ਏਸ ਨੂੰ ਰਾਜ ਕਰਨਾ ਨਹੀਂ, ਧੱਕਾ ਕਰਨਾ ਕਹਿੰਦੇ ਨੇ...
- ਰਾਜਨੀਤੀ
- (Asia/Kolkata)
ਐਮਨਾਬਾਦ ਦੀ ਧਰਤੀ ਉੱਤੇ ਜਦੋਂ ਜਾਲਮ ਰਾਜੇ ਬਾਬਰ ਨੇ ਹੜਦੰਗ ਮਚਾਇਆ ਸੀ, ਬੇਗਿਣਤ ਲੋਕਾਂ ਦੀ ਕਤਲ ਕਰ ਦਿੱਤਾ ਗਿਆ, ਘਰ ਬਾਰ ਲੁੱਟ ਲਏ ਗਏ , ਜਿਹੜੇ ਬਚ ਗਏ ਸਨ ਓਹਨਾ ਨੂੰ ਕੈਦ ਕਰ ਲਿਆ ਗਿਆ ਸੀ ਜਿਹਨਾਂ ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਵੀ ਸਨ । ਏਸ ਸਾਰੇ ਹੀ ਵਾਕਿਆ ਵਾਰੇ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਵੀ ਲਿਖਿਆ ਹੋਇਆ ਹੈ। ਜਿਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਓਹਨਾ ਨੂੰ ਇੱਕ ਖੁੱਲ੍ਹੀ ਜੇਹਲ ਵਿੱਚ ਰੱਖਿਆ ਗਿਆ ਸੀ । ਕੈਦੀਆਂ ਦੀ ਨਿਗਰਾਨੀ ਰੱਖਣ ਵਾਲੇ ਬਾਬਰ ਦੇ ਇੱਕ ਸਿਪਾਹੀ ਨੇ ਬਾਬਰ ਨੂੰ ਦੱਸਿਆ ਕਿ ਬਾਕੀ ਤਾਂ ਸਭ ਕੁੱਝ ਠੀਕ ਹੈ, ਪਰ ਇੱਕ ਆਦਮੀ ਆਪਾਂ ਨੇ ਗਲਤ ਗ੍ਰਿਫ਼ਤਾਰ ਕਰ ਲਿਆ ਲੱਗਦਾ ਹੈ ਉੱਹ ਮੈਨੂੰ ਕੋਈ ਆਮ ਆਦਮੀ ਨਹੀਂ ਬਲਕਿ ਕੋਈ ਅੱਲਾਹ ਦੇ ਪੈਗੰਬਰ ਹੀ ਜਾਪਦਾ ਹੈ, ਓਸ ਦੇ ਚਿਹਰੇ ਦਾ ਨੂਰ ਜੋ ਹੈ ਉੱਹ ਝੱਲਿਆ ਨਹੀਂ ਜਾਂਦਾ, ਉੱਹ ਆਮ ਕੈਦੀਆਂ ਵਾਂਗ ਵਿਰਲਾਪ ਨਹੀਂ ਕਰ ਰਿਹਾ, ਬਲਕਿ ਰੱਬ ਦੀ ਬੰਦਗੀ ਕਰੀ ਜਾ ਰਿਹਾ ਲੱਗਦਾ ਹੈ। ਤਾਂ ਬਾਬਰ ਨੇ ਕਿਹਾ ਕਿ ਓਸ ਸ਼ਖਸ ਨੂੰ ਮੇਰੇ ਸਾਹਮਣੇ ਪੇਸ਼ ਕਰੋ।
ਧੰਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਬਾਬਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਬਾਬਰ ਨੇ ਪੁੱਛਿਆ ਤੁਸੀਂ ਕੌਣ ਹੋ, ਹਮੇਸ਼ਾ ਦੀ ਤਰਾਂ ਹੀ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਵਾਰੇ ਦੱਸਿਆ। ਓਸ ਵਕਤ ਬਾਬਰ ਆਪਣੀ ਝੂਠੀ ਜਿੱਤ ਦੀ ਖੁਸ਼ੀ ਵਿੱਚ ਪੂਰਾ ਸ਼ਰਾਬ ਦਾ ਭਰਿਆ ਟੱਬ ਹੀ ਸਾਹਮਣੇ ਰੱਖ ਕੇ ਬੈਠਾ ਸੀ ਤੇ ਪੀ ਵੀ ਰਿਹਾ ਸੀ । ਬਾਬਰ ਨੇ ਪੁੱਛਿਆ ਕਿ ਤੁਹਾਡਾ ਮੇਰੇ ਵਾਰੇ ਹੁਣ ਕੀ ਵਿਚਾਰ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਏਂ ਜਾਬਰ , ਬਿਨਾਂ ਵਜ੍ਹਾ ਹੀ ਐਨੀ ਦੁਨੀਆਂ ਦਾ ਕਤਲੇਆਮ ਕਰਕੇ ਲੁੱਟਮਾਰ ਕਰਕੇ ਤੈਨੂੰ ਕੀ ਮਿਲਿਆ ਹੈ? ਐ ਬਾਬਰ, ਰਾਜ ਲੋਕਾਂ ਦੇ ਉੱਤੇ ਜਬਰ ਜੁਲਮ ਕਰਕੇ ਨਹੀਂ ਕੀਤੇ ਜਾਂਦੇ, ਰਾਜ ਲੋਕਾਂ ਦੇ ਦਿਲਾਂ ਉੱਤੇ ਕੀਤੇ ਜਾਂਦੇ ਹਨ। ਬਾਬਰ ਨੂੰ ਜਾਬਰ ਕਹਿਣ ਦੇ ਦੋਸ਼ ਵਿੱਚ ਬਾਬਰ ਵਲੋਂ ਧੰਨ ਗੁਰੂ ਨਾਨਕ ਜੀ ਨੂੰ ਜੇਹਲ ਵਿੱਚ ਬੰਦ ਵੀ ਕੀਤਾ ਗਿਆ ਸੀ ਅਤੇ ਚੱਕੀ ਪੀਹਣ ਦੀ ਸਜ਼ਾ ਵੀ ਸੁਣਾਈ ਗਈ ਸੀ ਤੇ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਸੀ।
ਇਹ ਇਤਿਹਾਸ ਕਾਫੀ ਲੰਬਾ ਹੈ ਜੀ ਪਰ ਸੰਖੇਪ ਵਿੱਚ ਹੀ ਲਿਖਿਆ ਗਿਆ ਹੈ। ਦੁਨੀਆਂ ਵਿੱਚ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਰਾਜ ਅਤੇ ਕਿੰਨੇ ਕੁ ਰਾਜੇ ਹੋ ਕੇ ਚਲੇ ਗਏ ਹਨ। ਰਾਜਾ ਵੀ ਹੋਵੇ ਅਤੇ ਧਰਮੀ ਵੀ ਹੋਵੇ , ਏਹ ਮਿਸਲਾਂ ਅੱਜ ਤੱਕ ਦੇ ਇਤਿਹਾਸ ਵਿੱਚ ਬਹੁਤ ਹੀ ਘੱਟ ਮਿਲਣਗੀਆਂ ਜੀ । ਮੈਂ ਇੱਕ ਰਾਜੇ ਜਨਕ ਅਤੇ ਦੂਜੇ ਅਤੇ ਦੂਜੇ ਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਵਾਰੇ ਹੀ ਸੁਣਿਆਂ ਹੈ । ਜਾਂ ਕਹਿੰਦੇ ਹਨ ਅਰਬਰ ਰਾਜਾ ਵੀ ਕੁੱਝ ਰਹਿਮ ਦਿਲ ਰਾਜਾ ਸੀ ।
ਬਾਕੀ ਅੱਜ ਤੱਕ ਦਾ ਸਾਰਾ ਇਤਿਹਾਸ ਖੂਨੀ ਪੰਨਿਆਂ ਨਾਲ ਹੀ ਭਰਿਆ ਪਿਆ ਹੈ। ਅਸੀਂ ਬਾਬਰ ਹਿਮਾਯੂੰ ਅਕਬਰ ਜਹਾਂਗੀਰ ਸ਼ਾਹਜਹਾਨ ਔਰੰਗਜੇਬ ਬਹਾਦਰ ਸ਼ਾਹ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਦਾ ਸਾਰਾ ਖੂਨੀ ਇਤਿਹਾਸ ਵੀ ਵੇਖ ਚੁੱਕੇ ਹਾਂ। ਸੰਨ 1947 ਤੋਂ ਜਵਾਹਰ ਲਾਲ ਨਹਿਰੂ ਮੁਰਾਰ ਜੀ ਦੇਸਾਈ ਇੰਦਰਾ ਗਾਂਧੀ ਰਾਜੀਵ ਗਾਂਧੀ ਅਟਲ ਬਿਹਾਰੀ ਵਾਜਪਾਈ ਮਨਮੋਹਣ ਸਿੰਘ ਤੋਂ ਲੈ ਕੇ ਅੱਜ ਦੇ ਬਿਹਾਰੀ ਬਾਬੂ ਨਰਿੰਦਰ ਮੋਦੀ ਦੇ ਰਾਜ ਵਿੱਚ ਭਾਰਤ ਵਿੱਚ ਅੱਜ ਜੀਅ ਰਹੇ ਹਾਂ। ਅਸੀਂ ਪੰਜਾਬ ਦੇ ਗੋਪੀ ਚੰਦ ਭਾਰਗਵ ਭੀਮ ਸੈਨ ਸੱਚਰ ਦਰਬਾਰਾ ਸਿੰਘ ਸੁਰਜੀਤ ਸਿੰਘ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਵਰਗੇ ਮੁੱਖ ਮੰਤਰੀਆਂ ਦੇ ਜੁਲਮ ਸਹਿੰਦੇ ਹੋਏ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੁਲਮ ਸਹਿ ਰਹੇ ਹਾਂ।
ਜਿਹੜੇ ਵੀ ਰਾਜੇ ਅੱਜ ਰਾਜ ਕਰ ਰਹੇ ਹਨ ਨਰਿੰਦਰ ਮੋਦੀ ਜਾਂ ਭਗਵੰਤ ਮਾਨ, ਏਸ ਨੂੰ ਰਾਜ ਨਹੀਂ ਧੱਕਾ ਹੀ ਕਿਹਾ ਜਾ ਸਕਦਾ ਹੈ ਅਤੇ ਬੇਝਿਜਕ ਹੀ ਕਿਹਾ ਜਾ ਸਕਦਾ ਹੈ । ਰਾਜਿਆਂ ਦਾ ਸਰਕਾਰਾਂ ਦਾ ਮੰਤਰੀਆਂ ਸੰਤਰੀਆਂ ਦਾ ਉੱਚ ਅਫਸਰਾਂ ਦਾ ਵੈਸੇ ਤਾਂ ਕੰਮ ਹੁੰਦਾ ਹੈ ਕਿ ਪਰਜਾ ਦੇ ਦੁੱਖ ਦਰਦ ਸੁਣਨੇ ਅਤੇ ਓਹਨਾ ਦੁੱਖਾਂ ਦਾ ਕਿਸੇ ਵੀ ਸਾਰਥਿਕ ਤਰੀਕੇ ਨਾਲ ਹੱਲ ਕੱਢਣਾ ਅਤੇ ਨਿਪਟਾਰਾ ਕਰਨਾ । ਪਰ ਏਥੇ ਤਾਂ ਸਭ ਕੁੱਝ ਹੀ ਉੱਲਟਾ ਹੋ ਰਿਹਾ ਹੈ। ਹੱਕ ਮੰਗਣ ਵਾਲਿਆਂ ਨੂੰ ਜਾਂ ਤਾਂ ਜਾਨੋਂ ਹੀ ਮਾਰ ਦਿਓ ਜਾਂ ਫੇਰ ਡਾਂਗਾਂ ਨਾਲ ਕੁੱਟੋ ਅਤੇ ਗੁੰਡਿਆਂ ਵਾਂਗ ਅਗਵਾ ਕਰਕੇ ਜੇਹਲਾਂ ਵਿੱਚ ਤੁੰਨ ਦਿਓ ।
ਭਾਈ ਪਰਮਿੰਦਰ ਸਿੰਘ ਝੋਟਾ ਦੀ 13-10-2026 ਨੂੰ ਮਿੱਥ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਜੋ ਵੀ ਘਟਨਾਵਾਂ ਉੱਪਰਥਲੀ ਵਾਪਰੀਆਂ ਹਨ ਜਾਂ ਅੱਜ ਵੀ ਵਾਪਰ ਰਹੀਆਂ ਹਨ, ਏਹਨਾਂ ਵੱਲ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਦੇਸ਼ਵਸੀ ਲੋਕਤੰਤਰ ਵਿੱਚ ਨਹੀਂ ਬਲਕਿ ਠੋਕਤੰਤਰ ਵਿੱਚ ਜੀਅ ਰਹੇ ਹਨ । ਜਿਹੜਾ ਇਨਸਾਨ ਵੀ ਪੰਜਾਬ ਅਤੇ ਭਾਰਤ ਦੇ ਰਾਜਿਆਂ ਮੋਦੀ ਜਾਂ ਭਗਵੰਤ ਮਾਨ ਦੇ ਵਿਰੁੱਧ ਬੋਲੇਗਾ, ਓਸ ਨੂੰ ਹੀ ਜੇਹਲਾਂ ਜਾਂ ਘਰਾਂ ਵਿੱਚ ਹੀ ਬੰਦ ਕਰਕੇ ਠੋਕ ਦਿੱਤਾ ਜਾਵੇਗਾ।
ਉੱਹ ਭਾਵੇਂ ਲੱਖਾ ਸਿਧਾਣਾ ਹੋਵੇ , ਭਾਨਾ ਸਿੱਧੂ ਹੋਵੇ , ਮੋਹਣਜੀਤ ਸਿੰਘ ਸੇਰੋਂ ਹੋਵੇ , ਭੁਪਿੰਦਰ ਸਿੰਘ ਸੱਜਣ ਹੋਵੇ , ਸ਼ਮਸ਼ੇਰ ਸਿੰਘ ਪੱਧਰੀ ਹੋਵੇ ਜਾਂ ਕੋਈ ਵੀ ਹੋਰ ਹੋਵੇ। ਇਹ ਬਾਬੇਕਿਆਂ ਅਤੇ ਬਾਬਰਕਿਆਂ ਦੀ ਜੰਗ , ਇਹ ਸੱਚ ਅਤੇ ਝੂਠ ਦੀ ਜੰਗ ਅਤੇ ਨੇਕੀ ਅਤੇ ਬਦੀ ਦੀ ਦੰਗ ਸਦੀਆਂ ਤੋਂ ਹੀ ਚੱਲਦੀ ਆਈ ਹੈ, ਚੱਲ ਰਹੀ ਹੈ ਅਤੇ ਚੱਲਦੀ ਹੀ ਰਹੇਗੀ , ਸਿਰਫ ਚਿਹਰੇ ਹੀ ਬਦਲਿਆ ਕਰਦੇ ਹਨ !
ਬਾਕੀ ਅਸੀਂ ਅਸੀਂ ਆਪਣੇ ਤੌਰ ਉੱਤੇ ਏਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਅਤੇ ਪੰਜਾਬੀ ਇੰਡੀਅਨ ਸਟੇਟ ਅਤੇ ਪੰਜਾਬ ਸਟੇਟ ਦੇ ਜਬਰ ਜੁਲਮ ਤੋਂ ਡਰਨ ਵਾਲੇ ਨਹੀਂ ਹਾਂ ਅਤੇ ਆਸਟਰੀਆ ਵਿੱਚ ਬੈਠ ਕੇ ਹਰ ਖ਼ਬਰ ਉੱਤੇ ਪੈਨੀ ਅਤੇ ਤਿੱਖੀ ਤੋਂ ਵੀ ਤਿੱਖੀ ਨਜ਼ਰ ਰੱਖਦੇ ਹਾਂ। ਸਾਡੀ ਟੀਮ ਦੇ ਮੈਂਬਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਯੋਧੇ ਵੀ ਮੈਦਾਨੇ ਜੰਗ ਵਿੱਚ ਡਟੇ ਹੋਏ ਹਨ।
ਮੋਦੀ ਭਗਵੰਤ ਮਾਨ ਤੇਰੀ ਦਾਤਰੀ ਤੇ ਅਸੀਂ ਤੁਹਾਡੇ ਸੋਏ ਹਾਂ । ਜਿੰਨਾ ਵੀ ਜੁਲਮ ਹੋਰ ਕਰਨਾ ਹੈ ਕਰਕੇ ਵੇਖ ਲਓ ਨਾ ਡਰਾਂਗੇ ਨਾ ਝੁਕਾਂਗੇ ਅਤੇ ਨਾ ਹੀ ਵਿਕਾਂਗੇ। ਏਹ ਖਾਲਸਾ ਹੈ ਜੋ ਤੁਹਾਡੀਆਂ ਸਭ ਦੀਆਂ ਜੜ੍ਹਾਂ ਪੁੱਟ ਕੇ ਹੀ ਸਾਹ ਲਵੇਗਾ। ਏਥੇ ਘਰ ਘਰ ਵਿੱਚ ਪਰਮਿੰਦਰ ਸਿੰਘ ਝੋਟੇ , ਲੱਖੇ ਸਿਧਾਣੇ, ਭਾਨੇ ਸਿੱਧੂ ਅਤੇ ਦੀਪ ਸਿੱਧੂ ਅਸੀਂ ਪੈਦਾ ਕਰ ਦਿਆਂਗੇ।
ਬਾਕੀ ਕੌਮ ਨੂੰ ਡਰਨ ਤੇ ਘਬਰਾਉਣ ਦੀ ਜਰੂਰਤ ਹੈ, ਪਰਖ ਦੀ ਘੜੀ ਹੈ ਲੰਘ ਜਾਵੇਗੀ ਜੀ , ਜਿੱਤ ਆਖਰਕਾਰ ਖਾਲਸੇ ਦੀ ਹੋਵੇਗੀ।
- ਹਰਪ੍ਰੀਤ ਸਿੰਘ ਪੰਮਾ (ਆਸਟਰੀਆ)