ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਨੌਜਵਾਨ-ਪੰਡਿਤ/ਆਨੰਦ

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਨੌਜਵਾਨ-ਪੰਡਿਤ/ਆਨੰਦ

ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਨਰੇਸ਼ ਪੰਡਿਤ ਨੂੰ ਦਿੱਤਾ ਸੱਦਾ ਪੱਤਰ 

ਕਪੂਰਥਲਾ 18 ਅਕਤੂਬਰ ਗੌਰਵ ਮੜੀਆ 

ਰਾਸ਼ਟਰੀਆ ਵਾਲਮੀਕਿ ਸੰਘਰਸ਼ ਮੋਰਚਾ ਭਾਰਤ ਯੂਥ ਵਿੰਗ ਵੱਲੋ 23 ਅਕਤੂਬਰ ਦਿਨ ਸ਼ੁੱਕਰਵਾਰ ਉਣ ਪ੍ਰਗਟ ਦਿਵਸ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਵਿਸ਼ਾਲ ਸਵਾਗਤੀ ਮੰਚ ਸੋਭਾ ਯਾਤਰਾ ਦੇ ਵਿਚ ਸ਼ਾਮਲ ਹੋਣ ਲਈ ਰਾਸ਼ਟਰੀਆ ਵਾਲਮੀਕਿ ਸੰਘਰਸ਼ ਮੋਰਚਾ ਭਾਰਤ ਯੂਥ ਵਿੰਗ ਸ਼ਾਰਪ ਸੱਭਰਵਾਲ,ਅਰਜੁਨ ਸੱਭਰਵਾਲ ਤੇ ਰਾਜਾ ਸੱਭਰਵਾਲ ਦੇ ਵਲੋਂ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਤੇ ਸ਼ਹਿਰੀ ਪ੍ਰਧਾਨ ਮਨੀ ਮਹਾਜਨ ਨੂੰ ਸੱਦਾ ਪੱਤਰ ਦਿੱਤਾ ਗਿਆ।ਇਸ ਮੌਕੇ ਤੇ ਨਰੇਸ਼ ਪੰਡਿਤ ਨੇ ਲੋਕਾਂ ਨੂੰ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਤੇ ਵਧਾਈ ਦਿੰਦਿਆਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਜਾਤ-ਪਾਤ ਰਹਿਤ ਇੱਕ ਆਦਰਸ਼ ਸਮਾਜ ਸਥਾਪਤ ਕਰਨ ਲਈ ਕਿਹਾ।ਉਨ੍ਹਾਂਨੇ ਕਿਹਾ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਾਨੂੰ ਸੱਚਾਈ,ਸਮਾਨਤਾ, ਸੇਵਾ ਅਤੇ ਮਨੁੱਖਤਾ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ।ਨਰੇਸ਼ ਪੰਡਿਤ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਿਲੇ ਸੱਦੇ ਲਈ ਧੰਨਵਾਦ ਕੀਤਾ।ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਜਿਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਵਿੱਚ ਸਭ ਤੋਂ ਪਹਿਲਾ ਮਹਾਨ ਗ੍ਰੰਥ ਰਾਮਾਇਣ ਰਚਿਆ, ਸਭਿਆਚਾਰ ਅਤੇ ਮਾਨਵਤਾ ਦੇ ਵੱਡੇ ਉਸਰੱਈਏ ਸਨ।ਉਨ੍ਹਾਂ ਦੁਆਰਾ ਰਚਿਤ ਰਾਮਾਇਣ ਮਨੁੱਖੀ ਕਦਰਾਂ-ਕੀਮਤਾਂ,ਸਭਿਆਚਾਰਕ ਅਤੇ ਸਮਾਜਿਕ ਮੁੱਲਾਂ ਦਾ ਇੱਕ ਸ਼ਾਹਕਾਰ ਹੈ।ਨਰੇਸ਼ ਪੰਡਿਤ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਪਿਆਰ ਅਤੇ ਅਸੂਲਾਂ ਤੇ ਆਧਾਰਤ ਆਦਰਸ਼ ਜਿੰਦਗੀ ਜਿਊਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਨੂੰ ਰੰਗ,ਜਾਤ-ਪਾਤ ਦੀਆਂ ਸੰਕੀਰਣ ਵਲਗਣਾਂ ਤੋਂ ਉਪਰ ਉਠ ਕੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨਾਲ ਮਨਾਉਣ ਦਾ ਸੱਦਾ ਦਿੱਤਾ।ਨਰੇਸ਼ ਪੰਡਿਤ ਕਿਹਾ ਕਿ ਭਗਵਾਨ ਸ੍ਰੀ ਵਾਲਮੀਕਿ ਜੀ ਦੀ ਭਾਰਤੀ ਸੰਸਕ੍ਰਿਤੀ ਨੂੰ ਅਦੁਤੀ ਦੇਣ ਹੈ।ਉਨ੍ਹਾਂ ਦੀ ਲਿਖਤ ਰਾਮਾਇਣ ਵਿਚ ਦਿੱਤੇ ਆਦਰਸ਼ ਅੱਜ ਵੀ ਉਨੇ ਹੀ ਸਾਰਥਕ ਹਨ ਜਿੰਨੇ ਉਨ੍ਹਾਂ ਦੇ ਯੁਗ ਸਮੇਂ ਸਨ।ਮਹਾਰਿਸ਼ੀ ਜੀ ਨੇ ਇਕ ਆਦਰਸ਼ ਸਮਾਜ ਦਾ ਤਾਣਾ ਬਾਣਾ ਬਣਿਆ ਜੋ ਅੱਜ ਨਿਰੰਤਰ ਉਨ੍ਹਾਂ ਦੀ ਸਿੱਖਿਆਵਾਂ ਤੇ ਚੱਲਦਾ ਆ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦਾ ਨਾਂ ਆਦਿ ਕਵੀ ਵਜੋਂ ਪ੍ਰਸਿੱਧ ਹੈ,ਰਾਮ ਚਰਿਤ ਮਾਨਸ ਵਿਚ ਜਿਕਰ ਆਉਂਦਾ ਹੈ ਕਿ ਜਦੋਂ ਸ੍ਰੀ ਰਾਮ,ਲਛਮਣ,ਸੀਤਾ ਮਹਾਰਿਸ਼ੀ ਵਾਲਮੀਕਿ ਆਸ਼ਰਮ ਵਿਚ ਜਾਂਦੇ ਹਨ ਤਾਂ ਸ੍ਰੀ ਵਾਲਮੀਕਿ ਜੀ ਨੂੰ ਤ੍ਰਿਕਾਲਦਰਸ਼ੀ ਭਗਵਾਨ ਕਹਿ ਕੇ ਸੰਬੋਧਨ ਕਰਦੇ ਹਨ।ਗੁਰੂ ਰਵਿਦਾਸ ਜੀ ਵੀ ਮਹਾਂਰਿਸ਼ੀ ਵਾਲਮੀਕਿ ਜੀ ਦੇ ਅਮਰ ਜੱਸ ਦਾ ਵਰਣਨ ਕਰਦਿਆਂ ਆਪਣੀ ਬਾਣੀ ਰਾਗ ਚ ਉਨ੍ਹਾਂ ਨੂੰ ਤ੍ਰਿਕਾਲਦਰਸ਼ੀ ਕਹਿੰਦੇ ਹਨ।ਇਸ ਮੌਕੇ ਆਨੰਦ ਯਾਦਵ ਨੇ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਸਦੀਆਂ ਪਹਿਲਾਂ ਰਚਿਤ ਪਵਿੱਤਰ ਰਮਾਇਣ ਵਿੱਚ ਆਦਰਸ਼ ਜੀਵਨ ਬਤੀਤ ਕਰਨ ਦੀ ਦਿੱਤੀ ਗਈ ਸਿੱਖਿਆ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ।ਉਨ੍ਹਾਂ ਪਵਿੱਤਰ ਰਮਾਇਣ ਦੀ ਰਚਨਾ ਕਰਕੇ ਬਦੀ ਉਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ,ਜੋ ਅੱਜ ਵੀ ਸਾਡੇ ਸਾਰਿਆਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰ ਰਿਹਾ ਹੈ।ਉਨ੍ਹਾਂ ਨੌਜਵਾਨਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.