ਸਿੱਖ ਮਿਸ਼ਨਰੀ ਕਾਲਜ ਵਲੋਂ ਹਫਤਾਵਾਰੀ ਗੁਰਮਤਿ ਕਲਾਸ ਲਗਾਈ

ਸਿੱਖ ਮਿਸ਼ਨਰੀ ਕਾਲਜ ਵਲੋਂ ਹਫਤਾਵਾਰੀ ਗੁਰਮਤਿ ਕਲਾਸ ਲਗਾਈ

13 ਮੈਂਬਰੀ ਕਮੇਟੀ ਦਾ ਗਠਨ

ਜਲੰਧਰ 14 ਜੁਲਾਈ , ਨਜਰਾਨਾ ਟਾਈਮਜ ਬਿਊਰੋ

ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਲਗਾਈ ਜਾ ਰਹੀ ਹਫਤਾਵਾਰੀ ਗੁਰਮਤਿ ਕਲਾਸ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ,ਬਸਤੀ ਸ਼ੇਖ,ਰੋਡ ਮਾਡਲ ਹਾਊਸ ਜਲੰਧਰ ਵਿਖੇ ਲਗਾਈ ਗਈ ।ਕਲਾਸ ਦੀ ਅਰੰਭਤਾ ਹਰਕੋਮਲ ਕੌਰ ਵਲੋਂ ਮੂਲਮੰਤਰ ਦਾ ਜਾਪੁ ਕਰਕੇ ਕੀਤੀ ਗਈ। ਇਸ ਤੋਂ ਬਾਅਦ ਲੜਕੀਆਂ ਦੇ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਕੀਤੀ ਗਈ । ਸ੍ਰ . ਮਨਦੀਪ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਹੋਇਆ ਸਾਰੀ ਸੰਗਤ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਨੂੰ ਗੁਰਮਤਿ ਕਲਾਸ ਵਿਚ ਹਾਜਰੀ ਭਰਦੇ ਰਹਿਣਾ ਚਾਹੀਦਾ ਹੈ ਅਤੇ ਸਭਨਾ ਦਾ ਧੰਨਵਾਦ ਕਰਦਿਆਂ ਕਲਾਸ ਦੀ ਸਮਾਪਤੀ ਕੀਤੀ । ਗੁਰਮਤਿ ਕਲਾਸ ਦੀ ਸਮਾਪਤੀ ਉਪਰੰਤ ਜਲੰਧਰ ਜੋਨ ਦੇ ਜੋਨਲ ਇੰਚਾਰਜ ਸ੍ਰ . ਰੱਜਤ ਸਿੰਘ ਅਤੇ ਸਰਕਲ ਇੰਚਾਰਜ ਬਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਲ ਦੀ 13 ਮੈਂਬਰੀ ਕਮੇਟੀ ਦਾ ਨਵੇਂ ਸਿਰੇ ਤੋਂ ਗਠਨ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ।ਇਸ ਮੀਟਿੰਗ ਦੀ ਅਰੰਭਤਾ ਜੋਨਲ ਇੰਚਾਰਜ ਸ੍ਰ ਰੱਜਤ ਸਿੰਘ ਵਲੋਂ ਸਮੂਹ ਮੈਂਬਰਾ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਦੀ ਹੋਸਲਾ ਅਫਜਾਈ ਕਰਦਿਆਂ ਕੀਤੀ ਗਈ ਉਹਨਾਂ ਕਿਹਾ ਕਿ ਧਰਮ ਪ੍ਰਚਾਰ ਦੇ ਰਾਹ ਤੇ ਚਲਦਿਆਂ ਸਾਨੂੰ ਬਹੁਤ ਸਾਰੀਆਂ ਔਕੜਾਂ ਪੇਸ਼ ਆਉਣਗੀਆਂ ਪਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰਕ ਦੌਰਿਆਂ ਤੋਂ ਸੇਧ ਲੈਂਦਿਆਂ ਹੋਇਆ ਇਹਨਾਂ ਔਕੜਾਂ ਦੀ ਪ੍ਰਵਾਹ ਕੀਤੇ ਬਿਨਾ ਅਗਾਂਹ ਵਧੂ ਸੋਚ ਰੱਖਦਿਆਂ ਹੋਇਆ ਆਪਣੀ ਮੰਜਿਲ ਵਲ ਵਧਣਾ ਪਵੇਗਾ । ਇਸ ਤੋਂ ਬਾਅਦ ਸਮੂਹ ਮੈਂਬਰਾ ਦੀਆ ਡਿਊਟੀਆ ਨੂੰ ਨਵੇਂ ਸਿਰੇ ਤੋਂ ਨਿਯੁਕਤ ਕਰਦਿਆਂ ਹੋਇਆ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸਭ ਮੈਂਬਰਾ ਨੇ ਆਪੋ ਆਪਣੀ ਜਿੰਮੇਵਾਰੀ ਨੂੰ ਸਵੀਕਾਰਦਿਆਂ ਹੋਇਆ ਆਪੋ ਆਪਣੇ ਕੰਮ ਪ੍ਰਤੀ ਵਚਨਬੱਧਤਾ ਪ੍ਰਗਟਾਈ । ਸਰਕਲ ਇੰਚਾਰਜ ਬਲਜੀਤ ਸਿੰਘ ਨੇ ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਜੋਨਲ ਇੰਚਾਰਜ ਸ੍ਰ . ਰੱਜਤ ਸਿੰਘ ਅਤੇ ਸਮੂਹ ਸਰਕਲ ਮੈਂਬਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ ।