20 October 2026 ਦੀਆਂ ਖ਼ਬਰਾਂ

32 published stories
ਕਿਨੇਅਰਡ ਕਾਲਜ ਦੀ 89ਵੀਂ ਡਿਗਰੀ ਵੰਡ ਸਮਾਰੋਹ ਵਿੱਚ ਪੁੱਜੀ ਮਰੀਅਮ ਨਵਾਜ਼, ਵਿਦਿਆਰਥਣਾਂ ਨੂੰ ਦਿੱਤੇ ਸੋਨ ਤਗ਼ਮੇ

ਕਿਨੇਅਰਡ ਕਾਲਜ ਦੀ 89ਵੀਂ ਡਿਗਰੀ ਵੰਡ ਸਮਾਰੋਹ ਵਿੱਚ ਪੁੱਜੀ ਮਰੀਅਮ ਨਵਾਜ਼, ਵਿਦਿਆਰਥਣਾਂ ਨੂੰ ਦਿੱਤੇ ਸੋਨ ਤਗ਼ਮੇ

Oct 21, 2026 02:35 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਕਿਨੇਅਰਡ ਕਾਲਜ ਫ਼ਾਰ ਵਿਮੈਨ ਯੂਨੀਵਰਸਿਟੀ ਦੇ 89ਵੇਂ ਡਿਗਰੀ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਬੀਐੱਸ ਅਤੇ ਐੱਮਫਿਲ ਵਿੱਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸੋਨ ਤਗ਼ਮੇ ਅਤੇ ਡਿਗਰੀਆਂ ਪ੍ਰਦਾਨ ਕੀਤੀਆਂ। ਵਿਦਿਆਰਥਣਾਂ ਨੇ ਉਨ੍ਹਾਂ ਦਾ ਉਤਸ਼ਾਹ ਨਾਲ ਸਵਾਗਤ ਕੀਤਾ।ਮੁੱਖ ਮੰਤਰੀ ਨੇ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਪੁਰਸਕਾਰ ਦਿੱਤੇ।...

ਮਿਨਹਾਸ ਦਾ ਹਰਫ਼ਨਮੌਲਾ ਪ੍ਰਦਰਸ਼ਨ, ਪਾਕਿਸਤਾਨ ਨੇ ਇੰਗਲੈਂਡ ਨੂੰ 87 ਦੌੜਾਂ ਨਾਲ ਹਰਾਇਆ

ਮਿਨਹਾਸ ਦਾ ਹਰਫ਼ਨਮੌਲਾ ਪ੍ਰਦਰਸ਼ਨ, ਪਾਕਿਸਤਾਨ ਨੇ ਇੰਗਲੈਂਡ ਨੂੰ 87 ਦੌੜਾਂ ਨਾਲ ਹਰਾਇਆ

Oct 20, 2026 10:28 PM (Asia/Kolkata)

ਰਾਵਲਪਿੰਡੀ (ਨਜ਼ਰਾਨਾ ਟਾਈਮਜ਼): ਅਰਾਫ਼ਾਤ ਮਿਨਹਾਸ ਦੇ ਅਰਧ ਸੈਂਕੜੇ ਅਤੇ ਪਹਿਲੀ ਵਾਰ ਛੇ ਵਿਕਟਾਂ ਲੈਣ ਦੇ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਮੰਗਲਵਾਰ ਨੂੰ ਇੱਕ ਰੋਜ਼ਾ ਤਿਕੋਣੀ ਲੜੀ ਵਿੱਚ ਇੰਗਲੈਂਡ ਨੂੰ 87 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਦੀ ਇਹ ਲੜੀ ਵਿੱਚ ਲਗਾਤਾਰ ਦੂਜੀ ਜਿੱਤ ਹੈ।303 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਟੀਮ 38.4 ਓਵਰਾਂ ਵਿੱਚ 215 ਦੌੜਾਂ ’ਤੇ ਆਊਟ ਹੋ ਗਈ। 21 ਸਾਲਾ ਮਿਨਹਾਸ ਨੇ 40 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ...

ਪਾਕਿਸਤਾਨ–ਇਰਾਨ ਦੀਆਂ ਦੋ ਸਰਹੱਦੀ ਚੌਕੀਆਂ ’ਤੇ ਵਪਾਰ ਠੱਪ, ਮੁਨੀਰ ਵੱਲੋਂ ਤਹਿਰਾਨ ਵਿੱਚ ਗੱਲਬਾਤ

ਪਾਕਿਸਤਾਨ–ਇਰਾਨ ਦੀਆਂ ਦੋ ਸਰਹੱਦੀ ਚੌਕੀਆਂ ’ਤੇ ਵਪਾਰ ਠੱਪ, ਮੁਨੀਰ ਵੱਲੋਂ ਤਹਿਰਾਨ ਵਿੱਚ ਗੱਲਬਾਤ

Oct 20, 2026 10:10 PM (Asia/Kolkata)

ਇਸਲਾਮਾਬਾਦ/ਤਹਿਰਾਨ, 20 ਅਕਤੂਬਰ: ਪਾਕਿਸਤਾਨ ਅਤੇ ਇਰਾਨ ਵਿਚਾਲੇ ਬਲੋਚਿਸਤਾਨ ਦੀਆਂ ਦੋ ਅਹਿਮ ਸਰਹੱਦੀ ਚੌਕੀਆਂ ਰਾਹੀਂ ਵਪਾਰਕ ਆਵਾਜਾਈ ਮੰਗਲਵਾਰ ਨੂੰ ਵੀ ਬੰਦ ਰਹੀ। ਇਸ ਕਾਰਨ ਮਾਲ ਦੀ ਢੋਆ-ਢੁਆਈ ਪ੍ਰਭਾਵਿਤ ਹੋਈ ਹੈ ਅਤੇ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਬਾਰੇ ਚਿੰਤਾ ਵਧ ਗਈ ਹੈ।ਗਬਦ–ਰਿਮਦਾਨ ਅਤੇ ਤਫ਼ਤਾਨ ਚੌਕੀਆਂ ’ਤੇ ਵਪਾਰਕ ਕਾਰਵਾਈਆਂ ਹਫ਼ਤੇ ਦੇ ਅੰਤ ਦੌਰਾਨ ਰੋਕੀਆਂ ਗਈਆਂ ਸਨ। ਰਿਪੋਰਟਾਂ ਮੁਤਾਬਕ ਗਬਦ–ਰਿਮਦਾਨ ਰਾਹੀਂ ਯਾਤਰੀਆਂ ਦੀ ਆਵਾਜਾਈ ਜਾਰੀ ਹੈ, ਪਰ...

ਦੁਸਹਿਰੇ ਮੌਕੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਪ੍ਰਸ਼ਾਸਨ ਸਖ਼ਤ, ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬੁਝਾਈ ਅੱਗ

ਦੁਸਹਿਰੇ ਮੌਕੇ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਪ੍ਰਸ਼ਾਸਨ ਸਖ਼ਤ, ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬੁਝਾਈ ਅੱਗ

Oct 20, 2026 09:45 PM (Asia/Kolkata)

ਐਸ.ਡੀ.ਐਮ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚ ਪੈਟਰੋਲਿੰਗ-ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲਰਵੀ ਖਹਿਰਾ,ਖਡੂਰ ਸਾਹਿਬ ਦੁਸਹਿਰੇ ਦੇ ਮੌਕੇ ’ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਵਿਸ਼ੇਸ਼ ਚੌਕਸੀ ਵਰਤੀ ਗਈ। ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉੱਪ ਮੰਡਲ ਮੈਜਿਸਟ੍ਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਪ੍ਰਸ਼ਾਸਨ...

ਪੰਜਾਬ ਵਿਜੀਲੈਂਸ ਬਿਊਰੋ ਪੁਲਿਸ ਅਧਿਕਾਰੀ  ਐਸਐਚਓ. ਗੁਲਸ਼ਨ ਕੁਮਾਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ...

ਪੰਜਾਬ ਵਿਜੀਲੈਂਸ ਬਿਊਰੋ ਪੁਲਿਸ ਅਧਿਕਾਰੀ ਐਸਐਚਓ. ਗੁਲਸ਼ਨ ਕੁਮਾਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ...

Oct 20, 2026 09:31 PM (Asia/Kolkata)

ਚੰਡੀਗੜ੍ਹ 20 ਅਕਤੂਬਰ (ਮੰਗਤ ਸਿੰਘ ਸੈਦਪੁਰ) : ਥਾਣਾ ਧਾਰ ਕਲਾਂ, ਗਿਲਾ ਪਠਾਨਕਟ ਦੇਪ ਥਾਣਾ ਧਾਰ ਕਲਾਂ ਗਿੱਲਾ ਵਿਖੇ ਠਾਨਕੋਟ ਦੇ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਵਜੋਂ ਤਾਇਨਾਤ ਇੰਸਪੈਕਟਰ ਗੁਲਸ਼ਨ ਕੁਮਾਰ ਨੂੰ, ਉਸ ਵੱਲੋਂ ਮੰਗੀ 2.5 ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਪੰਜਾਬ ਵੀਲੈਂਸ ਬਿਊਰੋ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਖਾਸ ਗੱਲ ਇਹ ਹੈ ਕਿ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਢਾਂਗੂ...

ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ  ਦੁਸ਼ਹਿਰੇ ਦੇ ਪ੍ਰੋਗਰਾਮ ਕੀਤੇ ਰੱਦ-ਐਚਐਸ ਵਾਲੀਆ

ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਦੁਸ਼ਹਿਰੇ ਦੇ ਪ੍ਰੋਗਰਾਮ ਕੀਤੇ ਰੱਦ-ਐਚਐਸ ਵਾਲੀਆ

Oct 20, 2026 09:17 PM (Asia/Kolkata)

ਕਪੂਰਥਲਾ 20 ਅਕਤੂਬਰ ਗੌਰਵ ਮੜੀਆ ਹਲਕਾ ਕਪੂਰਥਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਨਸ਼ਿਆਂ ਵਿਰੁੱਧ ਬੇਬਾਕ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਾ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਲਕੇ ਦੇ ਵਿਚ ਦੁਸ਼ਹਿਰੇ ਦੇ ਕਿਸੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਨਾ ਕਰਦਿਆਂ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਲੰਬੇ ਸਮੇਂ ਤੋਂ...

ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਇਨਸਾਫ਼ ਦਾ ਭਰੋਸਾ

ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਇਨਸਾਫ਼ ਦਾ ਭਰੋਸਾ

Oct 20, 2026 06:18 PM (Asia/Kolkata)

ਮਾਨਸਾ, 20 ਅਕਤੂਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸਾ ਪਹੁੰਚ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਬਾਦਲ ਅਤੇ ਹੋਰ ਆਗੂ ਵੀ ਮੌਜੂਦ ਸਨ।ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ 21 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਸੀਬੀਆਈ ਅਧਿਕਾਰੀ ਪਰਿਵਾਰ...

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ’ਤੇ ਹਮਲੇ ਦੀ ਸਖ਼ਤ ਨਿੰਦਾ

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ’ਤੇ ਹਮਲੇ ਦੀ ਸਖ਼ਤ ਨਿੰਦਾ

Oct 20, 2026 06:05 PM (Asia/Kolkata)

ਕਪੂਰਥਲਾ 20 ਅਕਤੂਬਰ ਗੌਰਵ ਮੜੀਆ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ , ਸਕੱਤਰ ਜਨਰਲ ਸੰਤੋਖ ਗਿੱਲ ਅਤੇ ਇਕਾਈ ਕਪੂਰਥਲਾ ਤੋਂ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਐਡਵੋਕੇਟ ਹਰਜੀਤ ਸਿੰਘ ਕਨੂੰਨੀ ਸਲਾਹਕਾਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੈਅਰਮੈਨ, ਬਰਿੰਦਰ ਚਾਨਾ ਜ਼ਿਲ੍ਹਾ ਜਨਰਲ ਸਕੱਤਰ , ਅਵਿਨਾਸ਼ ਸ਼ਰਮਾਂ ਸਰਪ੍ਰਸਤ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਖ਼ਬਰ ਦੀ ਕਵਰੇਜ ਕਰ ਰਹੇ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜ...

ਕਾਮਨਵੈਲਥ ਚੈਂਪੀਅਨਸ਼ਿਪ ਜੇਤੂ ਤੇਜ਼ਬੀਰ ਸਿੰਘ ਰਾਣਾ ਦਾ ਕੋਚ ਅਜੈ ਗੋਗਨਾ ਵੱਲੋਂ ਡਾਲਰਾਂ ਦੇ ਹਾਰ ਨਾਲ ਸਨਮਾਨ

ਕਾਮਨਵੈਲਥ ਚੈਂਪੀਅਨਸ਼ਿਪ ਜੇਤੂ ਤੇਜ਼ਬੀਰ ਸਿੰਘ ਰਾਣਾ ਦਾ ਕੋਚ ਅਜੈ ਗੋਗਨਾ ਵੱਲੋਂ ਡਾਲਰਾਂ ਦੇ ਹਾਰ ਨਾਲ ਸਨਮਾਨ

Oct 20, 2026 06:03 PM (Asia/Kolkata)

ਕਪੂਰਥਲਾ 20 ਅਕਤੂਬਰ ਗੌਰਵ ਮੜੀਆ ਪਾਵਰਲਿਫਟਿੰਗ ਇੰਡੀਆ ਵੱਲੋਂ ਕੈਨੇਡਾ ਦੇ ਸ਼ਹਿਰ ਵਿੱਨੀਪੈਗ ਵਿੱਖੇਂ ਹੋਈ ਪਾਵਰਲਿਫਟਿੰਗ ਅਤੇ ਬੈਂਚ ਪ੍ਰੈੱਸ਼ ਕਾਮਨਵੈਲਥ ਚੈਂਪੀਅਨਸ਼ਿਪ ਚ’ ਭਾਰਤੀ ਟੀਮ ਵੱਲੋਂ ਕਾਸ਼ੀ ਦਾ ਤਮਗਾ  ਜੇਂਤੂ ਤੇਜ਼ਬੀਰ ਸਿੰਘ  (ਰਾਣਾ’ ਰੌਕ)ਦਾ ਭਾਰਤੀ ਟੀਮ ਦੇ ਕੋਚ ਅਤੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਦੇ ਉਚੇਚੇ ਸੱਦੇ ਤੇ ਉਹਨਾਂ ਦਾ ਭੁਲੱਥ ਵਿਖੇਂ ਉਹਨਾਂ ਦੇ ਗ੍ਰਹਿ ਵਿੱਖੇ ਪੁੱਜਣ ਤੇ ਉਹਨਾਂ ਦਾ ਡਾਲਰਾਂ ਦਾ ਹਾਰ ਦੋਸ਼ਾਲਾ ਪਾ ਕੇ ਗੋਗਨਾ ਕਲਾਸਿਕ ਪਾਵਰਲਿਫਟਿੰਗ...

ਪੰਜਾਬ ਆ ਕੇ ਅਮਿਤ ਸ਼ਾਹ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਨਾ ਕਰਨ-ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਆ ਕੇ ਅਮਿਤ ਸ਼ਾਹ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਨਾ ਕਰਨ-ਮੁੱਖ ਮੰਤਰੀ ਭਗਵੰਤ ਮਾਨ

Oct 20, 2026 05:59 PM (Asia/Kolkata)

ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕੀਤੇ ਕਈ ਤਰ੍ਹਾਂ ਦੇ ਸਵਾਲ।ਬਿੰਦਰ ਸਿੰਘ ਖੁੱਡੀ ਕਲਾਂ / ਮੰਗਤ ਸਿੰਘ ਸੈਦਪੁਰਚੰਡੀਗੜ੍ਹ , 20 ਅਕਤੂਬਰ ​:ਕੇਂਦਰ ਸਰਕਾਰ ਸਿਆਸੀ ਹਿੱਤਾਂ ਤਹਿਤ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਰਾਜਨੀਤਿਕ ਸਾਜ਼ਿਸ਼ ਰਚ ਰਹੀ ਹੈ ਅਤੇ ਕੇਂਦਰੀ ਨੇਤਾਵਾਂ ਦੇ ਅਜਿਹੇ ਦੌਰੇ ਸੂਬੇ ਦੀ ਤਰੱਕੀ ਵਿੱਚ ਅੜਿੱਕਾ ਡਾਹੁਣ ਤੋਂ ਇਲਾਵਾ ਕੁਝ ਨਹੀਂ ਹਨ।ਪੰਜਾਬ ਦੇਸ਼ ਦੀ ਅੰਨ-ਦਾਤਾ ਅਤੇ ਦੇਸ਼ ਦੀ ਰੱਖਿਆ ਕਰਨ ਵਾਲੀ ਮੋਹਰੀ ਧਰਤੀ ਹੈ।ਪਰ ਕੇਂਦਰੀ ਹਾਕਮਾਂ ਨੂੰ ਸਿਰਫ਼...

ਭਾਈ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਵਿਧਾਇਕ ਅਨਮੋਲ ਗਗਨ ਮਾਨ ਅਤੇ ਹਲਕਾ ਇੰਚਾਰਜ ਪਰਮਿੰਦਰ ਗੋਲਡੀ ਦੇ ਘਰ ਤੇ ਦਫ਼ਤਰ ‘ਚ ਦਿੱਤੇ ਲਾਹਨਤ ਪੱਤਰ...

ਭਾਈ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਵਿਧਾਇਕ ਅਨਮੋਲ ਗਗਨ ਮਾਨ ਅਤੇ ਹਲਕਾ ਇੰਚਾਰਜ ਪਰਮਿੰਦਰ ਗੋਲਡੀ ਦੇ ਘਰ ਤੇ ਦਫ਼ਤਰ ‘ਚ ਦਿੱਤੇ ਲਾਹਨਤ ਪੱਤਰ...

Oct 20, 2026 05:56 PM (Asia/Kolkata)

ਖਰੜ 20 ਅਕਤੂਬਰ , ਮੰਗਤ ਸਿੰਘ ਸੈਦਪੁਰ -ਨਸ਼ਿਆਂ ਦਾ ਵਿਰੋਧ ਕਰਨ ਕਾਰਨ ਨਸ਼ਾ ਤਸਕਰਾਂ ਹੱਥੋਂ ਕਤਲ ਹੋਏ ਭਾਈ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟਾਉਂਦਿਆਂ ਖਰੜ ਵਿਚ ਵਿਧਾਇਕ ਅਨਮੋਲ ਗਗਨ ਮਾਨ ਅਤੇ ਹਲਕਾ ਇੰਚਾਰਜ ਪਰਮਿੰਦਰ ਗੋਲਡੀ ਦੇ ਘਰ ਤੇ ਦਫ਼ਤਰ ਵਿਚ ‘ਲਾਹਨਤ ਪੱਤਰ’ ਦਿੱਤੇ ਗਏ। ਇਹ ਕਾਰਵਾਈ ਜਥੇਬੰਦੀ ਦੇ ਪੁਆਧ ਜ਼ੋਨ ਦੇ ਦਫ਼ਤਰ ਸਕੱਤਰ ਸ਼ਿਵਚਰਨ ਸਿੰਘ ਭੰਗੂ ਦੀ ਅਗਵਾਈ ਹੇਠ ਕੀਤੀ...

ਬਾਦਲ ਦਲ ਨਾਲ ਸਮਝੌਤੇ ਦੀਆਂ ਖ਼ਬਰਾਂ ਅਕਾਲੀ ਦਲ (ਪੁਨਰਸੁਰਜੀਤ) ਨੇ ਨਕਾਰੀਆਂ: ਸੋਢੀ

ਬਾਦਲ ਦਲ ਨਾਲ ਸਮਝੌਤੇ ਦੀਆਂ ਖ਼ਬਰਾਂ ਅਕਾਲੀ ਦਲ (ਪੁਨਰਸੁਰਜੀਤ) ਨੇ ਨਕਾਰੀਆਂ: ਸੋਢੀ

Oct 20, 2026 05:51 PM (Asia/Kolkata)

ਚੰਡੀਗੜ੍ਹ 18 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਨੇ ਬਾਦਲ ਪਰਿਵਾਰ ਦਲ ਸਮਝੌਤੇ ਦੀਆਂ ਚੱਲ ਰਹੀਆਂ ਖ਼ਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੀ ਸੀਨੀ. ਲੀਡਰਸ਼ਿਪ ਨੇ ਪੂਰੀ ਤਰ੍ਹਾਂ ਖਾਰਜ ਕਰਦਿਆਂ ਇਸ ਨੂੰ ਇੱਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਸਮਝੌਤੇ ਸਬੰਧੀ ਫੈਲਾਈਆਂ ਜਾ ਰਹੀਆਂ ਖ਼ਬਰਾਂ ਬੇਹੱਦ ਸਾਜ਼ਿਸ਼ੀ ਤਰੀਕੇ ਨਾਲ ਝੂਠਾ ਭਰਮ ਪੈਦਾ ਕਰਨ ਲਈ...

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ-ਪ੍ਰਦੀਪ ਠਾਕੁਰ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ-ਪ੍ਰਦੀਪ ਠਾਕੁਰ

Oct 20, 2026 05:36 PM (Asia/Kolkata)

ਕਿਹਾ-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਖੇਡਾਂ ਵੱਲ ਪ੍ਰੇਰਿਤ ਕਰ ਰਿਹਾ ਲੱਖ ਦਾਤਾ ਕ੍ਰਿਕਟ ਕਲੱਬ ਕਪੂਰਥਲਾ 20 ਅਕਤੂਬਰ ਗੌਰਵ ਮੜੀਆ ਲੱਖ ਦਾਤਾ ਕ੍ਰਿਕਟ ਕਲੱਬ ਵਲੋ ਕਰਵਾਏ ਗਏ ਵਿੰਡ ਬਾਲ ਡੰਬਲ ਵਿਕਟ ਟੂਰਨਾਮੈਂਟ ਵਿਚ ਭਾਜਪਾ ਮੰਡਲ 1 ਦੇ ਪ੍ਰਧਾਨ ਪ੍ਰਦੀਪ ਠਾਕੁਰ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦਾ ਉਤਸ਼ਾਹ ਵਧਾਇਆ।ਇਸ ਮੌਕੇ ਪ੍ਰਦੀਪ ਠਾਕੁਰ ਨੇ ਲੱਖ ਦਾਤਾ ਕ੍ਰਿਕਟ ਕਲੱਬ ਵੱਲੋਂ ਖੇਤਰ ਵਿੱਚ ਕ੍ਰਿਕਟ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ...

ਮੁਲਤਾਨ ਵਿੱਚ 15 ਸਾਲਾ ਯਤੀਮ ਦੀ ਮੌਤ ਦੇ ਮਾਮਲੇ ’ਚ ਠੇਕੇਦਾਰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ

ਮੁਲਤਾਨ ਵਿੱਚ 15 ਸਾਲਾ ਯਤੀਮ ਦੀ ਮੌਤ ਦੇ ਮਾਮਲੇ ’ਚ ਠੇਕੇਦਾਰ 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ

Oct 20, 2026 05:32 PM (Asia/Kolkata)

ਮੁਲਤਾਨ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪਾਕਿਸਤਾਨ ਦੇ ਮੁਲਤਾਨ ਵਿੱਚ 15 ਸਾਲਾ ਯਤੀਮ ਵਸੀਮ ਅੱਬਾਸ ਦੀ ਮੌਤ ਦੇ ਮਾਮਲੇ ਵਿੱਚ ਅਦਾਲਤ ਨੇ ਮੰਗਲਵਾਰ ਨੂੰ ਇੱਕ ਠੇਕੇਦਾਰ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਦੋਸ਼ ਹੈ ਕਿ ਕੰਮ ਵਾਲੀ ਥਾਂ ਤੋਂ ਭੱਜਣ ਮਗਰੋਂ ਨਾਬਾਲਗ ਦਾ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਕਾਰ ਨਾਲ ਟੱਕਰ ਮਾਰੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਇਸ ਮਾਮਲੇ ਵਿੱਚ ਤੌਕੀਰ ਨਜ਼ੀਰ ਅਤੇ ਅਮਜਦ ਅਲੀ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਧਾਰਾਵਾਂ 302 ਅਤੇ 34...

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹਨ-ਜਗਜੀਤ ਸਿੰਘ ਧਾਲੀਵਾਲ

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹਨ-ਜਗਜੀਤ ਸਿੰਘ ਧਾਲੀਵਾਲ

Oct 20, 2026 05:29 PM (Asia/Kolkata)

ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਪਿੰਡ ਦੁਬੁਰਜੀ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਚ ਨਤਮਸਤਕ ਹੋਏ ਜਗਜੀਤ ਸਿੰਘ ਧਾਲੀਵਾਲ ਕਪੂਰਥਲਾ 20 ਅਕਤੂਬਰ ਗੌਰਵ ਮੜੀਆ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਹਲਕੇ ਦੇ ਪਿੰਡ ਦੁਬੁਰਜੀ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਨੇ ਸਾਥੀਆਂ ਸਮੇਤ ਸ਼ਾਮਲ ਹੋਕੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਲਿਆ।ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ...

ਸਾਡੀ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਕਿਸੇ ਦਾ ਜੀਵਨ ਬਚਾ ਸਕਦੀ ਹੈ-ਮੰਮੂ ਚਾਹਲ

ਸਾਡੀ ਖੂਨਦਾਨ ਦੇ ਪ੍ਰਤੀ ਸਕਾਰਾਤਮਕ ਸੋਚ ਕਿਸੇ ਦਾ ਜੀਵਨ ਬਚਾ ਸਕਦੀ ਹੈ-ਮੰਮੂ ਚਾਹਲ

Oct 20, 2026 05:27 PM (Asia/Kolkata)

ਸ਼ਿਵ ਸੈਨਾ ਆਗੂ ਮੁਕੇਸ਼ ਕਸ਼ਯਪ ਨੇ ਖੂਨਦਾਨ ਕੈਂਪ ਲਈ ਮਲਵਿੰਦਰ ਸਿੰਘ ਚਾਹਲ ਨੂੰ ਦਿੱਤਾ ਸੱਦਾ ਪੱਤਰ ਕਪੂਰਥਲਾ 20 ਅਕਤੂਬਰ ਗੌਰਵ ਮੜੀਆ ਖੂਨਦਾਨ ਨੂੰ ਲੈ ਕੇ ਸਮਾਜ ਵਿਚ ਕਈ ਪ੍ਰਕਾਰ ਦੇ ਭਰਮ ਭੁਲੇਖੇ ਪਾਏ ਜਾਂਦੇ ਹਨ ਪ੍ਰੰਤੂ ਡਾਕਟਰਾਂ ਅਨੁਸਾਰ ਖੂਨਦਾਨ ਕਰਨ ਨਾਲ ਤੁਹਾਡੇ ਵਿਚ ਕਿਸੇ ਪ੍ਰਕਾਰ ਦੀ ਕੋਈ ਕਮਜੋਰੀ ਨਹੀ ਆਉਦੀ।ਖੂਨਦਾਨ ਮਹਾਂਦਾਨ ਹੈ ਜਿਸ ਦਾ ਕੋਈ ਬਦਲ ਨਹੀ ਹੈ ਕਿਉਂਕਿ ਖੂਨ ਨੂੰ ਕਿਸੇ ਹੋਰ ਤਰੀਕੇ ਨਾਲ ਨਹੀ ਬਣਾਇਆ ਜਾ ਸਕਦਾ,ਖੂਨ ਨੂੰ ਮਨੁੱਖ ਦਾ ਸਰੀਰ ਹੀ ਤਿਆਰ ਕਰ ਸਕਦਾ...

ਅਜਮੀਤ ਕਤਲ ਮਾਮਲੇ ਦਾ ਮੁਲਜ਼ਮ ਹਥਿਆਰ ਬਰਾਮਦਗੀ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀ: ਤਰਨਤਾਰਨ ਪੁਲਿਸ

ਅਜਮੀਤ ਕਤਲ ਮਾਮਲੇ ਦਾ ਮੁਲਜ਼ਮ ਹਥਿਆਰ ਬਰਾਮਦਗੀ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀ: ਤਰਨਤਾਰਨ ਪੁਲਿਸ

Oct 20, 2026 05:22 PM (Asia/Kolkata)

ਤਰਨਤਾਰਨ, 20 ਅਕਤੂਬਰ 2026: ਨੌਸ਼ਹਿਰਾ ਪੰਨੂਆਂ ਦੇ ਅਜਮੀਤ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਗੁੱਲਾਲ ਹਥਿਆਰ ਬਰਾਮਦਗੀ ਲਈ ਲਿਜਾਏ ਜਾਣ ਦੌਰਾਨ ਹੋਈ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ। ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਮੁਲਜ਼ਮ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਮੁਤਾਬਕ, ਥਾਣਾ ਸਰਹਾਲੀ ਦੀ ਟੀਮ ਮੰਗਲਵਾਰ ਨੂੰ ਗੁੱਲਾਲ ਨੂੰ ਪੁਲਿਸ ਰਿਮਾਂਡ ਦੌਰਾਨ ਕੀਤੇ ਖ਼ੁਲਾਸੇ ਦੇ ਆਧਾਰ ’ਤੇ ਹਥਿਆਰ ਬਰਾਮਦ...

ਵਿਜੇਦਸ਼ਮੀ ਦੇ ਮੌਕੇ ਤੇ ਛੋਟੇ ਅਮਨ ਯਾਦਵ ਨੇ ਸਾੜਿਆ ਰਾਵਣ ਦਾ ਪੁਤਲਾ

ਵਿਜੇਦਸ਼ਮੀ ਦੇ ਮੌਕੇ ਤੇ ਛੋਟੇ ਅਮਨ ਯਾਦਵ ਨੇ ਸਾੜਿਆ ਰਾਵਣ ਦਾ ਪੁਤਲਾ

Oct 20, 2026 04:29 PM (Asia/Kolkata)

ਕਪੂਰਥਲਾ 20 ਅਕਤੂਬਰ ਗੌਰਵ ਮੜੀਆਵਿਜੇਦਸ਼ਮੀ ਦੇ ਮੌਕੇ ਤੇ ਦੇਸ਼ ਭਰ ਵਿੱਚ ਛੋਟੇ ਬੱਚਿਆਂ ਦੁਆਰਾ ਰਾਵਣ ਦਾ ਪੁਤਲਾਬਣਾਉਣ ਅਤੇ ਸਾੜਨ ਦੀ ਪਰੰਪਰਾ ਬਹੁਤ ਉਤਸ਼ਾਹ ਨਾਲ ਵੱਧ ਰਹੀ ਹੈ।ਬੱਚੇ ਆਪਣੀਆਂ ਗਲੀਆਂ,ਸਮਾਜਾਂ ਅਤੇ ਸਕੂਲਾਂ ਵਿੱਚ ਆਪਣੇ ਆਪ ਛੋਟੇ ਪੁਤਲੇ ਬਣਾਉਂਦੇ ਹਨ,ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦੇ ਹਨ।ਇਸੇ ਤਰ੍ਹਾਂ ਇਸ ਵਿਰਾਸਤੀ ਸ਼ਹਿਰ ਵਿੱਚ ਛੋਟੇ ਅਮਨ ਯਾਦਵ ਨੇ ਬਿਨਾਂ ਕਿਸੇ ਦੀ ਮਦਦ ਦੇ ਰਾਵਣ ਦਾ ਇੱਕ ਸ਼ਾਨਦਾਰ ਪੁਤਲਾ ਬਣਾਇਆ,ਜਿਸ ਨੇ ਫੇਸਬੁੱਕ ਤੇ ਸਥਾਨਕ ਲੋਕਾਂ ਨੂੰ...

ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਰਾਹੁਲ ਸਿੰਘ ਤੇ ਰਵੀਪਾਲ ਬਭੋਤਰਾ ਭਾਜਪਾ ਚ ਹੋਏ ਸ਼ਾਮਲ, ਚੇਤਨ ਸੂਰੀ ਨੇ ਪਾਰਟੀ ਦਾ ਪਟਕਾ ਭੇਟ ਕਰਕੇ ਕੀਤਾ ਸਵਾਗਤ

ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਰਾਹੁਲ ਸਿੰਘ ਤੇ ਰਵੀਪਾਲ ਬਭੋਤਰਾ ਭਾਜਪਾ ਚ ਹੋਏ ਸ਼ਾਮਲ, ਚੇਤਨ ਸੂਰੀ ਨੇ ਪਾਰਟੀ ਦਾ ਪਟਕਾ ਭੇਟ ਕਰਕੇ ਕੀਤਾ ਸਵਾਗਤ

Oct 20, 2026 04:27 PM (Asia/Kolkata)

ਕਪੂਰਥਲਾ 20 ਅਕਤੂਬਰ ਗੌਰਵ ਮੜੀਆਕਪੂਰਥਲਾ ਹਲਕੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਹਲਚਲ ਤੇਜ਼ ਹੋ ਗਈ ਹੈ,ਜਿਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਹਲਕੇ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਵੱਡੀ ਗਿਣਤੀ ਵਿੱਚ ਵੱਖ-ਵੱਖ ਪਰਿਵਾਰ ਅਤੇ ਆਗੂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਰਹੇ ਹਨ।ਇਸ ਤਹਿਤ ਬੀਤੇ ਦਿਨੀ ਕਪੂਰਥਲਾ ਹਲਕੇ ਦੇ ਰਾਹੁਲ ਸਿੰਘ ਤੇ ਰਵੀਪਾਲ ਬਭੋਤਰਾ ਨੇ ਭਾਜਪਾ ਦੇ ਮੰਡਲ 1 ਦੇ ਪ੍ਰਧਾਨ ਪ੍ਰਦੀਪ ਠਾਕੁਰ ਦੀ ਅਗਵਾਈ ਹੇਠ ਭਾਜਪਾ ਪੱਲਾ...

ਵੀਐਚਪੀ ਬਜਰੰਗ ਦਲ ਦੇ ਆਗੂਆਂ ਨੇ ਸਾੜਿਆ ਅੱਤਵਾਦ ਰੂਪੀ ਰਾਵਣ ਦਾ ਪੁਤਲਾ,ਪਾਕਿਸਤਾਨ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਵੀਐਚਪੀ ਬਜਰੰਗ ਦਲ ਦੇ ਆਗੂਆਂ ਨੇ ਸਾੜਿਆ ਅੱਤਵਾਦ ਰੂਪੀ ਰਾਵਣ ਦਾ ਪੁਤਲਾ,ਪਾਕਿਸਤਾਨ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ

Oct 20, 2026 04:23 PM (Asia/Kolkata)

ਰਾਮਾਇਣ ਗਵਾਹ ਹੈ ਕਿ ਜਟਾਯੂ ਨੇ ਸਭ ਤੋਂ ਪਹਿਲਾਂ ਅੱਤਵਾਦ ਵਿਰੁੱਧ ਲੜਾਈ ਲੜੀ-ਨਰੇਸ਼ ਪੰਡਿਤਵੀਐਚਪੀ ਨੇਤਾ ਨਰੇਸ਼ ਪੰਡਿਤ ਨੇ ਕਿਹਾ-ਅੱਤਵਾਦ ਦੇ ਰਾਵਣ ਨੂੰ ਜੜ੍ਹ ਤੋਂ ਉਖਾੜ ਸੁੱਟੋਕਪੂਰਥਲਾ 20 ਅਕਤੂਬਰ ਗੌਰਵ ਮੜੀਆ ਵਿਜੇਦਸ਼ਮੀ ਤੇ ਦੇਸ਼ ਭਰ ਵਿੱਚ ਜਿੱਥੇ ਲੰਕਾਪਤੀ ਰਾਵਣ ਦੇ ਪੁਤਲੇ ਸਾੜੇ ਗਏ,ਉੱਥੇ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦੇ ਅਨੇਕਾਂ ਆਗੂਆਂ ਦੇ ਵਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ,ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਜੱਸਲ ਅਤੇ ਬਜਰੰਗ ਦਲ ਦੇ ਜ਼ਿਲ੍ਹਾ...

ਸ਼ਸਤਰ ਪ੍ਰਤੀਕੂਲ ਹਾਲਾਤਾਂ ਵਿੱਚ ਜੀਵਨ ਕਦਰਾਂ-ਕੀਮਤਾਂ ਦੀ ਰੱਖਿਆ ਕਰਦੇ ਹਨ-ਨਰੇਸ਼ ਪੰਡਿਤ

ਸ਼ਸਤਰ ਪ੍ਰਤੀਕੂਲ ਹਾਲਾਤਾਂ ਵਿੱਚ ਜੀਵਨ ਕਦਰਾਂ-ਕੀਮਤਾਂ ਦੀ ਰੱਖਿਆ ਕਰਦੇ ਹਨ-ਨਰੇਸ਼ ਪੰਡਿਤ

Oct 20, 2026 04:20 PM (Asia/Kolkata)

ਬਜਰੰਗ ਦਲ ਦੇ ਵਰਕਰਾਂ ਨੇ ਕੀਤੀ ਸ਼ਸਤਰ ਪੂਜਾ, ਲਗਾਏ ਜੈ ਸ਼੍ਰੀ ਰਾਮ ਦੇ ਨਾਅਰੇ ਕਿਹਾ-ਪੁਰਾਣਾਂ ਵਿੱਚ ਵੀ ਸ਼ਸਤਰ ਪੂਜਾ ਦਾ ਜ਼ਿਕਰ ਹੈਕਪੂਰਥਲਾ 20 ਅਕਤੂਬਰ ਗੌਰਵ ਮੜੀਆ ਵਿਜੇਦਸ਼ਮੀ ਦੇ ਮੌਕੇ ਤੇ ਆਰਐਸਐਸ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ lਬਜਰੰਗ ਦਲ ਨੇ ਵਿਧੀ ਵਿਧਾਨ ਅਤੇ ਮੰਤਰਾਂ ਦੇ ਜਾਪ ਨਾਲ ਸ਼ਸਤਰ ਪੂਜਾ ਕੀਤੀ।ਇਸ ਮੌਕੇ ਬਜਰੰਗ ਦਲ ਦੇ ਵਰਕਰਾਂ ਵੱਲੋਂ ਲਗਾਏ ਗਏ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ।ਵਰਕਰਾਂ ਨੇ ਇੱਕ ਦੂਜੇ...

ਮੁਫ਼ਤ ਰਾਸ਼ਨ ਦੇ ਨਾਂ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਉਂ? — ਬੀਬਾ ਰਮਨਦੀਪ ਕੌਰ ਸ਼ੇਰੋਂ

ਮੁਫ਼ਤ ਰਾਸ਼ਨ ਦੇ ਨਾਂ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਉਂ? — ਬੀਬਾ ਰਮਨਦੀਪ ਕੌਰ ਸ਼ੇਰੋਂ

Oct 20, 2026 03:13 PM (Asia/Kolkata)

ਰਵੀ ਖਹਿਰਾ, ਖਡੂਰ ਸਾਹਿਬਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਪਹਿਲਾਂ ਇਹ ਦੱਸੇ ਕਿ ਗਰੀਬ ਪਰਿਵਾਰਾਂ ਦੀ ਰਸੋਈ ਤੱਕ ਪਹੁੰਚਣ ਵਾਲੇ ਸਰ੍ਹੋਂ ਦੇ ਤੇਲ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ ਹੈ।ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਦੀਆਂ ਕਿੱਟਾਂ ਵੰਡਣ ਦੇ ਦਾਅਵਿਆਂ ਵਿਚਕਾਰ ਸਰ੍ਹੋਂ ਦੇ ਤੇਲ ਦੀ ਗੁਣਵੱਤਾ ਦਾ ਮੁੱਦਾ ਬੇਹੱਦ ਅਹਿਮ ਹੈ। ਸਰ੍ਹੋਂ ਦਾ ਤੇਲ ਹਰ ਪੰਜਾਬੀ ਘਰ ਦੀ ਰਸੋਈ ਦਾ ਹਿੱਸਾ ਹੈ ਅਤੇ ਇਸ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਲੋਕਾਂ ਦੀ...

ਅਮਿਤ ਸ਼ਾਹ ਨੇ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਹਰ ਸੰਭਵ ਮਦਦ ਦਾ ਭਰੋਸਾ

ਅਮਿਤ ਸ਼ਾਹ ਨੇ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਹਰ ਸੰਭਵ ਮਦਦ ਦਾ ਭਰੋਸਾ

Oct 20, 2026 02:56 PM (Asia/Kolkata)

ਸੰਗਰੂਰ, 20 ਅਕਤੂਬਰ 2026: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਵਣਜਾਰਾ ਵਿਖੇ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਗੁਲਜ਼ਾਰ ਸਿੰਘ ਦੀ ਪਿਛਲੇ ਮਹੀਨੇ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲਣ ਮਗਰੋਂ ਮੌਤ ਹੋ ਗਈ ਸੀ।ਮੀਡੀਆ ਰਿਪੋਰਟਾਂ ਅਨੁਸਾਰ, ਸ਼ਾਹ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪਰਿਵਾਰ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਹਾਲਾਤ ਦੀ ਡੂੰਘਾਈ...

ਸਟੇਟ ਐਵਾਰਡੀ ਸ਼੍ਰੀ ਸੰਤੋਖ ਸਿੰਘ ਮੱਲ੍ਹੀ ਦਾ ਡਾ.ਬਾਵਾ ਦੀ ਅਗਵਾਈ ਵਿੱਚ ਐਨ. ਜੇ. ਪੀ. ਸੀ. ਆਈ ਵਲੋਂ ਕੀਤਾ ਗਿਆ ਸਨਮਾਨ

ਸਟੇਟ ਐਵਾਰਡੀ ਸ਼੍ਰੀ ਸੰਤੋਖ ਸਿੰਘ ਮੱਲ੍ਹੀ ਦਾ ਡਾ.ਬਾਵਾ ਦੀ ਅਗਵਾਈ ਵਿੱਚ ਐਨ. ਜੇ. ਪੀ. ਸੀ. ਆਈ ਵਲੋਂ ਕੀਤਾ ਗਿਆ ਸਨਮਾਨ

Oct 20, 2026 02:43 PM (Asia/Kolkata)

ਕਪੂਰਥਲਾ 20 ਅਕਤੂਬਰ ਗੌਰਵ ਮੜੀਆਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਦੇ ਐਡਵਾਈਜ਼ਰ ਟੀ. ਐਸ. ਚਾਹਲ ਵਲੋਂ ਉਹਨਾਂ ਦੇ ਗ੍ਰਹਿ ਮੁਹੱਲਾ ਅਨੰਦ ਵਿਹਾਰ ਕਪੂਰਥਲਾ ਵਿਖੇ ਮਹੀਨਾਵਾਰ ਮੀਟਿੰਗ, ਪ੍ਰੈਸ ਕਲੱਬ ਅਤੇ ਯੂਨੀਵਰਸਲ ਪ੍ਰੈਸ ਆਫ ਇੰਡੀਆ ਦੇ ਡਾਇਰੈਕਟਰ ਡਾ. ਐਚ. ਐਸ.ਬਾਵਾ ਅਤੇ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ. ਨਵਜੀਤ ਸਿੰਘ ਰਾਜੂ ਪ੍ਰਧਾਨ ਪੰਜਾਬ, ਡਾ. ਸੈਮੂਅਲ ਮਸੀਹ ਜ਼ਿਲ੍ਹਾ ਮਹਾਂਸਚਿਵ, ਗੋਰਵ ਮੜੀਆ ਪ੍ਰਧਾਨ ਦੋਆਬਾ ਜੋਨ, ਸਵਾਮੀ ਰਾਜ ਪਾਲ ਐਡਵਾਈਜ਼ਰ...

ਰਾਜੋਕੇ ਵਿੱਚ ਐੱਨਸੀਬੀ ਤੇ ਬੀਐੱਸਐੱਫ ਦੀ ਸਾਂਝੀ ਕਾਰਵਾਈ ਦੀ ਸੂਚਨਾ, ਪੰਜ ਕਿਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ

ਰਾਜੋਕੇ ਵਿੱਚ ਐੱਨਸੀਬੀ ਤੇ ਬੀਐੱਸਐੱਫ ਦੀ ਸਾਂਝੀ ਕਾਰਵਾਈ ਦੀ ਸੂਚਨਾ, ਪੰਜ ਕਿਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ

Oct 20, 2026 02:25 PM (Asia/Kolkata)

ਤਰਨਤਾਰਨ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਸਾਂਝੀ ਕਾਰਵਾਈ ਦੌਰਾਨ ਸਰਹੱਦੀ ਪਿੰਡ ਰਾਜੋਕੇ ਦੇ ਇੱਕ ਵਿਅਕਤੀ ਨੂੰ ਪੰਜ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ, ਗ੍ਰਿਫ਼ਤਾਰੀ ਅਤੇ ਕਥਿਤ ਬਰਾਮਦਗੀ ਬਾਰੇ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।ਮੰਗਲਵਾਰ ਸਵੇਰੇ ਹੋਈ ਦੱਸੀ ਜਾ ਰਹੀ ਇਸ ਕਾਰਵਾਈ ਵਿੱਚ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਰਾਜੋਕੇ ਵਜੋਂ ਦੱਸੀ ਗਈ ਹੈ।...

Loading…
Loading the web debug toolbar…
Attempt #