22 ਠਾਕਰਾ ਨੂੰ ਮਾਰ ਕੇ ਆਪਣੇ ਉੱਤੇ ਹੋਏ ਜਬਰ ਜਨਾਹ ਦਾ ਬਦਲਾ ਲੈਣ ਤੋਂ ਮੈਂਬਰ ਪਾਰਲੀਮੈਂਟ ਬਣਨ ਤੱਕ ਦਾ ਸਫਰ...
- ਰਾਸ਼ਟਰੀ
- (Asia/Kolkata)
ਡਾਕੂ ਫੂਲਣ ਦੇਵੀ ਨੇ ਆਪਣੇ ਨਾਲ ਹੋਏ ਜੁਲਮ 'ਤੇ ਅਣ-ਮਨੁੱਖੀ ਤਸ਼ੱਦਦ ਕਰਨ ਵਾਲੇ ਜਾਲਮਾਂ ਤੋਂ ਲਿਆ ਪਾਈ-ਪਾਈ ਦਾ ਹਿਸਾਬ…
ਮਰਦਾਂ ਵਾਂਗੂੰ ਬਹੁਤ ਸਾਰੀਆਂ ਔਰਤਾਂ ਵੀ ਅਣਖ ਅਤੇ ਗੈਰਤ ਨਾਲ ਜਿਉਣ ਦੀ ਜ਼ੁਰਅਤ ਰੱਖਦੀਆਂ ਹਨ। ਖਾਸ ਕਰਕੇ ਔਰਤਾਂ ਵਿੱਚ ਉਦੋਂ ਅਣਖ ਜਾਗਦੀ ਹੈ ਜਦੋਂ ਉਹਨਾਂ ਉੱਤੇ ਜ਼ਬਰਦਸਤੀ ਜਬਰ ਜੁਲਮ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਤਸ਼ੱਦਦ ਹੋਏ ਹੋਣ ਇਸ ਤਰ੍ਹਾਂ ਦੀ ਇੱਕ ਮਿਸਾਲ ਡਾਕੂ ਖੁੱਲਣ ਦੇਵੀ ਦੀ ਹੈ ਜਿਸ ਨੇ ਆਪਣੇ ਪਰ ਦਾ ਬਦਲਾ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਜਿੰਦਗੀ ਵਿੱਚ ਅਣਖ ਨਾਲ ਜਿਉਣ ਲਈ ਸੰਘਰਸ਼ ਕੀਤਾ ਹੈ। ਫੂਲਣ ਦੇਵੀ ਦਾ ਜਨਮ ਸੰਨ 1963 ਵਿੱਚ ਉੱਤਰ ਪ੍ਰਦੇਸ਼ ਦੇ ਗਰੀਬ ਦਲਿਤ ਦੇ ਪਰਿਵਾਰ ਵਿੱਚ ਹੋਇਆ। 11 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਉਸ ਦੇ ਮਾਪਿਆਂ ਨੇ ਉਸ ਤੋਂ ਕਾਫੀ ਵੱਡੀ ਉਮਰ ਦੇ ਆਦਮੀ ਨਾਲ ਕਰ ਦਿੱਤਾ ਅਤੇ ਪਤੀ ਵੱਲੋਂ ਉਸ ਨੂੰ ਮਾਨਸਿਕ ਅਤੇ ਸਰੀਰਕ ਪੱਖੋ ਬਹੁਤ ਜਿਆਦਾ ਜਲੀਲ ਕੀਤਾ ਗਿਆ। ਜਿਸ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਪੇਕੇ ਘਰ ਆ ਗਈ। ਪਿੰਡ ਦੇ ਕੁੱਝ ਸਰਮਾਏਦਾਰ ਲੋਕਾਂ ਨੇ ਉਸ ਦੇ ਪਰਿਵਾਰ ਅਤੇ ਉਸ 'ਤੇ ਇੱਕ ਜਮੀਨੀ ਝਗੜੇ ਦੇ ਸੰਬੰਧ ਵਿੱਚ ਉਸਦੇ ਪਰਿਵਾਰ ਉੱਤੇ ਬਹੁਤ ਜ਼ੁਲਮ ਕੀਤੇ। ਕੁੱਝ ਸਰਮਾਏਦਰਾ ਬੰਦਿਆਂ ਵੱਲੋਂ ਇਸ ਨੂੰ ਅਗਵਾਹ ਕਰ ਲਿਆ ਗਿਆ ਅਤੇ ਇਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਗਿਆ। ਆਪਣੇ ਉਪਰ ਹੋਏ ਜਬਰ ਨੂੰ ਨਾ ਸਹਾਰਦੇ ਹੋਏ ਫੂਲਣ ਦੇਵੀ ਨੇ ਸਰਮਾਏਦਰ ਬੰਦਿਆਂ ਨੂੰ ਸਬਕ ਸਿਖਾਉਣ ਦੀ ਨੀਤੀ ਘੜੀ ਅਤੇ ਹਥਿਆਰ ਚੁੱਕ ਲਏ। ਜਿੱਥੇ ਚੰਬਲ ਦੇ ਕੁਝ ਡਾਕੂਆਂ ਨਾਲ ਆਪਣਾ ਗਰੁੱਪ ਬਣਾ ਲਿਆ ਅਤੇ ਆਪ ਗਰੁੱਪ ਦੀ ਮੁੱਖੀ ਬਣ ਗਈ। ਫਰਵਰੀ 1981 ਵਿੱਚ ਫੂਲਣ ਦੇਵੀ ਅਤੇ ਉਸ ਦੇ ਗਰੋਹ ਮੈਂਬਰਾਂ ਨੇ ਉੱਤਰ ਪ੍ਰਦੇਸ਼ ਦੇ ਬੇਮਹੀ ਪਿੰਡ ਵਿੱਚ 22 ਉੱਚੀ ਜਾਤਾ ਦੇ ਠਾਕਰਾਂ ਨੂੰ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਮੇਰੇ ਉੱਤੇ ਹੋਏ ਤਸ਼ੱਦਦ ਤੇ ਬਲਾਤਕਾਰ ਦੇ ਬਦਲਾ ਲਿਆ ਗਿਆ। ਇਸ ਘਟਨਾ ਨਾਲ ਪੂਰੇ ਦੇਸ਼ ਵਿੱਚ ਦਹਿਸ਼ਤ ਫੈਲਾ ਗਈ ਅਤੇ ਸਰਕਾਰਾਂ ਵਾਸਤੇ ਖਤਰੇ ਦੀ ਘੰਟੀ ਵੱਜ ਚੁੱਕੀ ਸੀ। ਲੰਬੇ ਸਮੇਂ ਤੋਂ ਪੁਲਿਸ ਵੱਲੋਂ ਫੂਲਣ ਦੇਵੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ। ਪਰੰਤੂ ਪੁਲਿਸ ਫੂਲਣ ਦੇਵੀ ਨੂੰ ਫੜਨ ਵਿੱਚ ਨਾਕਾਮ ਰਹੀ। ਅੰਤ ਵਿੱਚ ਉਸਨੇ 1983 ਵਿੱਚ ਮੱਧ ਪ੍ਰਦੇਸ਼ ਦੀ ਸਰਕਾਰ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ ਉਸ ਉੱਤੇ ਸਰਕਾਰ ਵੱਲੋਂ ਬਿਨਾਂ ਮੁੱਕਦਮਾ ਦਰਜ ਕੀਤੇ ਉਸ ਨੂੰ ਲਗਭਗ 11 ਸਾਲ ਜੇਲ੍ਹ ਵਿੱਚ ਰੱਖਿਆ ਗਿਆ। ਬਾਅਦ ਵਿੱਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਨੇ ਇਸ ਉੱਤੇ ਦਰਜ ਕੀਤੇ ਕੇਸ ਵਾਪਿਸ ਲੈ ਲਏ ਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ ਜੇਲ ਵਿੱਚੋਂ ਬਾਹਰ ਆਉਦੇ ਸਾਰ ਇਸ ਨੇ ਰਾਜਨੀਤੀ ਵਿੱਚ ਪੈਰ ਰੱਖਿਆ ਅਤੇ ਸਮਾਜਵਾਦੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਮਿਰਜਾਪੁਰ ਲੋਕ ਸਭਾ ਹਲਕਾ ਦੀ ‘ਮੈਂਬਰ ਆਫ ਪਾਰਲੀਮੈਂਟ’ ਬਣੀ ਤੇ ਪਾਰਲੀਮੈਂਟ ਵਿੱਚ ਔਰਤਾਂ ਨਾਲ ਹੋ ਰਹੀਆਂ ਵਧੀਕਿਆਂ ਅਤੇ ਜਬਰ-ਜੁਲਮ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਦੀ ਔਰਤਾਂ ਦੇ ਹੱਕ ਵਿੱਚ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕੀਤੀ। 25 ਜੁਲਾਈ 2001 ਨੂੰ ਨਵੀ ਦਿੱਲੀ ਵਿੱਚ ਉਸ ਦੇ ਸਰਕਾਰੀ ਮਕਾਨ ਦੇ ਬਾਹਰ ਕੁੱਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਫੂਲਣ ਦੇਵੀ ਦੀ ਹੱਤਿਆਂ ਕਰ ਦਿੱਤੀ। ਉਸ ਸਮੇਂ ਇਸ ਦੀ ਉਮਰ 37 ਸਾਲ ਦੀ ਸੀ। ਗੋਲੀਆਂ ਚਲਾਉਣ ਵਾਲੇ ਸ਼ੇਰ ਸਿੰਘ ਨਾਂ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਨੇ ਪੁੱਛ-ਪੜਤਾਲ ਦੇ ਦੌਰਾਨ ਦੱਸਿਆ ਕਿ ਬਹਿਮਾਈ ਕਾਂਡ ਜਿਸ ਵਿੱਚ ਫੂਲਣ ਦੇਵੀ ਨੇ ਗੋਲੀਆਂ ਨਾਲ 22 ਠਾਕੁਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਸ ਦਾ ਬਦਲਾ ਲਿਆ ਹੈ। ਫੂਲਣ ਦੇਵੀ ਦਾ ਸਾਰੀ ਜ਼ਿੰਦਗੀ ਦਾ ਸੰਘਰਸ਼ ਔਰਤਾਂ ਨਾਲ ਹੋ ਰਹੇ ਜਬਰ ਜ਼ੁਲਮ ਅਤੇ ਬਲਾਤਕਾਰ ਆਦਿ ਵਰਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਹੁੰਦਾ ਰਹੇਗਾ ਅਤੇ ਔਰਤਾ ਫੂਲਣ ਦੇਵੀ ਦੇ ਜੀਵਨ ਤੋਂ ਬੁਲੰਦ ਹੌਸਲੇ, ਦਲੇਰ ਅਤੇ ਨੀਡਰਤਾ ਨਾਲ ਆਪਣਾ ਜੀਵਨ ਬਤੀਤ ਕਰਨ ਲਈ ਹਮੇਸ਼ਾ ਸੇਧ ਲੈਂਦੀਆਂ ਰਹਿਣਗੀਆਂ ।
ਮੰਗਤ ਸਿੰਘ ਸੈਦਪੁਰ (ਚੰਡੀਗੜ੍ਹ)।
ਮੋਬਾ. 70877-75697.
Leave a Reply