ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
- Religeus
- 17 Apr,2025

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸਚੀ ਦਰਗਹ ਜਾਇ ਸਚਾ ਪਿੜ ਮਲਿਆ।
ਇਸ ਫਾਨੀ ਸੰਸਾਰ ਤੋਂ ਜਾਣਾ ਹਰ ਕਿਸੇ ਨੇ ਹੈ... ਪਰ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀਆਂ ਉੱਪਰਲੀਆਂ ਪੰਕਤੀਆਂ ਕੁਝ ਵਿਰਲੇ ਇਨਸਾਨਾਂ ਲਈ ਹੀ ਵਰਤੀਆਂ ਜਾ ਸਕਦੀਆਂ ਹਨ.... ਜਿਵੇਂ ਜਿਲ੍ਹਾ ਤਰਨਤਾਰਨ ਦੇ ਮਹਾਨ ਪ੍ਰਚਾਰਕਾਂ ਵਿੱਚ ਜਾਣੇ ਜਾਂਦੇ ਪ੍ਰਚਾਰਕ ਭਾਈ ਸੁਖਵੰਤ ਸਿੰਘ ਸਭਰਾ... ਜੋ ਕਿ 3 ਦਿਨ ਪਹਿਲਾਂ ਆਪਣੇ ਪਰਿਵਾਰ ਅਤੇ ਸੱਭ ਸੱਜਣਾ ਮਿੱਤਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਮੈਂ ਦੇਖ ਰਿਹਾ ਸੀ ਕਿ ਮਾਝੇ ਦੇ ਹਰ ਇੱਕ ਪ੍ਰਚਾਰਕ ਨੇ ਇਸ ਵੀਰ ਨਾਲ ਬਤੀਤ ਕੀਤੇ ਪਲਾਂ ਨੂੰ ਯਾਦ ਕਰਦਿਆਂ ਪੋਸਟਾਂ ਪਾ ਕੇ ਯਾਦ ਕੀਤਾ ਅਤੇ ਅਫ਼ਸੋਸ ਜਿਤਾਇਆ ਹੈ.... ਮੇਰੀ ਇਸ ਪਿਆਰੇ ਵੀਰ ਨਾਲ ਪਹਿਲੀ ਮੁਲਾਕਾਤ 4-5 ਸਾਲ ਪਹਿਲਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਹੋਈ ਸੀ ਜਿੱਥੇ ਦਾਸ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਗਾਈ ਕਿਤਾਬਾਂ ਦੀ ਪ੍ਰਦਰਸ਼ਨੀ ਤੇ ਸੇਵਾ ਨਿਭਾ ਰਿਹਾ ਸੀ ਤੇ ਭਾਈ ਸੁਖਵੰਤ ਸਿੰਘ ਸਭਰਾ ਜੋੜ ਮੇਲੇ ਦੇ ਦਿਵਾਨ ਦੀ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ, ਜਦੋਂ ਮੈਂ ਦੀਵਾਨ ਹਾਲ ਵਿੱਚ ਮੱਥਾ ਟੇਕਣ ਗਿਆ ਤਾਂ ਭਾਈ ਸਾਹਿਬ ਨੇ ਸਟੇਜ ਤੇ ਬੁਲਾ ਲਿਆ ਅਤੇ ਇੱਕ ਕਵਿਤਾ ਬੋਲਣ ਦਾ ਸਮਾਂ ਦਿੱਤਾ..... ਉਸਤੋਂ ਬਾਅਦ ਜਾਣ ਪਹਿਚਾਣ ਵੱਧ ਗਈ, ਬਹੁਤ ਪਿਆਰੀ ਰੂਹ ਸਨ ਭਾਈ ਸਾਹਿਬ ... ਪਿੱਛਲੇ ਸਮੇਂ ਤੋਂ ਭਾਈ ਸਾਹਿਬ ਦੀ ਸਿਹਤ ਸੰਬੰਧੀ ਪਤਾ ਲੱਗਾ ਤੇ ਅਫਸੋਸ ਹੋਇਆ.. ਅਕਾਲ ਪੁਰਖ ਦੇ ਭਾਣੇ ਅਨੁਸਾਰ ਪ੍ਰਚਾਰਕ ਭਾਈ ਸੁਖਵੰਤ ਸਿੰਘ ਸਭਰਾ ਅਕਾਲ ਚਲਾਣਾ ਕਰ ਗਏ ਹਨ... ਪਰਿਵਾਰ ਅਤੇ ਪ੍ਰਚਾਰਕ ਵੀਰਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ... ਅਰਦਾਸ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ... ਕੌਂਮ ਨੂੰ ਬੇਨਤੀ ਹੈ ਕਿ ਆਪਣੇ ਪ੍ਰਚਾਰਕਾਂ ਦੇ ਪਰਿਵਾਰਾਂ ਦਾ ਖਿਆਲ ਰੱਖਣ.....
ਗੁਰਨਿਸ਼ਾਨ ਸਿੰਘ ਪੁਰਤਗਾਲ
Posted By:

Leave a Reply