ਬਾਬਾ ਸੁੰਦਰ ਸਿੰਘ ਭਿੰਡਰਾਂਵਾਲਿਆਂ ਦੀ ਬਰਸੀ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਅਤੇ ਸੰਦੀਪ ਸਿੰਘ (ਦੀਪ ਸਿੱਧੂ) ਦੀ ਯਾਦ ਚ, ਸਮਾਗਮ ਯਾਦਗਾਰੀ ਹੋ ਨਿੱਬੜਿਆ !

ਬਾਬਾ ਸੁੰਦਰ ਸਿੰਘ ਭਿੰਡਰਾਂਵਾਲਿਆਂ ਦੀ ਬਰਸੀ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਅਤੇ ਸੰਦੀਪ ਸਿੰਘ (ਦੀਪ ਸਿੱਧੂ) ਦੀ ਯਾਦ ਚ, ਸਮਾਗਮ ਯਾਦਗਾਰੀ ਹੋ ਨਿੱਬੜਿਆ !

ਫੈਂਕਫਰਟ , ਜੁਗਰਾਜ ਸਿੰਘ ਮਰਹਾਣਾ
 

ਬੀਤੇ ਐਤਵਾਰ ਗੁਰਦੁਆਰਾ ਸਿੱਖ ਸੈਂਟਰ ਫ਼ਰਾਂਕਫੋਰਟ ਵਿਖੇ ਬਾਬਾ ਏ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਰਸੀ ਤੇ ਸ਼ਹੀਦ ਸੰਦੀਪ ਸਿੰਘ ਜੀ ਦੀਪ ਸਿੱਧੂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ ਜੋ ਇਕ ਜੋੜ ਮੇਲੇ ਦਾ ਰੂਪ ਧਾਰ ਗਿਆ । ਗੁਰੂ ਘਰ ਦਾ ਵਿਸ਼ਾਲ ਹਾਲ ਸੰਗਤਾਂ ਨਾਲ ਅਖੀਰ ਤੱਕ ਭਰਿਆ ਰਿਹਾ । ਸੰਗਤਾਂ ਨੇ ਕਥਾ ਅਤੇ ਕਵੀਸ਼ਰੀ ਜਥੇ ਪਾਸੋਂ ਬੀਰ ਰੱਸੀ ਵਾਰਾਂ ਨੂੰ ਬੜੀ ਇਕਾਗਰਤਾ ਨਾਲ ਸਰਵਣ ਕੀਤਾ ! 

ਵੱਖ ਵੱਖ ਬੁਲਾਰਿਆਂ ਤੇ ਜਲਾਵਤਨੀ ਸਿੰਘਾਂ ਨੇ ਆਪਣੇ ਮਹਾਨ ਸ਼ਹੀਦਾਂ, ਸੰਤ ਮਹਾਂਪੁਰਸ਼ਾਂ ਅਤੇ ਯੋਧਿਆਂ ਨੂੰ ਯਾਦ ਕੀਤਾ ! ਬੁਲਾਰਿਆਂ ਚ, ਵਿਸੇਸ਼ ਤੌਰ ਹਮਬਰਗ ਤੋਂ ਡਾਕਟਰ ਸੁਰਜੀਤ ਸਿੰਘ ਸੀਨੀਅਰ ਆਗੂ ਵਾਰਿਸ ਪੰਜਾਬ ਦੇ ਜੱਥੇਬੰਦੀ , ਭਾਈ ਲਖਵਿੰਦਰ ਸਿੰਘ ਮੱਲੀ ਸਿੱਖ ਫੈਡਰੇਸ਼ਨ, ਭਾਈ ਅਵਤਾਰ ਸਿੰਘ ਹੁੰਦਲ ਸਿੱਖ ਫੈਡਰੇਸ਼ਨ, ਮੀਤ ਪ੍ਰਧਾਨ ਭਾਈ ਦਲਜੀਤ ਸਿੰਘ ਇੰਨਟਰਨੈਸਨਲ ਸਿੱਖ ਫੈਡਰੇਸਨ ਜਰਮਨੀ , ਭਾਈ ਅਵਤਾਰ ਸਿੰਘ ਬੱਬਰ ਬੱਬਰ ਖਾਲਸਾ ਜਰਮਨੀ, ਭਾਈ ਹਰਮੀਤ ਸਿੰਘ ਲੇਹਲ ਮੁੱਖੀ ਦੱਲ ਖਾਲਸਾ ਜਰਮਨੀ, ਭਾਈ ਹੀਰਾ ਸਿੰਘ ਮੱਤੇਵਾਲ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਪ੍ਰਭਜੋਤ ਸਿੰਘ, ਭਾਈ ਗੁਰਬਿੰਦਰ ਸਿੰਘ ਝਾਮਕਾ, ਭਾਈ ਜਸਕਰਨ ਸਿੰਘ ਮੰਨਹਾਈਮ , ਭਾਈ ਜੁਗਰਾਜ ਸਿੰਘ, ਭਾਈ ਦਲਜੀਤ ਸਿੰਘ ਕਸ਼ਮੀਰ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ।

 ਭਾਈ ਗੁਰਦਿਆਲ ਸਿੰਘ ਲਾਲੀ ਸਿੱਖ ਫੈਡਰੇਸ਼ਨ, ਭਾਈ ਸਤੱਪਾਲ ਸਿੰਘ ਪੱਡਾ, ਭਾਈ ਅੰਗਰੇਜ ਸਿੰਘ ਜਲਾਵਤਨ, ਭਾਈ ਗਗਨਦੀਪ ਸਿੰਘ ਔਜਲਾ, ਭਾਈ ਇੰਦਰਜੀਤ ਸਿੰਘ, ਭਾਈ ਦਲਬਾਗ ਸਿੰਘ ਸੰਧੂ, ਭਾਈ ਰਾਜ ਸਿੰਘ ਅਲੂਵਾਲੀਆ, ਭਾਈ ਸਮਿੰਦਰ ਸਿੰਘ ਸੋਨੂੰ, ਭਾਈ ਰਾਜ ਸਿੰਘ ਗਿੱਲ, ਭਾਈ ਰਣਜੀਤ ਸਿੰਘ ਬਟਾਲਾ, ਭਾਈ ਮਨਜੀਤ ਸਿੰਘ ਭੋਗਲ ਪੰਜ ਆਬ ਮੈਗਜ਼ੀਨ, ਭਾਈ ਮੰਨਜਿੰਦਰ ਸਿੰਘ ਰੰਧਾਵਾ ਤੇ ਭਾਈ ਹਰਪ੍ਰੀਤ ਸਿੰਘ ਘੋਤੜਾ ਜੋ ਫਰੈਂਕਫੋਰਟ ਤੋਂ KAV ਦੇ ਉਮੀਦਵਾਰ ਹਨ ਵਿਸੇਸ਼ ਤੌਰ ਤੇ ਸ਼ਾਮਲ ਹੋਏ ! ਸਟੇਜ ਸਕੱਤਰ ਦੀ ਸੇਵਾ ਭਾਈ ਜਗਤਾਰ ਸਿੰਘ ਮਾਹਲ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਣਾ ਬੜੇ ਸੁਚੱਜੇ ਤਰੀਕੇ ਨਾਲ ਨਿਬਾਈ ! ਸੰਗਤਾਂ ਨੂੰ ਜੱਥੇਬੰਦੀ ਦੇ ਪ੍ਰੋਗਰਾਮ ਤੋ ਜਾਣੂ ਕਰਵਾਇਆ ! ਭਾਈ ਮਾਹਲ ਦਾ ਨੌਜਵਾਨਾਂ ਨੂੰ ਹਲਾਸ਼ੇਰੀ ਦੇ ਕਿ ਇਹ ਸੁਚੱਜਾ ਸਮਾਗਮ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ !
ਬੀਰ ਰੱਸੀ ਨਾਅਰਿਆਂ ਤੇ ਜੈਕਾਰਿਆਂ ਨਾਲ ਸਾਰਾ ਸਮਾਂ ਹਾਲ ਗੂੰਜਦਾ ਰਿਹਾ । ਬੜੇ ਅਰਸੇ ਬਾਅਦ ਐਸਾ ਬੀਰ ਰਸੀ ਮਹੌਲ ਵੇਖਣ ਨੂੰ ਮਿਲਿਆ ਜਿਸਦਾ ਸਿਹਰਾ “ਵਾਰਿਸ ਪੰਜਾਬ ਦੇ” ਜੱਥੇਬੰਦੀ ਦੀ ਸਮੁੱਚੀ ਟੀਮ ਤੇ ਸੰਤਾਂ ਦੀ ਸੋਚ ਦੇ ਵਾਰਿਸਾਂ ਨੂੰ ਜਾਂਦਾ ! 

ਵਰਨਣਯੋਗ ਹੈ ਕਿ ਫਰੈਂਕਫੋਰਟ ਦਾ ਗੁਰੂ ਘਰ ਖਾਲਿਸਤਾਨ ਦੀ ਗੱਲ ਕਰਨ ਚ, ਦੁਨੀਆ ਭਰ ਵਿੱਚ ਮਸ਼ਹੂਰ ਹੈ ! ਜਲਾਵਤਨੀ ਸਿੰਘਾਂ ਤੇ ਸ਼ਹੀਦ ਪਰਿਵਾਰਾਂ ਦਾ ਗੜ ਰਹੇ ਫਰੈਂਕਫੋਰਟ ਵਿਚ ਬੜੇ ਬੜੇ ਕਾਫ਼ਲਿਆਂ ਨਾਲ ਮੁਜ਼ਾਹਰੇ ਤੇ ਜਲਸੇ ਜਲੂਸ ਨਿਕਲਦੇ ਰਹੇ ਹਨ ।
ਅਖੀਰ ਵਿੱਚ ਕਥਾਵਾਚਕ ਭਾਈ ਰਵਿੰਦਰ ਸਿੰਘ ਜੀ ਖਾਲਸਾ ਤੇ ਭਾਈ ਜਰਨੈਲ ਸਿੰਘ ਕਵੀਸ਼ਰੀ ਜੱਥੇ ਦੇ ਸਿੰਘਾਂ ਦਾ ਸਿਰੋਪਾ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ ! ਭਾਈ ਗੁਰਬਿੰਦਰ ਸਿੰਘ ਝਾਮਕਾ ਵੱਲੋਂ ਕੱਥਾ ਵਾਚਕ ਤੇ ਕਵੀਸ਼ਰੀ ਜੱਥੇ ਦੇ ਸਿੰਘਾਂ ਨੂੰ ਮੌਬਾਇਲ ਫੋਨਾਂ ਨਾਲ ਸਨਮਾਨਿਤ ਕੀਤਾ ਗਿਆ ! ਰਾਮਗੜ੍ਹੀਆ ਮਿਸਲ ਦੇ ਸਿਰਦਾਰ ਭਜਨ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ ਤੇ ਵਾਰਿਸ ਪੰਜਾਬ ਦੇ ਜੱਥੇਬੰਦੀ ਵਿੱਚ ਸ਼ਾਮਲ ਕਰਕੇ ਔਰਗਨਾਈਜਰ ਜਨਰਲ ਸਕੱਤਰ ਬਣਾਇਆ ਗਿਆ ! ਵੀਰ ਨਵਦੀਪ ਸਿੰਘ ਵੁਰਸਬਰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿੰਨਾਂ ਪਹਿਲੀ ਵਾਰ ਦੀਪ ਸਿੱਧੂ ਦੀ ਬਰਸੀ ਮਨਾ ਕਿ ਸੋਹਣੀ ਪਿਰਤ ਪਾਈ ! ਫਰੈਂਕਫ਼ੋਰਟ ਤੋ KVA ਦੀ ਚੋਣ ਲੜ ਰਹੇ ਭਾਈ ਘਨਈਆ ਸੇਵਾ ਸੁਸਾਇਟੀ ਦੇ ਵੀਰ ਹਰਪ੍ਰੀਤ ਸਿੰਘ ਘੋਤੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ !

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.