ਕੈਨੇਡਾ 'ਚ ਸ਼ਹੀਦ ਦੀਪ ਸਿੱਧੂ ਦੀ ਬਰਸੀ ਮੌਕੇ ਅਨੰਦਪੁਰ ਖਾਲਸਾ ਫੋਜ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਕੀਤਾ ਗਿਆ ਗਠਨ
- ਧਾਰਮਿਕ/ਰਾਜਨੀਤੀ
- 18 Feb,2025

ਕੈਨੇਡਾ 'ਚ ਸ਼ਹੀਦ ਦੀਪ ਸਿੱਧੂ ਦੀ ਬਰਸੀ ਮੌਕੇ ਅਨੰਦਪੁਰ ਖਾਲਸਾ ਫੋਜ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਕੀਤਾ ਗਿਆ ਗਠਨ
ਕੈਨੇਡਾ /ਸਰੀ 18 ਫਰਵਰੀ।,ਰਣਜੀਤ ਸਿੰਘ ਖ਼ਾਲਸਾ
ਕੈਨੇਡਾ 'ਚ ਸ਼ਹੀਦ ਦੀਪ ਸਿੱਧੂ ਦੀ ਬਰਸੀ ਮੌਕੇ ਅਨੰਦਪੁਰ ਖਾਲਸਾ ਫੋਜ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਕਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਪਵਿੱਤਰ ਸੋਚ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਖਵਾਹਿਸ਼ ਅਤੇ ਕੌਮੀ ਘਰ ਦੀ ਪ੍ਰਾਪਤੀ ਦੇ ਨਿਸ਼ਾਨੇ ਨੂੰ ਅੱਗੇ ਤੋਰਦਿਆਂ ਵਿਸ਼ਵ ਭਰ ਦੇ ਸਿੱਖ ਨੋਜੁਆਨਾ ਵੱਲੋ ਸ਼ਹੀਦ ਦੀਪ ਸਿੱਧੂ ਦੀ ਬਰਸ਼ੀ ਮੌਕੇ ਅਨੰਦਪੁਰ ਖਾਲਸਾ ਫੋਜ (AKF) ਇੰਟਰਨੈਸ਼ਨਲ ਐਸੋਸੀਏਸ਼ਨ ਦਾ ਗੱਠਨ ਕੀਤਾ ਗਿਆ ਹੈ ਜਿਸਦਾ ਮਕਸਦ ਭਾਰਤੀ ਹਕੂਮਤ ਵਲੋਂ ਸਿੱਖਾਂ ਤੇ ਪੰਜਾਬ ਤੇ ਕੀਤੇ ਜਾ ਰਹੇ ਵੱਖ-ਵੱਖ ਹਮਲਿਆਂ ਤੋਂ ਜਾਗਰੂਕ ਕਰਨਾ,ਪਤਿਤ ਪੁਣੇ ਨੂੰ ਠੱਲ ਪਾਉਣ ਅਤੇ ਖੰਡੇ ਬਾਟੇ ਦੀ ਪਾਹੁਲ ਛੱਕਣ ਲਈ ਉਤਸ਼ਾਹਿਤ ਕਰਨ ਲਈ ਕੈਨੇਡਾ, ਅਮਰੀਕਾ, ਯੂਰਪ ਅਤੇ ਹੋਰ ਵੱਖ-ਵੱਖ ਮੁਲਕਾਂ 'ਚ ਬੈਠੇ ਹੋਏ ਸਿੱਖ ਨੌਜਵਾਨਾਂ ਵੱਲੋਂ ਇਸ ਵਿਸ਼ਵ ਪੱਧਰੀ ਜਥੇਬੰਦੀ ਦੀ ਸ਼ੁਰੂਆਤ ਕੀਤੀ ਗਈ ਹੈ। ਜਥੇਬੰਦੀ ਦਾ ਮੁਢਲਾ ਫਰਜ਼ ਉਪਰੋਕਤ ਸਿੱਖ ਮਾਰੂ ਨੀਤੀਆਂ ਤੋਂ ਕੌਮ ਨੂੰ ਸੁਚੇਤ ਕਰਨਾ ਅਤੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨਾ ਹੈ। ਸਮੁੱਚੀਆਂ ਹਮ ਖਿਆਲੀ ਪੰਥਕ ਜਥੇਬੰਦੀਆਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ ਅਤੇ ਪੰਜਾਬ ਤੇ ਸਿੱਖਾਂ ਦਾ ਦਰਦ ਰੱਖਣ ਵਾਲਿਆਂ ਨੂੰ ਸ਼ਾਮਿਲ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਤੇ ਸਿੱਖ ਵਿਰੋਧੀ ਪਾਰਟੀਆਂ ਦਿੱਲੀ ਦੀਆਂ ਰਖੇਲ ਪਾਰਟੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਤੇ ਏ.ਕੇ.ਐਫ ਇੰਟਰਨੈਸ਼ਨਲ ਐਸੌਸੀਏਸ਼ਨ ਦੀ ਟੀਮ ਜੋ ਕਨੇਡਾ ਅਮਰੀਕਾ ਇੰਗਲੈਡ ਅਤੇ ਯੂਰਪ ਤੋ ਮੁਲਕਾਂ ਤੋ ਸ਼ਾਮਲ ਹੋਏ। ਅਤੇ A.K.F ਵੱਲੋ ਹੇਠ ਲਿੱਖੇ ਪੰਜ ਮਤੇ ਵੀ ਪਾਸ ਕੀਤੇ ਗਏ। ……..A.K.F INTERNATIONAL ASSOCIATION ਵਲੋ ਹੇਠ ਲਿਖੇ ਮਤਿਆ ਦੀ ਅਹਿਦ ਲਈ ਗਈ-: 1.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀਆਂ ਬੇਅਦਬੀਆਂ ਦਾ ਖਾਲਸਾ ਜੀ ਰਹੁਰੀਤਾਂ ਅਨੁਸਾਰ ਇਨਸਾਫ ਕਰਨਾ। 2.ਕੌਮ ਦੀ ਨੌਜਵਾਨੀ ਨੂੰ ਗੁਮਰਾਹ ਕਰਨ ਵਾਲੇ ਭਾਰਤੀ ਤੰਤਰ ਨਾਲ ਜੋੜਨ ਵਾਲੇ ਹਰੇਕ ਪਹਿਲੂ ਦਾ ਵਿਰੋਧ ਕਰਨਾ ਤੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਆਪਣੇ ਕੌਮੀ ਹੱਕ ਖਾਲਿਸਤਾਨ ਬਾਰੇ ਜਾਗਰੂਕ ਕਰਨਾ । 3.ਪੰਜਾਬ ਦੀ ਸੰਪੂਰਨ ਪ੍ਰਭੂਸੱਤਾ ਭਾਵ ਖਾਲਿਸਤਾਨ ਦੀ ਪ੍ਰਾਪਤੀ ਲਈ ਨਸ਼ਿਆ ਦੀ ਦਲਦਲ ਵਿੱਚੋ ਕੱਢ ਕੇ ਕੌਮੀ ਸੰਘਰਸ਼ ਦੇ ਰਾਹ ਤੋਰਨਾ। 4.ਕੌਮ ਦੀਆਂ ਸਿਰਮੋਰ ਸੰਸਥਾਵਾਂ ਜੋ ਭਾਰਤੀ ਤੰਤਰ ਦੇ ਦਬਾਅ ਹੇਠ ਚੱਲ ਰਹੀਆਂ ਹਨ ਉਹਨਾਂ ਦੀ ਅਸਲ ਛਵੀ ਨੂੰ ਬਹਾਲ ਕਰਨ ਲਈ ਨੌਜਵਾਨਾਂ ਨੂੰ ਲਾਮ ਬੰਦ ਕਰਨਾ। 5.ਜਥੇਬੰਦੀ ਦਾ ਮੁੱਖ ਮਕਸਦ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਹਮਖਿਆਲੀ ਜਥੇਬੰਦੀਆਂ ਦਾ ਪੂਰਨ ਸਹਿਯੋਗ ਕਰਨਾ ਹੈ। ਇਸ ਮੌਕੇ ਤੇ ਦੇਸ਼ਾਂ ਵਿਦੇਸ਼ਾਂ ਤੋਂ ਸਹਿਯੋਗ ਦੇਣ ਪਹੁੰਚੀਆਂ ਸਭ ਸੰਗਤਾਂ ਦਾ ਜਥੇਬੰਦੀ ਵੱਲੋ ਧੰਨਵਾਦ ਹੈ। ਵਿਸ਼ਵਾਸ ਦਵਾਉਦੇ ਹਾਂ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਅਗਵਾਈ ਵਿੱਚ ਲਏ ਗਏ ਫੈਸਲਿਆ ਤੇ ਸਾਰੀ ਜਥੇਬੰਦੀ ਤਨਦੇਹੀ ਪਹਿਰਾ ਦੇਵੇਗੀ ।
Posted By:

Leave a Reply