ਸਰਹਾਲੀ ਕਲਾਂ ਤੇ ਦਦੇਹਰ ਸਾਹਿਬ ਦੇ ਮੋਹਤਬਰ ਸੱਜਣਾ ਨੇ ਸਰਪੰਚ ਬਲਬੀਰ ਸਿੰਘ ਠੱਟਾ ਨੂੰ ਕੀਤਾ ਸਨਮਾਨਿਤ।

ਸਰਹਾਲੀ ਕਲਾਂ ਤੇ ਦਦੇਹਰ ਸਾਹਿਬ ਦੇ ਮੋਹਤਬਰ ਸੱਜਣਾ ਨੇ ਸਰਪੰਚ ਬਲਬੀਰ ਸਿੰਘ ਠੱਟਾ ਨੂੰ ਕੀਤਾ ਸਨਮਾਨਿਤ।

ਤਰਨ ਤਾਰਨ / ਸਰਹਾਲੀ ਕਲਾਂ , 23 ਮਾਰਚ ਜੁਗਰਾਜ ਸਿੰਘ ਸਰਹਾਲੀ

ਸਰਪੰਚ ਬਲਬੀਰ ਸਿੰਘ ਠੱਟਾ ਜੀ ਦੇ ਲੰਮੇ ਅਰਸੇ ਬਾਅਦ ਪਰਿਵਾਰ ਵਿੱਚ ਵਾਪਸ ਪਰਤਣ ਤੇ ਜਿੱਥੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਉਹਨਾ ਦੇ ਨਾਲ ਵਿਚਰਨ ਵਾਲੇ ਸੱਜਣਾਂ ਵਿੱਚ ਵੀ ਭਾਰੀ ਉਤਸ਼ਾਹ ਬਣਿਆ ਹੋਇਆ ਹੈ। ਅੱਜ ਸਰਪੰਚ ਬਲਬੀਰ ਸਿੰਘ ਠੱਟਾ ਜੀ ਦੇ ਘਰ ਪਹੁੰਚ ਕੇ ਉਹਨਾਂ ਦੇ ਚਹੇਤਿਆਂ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ। ਜਿਹਨਾਂ ਵਿਚ ਅਮਰਜੀਤ ਸਿੰਘ ਸਰਹਾਲੀ, ਸੂਬੇਦਾਰ ਤਾਰਾ ਸਿੰਘ, ਅਮਰਜੀਤ ਸਿੰਘ ਫੌਜੀ, ਜਸਬੀਰ ਸਿੰਘ, ਗੁਰਮੀਤ ਸਿੰਘ ਫੱਕਰ, ਹੀਰਾ ਸਿੰਘ ਦਦੇਹਰ ਸਾਹਿਬ, ਸਰਪੰਚ ਸਟਾਲਿਨਜੀਤ ਸਿੰਘ ਠੱਟਾ ਆਦਿ ਸ਼ਾਮਿਲ ਸਨ।