ਬਲਾਤਕਾਰੀ ਡੇਰਾ ਸਿਰਸਾ ਮੁਖੀ ਉੱਤੇ ਸਲਾਬਤਪੁਰਾ, ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਘਟਨਾਵਾਂ ਦੇ ਕੇਸ ਭਾਰਤੀ ਹਕੂਮਤੀ ਨਿਜ਼ਾਮ ਨੇ ਚੱਲਣ ਹੀ ਨਹੀਂ ਦਿੱਤੇ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ

ਬਲਾਤਕਾਰੀ ਡੇਰਾ ਸਿਰਸਾ ਮੁਖੀ ਉੱਤੇ ਸਲਾਬਤਪੁਰਾ, ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਘਟਨਾਵਾਂ ਦੇ ਕੇਸ ਭਾਰਤੀ ਹਕੂਮਤੀ ਨਿਜ਼ਾਮ ਨੇ ਚੱਲਣ ਹੀ ਨਹੀਂ ਦਿੱਤੇ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 26 ਅਗਸਤ (ਚਰਨਜੀਤ ਸਿੰਘ): ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖਾਂ ਤੇ ਹਿੰਦੂਆਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।‌ ਜਦੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੱਖੀ ਅਤੇ ਸਿੱਖਾਂ ਖ਼ਿਲਾਫ਼ ਭੁਗਤਿਆ ਤਾਂ ਹਰ ਸਿੱਖ ਉਸ ਦੇ ਡੇਰੇ ਦੇ ਖ਼ਿਲਾਫ਼ ਹੋ ਗਿਆ ਜਦਕਿ ਓਹੀ ਕੁਝ ਹਿੰਦੂਆਂ ਨਾਲ ਵੀ ਹੋਇਆ ਪਰ ਹਿੰਦੂ ਦੜ ਵੱਟ ਕੇ ਬਹਿ ਗਏ। ਸੌਦਾ ਸਾਧ ਸਿੱਖ ਕੌਮ ਦੇ ਮਾਮਲਿਆਂ ਵਿੱਚ ਸਲਾਖਾਂ ਪਿੱਛੇ ਨਹੀਂ ਹੈ। ਓਹ ਹਿੰਦੂਆਂ ਦੇ ਮਾਮਲਿਆਂ ਵਿੱਚ ਸਜ਼ਾ ਭੁਗਤ ਰਿਹਾ ਹੈ। ਸਿੱਖ ਕੌਮ ਨਾਲ ਸੰਬੰਧਤ ਕੇਸ ਤਾਂ ਕੋਈ ਚੱਲਣ ਹੀ ਨਹੀਂ ਦਿੱਤਾ ਗਿਆ। ਜਿਹੜੀਆਂ ਕੁੜੀਆਂ ਨਾਲ ਸੌਦਾ ਸਾਧ ਨੇ ਬਲਾਤਕਾਰ ਕੀਤੇ, ਜਿਨ੍ਹਾਂ ਲੋਕਾਂ ਦੇ ਕਤਲ ਹੋਏ, ਜਿਨ੍ਹਾਂ ਬਲਾਤਕਾਰਾਂ ਤੇ ਕਤਲਾਂ ਕਰਕੇ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਓਹ ਹਿੰਦੂਆਂ ਦੇ ਮਾਮਲੇ ਹਨ। ਪਰ ਸਾਰੀ ਅਦਾਲਤੀ ਸੁਣਵਾਈ ਦੌਰਾਨ ਸਜ਼ਾ ਸੁਣਾਉਣ ਮੌਕੇ ਸਜ਼ਾ ਮਿਲਣ ਮਗਰੋਂ ਹਿੰਦੂ ਓਸ ਹਿੰਦੂ ਬੱਚੀਆਂ ਦੇ ਬਲਾਤਕਾਰੀ ਤੇ ਹਿੰਦੂਆਂ ਦੇ ਕਾਤਲ ਦੀ ਹਮਾਇਤ ਵਿੱਚ ਰਹੇ ਜਦਕਿ ਸਿੱਖ ਓਸ ਮੌਕੇ ਖ਼ਿਲਾਫ਼ ਡਟੇ ਰਹੇ। ਹਿੰਦੂਆਂ ਨੂੰ ਆਪਣੀ ਕੌਮ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ। ਹਿੰਦੂਆਂ ਦੀ ਅਣਖ ਕਿੱਥੇ ਮਰ ਗਈ। ਪਰ ਸਿੱਖ ਡਟੇ ਹੋਏ ਹਨ। ਹੁਣ ਵੀ ਜਦ ਸੌਦੇ ਸਾਧ ਨੂੰ ਲਗਾਤਾਰ ਪੈਰੋਲ ਦੇ ਕੇ ਜੇਲ੍ਹ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਹਿੰਦੂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਤੇ ਹਿੰਦੂਆਂ ਦੇ ਕਾਤਲ ਉੱਤੇ ਸਰਕਾਰ ਦੀ ਨਜਾਇਜ ਮੇਹਰਬਾਨੀ ਦਾ ਸਿੱਖ ਵਿਰੋਧ ਕਰਦੇ ਹਨ ਪਰ ਹਿੰਦੂਆਂ ਨੂੰ ਕੋਈ ਸ਼ਰਮ ਹਯਾ ਨਹੀਂ। ਸੌਦੇ ਸਾਧ ਉੱਤੇ ਛਤਰਪਤੀ ਪੱਤਰਕਾਰ ਅਤੇ ਆਪਣੇ ਚੇਲਿਆਂ ਨੂੰ ਨਾਮਰਦ ਬਣਾਉਣ ਵਾਲਾ ਕੇਸ ਵੀ ਹਿੰਦੂਆਂ ਦਾ ਕੇਸ ਹੈ। ਸਿੱਖਾਂ ਦਾ ਕਿਹੜਾ ਮਸਲਾ ਹੈ ਜੋ ਅਦਾਲਤ ਨੇ ਨਜਿੱਠਿਆ ਹੈ ? ਕੋਈ ਵੀ ਨਹੀਂ। ਸਲਾਬਤਪੁਰਾ, ਬਰਗਾੜੀ, ਕੋਟਕਪੂਰਾ, ਬਹਿਬਲ ਕਲਾਂ ਸਮੇਤ ਕੋਈ ਵੀ ਕੇਸ ਭਾਰਤੀ ਹਕੂਮਤੀ ਨਿਜ਼ਾਮ ਨੇ ਚੱਲਣ ਨਹੀਂ ਦਿੱਤਾ। ਸਿੱਖਾਂ ਦਾ ਇੱਕ ਹਿੱਸਾ ਅਜੇ ਵੀ ਅਦਾਲਤੀ ਸਿਸਟਮ ਰਾਹੀਂ ਯਤਨਸ਼ੀਲ ਹੈ। ਪਰ ਬਹੁਤੇ ਸਿੱਖ ਸਮਝਦੇ ਨੇ ਕਿ ਆਪਣਾ ਕੰਮ ਆਪਣੇ ਹੱਥੀਂ ਹੀ ਸੰਵਾਰਨਾ ਪੈਣਾ ਹੈ। ਅਕਸਰ ਹੀ ਪੁਲਿਸ ਦਾਅਵੇ ਕਰਦੀ ਹੈ ਕਿ ਗ੍ਰਿਫ਼ਤਾਰ ਹੋਏ ਸਿੱਖ ਨੌਜਵਾਨਾਂ ਨੇ ਡੇਰਾ ਸਿਰਸਾ ਮੁਖੀ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਉਣ ਦਾ ਪ੍ਰਣ ਕੀਤਾ ਹੋਇਆ ਹੈ। ਕਿਆ ਬਾਤ ਹੈ। ਸਿੱਖ ਨੌਜਵਾਨ ਆਪਣੇ ਤੌਰ 'ਤੇ ਹੀ ਕੁਛ ਐਹੋ ਜਿਹਾ ਕਰਨ ਦੀ ਰੀਝ ਰੱਖਦੇ ਨੇ ਕਿ ਹਰ ਸਿੱਖ ਨਿਹਾਲ ਹੋ ਜਾਵੇ ਤੇ ਦੁਨੀਆਂ ਕਹੇ ਕਿ ਸਿੱਖ ਤਾਂ ਇਓਂ ਹੀ ਕਰਦੇ ਹੁੰਦੇ ਨੇ। ਕਮਾਲ ਹੈ ਕਿ ਜਿਹੜੀ ਕੌਮ ਇਨਸਾਫ਼ ਦੀ ਰਾਹ ਉੱਤੇ ਹਰ ਹਰਬਾ ਵਰਤ ਰਹੀ ਹੈ, ਜਾਨ ਦੀ ਪ੍ਰਵਾਹ ਨਹੀਂ ਕਰਦੀ, ਓਸ ਸਿੱਖ ਕੌਮ ਨੂੰ ਸੌਦੇ ਸਾਧ ਦੀ ਵਾਰ-ਵਾਰ ਪੈਰੋਲ ਦਾ ਵਿਰੋਧ ਕਰਨ ਮੌਕੇ ਕਿਸੇ ਹਿੰਦੂ ਨੂੰ ਸ਼ਰਮ ਨਹੀ ਆਉਂਦੀ ਕਿ ਅਸੀ ਵੀ ਸਿੱਖਾਂ ਵਾਂਗ ਹਿੰਦੂਆਂ ਦੀ ਇੱਜ਼ਤ ਅਣਖ ਗੈਰਤ ਨੂੰ ਕਲੰਕ ਲਾਉਣ ਵਾਲੇ ਸੌਦੇ ਸਾਧ ਖ਼ਿਲਾਫ਼ ਕੁਛ ਕਰੀਏ। ਕਦੇ ਨਹੀ ਸੁਣਿਆ ਕਿ ਹਰਿਆਣੇ ਦੇ ਹਿੰਦੂ ਨੌਜਵਾਨ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਨੇ ਜਿਹੜੇ ਸੌਦੇ ਸਾਧ ਨੂੰ ਸੋਧਣਾ ਚਾਹੁੰਦੇ ਸੀ। ਆਖਰ ਹਿੰਦੂ ਨੋਜਵਾਨਾ ਅੰਦਰ ਓਹ ਅੱਗ ਕਿਉਂ ਨਹੀਂ ਜੋ ਸਿੱਖ ਨੌਜਵਾਨਾ ਵਿੱਚ ਹੈ ? ਪੰਜਾਬ ਦੇ ਮੀਡੀਆ ਵਾਲੇ ਕਦੇ ਹਰਿਆਣੇ ਦੇ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਮਿਲਣ ਕਿ ਤੁਹਾਡੇ ਬਲਾਤਕਾਰ ਤੇ ਕਤਲ ਕੇਸਾਂ ਵਿੱਚ ਸਜ਼ਾ ਭੋਗਦੇ ਮੁਜ਼ਰਿਮ ਨੂੰ ਲਗਾਤਾਰ ਪੈਰੋਲ ਮਿਲਣ ਖ਼ਿਲਾਫ਼ ਤੁਸੀਂ ਕੋਈ ਆਵਾਜ ਕਿਉਂ ਨਹੀ ਚੁੱਕਦੇ ? ਨਾਲ ਹੀ ਸਿੱਖ ਕੌਮ ਨੂੰ ਆਪਣਾ ਪੱਖ ਸਹੀ ਕਰਨਾ ਚਾਹੀਦਾ ਹੈ ਕਿ ਸੌਦੇ ਸਾਧ ਨੂੰ ਹਿੰਦੂਆਂ ਕਰਕੇ ਸਜ਼ਾ ਹੋਈ ਹੈ, ਅਸੀ ਤਾਂ 'ਹਾਅ ਦਾ ਨਾਅਰਾ' ਮਾਰ ਰਹੇ ਹਾਂ। ਸਿੱਖਾਂ ਨਾਲ ਸੰਬੰਧਤ ਕੇਸ ਤਾਂ ਚੱਲਦੇ ਹੀ ਨਹੀਂ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.