ਵਹਿਮਾਂ, ਭਰਮਾਂ , ਕਰਮਕਾਂਡਾਂ ਤੋਂ ਛੁਟਕਾਰਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਿਆਂ ਅਤੇ ਸਮਝਿਆਂ ਹੀ ਪਾਇਆ ਜਾ ਸਕਦਾ ਹੈ : ਦਸਤੂਰ -ਇ-ਦਸਤਾਰ ਲਹਿਰ ।

ਵਹਿਮਾਂ, ਭਰਮਾਂ , ਕਰਮਕਾਂਡਾਂ ਤੋਂ ਛੁਟਕਾਰਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਿਆਂ ਅਤੇ ਸਮਝਿਆਂ ਹੀ ਪਾਇਆ ਜਾ ਸਕਦਾ ਹੈ : ਦਸਤੂਰ -ਇ-ਦਸਤਾਰ ਲਹਿਰ  ।

ਗੁਰਬਾਣੀ ਨਾਲ ਪਿਆਰ ਰੱਖਣ ਵਾਲੇ 100 ਬੱਚਿਆਂ ਅਤੇ ਸੰਗਤ ਨੇ ਸਹਿਜ ਪਾਠ ਆਰੰਭ ਕੀਤੇ।

ਭਿਖੀਵਿੰਡ 10 ਫਰਵਰੀ , ਗੁਰਮੀਤ ਸਿੰਘ ਵਲਟੋਹਾ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਸਿੱਖ ਕੌਮ ਦੇ ਵਡਮੁੱਲੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸ਼ਹਾਦਤ ਦਿਹਾੜੇ, ਗੁਰਦੁਆਰਾ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਕਰਵਾਉਣ ਦੇ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਸੁਸਾਇਟੀ ਵੱਲੋਂ ਆਪਣੇ 100 ਮੁਕਾਬਲਿਆਂ (ਸਮਾਗਮਾਂ ) ਦਾ ਟੀਚਾ ਪੂਰਾ ਕਰਨ ਦੀ ਇਬ ਚ ਵਜੋਂ ਸ਼ੁਕਰਾਨਾ ਸਮਾਗਮ ਮਨਾਉਂਦਿਆਂ ਹੋਇਆਂ ਸਕੂਲਾਂ ਦੇ ਬੱਚਿਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਜ ਪਾਠ ਪ੍ਰਾਰੰਭ ਕਰਵਾਈ ਗਏ, ਜਿਸ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਸੁਰ ਸਿੰਘ, ਗੁਰੂ ਨਾਨਕ ਡੀ ਏ ਵੀ ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿੱਖੀਵਿੰਡ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਸ ਸੈਕੰਡਰੀ ਪਬਲਿਕ ਸਕੂਲ ਪੱਟੀ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਹਿਜ ਪਾਠ ਪ੍ਰਾਰੰਭ ਕੀਤੇ। ਸਹਜ ਪਾਠਾਂ ਦੀ ਆਰੰਭਤਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪੱਟੀ ਰੋਡ ਭਿੱਖੀਵਿੰਡ ਵਿਖੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਕੀਤੀ ਗਈ । ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਿੱਖ ਚਿੰਤਕ ਭਾਈ ਪਰਮਪਾਲ ਸਿੰਘ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਅਸੀਂ ਬਹੁਤ ਲੰਮੇ ਅਰਸੇ ਤੋਂ ਦੁਨਿਆਵੀ ਵਿਦਿਆ ਦੀ ਪ੍ਰਾਪਤੀ ਕਰ ਰਹੇ ਹਾਂ ਜਿਸ ਨਾਲ ਅਸੀਂ ਸਮਾਜ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਸਕਦੇ ਹਾਂ ਪਰ ਉਹਨਾਂ ਅਹੁਦਿਆਂ ਤੇ ਰਹਿ ਕੇ ਜਿਸ ਇਮਾਨਦਾਰੀ ਨਾਲ ਹੱਕ ਦੀ ਕਮਾਈ ਕਰਨੀ ਹੈ ਉਸ ਬਾਬਤ ਗੁਰਬਾਣੀ ਦੀ ਪੜ੍ਹਾਈ ਆਉਣੀ ਬਹੁਤ ਲਾਜ਼ਮੀ ਹੈ। ਉਹਨਾਂ ਸਹਿਜ ਪਾਠ ਆਰੰਭ ਕਰਨ ਵਾਲੀਆਂ ਸੰਗਤਾਂ ਅਤੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੇ ਚੰਗੇ ਭਾਗ ਹਨ ਤੇ ਤੁਹਾਡੇ ਬੱਚੇ ਇੰਨੀ ਛੋਟੀ ਉਮਰ ਵਿੱਚ ਗੁਰੂ ਦੇ ਲੜ ਲੱਗ ਰਹੇ ਹਨ ਅਤੇ ਨਾਲ ਹੀ ਉਹਨਾਂ ਨੇ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ,ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਜੋਨਲ ਇੰਚਾਰਜ ਭਿੱਖੀਵਿੰਡ, ਭਾਈ ਗੁਰਜੰਟ ਸਿੰਘ ਖਜਾਨਚੀ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੇ ਪਲ ਹਨ ਕਿ ਗੁਰੂ ਸਾਹਿਬ ਨੇ ਆਪਣਾ ਆਸ਼ੀਰਵਾਦ ਦੇ ਕੇ ਸੋਸਾਇਟੀ ਦੇ ਸਮੂਹ ਵੀਰਾਂ ਦੇ ਪਾਸੋਂ 100 ਧਾਰਮਿਕ ਮੁਕਾਬਲੇ ਸੰਪੂਰਨ ਕਰਵਾ ਲਏ ਹਨ। ਉਹਨਾਂ ਨੇ ਸੋਸਾਇਟੀ ਦੇ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣ ਵਾਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ , ਐਨ ਆਰ ਆਈ ਵੀਰਾਂ, ਤਰਨ ਤਾਰਨ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ। ਸਹਿਜ ਪਾਠ ਸੇਵਾ ਸੋਸਾਇਟੀ ਵੱਲੋਂ ਭੈਣ ਰਮਨਦੀਪ ਕੌਰ, ਭੈਣ ਜਗਪ੍ਰੀਤ ਕੌਰ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਰਾਜਪਾਲ ਸਿੰਘ ਨੇ ਸਹਿਜ ਪਾਠ ਆਰੰਭ ਕਰਨ ਵਾਲਿਆਂ ਨੂੰ ਭੇਟਾ ਰਹਿਤ ਪੋਥੀਆਂ ਅਤੇ ਡਾਇਰੀਆਂ ਦੇ ਕੇ ਪੂਰਨ ਤੌਰ ਉੱਪਰ ਪਾਠ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਦਲਜਿੰਦਰ ਸਿੰਘ ਅਤੇ ਸਹਿਜ ਪਾਠ ਸੇਵਾ ਸੋਸਾਇਟੀ ਦੀਆਂ ਭੈਣਾਂ ਅਤੇ ਸਹਿਯੋਗ ਦੇਣ ਵਾਲਿਆਂ ਦਾ ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਹੁਸਨਦੀਪ ਸਿੰਘ , ਭਾਈ ਸੁਖਮਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਾਜਨਪ੍ਰੀਤ ਸਿੰਘ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ , ਹਰਜੀਤ ਸਿੰਘ ਲਹਿਰੀ, ਆਕਾਸ਼ਦੀਪ ਸਿੰਘ, ਜਗਦੀਸ਼ ਸਿੰਘ, ਹਰਪ੍ਰੀਤ ਸਿੰਘ ਮਨੀਆਰੇ ਵਾਲੇ ਹਾਜ਼ਰ ਸਨ।