਾਰੀ ਹੈ।”
ਪ੍ਰਤਾਪ ਸਿੰਘ ਬਾਜਵਾ ਨੇ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,
“ਇਹ ਸਰਕਾਰ ਹਰੇਕ ਮੋੜ’ਤੇ ਫੇਲ ਹੋਈ ਹੈ, ਨਾਕਾਮੀਆਂ ਦੇ ਰਿਕਾਰਡ ਟੁੱਟ ਚੁੱਕੇ ਹਨ। ਲੋਕ ਹੁਣ ਬਦਲਾਅ ਚਾਹੁੰਦੇ ਹਨ।”
ਹਰਮਿੰਦਰ ਗਿੱਲ ਨੇ ਦਾਅਵਾ ਕੀਤਾ ਕਿ,
“2027 ਵਿੱਚ ਪੱਟੀ ਹਲਕੇ ਤੋਂ ਕਾਂਗਰਸ ਦੇ ਹੱਕ ਵਿੱਚ ਇਕ ਸੁਨਾਮੀ ਆਵੇਗੀ, ਲੋਕ ਸੱਚ ਦੀ ਗੱਲ ਮੰਨਣ ਲਈ ਤਿਆਰ ਹਨ।”
ਇਸ ਰੈਲੀ ਦੀ ਵਿਸ਼ੇਸ਼ਤਾ ਇਹ ਸੀ ਕਿ ਕਾਂਗਰਸ ਲੀਡਰਸ਼ਿਪ ਦੀ ਨਿਰਦੇਸ਼ਨ ’ਤੇ, ਪੱਟੀ ਏਰੀਆ ਕਾਂਗਰਸ ਕਮੇਟੀ ਦੇਸ਼ ਦੀ ਪਹਿਲੀ ਅਜਿਹੀ ਕਮੇਟੀ ਬਣੀ ਜਿਸਨੇ ਹਰੇਕ ਪਿੰਡ, ਪਿੰਡਾਂ ਦੇ ਵਾਰਡ, ਅਤੇ ਸ਼ਹਿਰੀ ਵਾਰਡਾਂ ਵਿੱਚ ਕਮੇਟੀਆਂ ਬਣਾਈਆਂ ਹਨ। ਇਨ੍ਹਾਂ ਸਾਰੀਆਂ ਕਮੇਟੀਆਂ ਦੇ 5700 ਤੋਂ ਵੱਧ ਮੈਂਬਰਾਂ ਦੀਆਂ ਜਾਣਕਾਰੀਆਂ, ਫੋਟੋਆਂ ਸਮੇਤ ਇਕ ਰੰਗੀਨ ਕਿਤਾਬਚਾ (ਐਨਸਾਈਕਲੋਪੀਡੀਆ) ਤਿਆਰ ਕੀਤੀ ਗਈ, ਜਿਸਨੂੰ ਅਧਿਕਾਰਿਕ ਤੌਰ ’ਤੇ ਰਾਜਾ ਵੜਿੰਗ ਨੂੰ ਸੌਂਪਿਆ ਗਿਆ।
ਇਹ ਕਦਮ ਸ਼੍ਰੀ ਰਾਹੁਲ ਗਾਂਧੀ, ਮਲਿਕ ਅਰਜਨ ਖੜਗੇ ਅਤੇ ਭੁਪੇਸ਼ ਬਘੇਲ ਦੇ ਨਿਰਦੇਸ਼ਾਂ ਹੇਠ ਲਿਆ ਗਿਆ।
Leave a Reply