ਬੰਦੀ ਸਿੰਘਾਂ ਦੀ ਰਿਹਾਈ ਲਈ 30 ਅਕਤੂਬਰ ਨੂੰ ਵੱਡੇ ਪ੍ਰੋਗਰਾਮ ਦਾ ਹੋਵੇਗਾ ਐਲਾਨ : ਕੌਮੀ ਇਨਸਾਫ ਮੋਰਚਾ
- ਰਾਸ਼ਟਰੀ
- (Asia/Kolkata)
12 ਅਕਤੂਬਰ ਦੀ ਮੀਟਿੰਗ 'ਚ ਮੁੱਖ ਮੰਤਰੀ ਵੱਲੋਂ ਭਰੋਸੇ ਦੇ ਬਾਵਜੂਦ 13 ਅਕਤੂਬਰ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਸੁਪਰੀਮ ਕੋਰਟ 'ਚ ਜੇਲ੍ਹ ਤਬਦੀਲੀ ਮਾਮਲੇ 'ਚ ਕੋਈ ਵੀ ਜਵਾਬ ਨਾ ਦੇਣ 'ਤੇ ਹੁੰਦੀ ਸ਼ੰਕਾ ਪ੍ਰਗਟ…
ਚੰਡੀਗੜ੍ਹ 21 ਅਕਤੂਬਰ (ਮੰਗਤ ਸਿੰਘ ਸੈਦਪੁਰ) : ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੇ ਸਿੰਘਾਂ ਦੀਆਂ ਰਿਹਾਈਆਂ, ਬਹਿਬਲ ਕਲਾਂ ਗੋਲੀ ਕਾਂਡ, ਲਾਪਤਾ 328 ਸਰੂਪਾਂ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ 3 ਸਾਲ 10 ਮਹੀਨੇ ਅਤੇ 5 ਦਿਨ ਬੀਤ ਚੁੱਕੇ ਹਨ। ਪਰੰਤੂ ਪੰਜਾਬ ਦੇ ਰਾਜਪਾਲ ਨਾਲ ਹੋਈਆਂ ਮੀਟਿੰਗਾਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੇ ਸਿੰਘਾਂ ਦੇ ਰਿਹਾਈ ਜਾਂ ਪੈਰੋਲ ਬਾਰੇ ਹੋਈਆਂ ਮੀਟਿੰਗਾਂ ਦਾ ਨਤੀਜਾ ਅੱਜ ਤੱਕ ਜੀਰੋ ਸਪਸ਼ਟ ਹੋਇਆ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੇ ਸਿੰਘਾਂ ਦੀ ਪੈਰੋਲ ਜਾ ਰਿਹਾਈ ਬਾਰੇ ਕੋਈ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਗਈ। ਸਗੋਂ ਇਨਸਾਫ ਮੰਗਣ ਵਾਲੇ ਲੋਕਾਂ ਉੱਤੇ ਗੈਰ ਕਾਨੂੰਨੀ ਤੌਰ 'ਤੇ ਤਸ਼ੱਦਦ ਕਰਦਿਆਂ ਉਹਨਾਂ ਨੂੰ ਗਿਰਫਤਾਰ ਕਰਕੇ ਵੱਖ-ਵੱਖ ਜੇਲਾਂ ਵਿੱਚ ਡੱਕਿਆ ਗਿਆ। ਜਿਨ੍ਹਾਂ ਨੂੰ ਆਪਣੀਆਂ ਬਾਅਦ ਵਿੱਚ ਜਮਾਨਤਾਂ ਕਰਾ ਕੇ ਬਾਹਰ ਆਉਣਾ ਪਿਆ। ਇਹਨਾਂ ਬੇਇਨਸਾਫੀਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੀ ਭਰਵੀਂ ਮੀਟਿੰਗ ਕੌਮੀ ਇਨਸਾਫ ਮੋਰਚੇ ਦੇ ਪੰਡਾਲ ਵਿੱਚ ਹੋਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਸੰਘਰਸ਼ ਕਰ ਰਹੇ ਭਾਈ ਪਰਮਿੰਦਰ ਸਿੰਘ ਝੋਟਾ ਨੇ ਪੰਜਾਬ ਦੀਆਂ ਨੌਜਾਵਾਨਾਂ ਨੂੰ ਬਚਾਉਣ ਲਈ ਆਪਣੇ ਕੁਰਬਾਨੀ ਦੇ ਦਿੱਤੀ। ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਸ਼ਹੀਦ ਪਰਮਿੰਦਰ ਸਿੰਘ ਝੋਟੇ ਦੀ ਆਤਮਾ ਨੂੰ ਸ਼ਾਂਤੀ ਲਈ ਮੀਟਿੰਗ ਦੌਰਾਨ ਸਿਮਰਨ ਕੀਤਾ ਗਿਆ। ਭਾਈ ਪਰਮਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਬਣੀ ਕਮੇਟੀ ਅਤੇ ਪਰਿਵਾਰ ਨਾਲ ਕੌਮੀ ਇਨਸਾਫ ਮੋਰਚਾ ਚਟਾਨ ਵਾਂਗ ਖੜਨ ਦਾ ਪ੍ਰਣ ਕੀਤਾ ਹੈ। ਉਹਨਾਂ ਵੱਲੋਂ ਜਿਹੜੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਉਸ 'ਤੇ ਕੌਮੀ ਇਨਸਾਫ਼ ਮੋਰਚਾ ਵੱਲੋਂ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਜਾਵੇਗੀ ਅਤੇ ਅੱਗੇ ਤੋਂ ਪਰਿਵਾਰ ਅਤੇ ਕਮੇਟੀ ਵੱਲੋਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਕੌਮੀ ਇਨਸਾਫ਼ ਮੋਰਚੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਕੌਮੀ ਇਨਸਾਫ ਮੋਰਚੇ ਨਾਲ 12 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਸਾਰੂ ਭਰੋਸਿਆਂ ਦੇ ਬਾਵਜੂਦ ਲਾਗੂ ਕਰਨ ਵਿੱਚ ਵਰਤੀ ਗਈ ਢਿੱਲ ਦਾ ਮੀਟਿੰਗ ਵਿੱਚ ਦੁੱਖ ਪ੍ਰਗਟ ਕੀਤਾ। 13 ਅਕਤੂਬਰ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ ਸੁਪਰੀਮ ਕੋਰਟ ਵਿੱਚ ਜੇਲ੍ਹ ਤਬਦੀਲੀ ਲਈ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਈ ਵੀ ਜਵਾਬ ਨਾ ਦੇਣ 'ਤੇ ਸ਼ੰਕਾ ਪ੍ਰਗਟ ਹੁੰਦੀ ਹੈ। ਪਰੰਤੂ ਜੇਕਰ ਕਿਸੇ ਅਫਸਰ ਨੇ ਅਣਗਹਿਲੀ ਵਰਤੀ ਤਾਂ ਉਸ ਨੂੰ ਮੁਅਤਲ ਕੀਤਾ ਜਾਵੇ। ਮੁੱਖ ਮੰਤਰੀ ਵੱਲੋ ਦਿੱਤੇ ਭਰੋਸਿਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇ। ਮੋਰਚੇ ਵੱਲੋਂ ਇਹ ਵੀ ਸਪਸ਼ਟ ਕੀਤਾ ਮੋਰਚਾ ਗੱਲਬਾਤ ਰਾਹੀਂ ਮਸਲੇ ਦੇ ਹੱਲ ਲਈ ਸਜਿੰਦਾ ਹੈ। ਮੀਟਿੰਗ ਵਿੱਚ ਇਹ ਦ੍ਰਿੜਤਾ ਨਾਲ ਫੈਸਲਾ ਲਿਆ ਗਿਆ ਮੋਰਚਾ ਆਰ-ਪਾਰ ਦੀ ਲੜਾਈ ਲੜ ਰਿਹਾ ਹੈ। ਜੇਕਰ ਮੁੱਖ ਮੰਤਰੀ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਸਫਲ ਨਾ ਹੋ ਸਕੇ। ਮੋਰਚੇ ਵੱਲੋਂ 30 ਅਕਤੂਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਤਾਲਮੇਲ ਕਮੇਟੀ ਅਤੇ ਸਹਿਯੋਗੀ ਜਥੇਬੰਦੀਆਂ ਦੀ ਮੀਟਿੰਗ ਰੱਖੀ ਗਈ ਹੈ। ਜਿਨ੍ਹਾ ਨਾਲ ਸਲਾਹ ਮਸ਼ਵਰਾ ਕਰਕੇ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਕੌਮੀ ਇਨਸਾਨ ਮਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ, ਬੰਦੀ ਸਿੰਘ ਕਿਸਾਨ ਆਗੂ ਭਾਈ ਬਲਜੀਤ ਸਿੰਘ ਭਾਊ, ਸੀਨੀ. ਆਗੂ ਬਲਵਿੰਦਰ ਸਿੰਘ ਫਿਰੋਜ਼ਪੁਰ, ਕੋ-ਕੋਆਰਡੀਨੇਟਰ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਸੀਨੀਅਰ ਆਗੂ ਭਾਈ ਗੁਰਜੰਟ ਸਿੰਘ ਸੀਲ, ਜਥੇਦਾਰ ਪ੍ਰਧਾਨ ਰਸ਼ਪਾਲ ਸਿੰਘ ਚੰਡੀਗੜ੍ਹ, ਬੀਬੀ ਰਜਿੰਦਰ ਕੌਰ ਸਰਾਂ, ਬੀਬੀ ਜਸਵੀਰ ਕੌਰ ਕੌਮੀ ਇਨਸਾਫ ਮੋਰਚਾ, ਸੀਨੀਅਰ ਆਗੂ ਪਾਲ ਸਿੰਘ ਘੜੂੰਆਂ, ਪਰਮਿੰਦਰ ਸਿੰਘ ਮਲੋਆ ਭਾਈ ਜੀਤ ਸਿੰਘ ਔਲਖ, ਬਲਜਿੰਦਰ ਸਿੰਘ ਖਾਲਸਾ, ਭਾਈ ਕਰਨੈਲ ਸਿੰਘ ਪੱਤੜਾ, ਕਿਸਾਨ ਆਗੂ ਹਰਦੀਪ ਸਿੰਘ ਬਾਕਰਪੁਰ, ਗੋਬਿੰਦਰ ਸਿੰਘ, ਬਲਜੀਤ ਸਿੰਘ ਰੁੜਕੀ, ਸੁਖਬੀਰ ਸਿੰਘ ਪਟਿਆਲਾ, ਕੁਲਵੀਰ ਸਿੰਘ ਪੱਪੀ, ਕਰਨੈਲ ਸਿੰਘ, ਪਰਮਜੀਤ ਸਿੰਘ ਖਾਲਸਾ, ਅਵਤਾਰ ਸਿੰਘ ਬੜੈਲ, ਜਸਵੀਰ ਕੌਰ, ਜਸਵੰਤ ਸਿੰਘ ਮਾਨਸਾ, ਬਹਾਦਰ ਸਿੰਘ ਆਦਿ ਲੀਡਰਸ਼ਿਪ ਹਾਜ਼ਰ ਸਨ ।
Leave a Reply