ਮੋਦੀ-ਸ਼ਾਹ ਵਰਗੇ ਮਦਾਰੀ ਸਿਆਸਤਦਾਨਾਂ ਵੱਲੋ 08 ਦਸੰਬਰ ਨੂੰ ਮੋਗਾ ਵਿਖੇ ਕੀਤੇ ਜਾਣ ਵਾਲੇ ਲੁਭਾਣੇ ਐਲਾਨਾਂ ਤੋਂ ਪੰਜਾਬੀ ਤੇ ਸਿੱਖ ਕੌਮ ਗੁੰਮਰਾਹ ਨਾ ਹੋਣ : ਟਿਵਾਣਾ
Nov 26, 2026 03:33 PM
(Asia/Kolkata)
ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ਨਜ਼ਰਾਨਾ ਟਾਈਮਜ ) “ਪੰਜਾਬ ਦੀਆਂ ਆ ਰਹੀਆ 2027 ਦੀਆਂ ਅਸੈਬਲੀ ਚੋਣਾਂ ਨੂੰ ਜਿੱਤਣ ਦੇ ਮਕਸਦ ਨੂੰ ਲੈਕੇ ਹੀ ਮੌਕਾਪ੍ਰਸਤੀ ਦੀ ਸੋਚ ਅਧੀਨ ਬੀਜੇਪੀ-ਬਾਦਲ ਦਲੀਆਂ ਨੇ ਬਿਨ੍ਹਾਂ ਸ਼ਰਤ, ਗੈਰ ਇਖਲਾਕੀ ਅਤੇ ਗੈਰ ਸਿਧਾਤਿਕ ਸਮਝੌਤਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾਈਆਂ ਅਤੇ ਬਾਦਲ ਦਲੀਆਂ ਦਾ ਪੰਜਾਬ ਵਰਗੇ ਅਮੀਰ ਵਿਰਸੇ ਦੇ ਮਾਲਕ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਲੰਮੇ ਸਮੇ ਤੋ ਵੱਡੀ ਗਿਣਤੀ ਵਿਚ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਲਈ ਨਾ ਕੋਈ ਪਹਿਲੇ...