ਸ਼ਹੀਦੀ ਸਮਾਗਮ 'ਚ ਬੁਲਾਰਿਆਂ ਨੇ ਸੰਤ ਭਿੰਡਰਾਂਵਾਲਿਆਂ ਦੇ ਨਿਸ਼ਾਨੇ ਪ੍ਰਤੀ ਪ੍ਰਗਟਾਈ ਦ੍ਰਿੜਤਾ, ਬਾਬਾ ਧੁੰਮਾ ਅਤੇ ਭਾਜਪਾ 'ਤੇ ਸਾਧੇ ਨਿਸ਼ਾਨੇ
- ਰਾਜਨੀਤੀ
- (Asia/Kolkata)
ਅੰਮ੍ਰਿਤਸਰ, 15 ਅਪ੍ਰੈਲ , ਨਜ਼ਰਾਨਾ ਟਾਈਮਜ
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਸੰਘਰਸ਼ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਬਾਬਾ ਨੰਦ ਦਾ 35ਵਾਂ ਸ਼ਹੀਦੀ ਸਮਾਗਮ ਗੁ. ਸੁੱਚੇਆਣਾ ਸਾਹਿਬ, ਪਿੰਡ ਤੁਗਲਵਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪੂਰੇ ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਕਵੀਸ਼ਰ ਸੁਲੱਖਣ ਸਿੰਘ ਰਿਆੜ ਤੇ ਕਵੀਸ਼ਰ ਨਿਸ਼ਾਨ ਸਿੰਘ ਝਬਾਲ ਦੇ ਜਥੇ ਨੇ ਜੋਸ਼ੀਲਾ ਇਤਿਹਾਸ ਸੁਣਾਇਆ।
ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ (ਸਪੁੱਤਰ ਸ. ਸਿਮਰਨਜੀਤ ਸਿੰਘ ਮਾਨ), ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਡਾ. ਗੁਰਬਚਨ ਸਿੰਘ ਪਵਾਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਦਲ ਖਾਲਸਾ ਦੇ ਜਨਰਲ ਸਕੱਤਰ ਭਾਈ ਪਰਮਜੀਤ ਸਿੰਘ ਟਾਂਡਾ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਪੰਥਕ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਣ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਮਾਨ ਦਲ ਦੇ ਜਨਰਲ ਸਕੱਤਰ ਭਾਈ ਸੰਦੀਪ ਸਿੰਘ ਟਾਂਡਾ, ਕਥਾਵਾਚਕ ਭਾਈ ਜਸਵਿੰਦਰ ਸਿੰਘ ਕਾਹਨੂੰਵਾਨ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਕੁਲਵੰਤ ਸਿੰਘ ਮਝੈਲ, ਚੇਅਰਮੈਨ ਭਾਈ ਪਰਮਿੰਦਰ ਸਿੰਘ ਬਸਰਾ ਅਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਸਿੱਖ ਸੰਘਰਸ਼ ਤੇ ਮੌਜੂਦਾ ਹਲਾਤਾਂ ਸੰਬੰਧੀ ਵਿਚਾਰ ਸਾਂਝੇ ਕੀਤੇ।
ਅਕਾਲੀ ਦਲ ਅੰਮ੍ਰਿਤਸਰ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਬਾਬਾ ਨੰਦ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦਾ ਸ਼ੀਲਡ-ਸਿਰੋਪਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਥਕ ਆਗੂਆਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਹੋ ਰਹੇ ਕਤਲਾਂ ਦੀ ਵੀ ਨਿਖੇਧੀ ਕੀਤੀ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਵੀ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸਿੱਖ ਸਨਾਤਨੀ ਨਹੀਂ ਬਲਕਿ ਸਿੱਖ ਇਕ ਵੱਖਰੀ ਕੌਮ ਹਨ ਤੇ ਸਾਡਾ ਹਿੰਦੂ ਰਹੁ-ਰੀਤਾਂ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਾਂਗਰਸ ਵਾਂਗ ਭਾਜਪਾ ਵੀ ਪੰਥ ਤੇ ਪੰਜਾਬ ਦੀ ਦੋਖੀ ਪਾਰਟੀ ਹੈ। ਉਹਨਾਂ ਕਿਹਾ ਕਿ ਅਸੀਂ ਸੰਤ ਭਿੰਡਰਾਂਵਾਲਿਆਂ ਦੇ ਵਿਰੁੱਧ ਇੱਕ ਵੀ ਲਫ਼ਜ਼ ਬਰਦਾਸ਼ਤ ਨਹੀਂ ਕਰਾਂਗੇ ਤੇ ਸੰਤਾਂ ਦੇ ਦੁਸ਼ਮਣਾਂ ਨੂੰ ਸਨਮਾਨਿਤ ਕਰਨ ਵਾਲੇ ਸਿੱਖ ਕੌਮ ਤੇ ਗ਼ੱਦਾਰ ਹਨ।
ਸਮਾਗਮ ਵਿੱਚ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼ਹੀਦ ਭਾਈ ਪਰਮਜੀਤ ਸਿੰਘ ਬਾਬਾ ਨੰਦ ਦੀ ਡਾਇਰੀ ਅਤੇ ਚਿੱਠੀਆਂ ਵੀ ਪੜ੍ਹ ਕੇ ਸੰਗਤਾਂ ਨੂੰ ਸੁਣਾਈਆਂ ਤੇ ਦੱਸਿਆ ਕਿ ਥੋੜੇ ਦਿਨਾਂ ਤੱਕ ਬਾਬਾ ਨੰਦ ਦੀ ਜੀਵਨੀ ਉਤੇ ਲਿਖੀ ਕਿਤਾਬ ਵੀ ਜਾਰੀ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਬੀਬੀ ਕੁਲਵਿੰਦਰ ਕੌਰ ਖਾਲਸਾ ਦਾ ਵੀ ਸਾਰਾ ਜੀਵਨ ਸੰਘਰਸ਼ਸ਼ੀਲ ਰਿਹਾ ਹੈ ਤੇ ਹੁਣ ਵੀ ਬੀਬੀ ਕੁਲਵਿੰਦਰ ਕੌਰ ਜੋ ਅਕਾਲੀ ਦਲ ਅੰਮ੍ਰਿਤਸਰ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਰਾਹੀਂ ਪੰਥ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਸਮਾਗਮ ਵਿੱਚ ਅਨੇਕਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਭਾਈ ਅਮਰੀਕ ਸਿੰਘ ਨੰਗਲ, ਭਾਈ ਕੁਲਵੰਤ ਸਿੰਘ ਕੋਟਲਾ, ਭਾਈ ਤਰਲੋਚਨ ਸਿੰਘ ਬਿੱਟਾ, ਬੀਬੀ ਕੁਲਵੰਤ ਕੌਰ, ਬੀਬਾ ਦਿਲਪ੍ਰੀਤ ਕੌਰ, ਬੀਬੀ ਕੁਲਵਿੰਦਰ ਕੌਰ ਕਰਤਾਰਪੁਰ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਮੀਡੀਆ ਇੰਚਾਰਜ ਭਾਈ ਭਾਈ ਸੁਖਵਿੰਦਰ ਸਿੰਘ ਸੁੱਖਾ, ਭਾਈ ਭਗਵਾਨ ਸਿੰਘ ਸਿੱਧਵਾਂ, ਭਾਈ ਪਰਮਜੀਤ ਸਿੰਘ ਘਣੀਏ ਕੇ ਬਾਂਗਰ, ਭਾਈ ਸਰਤਾਜਪ੍ਰੀਤ ਸਿੰਘ ਭੰਗੂ, ਭਾਈ ਨਰਿੰਦਰ ਸਿੰਘ ਨਾਸਰ, ਭਾਈ ਕੁਲਵਿੰਦਰ ਸਿੰਘ ਰਮਦਾਸ, ਭਾਈ ਧਨਰਾਜ ਸਿੰਘ, ਭਾਈ ਮਹਿੰਦਰਪਾਲ ਸਿੰਘ ਮਹਿਤਾ, ਭਾਈ ਤਰਲੋਕ ਸਿੰਘ ਬਿੱਟਾ ਆਦਿ ਹਾਜ਼ਰ ਸਨ ਤੇ ਲੰਗਰ ਦਾ ਪ੍ਰਬੰਧ ਅਤੇ ਹੋਰ ਸੇਵਾਵਾਂ ਵਿੱਚ ਭਾਈ ਜਗਜੀਤ ਸਿੰਘ ਰੰਧਾਵਾ, ਅਮਨਦੀਪ ਸਿੰਘ ਰੰਧਾਵਾ, ਮਨਜਿੰਦਰਪਾਲ ਸਿੰਘ ਸਰਪੰਚ ਅਤੇ ਨਵਦੀਪ ਸਿੰਘ ਰਿਆੜ ਦਾ ਬਹੁਤ ਯੋਗਦਾਨ ਰਿਹਾ।
Leave a Reply