ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਕੰਵਰਜੀਤ ਸਿੰਘ ਯੂ.ਐਸ.ਏ. ਨੂੰ ਸਖ਼ਤ ਤਾੜਨਾ, ਪੰਥ ਵਿਰੋਧੀ ਹਰਕਤਾਂ ਤੋਂ ਆਵੇ ਬਾਜ, ਤੁਰੰਤ ਮੰਗੇ ਮਾਫ਼ੀ
- ਧਾਰਮਿਕ/ਰਾਜਨੀਤੀ
- 16 Jul, 2025 07:50 PM (Asia/Kolkata)
ਅੰਮ੍ਰਿਤਸਰ, 16 ਜੁਲਾਈ , ਰਣਜੀਤ ਸਿੰਘ ਖਾਲਸਾ
ਦਮਦਮੀ ਟਕਸਾਲ ਦੀ ਸੋਚ ਦੇ ਪਹਿਰੇਦਾਰ 'ਸਿੰਘ ਗਰਜ਼' ਮੈਗਜ਼ੀਨ ਦੇ ਸੰਪਾਦਕ ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੰਵਰਜੀਤ ਸਿੰਘ ਯੂ.ਐਸ.ਏ. ਜੋ ਆਪਣੀ ਸੌੜੀ ਸੋਚ ਨੂੰ ਤਿਆਗੇ ਅਤੇ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾਉਣ ਤੋਂ ਬਾਜ ਆਵੇ। ਦਮਦਮੀ ਟਕਸਾਲ ਜੋ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਸੋਈ ਹੋਈ ਖ਼ਾਲਸਾ ਪੰਥ ਦੀ ਮਹਾਨ ਜਥੇਬੰਦੀ ਹੈ ਜਿਸ ਨੇ ਹਮੇਸ਼ਾਂ ਧਰਮ ਦਾ ਪ੍ਰਚਾਰ ਅਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਤੱਕ ਅਤੇ 1984 ਦੇ ਘੱਲੂਘਾਰੇ ਤੋਂ ਬਾਅਦ ਵੀ ਇਸ ਜਥੇਬੰਦੀ ਨੇ ਅਨੇਕਾਂ ਜੁਝਾਰੂ ਕਾਰਨਾਮੇ ਕੀਤੇ ਅਤੇ ਸ਼ਹੀਦੀਆਂ ਦਿੱਤੀਆਂ ਹਨ ਜਿਸ ਕਰਕੇ ਅਸੀਂ ਜਥੇਬੰਦੀ ਨੂੰ ਯੋਧਿਆਂ ਦੀ ਖਾਣ ਵੀ ਕਿਹਾ ਜਾਂਦਾ ਹੈ। ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੰਵਰਜੀਤ ਸਿੰਘ ਯੂ.ਐਸ.ਏ. ਨੇ ਜੋ ਦਮਦਮੀ ਟਕਸਾਲ ਉੱਤੇ ਸ਼ਬਦੀ ਹਮਲੇ ਕੀਤੇ ਹਨ, ਟਕਸਾਲ ਦੀ ਹੋਂਦ ਨੂੰ ਵੰਗਾਰਿਆ ਹੈ ਉਹ ਕਿਸੇ ਵੀ ਸਿੱਖ ਲਈ ਸਹਿਣਯੋਗ ਨਹੀਂ ਹੈ। ਉਹਨਾਂ ਕਿਹਾ ਕਿ ਕੰਵਰਜੀਤ ਸਿੰਘ ਜੋ ਦਮਦਮੀ ਟਕਸਾਲ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹੈ ਤੇ ਬੜੀ ਡੂੰਘੀ ਸਾਜਿਸ਼ ਤਹਿਤ ਜਥੇਬੰਦੀਆਂ ਵਿੱਚ ਦੁਫੇੜ ਪਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਜੋ ਆਪਣੇ ਕੈਟ, ਟਾਊਟ ਤੇ ਸਾਬਕਾ ਪੁਲਿਸ ਵਾਲੇ ਕੰਵਰਜੀਤ ਸਿੰਘ ਯੂ.ਐਸ.ਏ. ਰਾਹੀਂ ਦਮਦਮੀ ਟਕਸਾਲ, ਸੰਘਰਸ਼ੀ ਅਤੇ ਪੰਥਕ ਸਿੰਘਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ, ਟਕਸਾਲ ਦਾ ਤਾਂ ਕੁਝ ਨਹੀਂ ਵਿਗੜਨਾ, ਉਲਟਾ ਇਹਨਾਂ ਲੋਕਾਂ ਨੂੰ ਮੂੰਹ ਦੀ ਜ਼ਰੂਰ ਖਾਣੀ ਪਵੇਗੀ। ਭਾਈ ਰਾਜਨਦੀਪ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਉੱਤੇ ਜੋ ਕੰਵਰਜੀਤ ਸਿੰਘ ਯੂ.ਐਸ.ਏ. ਨੇ ਟਕਸਾਲ ਨੂੰ ਰੋਲਣ ਅਤੇ ਚਿੱਟੇ ਦੇ ਵਪਾਰੀਆਂ ਦੇ ਘਰ ਡੇਰੇ ਲਾਉਣ ਦੇ ਦੋਸ਼ ਲਾਏ ਹਨ ਉਹ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ, ਇਸ ਵਿੱਚ ਰੱਤਾ ਜਿੰਨੀ ਵੀ ਸੱਚਾਈ ਨਹੀਂ। ਉਹਨਾਂ ਕਿਹਾ ਕਿ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਜੋ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ ਅਤੇ ਭਤੀਜੇ ਹਨ ਅਤੇ ਵੱਡੇ ਮਹਾਂਪੁਰਸ਼ਾਂ ਦੇ ਬਚਨਾਂ ਅਤੇ ਟਕਸਾਲ ਦੇ ਸਿਧਾਂਤਾਂ ਉੱਤੇ ਨਿਰੰਤਰ ਪਹਿਰਾ ਦੇ ਰਹੇ ਹਨ। ਉਹਨਾਂ ਕਿਹਾ ਕਿ ਕੰਵਰਜੀਤ ਜੋ ਆਪਣੇ ਗੰਧਲੇ ਬੋਲਾਂ ਤੇ ਲਿਖਤਾਂ ਰਾਹੀਂ ਦਮਦਮੀ ਟਕਸਾਲ ਉੱਤੇ ਮਿੱਟੀ ਸੁੱਟਣ ਦਾ ਯਤਨ ਕਰ ਰਿਹਾ ਹੈ, ਪਰ ਇਹ ਮਿੱਟੀ ਕੰਵਰਜੀਤ ਦੇ ਹੀ ਮੂੰਹ ਅਤੇ ਸਿਰ ਵਿੱਚ ਪਵੇਗੀ ਤੇ ਇਸ ਦਾ ਮੂੰਹ ਦੋਵਾਂ ਜਹਾਨਾਂ ਵਿੱਚ ਕਾਲਾ ਹੋਵੇਗਾ। ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੰਵਰਜੀਤ ਸਿੰਘ ਯੂ.ਐਸ.ਏ. ਜੋ ਸਾਡੇ ਸ਼ਹੀਦਾਂ, ਯੋਧਿਆਂ ਤੇ ਸੰਘਰਸ਼ੀ ਸਿੰਘਾਂ ਖਿਲਾਫ ਬਕਵਾਸ ਕਰ ਚੁੱਕਾ ਹੈ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਖਿਲਾਫ ਸਰਕਾਰ ਨੂੰ ਚਿੱਠੀਆਂ ਲਿਖ ਚੁੱਕਾ ਹੈ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਸਪੁੱਤਰੀ ਬੀਬੀ ਕਿਰਨਜੋਤ ਕੌਰ ਨੂੰ ਜ਼ਲੀਲ ਕਰਦਾ ਰਿਹਾ ਹੈ। ਉਹਨਾਂ ਸਖਤ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਕੰਵਰਜੀਤ ਸਿੰਘ ਨੇ ਬਾਬਾ ਰਾਮ ਸਿੰਘ ਸੰਗਰਾਵਾਂ ਅਤੇ ਹੋਰ ਸਿੰਘਾਂ ਖਿਲਾਫ ਲਾਏ ਝੂਠੇ ਇਲਜ਼ਾਮਾਂ ਦੀ ਜਨਤਕ ਤੌਰ 'ਤੇ ਮਾਫੀ ਨਾ ਮੰਗੀ ਤਾਂ ਇਸ ਨੂੰ ਹੋਰ ਨੰਗਾ ਕੀਤਾ ਜਾਂਦਾ ਰਹੇਗਾ।
Leave a Reply