ਵਾਤਾਵਰਨ ਸੁਰੱਖਿਆ ‘ਚ ਸਮਾਜਿਕ ਸੰਸਥਾਵਾਂ ਦਾ ਸ਼ਲਾਘਾਯੋਗ ਉਪਰਾਲਾ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

ਵਾਤਾਵਰਨ ਸੁਰੱਖਿਆ ‘ਚ ਸਮਾਜਿਕ ਸੰਸਥਾਵਾਂ ਦਾ ਸ਼ਲਾਘਾਯੋਗ ਉਪਰਾਲਾ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

5000 ਪੌਦੇ ਲਗਾਉਣ ਦਾ ਜਸ਼ਨ ਮਨਾਉਣ ਲਈ ਸਮਾਰੋਹ

ਹੁਸ਼ਿਆਰਪੁਰ, 10 ਸਤੰਬਰ : ਮਨਜਿੰਦਰ ਸਿੰਘ ਭੋਗਪੁਰ

ਵਿੱਦਿਆ ਮੰਦਰ ਸੰਸਥਾਨ, ਬਾਬਾ ਬਾਲਕ ਨਾਥ ਟਰੱਸਟ ਅਤੇ ਬਿਓਂਡ ਦੀ ਆਈ ਸੰਸਥਾ ਵੱਲੋਂ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਮਾਲ ਰੋਡ, ਹੁਸ਼ਿਆਰਪੁਰ ਵਿਖੇ ਪਿੰਡ ਪਟਿਆੜੀਆਂ ਦੇ ਵਣ ਇਲਾਕੇ ਵਿਚ 5000 ਪੌਦੇ ਲਗਾਉਣ ਦੇ ਉਦੇਸ਼ 'ਚ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਸਮਾਗਮ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡੀ.ਐਫ.ਓ ਅਮਨੀਤ ਸਿੰਘ, ਬੀ.ਐਸ.ਐਫ ਖੜਕਾਂ ਦੇ ਕਮਾਂਡੈਂਟ ਵਰਿੰਦਰ ਕੁਮਾਰ ਅਤੇ ਚਾਰਟਰਡ ਅਕਾਊਂਟੈਂਟ ਤਰਨਜੀਤ ਸਿੰਘ ਮੌਜੂਦ ਰਹੇ। ਬਿਓਂਡ ਦੀ ਆਈ ਸੰਸਥਾ ਵੱਲੋਂ ਪੌਦੇ ਲਗਾਉਣ ਦੀ ਸੰਭਾਲ ਅਤੇ ਪ੍ਰਚਾਰ ਲਈ ਬਾਬਾ ਬਾਲਕ ਨਾਥ ਟਰੱਸਟ ਦੇ ਪ੍ਰਧਾਨ ਡਾ. ਹਰਸ਼ਵਿੰਦਰ ਸਿੰਘ ਪਠਾਣੀਆ ਨੂੰ 51,000 ਰੁਪਏ ਦੀ ਗ੍ਰਾਂਟ ਦਿੱਤੀ ਗਈ।

ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਸਮਾਜਿਕ ਸੰਸਥਾਵਾਂ ਦੇ ਅਜਿਹੇ ਯਤਨ ਸ਼ਲਾਘਾਯੋਗ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜੰਗਲਾਤ ਵਿਭਾਗ ਪੌਦਿਆਂ ਦੀ ਦੇਖ-ਭਾਲ ਅਤੇ ਜੰਗਲਾਂ ਨੂੰ ਅੱਗ ਤੋਂ ਬਚਾਉਣ ਲਈ ਪੂਰਾ ਸਹਿਯੋਗ ਦੇਵੇਗਾ।

ਡੀ.ਐਫ.ਓ ਅਮਨੀਤ ਸਿੰਘ ਨੇ ਕਿਹਾ ਕਿ ਸਰਕਾਰ ਹਰ ਸਾਲ ਰੁੱਖ ਲਗਾਉਂਦੀ ਹੈ ਅਤੇ ਪਟਿਆੜੀਆਂ ਅਤੇ ਖੜਕਾਂ ਖੇਤਰ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਕਮਾਂਡੈਂਟ ਵਰਿੰਦਰ ਕੁਮਾਰ ਨੇ ਕਿਹਾ ਕਿ ਬੀ.ਐਸ.ਐਫ ਵੀ ਜੰਗਲਾਂ ਦੀ ਸੰਭਾਲ ਵਿਚ ਸਮਾਜਿਕ ਸੰਸਥਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ।

ਵਿੱਦਿਆ ਮੰਦਰ ਸੰਸਥਾ ਦੇ ਪ੍ਰਧਾਨ ਅਨੁਰਾਗ ਸੂਦ ਨੇ ਕਿਹਾ ਕਿ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਪੌਦਿਆਂ ਦੀ ਰੱਖਿਆ ਕਰਨਾ ਹੈ, ਜਦੋਂ ਕਿ ਬਿਓਂਡ ਦੀ ਆਈ ਸੰਸਥਾ ਦੇ ਪ੍ਰਧਾਨ ਮਨਵੀਨ ਸਿੰਘ ਨੇ ਇਸ ਨੂੰ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਦੱਸਿਆ। ਇਸ ਮੌਕੇ ਮੇਅਰ ਸੁਰਿੰਦਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਪ੍ਰੋ. ਬਹਾਦਰ ਸਿੰਘ ਸੁਨੇਤ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਦੇ ਪਤਵੰਤੇ ਵੀ ਸ਼ਾਮਲ ਹੋਏ। ਸਮਾਗਮ ਦੌਰਾਨ ਮਹਿਮਾਨਾਂ ਨੇ ਸਕੂਲ ਦੇ ਵਿਹੜੇ ਵਿਚ ਰੁੱਖ ਵੀ ਲਗਾਏ ਅਤੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ।