ਬੰਦੀ ਸਿੰਘਾਂ ਦੀ ਰਿਹਾਈ ਲਈ ਆਰ-ਪਾਰ ਦੀ ਲੜਾਈ ਲੜਨ ਲਈ ਸਿੱਖ ਕੌਮ ਹੋਈ ਇੱਕ ਮੰਚ ’ਤੇ ਇਕੱਤਰ, 15 ਅਗਸਤ ਨੂੰ ਗਵਰਨਰ ਹਾਊਸ ਦਾ ਕੀਤਾ ਜਾਵੇਗਾ ਘਿਰਾਓ : ਬਾਪੂ ਗੁਰਚਰਨ ਸਿੰਘ

ਬੰਦੀ ਸਿੰਘਾਂ ਦੀ ਰਿਹਾਈ ਲਈ ਆਰ-ਪਾਰ ਦੀ ਲੜਾਈ ਲੜਨ ਲਈ ਸਿੱਖ ਕੌਮ ਹੋਈ ਇੱਕ ਮੰਚ ’ਤੇ ਇਕੱਤਰ, 15 ਅਗਸਤ ਨੂੰ ਗਵਰਨਰ ਹਾਊਸ ਦਾ ਕੀਤਾ ਜਾਵੇਗਾ ਘਿਰਾਓ :  ਬਾਪੂ ਗੁਰਚਰਨ ਸਿੰਘ

ਕਿਸਾਨ ਭਵਨ ’ਚ ਸਿੱਖ ਸੰਗਤਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਲਿਆ ਹਿੱਸਾ : ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ 

ਚੰਡੀਗੜ੍ਹ, 28 ਜੁਲਾਈ (ਮੰਗਤ ਸਿੰਘ ਸੈਦਪੁਰ) : 1947 ਤੋਂ ਲੈ ਕੇ ਅੱਜ ਤੱਕ ਬੇਸ਼ੱਕ ਸਿੱਖ ਕੌਮ ਨੇ ਇੰਡੀਅਨ ਸਟੇਟ ਨੂੰ 93% ਕੁਰਬਾਨੀਆਂ ਦੇ ਕੇ ਆਜ਼ਾਦ ਕਰਾ ਦਿੱਤਾ ਪਰੰਤੂ ਇੰਡੀਅਨ ਸਟੇਟ ਵੱਲੋਂ ਅੰਗਰੇਜ਼ਾਂ ਨਾਲ ਮਿਲੀ ਭੁਗਤ ਕਰਕੇ ਸਿੱਖ ਕੌਮ ਨੂੰ ਗੁਲਾਮ ਰੱਖਣ ਲਈ ਵੱਡੇ ਪੱਧਰ 'ਤੇ ਇਹੋ ਜਿਹੀ ਸਾਜਿਸ਼ ਰਚੀ ਕਿ ਸਿੱਖ ਕੌਮ ਅੱਜ ਤੱਕ ਗੁਲਾਮ ਹੀ ਹੈ। ਗੁਲਾਮੀ ਨੂੰ ਮਹਿਸੂਸ ਕਰਦਿਆਂ ਸਿੱਖ ਕੌਮ ਵੱਲੋਂ ਆਜ਼ਾਦੀ ਲਈ ਅੱਜ ਤੱਕ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਅੰਗਰੇਜ਼ਾਂ ਦੇ ਗੁਲਾਮੀ ਤੋਂ ਬਾਅਦ ਇੰਡੀਅਨ ਸਟੇਟ ਦੀ ਗੁਲਾਮ ਸਿੱਖ ਕੌਮ ਆਪਣੇ ਆਪ ਨੂੰ ਆਜ਼ਾਦ ਕਰਾਉਣ 'ਚ ਫਿਲਹਾਲ ਅਸਫਲ ਰਹੀ ਹੈ ਕਿਉਂਕਿ ਖੇਰੂ-ਖੇਰੂ ਹੋਈ ਸਿੱਖ ਕੌਮ ਵਿੱਚ ਇਹੋ ਜਿਹੇ ਗਦਾਰ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਗਦਾਰੀ ਕੀਤੇ ਅੱਜ ਵੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਕੌਮ ਵਿੱਚ ਉਹਨਾਂ ਗਦਾਰਾਂ ਦੀ ਗਿਣਤੀ ਬਹੁਤ ਵੱਡੇ ਪੱਧਰ 'ਤੇ ਮੌਜੂਦ ਹੈ ਜੋ ਆਪਣੇ ਸਵਾਰਥਾਂ ਲਈ ਸਿੱਖ ਕੌਮ ਅਤੇ ਪੰਜਾਬ ਦਾ ਭਲਾ ਨਹੀਂ ਚਾਹੁੰਦੀ। ਕੇਵਲ ਤੇ ਕੇਵਲ ਆਪਣੇ ਪਰਿਵਾਰਾਂ ਅਤੇ ਸਵਾਰਥਾਂ ਨੂੰ ਪੂਰਾ ਕਰਨ ਵਿੱਚ ਆਪਣਾ ਭਲਾ ਚਾਹੁੰਦੇ ਹਨ। ਇਸ ਸੰਬੰਧ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ 2023 ਤੋਂ ਚੱਲ ਰਹੇ ਸੰਘਰਸ਼ ਨੂੰ 3 ਸਾਲ 6 ਮਹੀਨੇ 20 ਦਿਨ ਹੋਗੇ ਹਨ ਉਸ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਕੌਮੀ ਇਨਸਾਫ ਮੋਰਚਾ ਮੋਹਾਲੀ-ਚੰਡੀਗੜ੍ਹ ਵੱਲੋਂ ਕਿਸਾਨ ਭਵਨ, ਚੰਡੀਗੜ੍ਹ ਵਿਖੇ ਇੱਕ ਅਹਿਮ ਅਤੇ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖ ਸੰਗਤਾਂ,ਸੰਤ ਸਮਾਜ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਆਰ-ਪਾਰ ਦੀ ਲੜਾਈ ਲੜਨ ਦਾ ਸੰਕਲਪ ਦੁਹਰਾਇਆ,ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਬਾਪੂ ਗੁਰਚਰਨ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਜਸਟਿਸ ਰਣਜੀਤ ਸਿੰਘ,ਜਥੇਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟ ਬੁੱਢਾ, ਗੁਰਸੇਵਕ ਸਿੰਘ ਧਾਲੀਵਾਲ ਮਝੈਲ, ਕਰਨੈਲ ਸਿੰਘ ਪੰਜੋਲੀ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਬਹਿਰੂ, ਨਿਰਭੈ ਸਿੰਘ ਢੁੱਡੀਕੇ, ਪਾਲ ਸਿੰਘ ਫਰਾਂਸ, ਜਥੇਦਾਰ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਬਲਜਿੰਦਰ ਸਿੰਘ ਗੁੱਡੂ, ਬਲਵਿੰਦਰ ਸਿੰਘ ਫਿਰੋਜਪੁਰ, ਜਸਬੀਰ ਸਿੰਘ ਸਿੱਧੂਪੁਰ, ਡਾ ਹਰਸ਼ਿੰਦਰ ਕੌਰ ਉੱਘੇ ਵਿਦਵਾਨ, ਜਸਵਿੰਦਰ ਸਿੰਘ ਸਮਾਜਕ ਸੰਘਰਸ਼ ਪਾਰਟੀ, ਹਰਪਾਲ ਸਿੰਘ ਕਰਨਾਲ ਹਰਿਆਣਾ, ਪਾਲ ਸਿੰਘ ਘੜੂੰਆਂ, ਅਵਤਾਰ ਸਿੰਘ ਕਰੀਮਪੁਰੀ, ਬਾਬਾ ਲਾਲ ਸਿੰਘ ਭੀਖੀ, ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲੇ, ਸੁਰਜੀਤ ਸਿੰਘ ਗੜ੍ਹੀ ਸ਼੍ਰੋਮਣੀ ਕਮੇਟੀ ਮੈਂਬਰ, ਤਰੁਨ ਜੈਨ ਬਾਵਾ, ਮੁਹੰਮਦ ਜਮੀਰ ਮਲੇਰਕੋਟਲਾ,ਐਡਵੋਕੇ ਨਿਤਿਨ ਕੰਵਲ, ਗੁਣਵੰਤ ਸਿੰਘ ਫਾਜਿਲਕਾਮਝੈਲ, ਰੇਸ਼ਮ ਸਿੰਘ ਨਰੇਗਾ ਫਰੰਟ, ਧਿਆਨ ਸਿੰਘ ਭਟੇੜੀ, ਸੀਤਾ ਰਾਮ ਦੀਪਕ, ਨਰਿੰਦਰ ਸਿੰਘ ਭੰਗੂ ਹਰਦੋ ਝੰਡੇ, ਅਵਤਾਰ ਸਿੰਘ ਕ੍ਰਾਂਤੀਕਾਰੀ , ਰਛਪਾਲ ਸਿੰਘ ਚੰਡੀਗੜ੍ਹ, ਅੰਮ੍ਰਿਤਪਾਲ ਕੌਰ ਸ਼ਹੀਦ ਬੇਅੰਤ ਸਿੰਘ ਦੀ ਸਪੁੱਤਰੀ, ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਜਿਨ੍ਹਾਂ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੂੰ ਅਜੇ ਵੀ ਰਿਹਾਅ ਨਾ ਕਰਨਾ ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕਿਸੇ ਇੱਕ ਵਿਅਕਤੀ ਜਾਂ ਜਥੇਬੰਦੀ ਦਾ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਅਤੇ ਇਨਸਾਫ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਨਾਗਰਿਕ ਦਾ ਸਾਂਝਾ ਮਸਲਾ ਹੈ,ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 15 ਅਗਸਤ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਚੰਡੀਗੜ੍ਹ ਪਹੁੰਚਣਗੀਆਂ ਅਤੇ ਪੰਜਾਬ ਦੇ ਗਵਰਨਰ ਹਾਊਸ ਦਾ ਘਿਰਾਓ ਕਰਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਉਠਾਈ ਜਾਵੇਗੀ। ਇਸ ਮੌਕੇ ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਕਸਬੇ ਵਿੱਚ ਲੋਕਾਂ ਤੱਕ ਪਹੁੰਚ ਕਰਕੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਗਈ,ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤਮਈ, ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਲੜਿਆ ਜਾਵੇਗਾ। ਉਨ੍ਹਾਂ ਸਮੂਹ ਸਿੱਖ ਸੰਗਤਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਨੌਜਵਾਨਾਂ, ਬੀਬੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਣ ਵਾਲੇ ਇਸ ਇਤਿਹਾਸਕ ਸੰਘਰਸ਼ ਦਾ ਹਿੱਸਾ ਬਣਨ,ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਭਰੋਸਾ ਦਿਵਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਐਡਵੋਕੇਟ ਗੁਰਸ਼ਰਨ ਸਿੰਘ, ਬਾਬਾ ਪਵਨਦੀਪ ਸਿੰਘ, ਇੰਦਰਬੀਰ ਸਿੰਘ ਪਟਿਆਲਾ, ਜਗਤਾਰ ਸਿੰਘ, ਬੀਬੀ ਰਾਜਿੰਦਰ ਕੌਰ ਸਰਾਂ, ਕੁਸ਼ਲਪ੍ਰਤਾਪ ਸਿੰਘ, ਗੁਰਦਿਆਲ ਸਿੰਘ ਸਰਪੰਚ, ਗੁਰਜੰਟ ਸਿੰਘ ਕੱਟੂ, ਗੁਰਮੀਤ ਸਿੰਘ ਗੱਜੋਆਣਾ, ਰਣਜੀਤ ਸਿੰਘ ਚੱਕਤਾਰੇਵਾਲਾ ਬੀਕੇਯੂ ਤੋਤੇਵਾਲ, ਗੁਰਚਰਨ ਸਿੰਘ ਨੰਬਰਦਾਰ ਬੀਕੇਯੂ ਤੋਤੇਵਾਲ, ਅਵਤਾਰ ਸਿੰਘ ਨੰਗਲਾਂ, ਰਾਜਾ ਸਿੰਘ ਜੀਰਕਪੁਰ, ਜੀਤ ਔਲਖ,ਬਾਬਾ ਪਰਮਜੀਤ ਸਿੰਘ, ਬਲਜੀਤ ਸਿੰਘ ਰੁੜਕੀ, ਜਗਬੀਰ ਸਿੰਘ ਘੜੂੰਆ ,ਮੱਖਣ ਸਿੰਘ ਫੌਜੀ, ਅਵਤਾਰ ਸਿੰਘ ਬੜੈਲ, ਬਾਬਾ ਗੁਰਦੀਪ ਸਿੰਘ, ਜਤਿੰਦਰ ਸਿੰਘ ਹਾਈਜੈਕਰ, ਪਰਮਿੰਦਰ ਸਿੰਘ ਕਾਲਾ ਝਾੜ ਸਾਹਿਬ ਹਾਜ਼ਿਰ ਸਨ ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.