ਬਾਬਾ ਗੁਰਬਖਸ਼ ਸਿੰਘ ਜੀ ਵੱਲੋਂ ਗੁਰਮਤਿ ਅਨੁਸਾਰ ਮੇਲੇ ਦੀ ਚਲਾਈ ਪ੍ਰੰਪਰਾ ਨੇ ਧਾਰਮਿਕ,ਸਮਾਜਿਕ ਅਤੇ ਭਾਈਚਾਰਕ ਸਾਂਝ ਪੈਦਾ ਕੀਤੀ ਹੈ- ਜਥੇਦਾਰ ਕੁਲਦੀਪ ਸਿੰਘ ਗੜਗਜ

ਬਾਬਾ ਗੁਰਬਖਸ਼ ਸਿੰਘ ਜੀ ਵੱਲੋਂ ਗੁਰਮਤਿ ਅਨੁਸਾਰ ਮੇਲੇ ਦੀ ਚਲਾਈ ਪ੍ਰੰਪਰਾ ਨੇ ਧਾਰਮਿਕ,ਸਮਾਜਿਕ ਅਤੇ ਭਾਈਚਾਰਕ ਸਾਂਝ ਪੈਦਾ ਕੀਤੀ ਹੈ- ਜਥੇਦਾਰ ਕੁਲਦੀਪ ਸਿੰਘ ਗੜਗਜ

ਨੌਂਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਇਕ ਹਜ਼ਾਰ ਖੇਡ ਸਟੇਡੀਅਮ ਅਤੇ ਤਿੰਨ ਹਜ਼ਾਰ ਗਰਾਉਂਡਾ ਬਣਾ ਰਹੀ ਹੈ – ਹਰਭਜਨ ਸਿੰਘ ਈ ਟੀ ਓ

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪਿੰਡ ਜਬੋਵਾਲ ਗੁਰਦੁਆਰਾ ਸੰਤ ਸਰ ਵਿਖੇ ਬਾਬਾ ਗੁਰਬਖਸ਼ ਸਿੰਘ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਸ਼ੁਰੂ ਕੀਤਾ ਗਏ ਮੇਲੇ ਨੇ ਧਾਰਮਿਕ ਸਮਾਜਿਕ ਤੇ ਭਾਈਚਾਰਕ ਤੌਰ ਤੇ ਸਾਂਝ ਪੈਦਾ ਕੀਤੀ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਸ੍ਰੀ ਅਕਾਲ ਤੱਖਤ ਭਾਈ ਕੁਲਦੀਪ ਸਿੰਘ ਗੜਗਜ ਨੇ ਬੋਲਦਿਆਂ ਕਿਹਾ ਕਿ ਪਿੰਡ ਜਬੋਵਾਲ ਦੇ ਨਾਮਵਾਰ ਗਾਮੇ ਪਹਿਲਵਾਨ ਨੇ ਨਾਮ ਚਮਕਾਇਆ ਖਾੜਕੂਵਾਦ ਸਮੇਂ ਭਾਈ ਸੁਖਜਿੰਦਰ ਸਿੰਘ ਬਰਾੜ ਸਮੇਤ ਹੋਰ ਵੀ ਬਹੁਤ ਨੌਜਵਾਨ ਸ਼ਹੀਦ ਹੋਏ ਹਨ।ਪਰ ਕਿਸੇ ਇਕ ਵੀ ਹਿੰਦੂ ਪਰਵਾਰ ਨੂੰ ਪਿੰਡ ਛੱਡ ਕੇ ਨਹੀਂ ਜਾਣ ਦਿਤਾ ਗਿਆ ਆਪਣੀ ਜਿੰਮੇਵਾਰੀ ਤੇ ਬਾਹਰ ਗਏ ਹੋਏ ਪ੍ਰਵਾਰਾਂ ਨੂੰ ਵਾਪਸ ਲਿਆ ਕੇ ਘਰ ਬਿਠਾਇਆ ਗਿਆ ।ਭਾਈਚਾਰਕ ਸਾਂਝ ਨੂੰ ਪੂਰੀ ਤਰਾਂ ਬਣਾ ਕੇ ਰੱਖਿਆ ਗਿਆ।ਸ੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਜੀ ਇੰਨਾਂ ਸਟੇਜਾਂ ਤੋਂ ਸੰਬੋਧਨ ਕਰਦੇ ਰਹੇ ਹਨ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਫਰਿਆਦ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ।ਉਘੇ ਢਾਡੀ ਜਗਜੀਤ ਸਿੰਘ ਵਡਾਲਾ ਭੋਮਾਂ ਨੇ ਭਾਈ ਤਾਰਾ ਸਿੰਘ ਵਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਸੰਗਤਾਂ ਨੂੰ ਸੇਧ ਲੈਣ ਲਈ ਪ੍ਰੇਰਤ ਕੀਤਾ।ਇਸ ਮੇਲੇ ਵਿਚ ਨੌਂਜਵਾਨਾਂ ਨੇ ਵੱਡੀ ਪੱਧਰ ਤੇ ਸਮੂਲੀਅਤ ਕੀਤੀ।ਦੋ ਦਿਨਾਂ ਧਾਰਮਿਕ ਤੇ ਖੇਡ ਮੇਲੇ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦਿਆਂ ਦੋਵੇਂ ਦਿਨ ਸੰਗਤਾਂ ਲਈ ਵਡੀ ਪੱਧਰ ਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ।ਸਿਖ ਸੰਗਤ ਨੂੰ ਇਤਿਹਾਸ ਨਾਲ ਜੋੜਨ ਲਈ ਸਟਾਲ ਲਗਾ ਕੇ ਮੁਫਤ ਕਿਤਾਬਾਂ ਵੀ ਦਿਤੀਆਂ ਗਈਆਂ।ਜੀਵਨ ਸਿੰਘ ਕਨੇਡਾ ਵੱਲਾਂ ਆਪਣੇ ਪਿਤਾ ਜਗਤਾਰ ਸਿੰਘ ਲਾਲੀ ਦੀ ਯਾਦ ਵਿਚ ਲੋਕਾਂ ਦੀ ਸਹੂਲਤ ਲਈ ਕੈਂਪ ਲਗਾ ਕੇ ਮੁਫਤ ਅੱਖਾਂ ਦਾ ਚੈਕ ਅੱਪ ਕਰਕੇ ਲੋੜਵੰਦਾਂ ਨੂੰ ਫਰੀ ਐਨਕਾਂ ਵੀ ਦਿਤੀਆਂ ਗਈਆਂ।ਸਿਖ ਨੌਜਵਾਨਾਂ ਨੂੰ ਪ੍ਰੇਰਤ ਕਰਨ ਲਈ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ ਜੇਤੂਆਂ ਨੂੰ ਇਨਾਮ ਵੰਡੇ ਗਏ।ਦੋਵੇਂ ਦਿਨ ਕਬੱਡੀ ਦੀਆਂ ਟੀਮਾਂ ਦੇ ਬਹੁਤ ਸਖਤ ਮੁਕਾਬਲੇ ਹੋਏ ਪਹਿਲੇ ਦਿਨ ਬਾਬਾ ਦੀਪ ਸਿੰਘ ਕਲੱਬ ਖੁਜਾਲਾ ਅਤੇ ਬਾਬਾ ਬੁਢਾ ਜੀ ਕਲੱਬ ਦੇ ਮੁਕਾਬਲੇ ਹੋਏ ਦੂਸਰਾ ਕਬੱਡੀ ਦਾ ਮੈਚ ਤੇਜ ਮੀਂਹ ਕਾਰਣ ਨਹੀਂ ਹੋ ਸਕਿਆ।ਮੁਖ ਮਹਿਮਾਨ ਦੇ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਬੋਲਦਿਆਂ ਕਿਹਾ ਕਿ ਬਾਬਾ ਗੁਰਬਖਸ਼ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸਲਾਨਾਂ ਧਾਰਮਿਕ ਅਤੇ ਪੇਂਡੂ ਖੇਡ ਮੇਲਾ ਬਹੁਤ ਸਲਾਹੁਣ ਯੋਗ ਉਪਰਾਲਾ ਨੌਂਜਵਾਨਾਂ ਨੂੰ ਇਸ ਤੋਂ ਸੇਧ ਲੈਦਿਆਂ ਖੇਡਾਂ ਵਿਚ ਭਾਗ ਲੈਣਾਂ ਚਾਹੀਦਾ ਹੈ।ਪੰਜਾਬ ਸਰਕਾਰ ਨੇ ਨੈਸ਼ਨਲ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਪੂਰੀ ਤਰਾਂ ਮਾਣ ਸਤਿਕਾਰ ਦਿਤਾ ਹੈ।ਪੰਜਾਬ ਸਰਕਾਰ ਇਕ ਹਜਾਰ ਖੇਡ ਸਟੇਡੀਅਮ ਅਤੇ ਤਿੰਨ ਹਜਾਰ ਖੇਡਾਂ ਗਰਾਊਂਡਾਂ ਬਣਾ ਰਹੀ ਹੈ।ਨਸ਼ਿਆਂ ਦੇ ਵਿਰੁਧ ਯੁਧ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।ਨੌਂਜਵਾਨਾਂ ਵਧ ਚੜ ਕੇ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ।ਇਸ ਸਮੇਂ ਪ੍ਰਮੁਖ ਬਾਬਾ ਅਮਰ ਸਿੰਘ ਮੁਖ ਸੇਵਾਦਾਰ,ਸਰਪੰਚ ਦਵਿੰਦਰ ਸਿੰਘ ਮੰਨੂ,ਸਰਕਲ ਪ੍ਰਧਾਨ ਭੁਪਿੰਦਰ ਸਿੰਘ,ਗੁਰਮੁਖ ਸਿੰਘ ਸਰਪੰਚ ਸਰਜਾ ,ਸਟੇਜ ਸਕੱਤਰ ਦਿਲਬਾਗ ਸਿੰਘ ਬਾਬਾ ਸੁਖਾ ਸਿੰਘ ਮਹਾਂਕਾਲ ,ਜੀਵਨ ਸਿੰਘ ਕਨੇਡਾ,ਸਾਬਕਾ ਸਰਪੰਚ ਗੋਪਾਲ ਸਿੰਘ ,ਸੁਖਚੈਨ ਸਿੰਘ,ਜਥੇਦਾਰ ਪ੍ਰੀਤਮ ਸਿੰਘ ਭਿੰਡਰ,ਬਲਜੀਤ ਸਿੰਘ ,ਗੁਰਮੇਜ ਸਿੰਘ ਔਜਲਾ, ਗੁਰਭੇਜ ਸਿੰਘ,ਜਸਪਾਲ ਸਿੰਘ,ਨਵਰਾਜ ਸਿੰਘ, ਗੁਰਿੰਦਰ ਸਿੰਘ ਖਾਸਾ ਜੋਗਿੰਦਰ ਸਿੰਘ ਭਿੰਡਰ,ਰਛਪਾਲ ਸਿੰਘ ਬੰਬੇਵਾਲ ,ਸ਼ਮਸ਼ੇਰ ਸਿੰਘ,ਮੁਖਤਾਰ ਸਿੰਘ,ਸੁਖਵਿੰਦਰ ਸਿੰਘ ,ਸੰਦੀਪ ਸਿੰਘ ਸਪੇਨ ਸਵਿੰਦਰ ਸਿੰਘ ਮੁਛੱਲ,ਐਸ ਐਚ ਓ ਸ੍ਰ ਬਲਵਿੰਦਰ ਸਿੰਘ ਬਾਜਵਾ ਥਾਣਾ ਤਰਸਿਕਾ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.