ਆਮ ਆਦਮੀ ਪਾਰਟੀ ਪਹਿਲਾ ਆਪਣਾ ਹਲਕਾ ਇੰਚਾਰਜ ਲੱਭ ਲਵੇ-ਦੀਪਕ ਸਲਵਾਨ

ਆਮ ਆਦਮੀ ਪਾਰਟੀ ਪਹਿਲਾ ਆਪਣਾ ਹਲਕਾ ਇੰਚਾਰਜ ਲੱਭ ਲਵੇ-ਦੀਪਕ ਸਲਵਾਨ

ਕਪੂਰਥਲਾ 21 ਅਗਸਤ ਗੌਰਵ ਮੜੀਆ 
ਆਮ ਆਦਮੀ ਪਾਰਟੀ ਪਹਿਲਾ ਆਪਣਾ ਹਲਕਾ ਇੰਚਾਰਜ ਲੱਭ ਲਵੇ ਕਿਉਂਕਿ ਸਾਰੇ ਕਾਂਗਰਸ ਦੇ ਲੀਡਰ ਹੀ ਆਪ ਚ ਜਾਕੇ ਆਪ ਪਾਰਟੀ ਦੀ ਅਗਵਾਈ ਕਰ ਰਹੇ ਹਨ ਇਸ ਲਈ ਆਪ ਵਾਲੇ ਆਪਣੇ ਲੀਡਰ ਨੂੰ ਹਲਕਾ ਇੰਚਾਰਜ ਲਗਾਉਣ ਨਾ ਕਿ ਕਾਂਗਰਸ ਦੇ ਬੰਦਿਆਂ ਨੂੰ ਹਲਕਾ ਇੰਚਾਰਜ ਲਗਾਉਣ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਆਪ ਨੂੰ ਖੜਾ ਕਰਨ ਵਾਲੇ ਲੀਡਰ ਪਾਰਟੀ ਤੋਂ ਪਿੱਛੇ ਹਟ ਗਏ ਹਨ ਜਾਂ ਨਦਾਰਦ ਹਨ ਹੁਣ ਤਸਵੀਰ ਇਹ ਹੈ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਹੱਥ ਹਲਕਾ ਕਪੂਰਥਲਾ ਦੀ ਕਮਾਨ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਦੀਪਕ ਸਲਵਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨੇ ਅੱਜ ਏਕਤਾ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸਲਵਾਨ ਨੇ ਕਿਹਾ ਕਿ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਤੋਂ ਗਏ ਕੌਂਸਲਰ ਸਾਹਿਬਾਨ ਜਾਂ ਕੁਝ ਵਰਕਰ ਹੀ ਹਲਕਾ ਇੰਚਾਰਜ ਚੰਦੀ ਨਾਲ ਪ੍ਰੈਸ ਕਾਨਫਰੰਸ ਜਾ ਹੋਰ ਪਾਰਟੀ ਦੀ ਗਤੀਵਿਧੀਆਂ ਚ ਨਜਰ ਆਉਂਦੇ ਹਨ ਚਾਹੇ ਮਾਲ ਰੋਡ ਦਾ ਸੁੰਦਰੀਕਰਨ ਹੋਵੇ ਜਾਂ ਸ਼ੇਖੂਪੁਰ ਚ ਬਿਜਲੀ ਦੀਆਂ ਤਾਰਾਂ ਦੀ ਰੌਲਾ ਹੋਵੇ ਆਦਿ ਸਾਰੇ ਕੰਮ ਕਾਂਗਰਸ ਦੇ ਗਏ ਹੋਏ ਆਪ ਚ ਲੀਡਰ ਹੀ ਮੂਹਰੇ ਹਨ ਸੂਤਰ ਦਸਦੇ ਹਨ ਕਿ ਆਪ ਦੇ ਪੁਰਾਣੇ ਵਰਕਰ ,ਕੌਂਸਲਰ ਨਦਾਰਦ ਪਾਏ ਜਾ ਰਹੇ ਹਨ ਜਾ ਆਪਣੇ ਘਰਾਂ ਚ ਬੈਠ ਗਏ ਹਨ ਜਾਂ ਕਾਂਗਰਸ ਪਾਰਟੀ ਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਆਪ ਚ ਓਹਨਾ ਦੀ ਕਦਰ ਅਤੇ ਮਾਨ ਸਨਮਾਨ ਖਤਮ ਹੋ ਰਿਹਾ ਹੈ ਇਸ ਲਈ ਆਪ ਵਾਲੇ ਆਪਣਾ ਹਲਕਾ ਇੰਚਾਰਜ ਲਭਣ ਨਾ ਕਿ ਕਾਂਗਰਸ ਦੇ ਬੰਦਿਆਂ ਕੋਲੋਂ ਆਪਣੀ ਪਾਰਟੀ ਚਲਾਉਣ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.