ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਵੱਡਾ ਕਾਫਲਾ ਬਾਬਾ ਬਕਾਲਾ ਕਾਨਫਰੰਸ ਲਈ ਹੋਇਆ ਰਵਾਨਾ

ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਵੱਡਾ ਕਾਫਲਾ ਬਾਬਾ ਬਕਾਲਾ ਕਾਨਫਰੰਸ ਲਈ ਹੋਇਆ ਰਵਾਨਾ

ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਸਿਆਸੀ ਚਿਹਰੇ ਜਲਦ ਬੇਨਕਾਬ ਹੋਣਗੇ:ਬਿੱਲਾ ਸ਼ੇਰੋਂ

ਰਾਕੇਸ਼ ਨਈਅਰ
ਚੋਹਲ  ਸਾਹਿਬ/ਖਡੂਰ ਸਾਹਿਬ,28 ਅਗਸਤ

ਰੱਖੜ ਪੁੰਨਿਆਂ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਸਿਆਸੀ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸੀਨੀਅਰ ਅਕਾਲੀ ਆਗੂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਏ।
ਰਵਾਨਗੀ ਮੌਕੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਜਮਾਤ ਹੈ ਅਤੇ ਇਸ ਨੂੰ ਹਰ ਪੱਖ ਤੋਂ ਮਜ਼ਬੂਤ ਤੇ ਸਫਲ ਕਰਨਾ ਹਰ ਅਕਾਲੀ ਵਰਕਰ ਦਾ ਸਾਂਝਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪਾਰਟੀ ਦਾ ਹਰ ਜੁਝਾਰੂ ਵਰਕਰ ਚੜ੍ਹਦੀ ਕਲਾ ਨਾਲ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਆਵੇ।
ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣ ਅਤੇ ਕਮਜ਼ੋਰ ਕਰਨ ਲਈ ਕਈ ਤਾਕਤਾਂ ਪੱਬਾਂ ਭਾਰ ਹੋਈਆਂ ਪਈਆਂ ਹਨ,ਪਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਤਾਕਤਾਂ ਦੇ ਪਿੱਛੇ ਖੜ੍ਹੇ ਸਿਆਸੀ ਚਿਹਰੇ ਵੀ ਲੋਕਾਂ ਦੇ ਸਾਹਮਣੇ ਬੇਨਕਾਬ ਹੋਣਗੇ ਅਤੇ ਵਿਰੋਧੀ ਧਿਰਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਹੁੰਦਾ ਦੇਖ ਰਾਤਾ ਦੀ ਨੀਦ ਉੱਡੀ ਹੋਈ ਹੈ।
ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਸਿਰਫ਼ ਇੱਕ ਸਿਆਸੀ ਇਕੱਠ ਨਹੀਂ,ਸਗੋਂ ਅਕਾਲੀ ਵਰਕਰਾਂ ਦੇ ਜੋਸ਼ ਅਤੇ ਏਕਤਾ ਦਾ ਪ੍ਰਗਟਾਵਾ ਹੈ।ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਐਸਜੀਪੀਸੀ, ਪੀਏਸੀ ਮੈਂਬਰ ਸਿਕੰਦਰ ਸਿੰਘ ਵਰਾਣਾ, ਜਿਲ੍ਹਾ ਪ੍ਰਧਾਨ ਬੀਸੀ ਵਿੰਗ ਮਨਜਿੰਦਰ ਸਿੰਘ ਲਾਟੀ, ਤੇਜਿੰਦਰ ਸਿੰਘ ਪ੍ਰਿੰਸ,ਜਗਦੀਪ ਸਿੰਘ ਮਿੰਟੂ,ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ,ਹਲਕਾ ਐਸਸੀ ਪ੍ਰਧਾਨ ਕਸ਼ਮੀਰ ਸਿੰਘ ਫਤਿਆਬਾਦ, ਬੀਸੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ,ਯੂਥ ਵਿੰਗ ਪ੍ਰਧਾਨ ਮਹਿਲ ਸਿੰਘ ਜੋਧਪੁਰ, ਸਰਕਲ ਪ੍ਰਧਾਨ ਪਿਆਰਾ ਸਿੰਘ ਦੁੱਗਲਵਾਲ,ਸਰਕਲ ਪ੍ਰਧਾਨ ਅਤੇ ਜਨਰਲ ਸਕੱਤਰ ਯੂਥ ਅਕਾਲੀ ਦਲ ਕੁਲਦੀਪ ਸਿੰਘ ਲਾਹੌਰੀਆ,ਸਰਕਲ ਪ੍ਰਧਾਨ ਮਨਜਿੰਦਰ ਸਿੰਘ ਸੋਨੂੰ ਜੀਓਬਾਲਾ,ਸਰਕਲ ਪ੍ਰਧਾਨ ਸੁਖਜਿੰਦਰ ਸਿੰਘ ਲਾਡੀ,ਸਰਕਲ ਪ੍ਰਧਾਨ ਸਤਨਾਮ ਸਿੰਘ ਸ਼ਾਹ,ਸਰਕਲ ਪ੍ਰਧਾਨ  ਰਣਜੀਤ ਸਿੰਘ ਰਾਣਾ,ਸਰਕਲ ਪ੍ਰਧਾਨ ਅਜੈਬ ਸਿੰਘ, ਸਰਕਲ ਪ੍ਰਧਾਨ ਬਲਦੇਵ ਸਿੰਘ ਕੱਲ੍ਹਾ,ਸਰਕਲ ਪ੍ਰਧਾਨ  ਸੁਰਮੁਖ ਸਿੰਘ ਜਾਮਾਰਾਏ,ਸਰਕਲ ਪ੍ਰਧਾਨ ਦਿਲਬਾਗ਼ ਸਿੰਘ ਕਾਹਲਵਾਂ,ਸਰਕਲ ਪ੍ਰਧਾਨ ਮੋਹਨ ਸਿੰਘ,ਦਲਜੀਤ ਸਿੰਘ ਵਿਰਕ ਗੋਇੰਦਵਾਲ ਸਾਹਿਬ, ਠੇਕੇਦਾਰ੍ਰਤਾਪ ਸਿੰਘ ਨੰਬਰਦਾਰ, ਹੀਰਾ ਭੁੱਲਰ ਹਰੀਕੇ, ਗੁਰਲਾਭ ਸਿੱਖ ਸਰਪੰਚ ਸ਼ਹਾਬਪੁਰ, ਕੁਲਵਿੰਦਰ ਸਿੰਘ ਕੰਗ,ਹਰਦੀਪ ਸਿੰਘ ਖੱਖ,ਸਰਪੰਚ ਗੁਰਮੇਜ਼ ਸਿੰਘ, ਮੱਸਾ ਸਿੰਘ,ਸੰਮਾ ਲਾਹੌਰੀਆ,ਮਨਜੀਤ ਸਿੰਘ ਪੱਖੋਪੁਰ, ਇੰਦਰਜੀਤ  ਸਿੰਘ ਪੱਖੋਪੁਰ ਜਗਰੂਪ ਸਿੰਘ ਪਖੋਪੁਰ, ਸੁਖਬੀਰ ਸਿੰਘ, ਗੁਰਮੁਖ ਸਿੰਘ ਕਿਰਤੋਵਾਲ,ਸਰਪੰਚ ਜੰਗਸ਼ੇਰ ਸਿੰਘ ਟੋਨੀ, ਸੋਨੂੰ ਭੁੱਲਰ ਸਰਪੰਚ ਕਿਰਤੋਵਾਲ, ਗੁਰ ਸਿੱਧੂ ਘੜਕਾ,ਮਨਜੀਤ ਸਿੰਘ, ਨਿਰਵੈਲ ਸਿੰਘ ਚੋਹਲਾ ਸਾਹਿਬ,ਗੁਰਵੇਲ ਸਿੰਘ ਫੌਜੀ ਚੋਹਲਾ ਸਾਹਿਬ, ਆਦਿ ਭਾਰੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.