ਪੰਜਾਬ ਸਰਕਾਰ ਦੇ ਕੋਲ ਬਿਕਰਮਜੀਤ ਸਿੰਘ ਜੀ ਮਜੀਠੀਆ ਦੇ ਸਵਾਲਾਂ ਦੇ ਜਵਾਬ ਨਹੀਂ ਜਿਸ ਕਾਰਨ ਬੁਖਲਾਹਟ ਵਿੱਚ ਆ ਕੇ ਕਾਰਵਾਈ ਕੀਤੀ ਗਈ ਹੈ|
- ਰਾਜਨੀਤੀ
- 26 Jun, 2025 03:07 PM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਹਨ ਪਤਰਕਾਰ ਨਾਲ ਗਲਬਾਤ ਕਰਦਿਅਾਂ ਸੀਨੀਅਰ ਅਾਗੂ ਸੁਖਰਾਜ ਸਿੰਘ ਮੁਛਲ ਪ੍ਰਧਾਨ ਸਰਕਲ ਟਾਂਗਰਾ ਨੇ ਕਿਹਾ ਬਿਕਰਮ ਸਿੰਘ ਮਜੀਠੀਅਾ ਵੱਲੋਂ ਸਰਕਾਰ ਤੇ ਕੀਤੇ ਜਾਂਦੇ ਸਵਾਲਾਂ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਜਿਸ ਕਾਰਨ ਬੁਖਲਾਟ ਵਿੱਚ ਆ ਕੇ ਸਿਆਸੀ ਤੌਰ ਤੇ ਇਹ ਕਾਰਵਾਈ ਕਰਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਉਹਨਾਂ ਦੀ ਆਵਾਜ਼ ਦੱਬੀ ਨਹੀਂ ਜਾ ਸਕੇਗੀ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਸੜਕਾਂ ਤੇ ਉਤਰ ਆਉਣਗੇ ਜੇ ਸਰਕਾਰ ਆਪਣੀਆਂ ਇਹਨਾਂ ਕਾਰਵਾਈਆਂ ਤੋਂ ਬਾਜ ਨਾ ਆਈ ਇਸ ਸਮੇਂ ਪ੍ਰਮੁੱਖ ਆਗੂ ਪ੍ਰਭ ਦਿਆਲ ਸਿੰਘ ਸਰਜਾ ਤੇਜਿੰਦਰ ਸਿੰਘ ਭਿੰਡਰ ਬੇਰੀਆਂ ਵਾਲਾ ਗੁਰਪ੍ਰੀਤ ਸਿੰਘ ਕੋਟਲਾ ਬਲਦੇਵ ਸਿੰਘ ਰਾਏਪੁਰ ਗੁਰਭੇਜ ਸਿੰਘ ਜਬੋਵਾਲ ਸੁਖਵਿੰਦਰ ਸਿੰਘ ਸੰਗਰਾਵਾਂ ਆਦਿ ਇਲਾਕੇ ਦੇ ਆਗੂ ਹਾਜ਼ਰ ਸਨ|
Leave a Reply