ਸੰਤ ਗੁਰੂ ਰਵਿਦਾਸ ਜੀ ਦਾ ਸਮਰਸਤਾ ਸੰਦੇਸ਼ ਅੱਜ ਵੀ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ-ਖੋਜੇਵਾਲ

ਸੰਤ ਗੁਰੂ ਰਵਿਦਾਸ ਜੀ ਦਾ ਸਮਰਸਤਾ ਸੰਦੇਸ਼ ਅੱਜ ਵੀ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ-ਖੋਜੇਵਾਲ

ਸਮਰਸਤਾ ਸੰਕਲਪ ਯਾਤਰਾ ਵਿੱਚ ਸ਼ਾਮਲ ਹੋਣ ਲਈ ਮੰਡਲ ਸਦਰ ਦੋਨਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹੋਇਆ ਰਵਾਨਾ 

ਕਪੂਰਥਲਾ 17 ਨਵੰਬਰ ਗੌਰਵ ਮੜੀਆ 

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਸ਼੍ਰੀ ਡੇਰਾ ਸੱਚਖੰਡ ਬੱਲਾਂ ਜਲੰਧਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ, ਜਿਸ ਵਿੱਚ ਸੰਗਤਾਂ ਦੇ ਨਾਲ ਸੰਤ ਮਹਾਂਪੁਰਸ਼ ਵੀ ਸ਼ਾਮਲ ਹੋਏ।ਇਸ ਸਬੰਧੀ ਯਾਤਰਾ ਵਿੱਚ ਸ਼ਾਮਲ ਹੋਣ ਲਈ ਕਪੂਰਥਲਾ ਤੋਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਚੇਤਨ ਸੂਰੀ ਦੇ ਦਿਸ਼ਾ-ਨਿਰਦੇਸ਼ ਤਹਿਤ ਭਾਜਪਾ ਦੇ ਮੰਡਲ ਪ੍ਰਧਾਨ ਸਰਕਲ ਦੋਨਾਂ ਖੋਜੇਵਾਲ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਸੰਗਤਾਂ ਦਾ ਜੱਥਾ ਡੇਰਾ ਸੱਚਖੰਡ ਬੱਲਾਂ ਵਾਸਤੇ ਰਵਾਨਾ ਹੋਇਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਇਹ ਯਾਤਰਾ ਪੂਰੇ ਭਾਰਤ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਏਗੀ।ਉਨ੍ਹਾਂਨੇ ਕਿਹਾ ਕਿ ਸੰਤ-ਮਹਾਂਪੁਰਖਾਂ ਦੀਆਂ ਸਿੱਖਿਆਵਾਂ ਕਿਸੇ ਇੱਕ ਸਮਾਜ ਤੱਕ ਸੀਮਤ ਨਹੀਂ ਹੁੰਦੀਆਂ,ਸਗੋਂ ਸੰਪੂਰਨ ਮਾਨਵਤਾ ਦੇ ਭਲੇ ਦਾ ਰਸਤਾ ਦਿਖਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਸਦੀਆਂ ਪਹਿਲਾਂ ਦਿੱਤਾ ਗਿਆ ਸਮਰਸਤਾ,ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਅੱਜ ਵੀ ਉੱਨਾ ਹੀ ਪ੍ਰਸੰਗਿਕ ਅਤੇ ਪ੍ਰੇਰਣਾਦਾਇਕ ਹੈ।ਖੋਜੇਵਾਲ ਨੇ ਕਿਹਾ ਕਿ ਭਾਜਪਾ ਨੇ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਸੰਕਲਪ ਮੁਹਿੰਮ ਸ਼ੁਰੂ ਕੀਤੀ ਹੈ।ਇਹ ਮੁਹਿੰਮ 20 ਫਰਵਰੀ,2027 ਤੱਕ ਪੂਰੇ ਦੇਸ਼ ਵਿੱਚ ਚਲਾਈ ਜਾ ਰਹੀ ਹੈ।ਇਸ ਮੌਕੇ ਰੋਸ਼ਨ ਲਾਲ ਸਬਰਵਾਲ,ਕਮਲਜੀਤ ਪ੍ਰਭਾਕਰ,ਦਵਿੰਦਰ ਧੀਰ, ਬਲਵਿੰਦਰ ਸਿੰਘ ਅਰਾਂਈਆਵਾਲ,ਸਰਦਾਰ ਮੱਸਾ ਸਿੰਘ,ਜਸਪਾਲ ਸਿੰਘ ਬਾਬਾ,ਰਾਜੂ ਸ਼ੇਖੂਪੁਰ, ਡਾ. ਅਮਰਨਾਥ,ਸੰਨੀ ਬੈਂਸ,ਰਾਜਨ ਠਿੱਗੀ,ਲੱਕੀ ਸਰਪੰਚ, ਮਨੋਹਰ ਲਾਲ,ਅਮਰਾਵਤ ਸਿੰਘ,ਰਾਮ ਸਰੂਪ,ਰੇਸ਼ਮ ਲਾਲ, ਪ੍ਰੇਮ ਲਾਲ,ਵਿਜੇ ਕੁਮਾਰ,ਸ਼ਿੰਦੋ ਗੁਰਦੀਪ ਸਿੰਘ ਫੌਜੀ, ਹਰਮੇਸ਼ ਲਾਲ, ਹਰਜਿੰਦਰ ਕੌਰ,ਮਨਜੀਤ ਕੌਰ,ਬਖਸ਼ੋ,ਰਾਜ ਕੁਮਾਰ ਪਵਾਰ, ਰਾਕੇਸ਼ ਕੁਮਾਰ ਪਵਾਰ,ਰੇਸ਼ਮ ਲਾਲ, ਨਿਰਮਲ  ਲਾਲ ਪੰਚ, ਧਰਮਜੀਤ ਪੰਚ, ਸਪਨਾ ਰਾਣੀ ਪੰਚ,ਸ਼ਿੰਦਾ, ਤੇਜਿੰਦਰ ਕੁਮਾਰ,ਵਿਜੇ ਕੁਮਾਰ,ਵਿਨੈ ਕੁਮਾਰ, ਰਾਹੁਲ ਸਮੇਤ ਸਾਰੀ ਸੰਗਤ ਬੱਸਾਂ ਅਤੇ ਗੱਡੀਆਂ ਰਾਹੀਂ ਡੇਰਾ ਸੱਚਖੰਡ ਵਾਸਤੇ ਰਵਾਨਾ ਹੋਈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.