ਬੁੱਚੜ ਥਾਣੇਦਾਰ ਸੂਬਾ ਸਰਹੰਦ ਦੇ ਭੋਗ ਤੇ ਵਿਰੋਧ ਕਰਨ ਪਹੁੰਚੇ ਸਿੰਘ ਪੁਲਿਸ ਵੱਲੋਂ ਗ੍ਰਿਫ਼ਤਾਰ ਤੇ ਰਿਹਾਅ
- ਧਾਰਮਿਕ/ਰਾਜਨੀਤੀ
- 26 Sep, 2025 03:48 PM (Asia/Kolkata)
ਅੰਮ੍ਰਿਤਸਰ, ਜੁਗਰਾਜ ਸਿੰਘ ਸਰਹਾਲੀ
ਬੁੱਚੜ ਥਾਣੇਦਾਰ ਸੂਬਾ ਸਰਹੰਦ ਦੇ ਭੋਗ ਸਮਾਗਮ 'ਤੇ ਵਿਰੋਧ ਕਰਨ ਪਹੁੰਚੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਸਿੱਖੀ ਸੇਵਾ ਗੁਰਮਤਿ ਵਿਦਿਆਲਾ ਦੇ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਰਾਜਵੀਰ ਸਿੰਘ ਅਕਾਲੀ ਤੇ ਭਾਈ ਹਰਜੋਤ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਮਕਬੂਲਪੁਰੇ ਥਾਣੇ ਵਿੱਚੋਂ ਪੰਜੇ ਸਿੰਘ ਪੁਲਿਸ ਹਿਰਾਸਤ ਵਿੱਚ ਰਿਹਾਅ ਹੋ ਚੁੱਕੇ ਹਨ। ਪੰਜ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਦੇ ਵੱਲਾ ਵਿਖੇ ਸੰਧੂ ਫਾਰਮ ਪਹੁੰਚ ਕੇ ਓਥੇ ਜਬਰਦਸਤ ਵਿਰੋਧ ਅਤੇ ਨਾਹਰੇਬਾਜ਼ੀ ਕੀਤੀ ਤੇ ਸੂਬੇ ਨੂੰ ਲਾਹਣਤਾਂ ਪਾਈਆਂ। ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਫੋਰਸਾਂ ਨੇ ਸਿੰਘਾਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਯਤਨ ਕੀਤਾ, ਜਿਸ ਕਰਕੇ ਪੁਲਿਸ ਅਤੇ ਸਿੰਘਾਂ ਵਿੱਚ ਤਕਰਾਰ ਵੀ ਹੋ ਗਿਆ।
Leave a Reply