ਹੁਣ ਪੰਜਾਬ ‘ਚ ਬਣਨਗੇ BMW ਦੇ ਪਾਰਟਸ, ਮੰਡੀ ਗੋਬਿੰਦਗੜ੍ਹ ‘ਚ ਲੱਗੇਗਾ ਪਲਾਂਟ, CM ਭਗਵੰਤ ਮਾਨ ਨੇ ਕੀਤਾ ਐਲਾਨ
- ਕਾਰੋਬਾਰ
- 20 Jan,2025

ਨਵੀਂ ਦਿੱਲੀ 20 ਸਤੰਬਰ ( ਗੁਰਪ੍ਰੀਤ ਸਿੰਘ ਚੋਹਕਾ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ (19 ਸਤੰਬਰ) ਨੂੰ ਵੱਡਾ ਐਲਾਨ ਕੀਤਾ ਹੈ। ਹੁਣ ਜਰਮਨ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ BMW ਦੇ ਪੁਰਜ਼ੇ ਪੰਜਾਬ ਵਿੱਚ ਬਣਾਏ ਜਾਣਗੇ। ਕੰਪਨੀ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮੰਡੀ ਗੋਬਿੰਦਗੜ੍ਹ ਵਿੱਚ ਬੀ.ਐਮ.ਡਬਲਿਊ ਦੇ ਪਾਰਟਸ ਬਣਾਉਣ ਲਈ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ। ਸੀਐਮ ਮਾਨ ਅਗਲੇ ਮਹੀਨੇ ਇਸ ਪਲਾਂਟ ਦਾ ਉਦਘਾਟਨ ਕਰਨਗੇ।ਸੀਐਮ ਮਾਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦਿੱਤੀ। ਉਨ੍ਹਾਂ ਨੇ ਪੋਸਟ ‘ਚ ਲਿਖਿਆ, ”ਹੁਣ ਪੰਜਾਬ ‘ਚ ਬਣਨਗੇ BMW ਦੇ ਪਾਰਟਸ… ਅੱਜ ਮਸ਼ਹੂਰ ਕੰਪਨੀ BMW ਵਾਹਨਾਂ ਦੇ ਪਾਰਟਸ ਬਣਾਉਣ ‘ਚ ਨਿਵੇਸ਼ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਅਤੇ ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ। ਪੰਜਾਬ ਵਿੱਚ BMW ਪਾਰਟਸ ਇੱਕ ਦੇ ਪਲਾਂਟ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ…ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰਮੁੱਖ ਮੰਤਰੀ ਨੇ ਅੱਗੇ ਲਿਖਿਆ, “ਜਿੱਥੇ ਸੈਂਕੜੇ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ… ਮੈਂ ਇਸਨੂੰ ਅਗਲੇ ਮਹੀਨੇ ਸ਼ੁਰੂ ਕਰਾਂਗਾ… ਉਨ੍ਹਾਂ ਨੇ ਪੰਜਾਬ ਦੀਆਂ ਨਿਵੇਸ਼ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ… ਅਸੀਂ ਰੰਗਲੇ ਪੰਜਾਬ ਦੀ ਆਪਣੇ ਮਿਸ਼ਨ ਵੱਲ ਲਗਾਤਾਰ ਅੱਗੇ ਵੱਧ ਰਹੇ ਹਾਂ।”
Posted By:
