15 ਅਕਤੂਬਰ ਦੇ ਬੰਦ ਦੀ ਭਾਈ ਸਖੀਰਾ ਨੇ ਕੀਤੀ ਹਮਾਇਤ ਤੇ ਸਮੱਰਥਨ
- ਰਾਸ਼ਟਰੀ
- (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬੀਤੇ ਦਿਨੀ ਮਾਨਸਾ ਵਿਖੇ ਮੈਡੀਕਲ ਡਰੱਗ ਤੱਸਕਰ ਦੇ ਵੱਲੋਂ ਗੋਲੀ ਮਾਰ ਕੇ ਕੱਤਲ ਕੀਤੇ ਗਏ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਬਣੀ ਕਮੇਟੀ ਦੇ ਵੱਲੋਂ 15 ਅਕਤੁੂਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਦੀ ਵੱਖ^ਵੱਖ ਇੰਨਸਾਫ ਅਮਨ ਪਸੰਦ ਜੱਥੇਬੰਦੀਆਂ ਦੇ ਵੱਲੋਂ ਹਮਾਇਤ ਤੇ ਸਮੱਰਥਣ ਕੀਤਾ ਗਿਆ। ਇਸੇ ਸਿਲਸਿਲੇ ਤਹਿਤ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਵੀ ਇਸ ਬੰਦ ਦੀ ਫੁੱਲ ਹਮਾਇਤ ਤੇ ਸਮੱਰਥਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਹੀ ਵੱਲੋਂ ਚਲਾਏ ਗਏ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅਸਫਲ ਰਹੀ ਹੈ। ਦੋਸ਼ੀ ਅਸ਼ਵਨੀ ਕੁਮਾਰ ਨੇ ਕਈ ਸ਼ਿਕਾਇਤਾ ਤੇ ਸ਼ੋਸ਼ਲ ਮੀਡੀਆ ਤੇ ਵੀਡੀਓੂ ਕਲਿੱਪ ਜਾਰੀ ਹੋਣ ਦੇ ਬਾਵਜੂਦ ਵੀ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਅਗਰ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਵੱਲੋਂ ਆਪਣੇ ਪੱਧਰ ਤੇ ਕੋਈ ਕਾਰਵਾਈ ਕੀਤੀ ਗਈ ਤਾਂ ਉਸਦਾ ਨਤੀਜਾ ਸੱਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਸਰਕਾਰ ਨਹੀਂ ਸੀ ਕਰ ਰਹੀ ਉਹ ਕੰਮ ਪਰਵਿੰਦਰ ਸਿੰਘ ਝੋਟਾ ਦੇ ਵੱਲੋਂ ਕੀਤਾ ਜਾ ਰਿਹਾ। ਸਰਕਾਰ ਉਸ ਦੀ ਮੱਦਦ ਕਰਨ ਦੀ ਬਜਾਏ ਡੱਕੇ ਡਹਾਉਣ ਵਿੱਚ ਲੱਗੀ ਰਹੀ। ਹੁਣ ਵੀ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਭੰਡਿਆ ਜਾ ਰਿਹਾ ਹੈ। ਜਿਸ ਨਾਲ ਸਰਕਾਰ ਦਾ ਦੋਹਰਾ ਚਿਹਰਾ ਉFੱਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਤੇ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਜਿਸ ਦਾ ਖਾਮਿਆਜਾ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਠਾਠਾ ਮਾਰਦਾ ਵਿਸ਼ਾਲ ਇਕੱਠ ਝੋਟੇ ਦੀ ਮਿਸਾਲੀ ਕਾਰਜਸ਼ੈਲੀ ਦੀ ਗਵਾਹੀ ਭਰ ਰਿਹਾ ਹੈ। ਸਰਕਾਰ ਨੇ ਵਿਖਾਵੇ ਦੇ ਤੌਰ ਤੇ ਦੋਸ਼ੀ ਅਸ਼ਵਨੀ ਕੁਮਾਰ ਦਾ ਘਰ ਅਤੇ ਦੁਕਾਨ ਢਹਿ ਢੇਰੀ ਕੀਤੀ ਹੈ। ਜਦੋਂ ਕਿ ਉਸ ਦੀ ਬੇਨਾਮੀ ਕਰੋੜਾਂ ਰੁਪਏ ਦੀ ਜ਼ਮੀਨ ਜਾਇਦਾਦ ਦਾ ਸਾਮਰਾਜ ਜਿਉਂ ਦਾ ਤਿਉਂ ਬਰਕਰਾਰ ਹੈ। ਭਾਈ ਸਖੀਰਾ ਨੇ ਹਰੇਕ ਇਨਸਾਫ ਤੇ ਅਮਨ ਪਸੰਦ ਪੰਜਾਬੀ ਨੂੰ 15 ਅਕਤੂਬਰ ਨੂੰ ਆਪਣਾ ਕਾਰੋਬਾਰ ਠੱਪ ਰੱਖ ਕੇ ਬੰਦ ਦਾ ਸਮੱਰਥਣ ਤੇ ਹਮਾਇਤ ਕਰਨ ਦੀ ਅਪੀਲ ਕੀਤੀ ਹੈ।
Leave a Reply