ਦਮਦਮੀ ਟਕਸਾਲ ਦਾ ਭਗਵਾਂਕਰਨ ਕਰਨ ਵਾਲੇ ਹਰਨਾਮ ਸਿੰਘ ਧੁੰਮਾ ਨੂੰ ਮੁਖੀ ਬਣਾਉਣ ਵਾਲੇ ਕੌਮ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ - ਬਲਵੰਤ ਸਿੰਘ ਗੋਪਾਲਾ/ਲਹਿਣਾ ਸਿੰਘ/ਰਣਜੀਤ ਸਿੰਘ ਖ਼ਾਲਸਾ
- ਧਾਰਮਿਕ/ਰਾਜਨੀਤੀ
- 08 Feb,2025

ਅੰਮ੍ਰਿਤਸਰ, 8 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ
ਦਮਦਮੀ ਟਕਸਾਲ ਦੇ ਆਗੂਆਂ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਲਹਿਣਾ ਸਿੰਘ ਦਮਦਮੀ ਟਕਸਾਲ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਖ਼ਾਲਸਾ ਪੰਥ ਅਤੇ ਦਮਦਮੀ ਟਕਸਾਲ ਦੇ ਸਿਧਾਂਤਾਂ, ਮਰਯਾਦਾ ਅਤੇ ਅਸੂਲਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਨਾਲ ਸਿੱਖ ਕੌਮ ਵਿੱਚ ਭਾਰੀ ਰੋਹ ਅਤੇ ਰੋਸ ਹੈ। ਬਾਬਾ ਧੁੰਮਾਂ ਵੱਲੋਂ ਸਿੱਖੀ ਦੇ ਨਿਆਰੇਪਨ ਨੂੰ ਖੋਰਾ ਲਾਇਆ ਜਾ ਰਿਹਾ ਹੈ ਤੇ ਉਹ ਸਿੱਖੀ ਦਾ ਹਿੰਦੂਕਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਪੰਥ ਵਿਰੋਧੀ ਤੇ ਹਮਾਇਤੀ ਲੋਕ ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਤੇ ਭਾਈ ਅਮਰੀਕ ਸਿੰਘ ਜੀ ਦੇ ਹਮਾਇਤੀਆਂ ਨੂੰ ਬਾਬੇ ਧੁੰਮੇ ਬਾਰੇ ਵੱਟਸਅੱਪ ਪੋਸਟਾਂ ਤੇ ਫੋਟੋਆਂ ਪਾ ਕੇ ਜ਼ਲੀਲ ਤੇ ਸ਼ਰਮਸਾਰ ਕਰ ਰਹੇ ਹਨ । ਬਾਬਾ ਧੁੰਮਾਂ ਦਮਦਮੀ ਟਕਸਾਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰ ਰਿਹਾ ਹੈ।
ਪਰ ਬਾਬੇ ਧੁੰਮੇ ਨੂੰ ਟਕਸਾਲ ਦਾ ਮੁਖੀ ਬਣਾਉਣ ਵਾਲੇ ਇਹ ਸਾਰੇ ਅੱਜ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ ਜਿਵੇਂ ਕਿ ਭਾਈ ਈਸ਼ਰ ਸਿੰਘ ਰੋਡੇ, ਭਾਈ ਜਸਬੀਰ ਸਿੰਘ ਰੋਡੇ ਤੇ ਭਾਈ ਮੋਹਕਮ ਸਿੰਘ ਨੂੰ ਸੁਆਲਾਂ ਦੇ ਘੇਰੇ ਵਿੱਚ ਲਿਆਉਂਦਿਆਂ ਕਿਹਾ ਕਿ ਉਹ ਜਵਾਬ ਦੇਣ ਕਿ ਅਜਿਹੇ ਸਿਧਾਂਤਹੀਣ ਅਤੇ ਬੌਣੇ ਬੰਦੇ ਨੂੰ ਕਿਸ ਯੋਗਤਾ ਤਹਿਤ ਐਨੀ ਵੱਡੀ ਜਥੇਬੰਦੀ ਦੀ ਜ਼ੁਮੇਵਾਰੀ ਕਿਉਂ ਅਤੇ ਕਿਸ ਦੇ ਕਹਿਣ ਤੇ ਸੌਂਪੀ ਅਤੇ ਹੁਣ ਸਾਰੇ ਸ਼ਖਸ ਚੁੱਪ ਤੇ ਖਾਮੋਸ਼ ਕਿਉਂ ਹਨ ? ਉਹ ਕਿਹੜੀ ਮਜਬੂਰੀ ਹੈ ਕਿ ਇਹਨਾਂ ਦੇ ਮੂੰਹ ਨੂੰ ਲੱਗੇ ਤਾਲੇ ਕਿਉਂ ਨਹੀਂ ਖੁੱਲ੍ਹਦੇ ? ਬਾਬੇ ਧੁੰਮੇ ਦਾ ਕੀ ਕਰਨਾ ਹੈ ? ਇਸ ਨਾਲ਼ ਕੀ ਵਿਹਾਰ ਕਰਨਾ ਹੈ ? ਸਿੱਖ ਕੌਮ ਜਵਾਬ ਮੰਗਦੀ ਹੈ । ਜਿਸ ਟਕਸਾਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਸਮਾਨ ਤੇ ਪਹੁੰਚਾਇਆ ਸੀ । ਉਸ ਟਕਸਾਲ ਨੂੰ ਬਾਬੇ ਧੁੰਮੇ ਨੇ ਡੂੰਘੀਆਂ ਖੱਡਾਂ ਵਿੱਚ ਸੁੱਟ ਦਿੱਤਾ ਹੈ । ਉਹਨਾਂ ਨੇ ਬਾਬੇ ਧੁੰਮੇ ਦੀ ਦਸਤਾਰਬੰਦੀ ਕਰਨ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਭਾਈ ਰਣਜੀਤ ਸਿੰਘ ਤੇ ਬਾਕੀ ਪੰਥਕ ਜਥੇਬੰਦੀਆਂ, ਸੰਤਾਂ ਮਹਾਪੁਰਸ਼ਾਂ ਤੋਂ ਵੀ ਪੁੱਛਿਆ ਕਿ ਇਸ ਬੰਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਸੀ ?
ਬਾਬੇ ਧੁੰਮੇ ਵਲੋਂ ਜਿਵੇਂ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਰੋਲਣ ਦੇ ਯਤਨ ਹੋ ਰਹੇ ਹਨ, ਉਹ ਸਿੱਖ ਇੱਕ ਵੱਖਰੀ ਕੌਮ ਦੀ ਮੰਗ ਦੇ ਸੰਘਰਸ਼ ਦਾ ਵੀ ਭੋਗ ਵੀ ਪਾ ਰਿਹਾ ਹੈ। ਬਾਬਾ ਧੁੰਮਾਂ ਵੱਲੋਂ ਮਹਾਂਕੁੰਭ 'ਚ ਜਾ ਕੇ ਨਹਾਉਣਾ, ਭਗਵੇਂ ਕੱਪੜੇ ਪਾਉਣੇ, ਹਿੰਦੂ ਰੀਤਾਂ ਨੂੰ ਅਪਣਾਉਣਾ ਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਭਾਜਪਾ ਨੂੰ ਸਮਰਥਨ ਦੇਣਾ , ਬਾਦਲ ਦੇ ਪੈਰਾਂ ਵਿੱਚ ਬੈਠਣਾ ਇਹ ਸਿੱਖ ਕੌਮ ਦੀ ਅਤੇ ਦਮਦਮੀ ਟਕਸਾਲ ਦੀ ਤੌਹੀਨ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਹਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿੱਚ ਬੈਠਾ ਸੀ, ਉਹ ਬਾਦਲ ਪਰਿਵਾਰ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦਾ ਰਿਹਾ, ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਨਾਲ ਸਟੇਜਾਂ ਸਾਂਝੀਆਂ ਕਰਦਾ ਰਿਹਾ। ਬਾਬੇ ਧੁੰਮੇ ਦਾ ਕਿਰਦਾਰ ਹਮੇਸ਼ਾਂ ਸ਼ੱਕੀ ਰਿਹਾ ਹੈ, ਜਦੋਂ ਤੋਂ ਇਹ ਕਾਬਜ ਹੋਇਆ ਹੈ ਟਕਸਾਲ ਦਾ ਗਰਾਫ ਹੇਠਾਂ ਡਿੱਗ ਪਿਆ ਹੈ।
ਉਹਨਾਂ ਕਿਹਾ ਬਾਬੇ ਧੁੰਮੇ ਵਲੋਂ ਜਿਵੇਂ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਰੋਲਣ ਦੇ ਯਤਨ ਹੋ ਰਹੇ ਹਨ, ਉਹ ਸਿੱਖ ਇੱਕ ਵੱਖਰੀ ਕੌਮ ਦੀ ਮੰਗ ਦੇ ਸੰਘਰਸ਼ ਦਾ ਵੀ ਭੋਗ ਵੀ ਪਾ ਰਿਹਾ ਹੈ। ਬਾਬਾ ਧੁੰਮਾਂ ਵੱਲੋਂ ਮਹਾਂਕੁੰਭ 'ਚ ਜਾ ਕੇ ਨਹਾਉਣਾ, ਭਗਵੇਂ ਕੱਪੜੇ ਪਾਉਣੇ, ਹਿੰਦੂ ਰੀਤਾਂ ਨੂੰ ਅਪਣਾਉਣਾ ਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਭਾਜਪਾ ਨੂੰ ਸਮਰਥਨ ਦੇਣਾ , ਬਾਦਲ ਦੇ ਪੈਰਾਂ ਵਿੱਚ ਬੈਠਣਾ ਇਹ ਸਿੱਖ ਕੌਮ ਦੀ ਅਤੇ ਦਮਦਮੀ ਟਕਸਾਲ ਦੀ ਤੌਹੀਨ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।
ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਉਸ ਦੇ ਚਾਟੜਿਆਂ ਨੂੰ ਤੁਰੰਤ ਤਲਬ ਕਰਕੇ ਤਨਖਾਹ ਲਗਾਉਣ। ਉਹਨਾਂ ਨੇ ਦਮਦਮੀ ਟਕਸਾਲ ਦੇ ਸਮੂਹ ਵਿਦਿਆਰਥੀਆਂ ਅਤੇ ਸੰਪਰਦਾਵਾਂ ਦੇ ਮੁਖੀਆਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਵਾਸਤਾ ਪਾਇਆ ਕਿ ਜਲਦੀ ਸਾਰੇ ਇਕੱਠੇ ਹੋ ਕੇ ਦਮਦਮੀ ਟਕਸਾਲ ਬਚਾਈਏ।
Posted By:

Leave a Reply