ਫਰੈਂਕਫਰਟ ਸਿਟੀ ਪਾਰਲੀਮੈਂਟ ਚੋਣਾਂ: ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸੀਆ ਨੇ ਹਰਪ੍ਰੀਤ ਸਿੰਘ ਸ਼ੰਮੀ ਦੇ ਹੱਕ ’ਚ ਪੰਜਾਬੀ ਭਾਈਚਾਰੇ ਨੂੰ ਅਪੀਲ
- ਅੰਤਰਰਾਸ਼ਟਰੀ
- 08 Feb, 2026 10:48 PM (Asia/Kolkata)
ਬਰੇਸ਼ੀਆ/ਇਟਲੀ , ਪਰਵਿੰਦਰ ਸਿੰਘ
ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸੀਆ (ਇਟਲੀ) ਦੀ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਰਾਹੀਂ ਫਰੈਂਕਫਰਟ (ਜਰਮਨੀ) ਦੀ ਸਿਟੀ ਪਾਰਲੀਮੈਂਟ ਦੀ ਚੋਣ ਲੜ ਰਹੇ ਹਰਪ੍ਰੀਤ ਸਿੰਘ ਸ਼ੰਮੀ ਦੀ ਖੁੱਲ੍ਹ ਕੇ ਹਮਾਇਤ ਕੀਤੀ ਗਈ ਹੈ।
ਵੀਡੀਓ ਸੰਦੇਸ਼ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਰਪ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਹਰਪ੍ਰੀਤ ਸਿੰਘ ਸ਼ੰਮੀ ਨੂੰ ਆਪਣਾ ਸਮਰਥਨ ਦੇਣ ਅਤੇ ਚੋਣ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸ਼ੰਮੀ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਸਮਾਜਕ, ਧਾਰਮਿਕ ਅਤੇ ਸਾਂਝੇ ਮੁੱਦਿਆਂ ਨੂੰ ਉਭਾਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਰਾਜਨੀਤਕ ਨੁਮਾਇੰਦਗੀ ਬਹੁਤ ਜ਼ਰੂਰੀ ਹੈ ਤਾਂ ਜੋ ਭਾਈਚਾਰੇ ਦੇ ਹੱਕਾਂ ਅਤੇ ਮਸਲਿਆਂ ਨੂੰ ਸੰਬੰਧਤ ਫੋਰਮਾਂ ’ਤੇ ਢੰਗ ਨਾਲ ਰੱਖਿਆ ਜਾ ਸਕੇ।
ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸੀਆ ਨੇ ਆਸ ਜ਼ਾਹਰ ਕੀਤੀ ਕਿ ਪੰਜਾਬੀ ਭਾਈਚਾਰਾ ਇਕਜੁੱਟ ਹੋ ਕੇ ਹਰਪ੍ਰੀਤ ਸਿੰਘ ਸ਼ੰਮੀ ਦੀ ਹਮਾਇਤ ਕਰੇਗਾ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਯਤਨਸ਼ੀਲ ਰਹੇਗਾ।
Leave a Reply