ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਪ੍ਰਾਈਵੇਟ ਠੇਕੇਦਾਰੀ ਸਿਸਟਿਮ ਕਾਰਣ ਭ੍ਰਿਸ਼ਟਾਚਾਰੀ ਰਿਸ਼ਵਤ ਖੋਰੀ ਵਿਚ ਵਾਧਾ ਹੋਇਆ।ਸਮਾਰਟ ਮੀਟਰ ਲਗਾਏ ਜਾਣ ਦਾ ਲੋਕ ਕਿਉਂ ਵਿਰੋਧ ਕਰਦੇ ਹਨ ?
- ਟੈਕਨੋਲੋਜੀ
- (Asia/Kolkata)
ਟਾਂਗਰਾ ਸੁਰਜੀਤ ਸਿੰਘ ਖਾਲਸਾ - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਠੇਕੇਦਾਰੀ ਪ੍ਰਾਈਵੇਟ ਸਿਸਟਿਮ ਨੂੰ ਲਿਆਉਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ।ਪਰ ਪ੍ਰਬੰਧਾਂ ਵਿਚ ਸੁਧਾਰ ਹੋਣ ਦੀ ਥਾਂ ਤੇ ਹੋਰ ਵਿਗੜਦਾ ਜਾ ਰਿਹਾ ਹੈ।ਪਾਵਰਕਾਮ ਦੇ ਪੁਰਾਣੇ ਮੀਟਰ ਰੀਡਰ ਸੇਵਾ ਮੁਕਤ ਹੋ ਚੁਕੇ ਹਨ।ਉਹਨਾਂ ਦੀ ਥਾਂ ਤੇ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ।ਸਾਰਾ ਪ੍ਰਬੰਧ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿਤਾ ਗਿਆ ਹੈ।ਪ੍ਰਾਈਵੇਟ ਕੰਪਨੀਆਂ ਦੇ ਮੀਟਰ ਰੀਡਰਾਂ ਦੀਆਂ ਵੱਡੇ ਪੱਧਰ ਤੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ।ਇਸ ਵਿਚ ਸੁਧਾਰ ਕਰਨ ਦੇ ਨਾਮ ਤੇ ਸਮਾਰਟ ਮੀਟਰ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਕਿਸਾਨ ਜਥੇਬੰਦੀਆਂ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।ਜਿਸ ਬਾਰੇ ਕਿਹਾ ਜਾਂਦਾ ਸੀ ਕਿ ਸਮਾਰਟ ਮੀਟਰਾਂ ਕਾਰਣ ਲੋਕਾਂ ਨੂੰ ਪਹਿਲੇ ਮੀਟਰਾਂ ਨਾਲੋਂ ਕਈ ਗੁਣਾਂ ਜਿਆਦਾ ਬਿਲ ਆ ਰਹੇ ਹਨ।ਪ੍ਰਾਈਵੇਟ ਮੀਟਰ ਰੀਡਰਾਂ ਦੇ ਹੜਤਾਲ ਤੇ ਜਾਣ ਕਾਰਣ ਕਿਸੇ ਨੇ ਮੀਟਰਾਂ ਦੀ ਰੀਡਿੰਗ ਨਹੀਂ ਲਈ ਐਵਰੇਜ ਨਾਲ ਕਈ ਗੁਣਾਂ ਜਿਆਦਾ ਬਿਲ ਭੇਜੇ ਗਏ।ਹੁਣ ਭਾਵੇਂ ਹੜਤਾਲ ਖਤਮ ਹੋ ਗਈ ਹੈ ਕਈ ਖਪਤਕਾਰਾਂ ਨੂੰ 20 ਦਿਨਾਂ ਬਾਅਦ ਹੀ ਬਿਲ ਭੇਜੇ ਜਾ ਰਹੇ ਹਨ ਕੀ ਪਾਵਰਕਾਮ ਦਾ ਮਹੀਨਾ 20 ਦਿਨਾਂ ਦਾ ਹੋ ਗਿਆ ਹੈ।ਇਸ ਦੀ ਮਿਸਾਲ ਟਾਂਗਰਾ ਦੇ ਸਾਹਿਬਜਾਦਾ ਫਤਿਹ ਸਿੰਘ ਕਲੋਨੀ ਵਿਚ ਖਾਤਾ ਨੰਬਰ ਜੀ ਟੀ 31-2266 ਐਮ ਦੀ ਹੈ ਮਿਤੀ 6-8-2026 ਨੂੰ 8104 ਰੁਪੈ ਦਾ ਬਿਲ ਜਾਰੀ ਕੀਤਾ ਗਿਆ।ਮਿਤੀ 26-8-2026 ਨੂੰ 9764 ਰੁਪੈ ਦਾ ਬਿਲ 20 ਦਿਨਾਂ ਬਾਅਦ ਜਾਰੀ ਕਰ ਦਿਤਾ ਗਿਆ ਹੈ।ਲੋਕਾਂ ਨੂੰ ਸਮਾਰਟ ਮੀਟਰ ਲਗਣ ਕਾਰਣ ਖਜਲ ਖੁਆਰ ਹੋਣਾ ਪੈਂਦਾ ਹੈ ਜਿਸ ਕਾਰਣ ਲੋਕ ਸਮਾਰਟ ਮੀਟਰ ਲਗਣ ਦਾ ਵਿਰੋਧ ਕਰਦੇ ਹਨ।ਅਤੇ ਕਿਸਾਨ ਜਥੇਬੰਦੀਆਂ ਨਾਲ ਰਲਕੇ ਲਗੇ ਹੋਏ ਸਮਾਰਟ ਮੀਟਰ ਉਤਾਰ ਕੇ ਦਫਤਰਾਂ ਵਿਚ ਜਮਾਂ ਕਰਵਾ ਰਹੇ ਹਨ।
Leave a Reply