ਪਿੰਡ ਖੁੱਡਾ ’ਚ ਬੱਚਿਆਂ ਨੇ ਸੁਣਾਈ ਕੰਠ ਗੁਰਬਾਣੀ, ਕਾਪੀਆਂ ਤੇ ਪੈਨ ਇਨਾਮ ਵਜੋਂ ਦਿੱਤੇ
ਹੁਸ਼ਿਆਰਪੁਰ, 25 ਨਵੰਬਰ , ਭਾਈ ਰਣਜੀਤ ਸਿੰਘ ਖਾਲਸਾ
ਪਿੰਡ ਖੁੱਡਾ ਦੇ ਗੁਰਦੁਆਰਾ ਸਿੰਘ ਸਭਾ, ਵੱਡੀ ਬੋਹੜ ਵਿਖੇ ਬੱਚਿਆਂ ਨੇ ਸੰਗਤ ਅੱਗੇ ਕੰਠ ਗੁਰਬਾਣੀ ਸੁਣਾਈ। ਇਹ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਅਤੇ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਕੀਤਾ ਗਿਆ।
ਬੱਚਿਆਂ ਨੇ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਅਤੇ ਗੁਰਬਾਣੀ ਦੇ ਹੋਰ ਸ਼ਬਦ ਕੰਠੋਂ ਸੁਣਾਏ। ਉਨ੍ਹਾਂ ਨੇ ਦਸਾਂ ਗੁਰੂ ਸਾਹਿਬਾਨ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ ਪੰਜ ਤਖ਼ਤ ਸਾਹਿਬਾਨ ਦੇ ਨਾਂ ਵੀ ਸੁਣਾਏ। ਗ੍ਰੰਥੀ ਭਾਈ ਦਲਜੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਬੱਚਿਆਂ ਨੂੰ ਕਾਪੀਆਂ ਤੇ ਪੈਨ ਇਨਾਮ ਵਜੋਂ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਭਾਈ ਦਲਜੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਹਰ ਸਮਾਗਮ ਦੀ ਸਮਾਪਤੀ ’ਤੇ ਬੱਚਿਆਂ ਤੋਂ ਇਸੇ ਤਰ੍ਹਾਂ ਕੰਠ ਗੁਰਬਾਣੀ ਸੁਣੀ ਜਾਂਦੀ ਹੈ। ਇਸ ਉਪਰਾਲੇ ਦਾ ਮਕਸਦ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰਬਾਣੀ ਨਾਲ ਜੋੜਨਾ, ਬਾਣੀ ਕੰਠ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਸਿੱਖ ਇਤਿਹਾਸ ਨਾਲ ਜਾਣੂ ਕਰਵਾਉਣਾ ਹੈ।
Leave a Reply