ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਵੱਲੋਂ 31 ਅਕਤੂਬਰ ਨੂੰ ਵਿਸ਼ਾਲ ਭਗਵਤੀ ਜਾਗਰਣ,
- ਧਾਰਮਿਕ/ਰਾਜਨੀਤੀ
- (Asia/Kolkata)
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਸ.ਮਲਵਿੰਦਰ ਸਿੰਘ ਮੰਮੂ ਚਾਹਲ
ਕਪੂਰਥਲਾ, 21 ਅਕਤੂਬਰ, ਗੌਰਵ ਮੜੀਆ।
ਸ਼੍ਰੀ ਰਾਮ ਮੰਦਿਰ ਪ੍ਰੀਤ ਨਗਰ ਰਜਿ. ਕਪੂਰਥਲਾ ਵੱਲੋਂ ਮਾਂ ਭਗਵਤੀ ਦੀ ਅਪਾਰ ਕਿਰਪਾ ਪ੍ਰਾਪਤ ਕਰਨ ਲਈ ਵਿਸ਼ਾਲ ਭਗਵਤੀ ਜਾਗਰਣ ਦਾ ਆਯੋਜਨ 31 ਅਕਤੂਬਰ, ਦਿਨ ਸ਼ਨੀਵਾਰ ਨੂੰ ਸ਼੍ਰੀ ਰਾਮ ਮੰਦਿਰ, ਮੁਹੱਲਾ ਪ੍ਰੀਤ ਨਗਰ, ਕਪੂਰਥਲਾ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੰਦਿਰ ਕਮੇਟੀ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਅਤੇ ਕਮੇਟੀ ਦੇ ਮੈਂਬਰਾਂ ਨੇ ਮਲਵਿੰਦਰ ਸਿੰਘ ਮੰਮੂ ਚਾਹਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਗਵਤੀ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ। ਇਸ ਮੌਕੇ ਮਲਵਿੰਦਰ ਸਿੰਘ ਮੰਮੂ ਚਾਹਲ ਨੇ ਕਿਹਾ ਕਿ ਉਹ ਮਾਂ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਧਾਰਮਿਕ ਸਮਾਗਮ ਵਿੱਚ ਜ਼ਰੂਰ ਪਹੁੰਚਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਨੇ ਦੱਸਿਆ ਕਿ ਜਾਗਰਣ ਦੌਰਾਨ ਸਭ ਤੋਂ ਪਹਿਲਾਂ ਵਿਧੀਵਤ ਤਰੀਕੇ ਨਾਲ ਜੋਤ ਪ੍ਰਚੰਡ ਕੀਤੀ ਜਾਵੇਗੀ ਅਤੇ ਇਸ ਉਪਰੰਤ ਰਾਤ 9 ਵਜੇ ਭਗਵਤੀ ਜਾਗਰਣ ਆਰੰਭ ਹੋਵੇਗਾ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਅਵਿਨਾਸ਼ ਸ਼ਰਮਾ ਅਤੇ ਮਹੰਤ ਸੁਰਿੰਦਰ ਗੋਰਾ ਜਲੰਧਰ ਵਾਲੇ ਮਾਂ ਭਗਵਤੀ ਦੀਆਂ ਮਨਮੋਹਕ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਮਹਾਂਮਾਈ ਦਾ ਗੁਣਗਾਨ ਕਰਨਗੇ।ਇਸ ਮੌਕੇ ਸੰਗਤਾਂ ਨੂੰ ਅਟੁੱਟ ਲੰਗਰ ਛਕਾਇਆ ਜਾਵੇਗਾ
ਪ੍ਰਧਾਨ ਜਤਿੰਦਰ ਛਾਬੜਾ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਮਾਂ ਭਗਵਤੀ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਮਾਂ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਇਸ ਮੌਕੇ ਜਤਿੰਦਰ ਛਾਬੜਾ, ਵਿਨੋਦ ਲੁੰਭਾ, ਵਿਵੇਕ ਗੋਇਲ, ਜਯੋਤੀ ਪ੍ਰਕਾਸ਼ ਸ਼ਰਮਾ, ਬਲਰਾਮ ਬਾਵਾ, ਦੀਪਕ ਚਾਵਲਾ, ਸੂਰਜ ਸ਼ਰਮਾ, ਰਾਕੇਸ਼ ਕੁਮਾਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Reply