ਕਹਾਣੀ

6 published stories

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

Jan 20, 2025 05:30 AM (Asia/Kolkata)

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫਿਲਮ ‘ਐਨੀ ਹਾਓ ਮਿੱਟੀ ਪਾਓ’ 6 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ ਇੱਕ ਰੁਮਾਂਟਿਕ ਡਰਾਮਾ ਤੇ ਕਾਮੇਡੀ ਭਰਪੂਰ ਹੋਵੇਗੀ, ਜਿਸ ਵਿੱਚ ਜ਼ਿੰਦਗੀ ਦੇ ਸਾਰੇ...

ਅਸਲੀ_ਰਿਸ਼ਤਾ

ਅਸਲੀ_ਰਿਸ਼ਤਾ

Jan 20, 2025 05:30 AM (Asia/Kolkata)

ਕਿਸੇ ਵਿਆਹੇ_ਜੋੜੇ_ਉੱਪਰ_ਐਸਾ_ਵਖ਼ਤ_ਪਿਆ ....ਕਿ #ਓਹਨਾਂ_ਦਾ_ਘਰ_ਤੱਕ_ਵਿਕਣ_ਦੀ_ਨੌਬਤ ਆ ਗਈ ....ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ...ਪਤੀ ਬੋਲਿਆ " ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ...ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ...ਸ਼ਾਇਦ ਅੱਜ ਖੁਸ਼ ਹੁੰਦੀ....ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ..."ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ " ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??... ਕਦੇ ਕਹਿੰਦੇ ਹੁੰਦੇ ਸੀ ਇੱਕ ਰੂਹ 'ਤੇ ਦੋ ਜ਼ਿਸਮ ਹਾਂ ਆਪਾਂ ....ਇਹਨਾਂ ਚੀਜਾਂ ਦਾ ਕੀ ਏ? ???...

ਬਦਤਮੀਜ਼ .....? ਕੁਲਹਿਣੀ....?

ਬਦਤਮੀਜ਼ .....? ਕੁਲਹਿਣੀ....?

Jan 20, 2025 05:30 AM (Asia/Kolkata)

ਮੀਂਹ ਜਾਵੇ ਜਾਂ ਹਨੇਰੀ..ਨਿੱਕੀ ਜਿਹੀ ਉਹ ਕੁੜੀ..ਆਪਣੇ ਬੂਹੇ ਦੇ ਉੱਪਰ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਹੀ ਤੱਕਦੀ ਰਹਿੰਦੀ..!ਜਦੋਂ ਵੀ ਰੋਂਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਕੋਈ ਝੁੰਡ ਆਪਣੇ ਘਰ ਵੱਲ ਨੂੰ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉੱਤਰ ਬਾਰ ਦੀ ਦੋਹਰੀ ਕੁੰਡੀ ਲਾ ਦਿਆ ਕਰਦੀ..! ਫੇਰ ਜਦੋਂ ਉਹ ਝੁੰਡ ਬੂਹੇ ਅੱਗੇ ਆ ਕੇ ਖਲੋ ਜਾਂਦਾ ਤਾਂ ਕਿਸੇ ਸਿਆਣੇ ਨੂੰ ਉਸ ਨਿੱਕੀ ਕੁੜੀ ਨੂੰ ਜਬਰਦਸਤੀ ਪਰੇ ਹਟਾ ਕੇ ਬੂਹਾ ਖੋਲ੍ਹਣਾ ਪੈਂਦਾ..!ਮਗਰੋਂ ਰੋਣ ਧੋਣ ਦਾ ਨਾ...

ਘੁੰਮਣਾ ਫਿਰਣਾ ਵੀ ਕਲਾ ਹੁੰਦੀ ਆ।

ਘੁੰਮਣਾ ਫਿਰਣਾ ਵੀ ਕਲਾ ਹੁੰਦੀ ਆ।

Jan 20, 2025 05:30 AM (Asia/Kolkata)

ਘੁੰਮਣਾ ਫਿਰਣਾ ਵੀ ਕਲਾ ਹੁੰਦੀ ਆ। ਆਪਣੇ ਲੋਕਾਂ ਨੇ ਘੁੰਮਣ ਨੂੰ ਦਾਰੂ ਨਾਲ ਜੋੜਿਆ ਵਾ।ਗੱਡੀ ਤੇ ਚਾਰ ਜਣੇ ਨਿੱਕਲੇ, ਚੰਡੀਗੜ੍ਹੋਂ ਦਾਰੂ ਫੜ੍ਹੀ ਸ਼ਿਮਲੇ ਜਾਕੇ ਕਮਰਾ ਲਿਆ, ਨਿੱਕਰਾਂ ਪਾਕੇ ਦੋ ਫੋਟੋਆਂ ਖਿੱਚੀਆਂ ਤੇ ਪੈੱਗ ਮਾਰਕੇ ਸੌਂਗੇ ਜਾਂ ਹੋਰ ਵਹਿਵਤ ਕਰਲੀ।ਇੱਕ ਮੈਨੂੰ ਕਹਿੰਦਾ ਲੱਦਾਖ ‘ਚ ਕੁਛ ਹੈ ਤਾਂ ਹੈਨੀ। ਕੱਲੇ ਪਹਾੜ ਜੇ ਈ ਆ। ਲੋਕ ਵੰਡਰਲੈਂਡ ਦੀਆਂ ਘੀਸੀਆਂ ਨੂੰ ਹੀ ਘੁੰਮਣਾ ਸਮਝੀ ਬੈਠੇ ਨੇ। ਲੇਹ ਆਮ ਸ਼ਹਿਰਾਂ ਵਰਗਾ ਸ਼ਹਿਰ ਆ, ਪਰ ਲੇਹ ਨੂੰ ਜਾਂਦੇ ਰਾਹ ਨਿਰਾ ਇਸ਼ਕ ਨੇ। ਪੈਰ ਪੈਰ ਤੇ...

"ਗੁੜ ਦੀ ਚੂਰੀ"

"ਗੁੜ ਦੀ ਚੂਰੀ"

Jan 20, 2025 05:30 AM (Asia/Kolkata)

ਨਾਨੀ ਕਾਹਦੀ ਮਰੀ, ਇੰਜ ਲੱਗਾ ਜਿਵੇਂ ਨਾਨਕਿਆਂ ਨਾਲਾ ਨਾਤਾ ਹੀ ਮੁੱਕ ਗਿਆ। ਜਿੱਥੇ ਜਾਣ ਨੂੰ ਹਮੇਸਾਂ ਦਿਲ ਉੱਡੂ ਉੱਡੂ ਕਰਦਾ ਸੀ, ਹੁਣ ਉੱਥੇ ਜਾਣ ਦਾ ਉੱਕਾ ਮਨ ਨਹੀ ਸੀ। ਬੀਬੀ ਪੂਰੀ ਹੋਈ ਨੂੰ ਸੱਤ ਮਹੀਨੇ ਹੋ ਚੱਲੇ ਸਨ। ਮਾਂ ਦੇ ਵਾਰ ਵਾਰ ਕਹਿਣ ਤੇ ਕਿ ਤੇਰੇ ਮਾਮੇ-ਮਾਮੀਆਂ ਉੱਡੀਕਦੇ ਹਨ, ਜਾਹ ਇੱਕ ਵਾਰ ਮਿਲ ਆ। “ਪੁੱਤ ਤੁਰ ਜਾਣ ਵਾਲਿਆਂ ਕਰਕੇ ਕਿਤੇ ਸਕੀਰੀ ਥੌੜੀ ਟੁੱਟਦੀ ਆ”, ਮਾਂ ਦੇ ਤਰਲੇ ਭਰੇ ਤਰਕ ਦੇ ਬੋਲਾਂ ਨੇ ਮੈਨੂੰ ਅਣਮੰਨੇ ਜਿਹੇ ਮਨ ਨਾਲ ਜਾਣ ਨੂੰ ਮਨਾ ਲਿਆ।ਅਗਲੀ ਸਵੇਰ ਬੱਸ ਚੜ੍ਹ...

ਨੇਕੀ ਅਤੇ ਮਰਦਾਨਗੀ

ਨੇਕੀ ਅਤੇ ਮਰਦਾਨਗੀ

Jan 20, 2025 05:30 AM (Asia/Kolkata)

ਫ਼ਾਰਸੀ ਦੀ ਇੱਕ ਬਹੁਤ ਨਿੱਕੀ ਕਹਾਣੀ ਇੱਕ ਸਾਈਕਲ ਸਵਾਰ ਨੌਜਵਾਨ ਇੱਕ ਬੁੱਢੀ ਔਰਤ ਨਾਲ ਟਕਰਾ ਗਿਆ। ਅਤੇ ਉਸ ਤੋਂ ਮੁਆਫੀ ਮੰਗਣ ਅਤੇ ਉਸ ਨੂੰ ਉੱਠਣ ਵਿਚ ਮਦਦ ਕਰਨ ਦੀ ਬਜਾਏ, ਉਹ ਹਿੜ ਹਿੜ ਕਰਨ ਲੱਗ ਪਿਆ ਅਤੇ ਉਸ ਦਾ ਮਜ਼ਾਕ ਉਡਾਉਣ ਲੱਗਾ। ਫਿਰ ਉਹ ਆਪਣੇ ਰਾਹ ਚੱਲ ਪਿਆ। "ਤੇਰੀ ਕੋਈ ਚੀਜ਼ ਡਿੱਗ ਪਈ ਹੈ," ਬੁੱਢੀ ਔਰਤ ਨੇ ਕਿਹਾ। ਉਹ ਜਵਾਨ ਜਲਦੀ ਨਾਲ ਵਾਪਸ ਆਇਆ ਅਤੇ ਚੀਜ਼ ਤਲਾਸ਼ਣ ਲੱਗਾ। "ਬਹੁਤ ਜ਼ਿਆਦਾ ਤਲਾਸ਼, ਨਾ ਕਰ" ਬੁੱਢੀ ਔਰਤ ਬੋਲੀ। "ਤੇਰੀ ਨੇਕੀ ਅਤੇ ਮਰਦਾਨਗੀ ਮਿੱਟੀ ਵਿੱਚ ਮਿਲ਼ ਗਈ ਹੈ ਅਤੇ...

  • Previous
  • 1
  • Next
Loading…
Loading the web debug toolbar…
Attempt #