ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ 1 ਨਵੰਬਰ ਨੂੰ

ਸਰਬ ਸਾਂਝਾ ਵੈਲਫੇਅਰ ਸੋਸਾਇਟੀ ਵੱਲੋਂ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ 1 ਨਵੰਬਰ ਨੂੰ

ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤਿਮ ਛੋਹਾਂ : ਸਟੇਟ ਅਵਾਰਡੀ ਫੂਲਰਾਜ ਸਿੰਘ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ:) ਮੋਹਾਲੀ ਦੀ ਤਰਫੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਸੈਕਟਰ 90-91 ਮੋਹਾਲੀ ਵਿਖੇ ਕਰਵਾਏ ਜਾ ਰਹੇ ਹਨ। ਇਸ ਪ੍ਰੋਗਰਾਮ ਨੂੰ ਕਰਵਾਏ ਜਾਣ ਦੇ ਲਈ ਸੁਸਾਇਟੀ ਮੈਂਬਰਾਂ ਦੇ ਵੱਲੋਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਮੁੱਚੇ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਅਤੇ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ:) ਮੋਹਾਲੀ ਦੀ ਤਰਫੋਂ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਹਰ ਵਰ੍ਹੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ। ਇਸ ਸਾਲ ਇਹ ਪ੍ਰੋਗਰਾਮ ਇਕ ਨਵੰਬਰ 2026 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਕਰਵਾਏ ਗਏ। ਜਿਨ੍ਹਾਂ ਦੇ ਭੋਗ ਇੱਕ ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ। ਬਰਾਤਾਂ ਦਾ ਸਵਾਗਤ ਸਵੇਰੇ 9 ਵਜੇ ਅਤੇ ਬ੍ਰੇਕਫਾਸਟ ਬਰਾਤਾਂ ਦੇ ਲਈ ਸਵੇਰੇ 11 ਵਜੇ ਹੋਵੇਗਾ। ਉਪਰੰਤ ਆਨੰਦ ਕਾਰਜ ਦੀ ਰਸਮਾਂ ਸਾਢੇ 11 ਵਜੇ ਕਰਵਾਈਆਂ ਜਾਣਗੀਆਂ। ਦੁਪਹਿਰ ਦਾ ਖਾਣਾ ਦੁਪਹਿਰ ਡੇਢ ਵਜੇ ਲਗਾਇਆ ਜਾਵੇਗਾ। ਫੂਲਰਾਜ ਸਿੰਘ ਪ੍ਰਧਾਨ ਹੋਰਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੁਭਾਗੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਸਭਨਾਂ ਨੂੰ ਪ੍ਰੋਗਰਾਮ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ 'ਤੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਮਾਲਵਿੰਦਰ ਸਿੰਘ ਕੰਗ ਮੈਂਬਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਸਰਬਜੀਤ ਸਿੰਘ ਸਮਾਣਾ ਮੇਅਰ ਮੋਹਾਲੀ ਨਗਰ ਨਿਗਮ, ਸ਼੍ਰੀਮਤੀ ਪ੍ਰਭਜੋਤ ਕੌਰ ਚੇਅਰਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ, ਸ਼੍ਰੀਮਤੀ ਦਮਨਦੀਪ ਕੌਰ ਐਸ.ਡੀ.ਐਮ. ਮੋਹਾਲੀ, ਹਰਸਿਮਰਨ ਸਿੰਘ ਬਲ -ਡੀ.ਐਸ.ਪੀ. ਮੋਹਾਲੀ, ਆਰ.ਪੀ. ਸ਼ਰਮਾ, ਹਰਪਾਲ ਸਿੰਘ ਚੰਨਾ, ਡਾਕਟਰ ਐਸ.ਪੀ. ਸਿੰਘ ਐਮ.ਡੀ. ਗਰੁੱਪ ਆਫ ਇੰਡਸ ਹੋਸਪਿਟਲ, ਗੁਰਮੀਤ ਸਿੰਘ ਸਕੱਤਰ ਟਰਸਟੀ ਸੋਹਾਣਾ ਹਸਪਤਾਲ, ਹਰਮਿੰਦਰ ਬਜਾਜ ਪ੍ਰਪਰਾਈਟਰ ਤੋਂ ਇਲਾਵਾ ਡਾਕਟਰ ਐਸ. ਐਸ. ਭਵਰਾ ਡਾਇਰੈਕਟਰ ਜੇ.ਐਲ. ਪੀ. ਐਲ., ਪਰਮਜੀਤ ਸਿੰਘ ਚੌਹਾਨ- ਡਾਇਰੈਕਟਰ ਜੇ. ਐਲ. ਪੀ. ਐਲ, ਡਾਕਟਰ ਲਖਵਿੰਦਰ ਸਿੰਘ, ਭਗਵਾਨ ਸਿੰਘ ਗਿੱਲ ਐਮ.ਡੀ., ਕੁਲਦੀਪ ਸਿੰਘ ਸਮਾਣਾ ,ਅਸ਼ਵਨੀ ਸ਼ਰਮਾ ਮੈਨੇਜਿੰਗ ਡਾਇਰੈਕਟਰ ਰਬਾਬ ਮਿਊਜਿਕ ਪ੍ਰੋਡਕਸ਼ਨ ਮੋਹਾਲੀ, ਸ਼੍ਰੀਮਤੀ ਜਗਜੀਤ ਕੌਰ ਕਾਹਲੋਂ ਚੇਅਰਪਰਸਨ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਮੋਹਾਲੀ, ਹਰਜਿੰਦਰ ਸਿੰਘ ਰੰਗੀ ਐਮ.ਡੀ. ਹਾਈਲੈਂਡ ਮੇ ਫੀਲਡ ਗੁਰਮੀਤ ਸਿੰਘ ਵਾਲੀਆ ਪਰਾਈਡ ਕੈਟਰਸ, ਨੌਨਿਹਾਲ ਸਿੰਘ ਸੋਢੀ ਸਮਾਜ ਸੇਵੀ ਅਤੇ ਦਮਨਦੀਪ ਸਿੰਘ ਔਜਲਾ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ ਪ੍ਰਧਾਨ - ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮੋਹਾਲੀ, ਲਾਈਨਸ ਕਲੱਬ ਪੰਚਕੂਲਾ ਪ੍ਰੀਮੀਅਰ, ਜੇ.ਐਲ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੁਸਾਇਟੀ ਦੀ ਤਰਫੋਂ ਵਿਆਹੁਤਾ ਲੜਕੀਆਂ ਨੂੰ ਸੂਟ ਲੜਕੀ ਵਾਸਤੇ 11 ਸੂਟ, ਲੜਕੇ ਵਾਸਤੇ 2, ਸੂਟ ਸੱਸ ਵਾਸਤੇ-2 ਸੂਟ ਸਹਰੇ ਵਾਸਤੇ-1, ਭਾਂਡੇ ਸਟੀਲ-51 ਬਰਤਨ ਸੈਟ, ਇੱਕ ਕੂਕਰ, ਕੁਰਸੀਆਂ-4, ਮੇਜ , ਇੱਕ ਬੈਡ ਸੈਟ, ਗਰਮ ਬਿਸਤਰੇ-2, ਠੰਡੇ ਬਿਸਤਰੇ 2, ਮਿਲਣੀ ਦਾ ਕੰਬਲ, ਪੱਖਾ, ਸਾਈਕਲ , ਘੜੀ ਲੜਕੇ ਲਈ, ਘੜੀ ਲੜਕੀ ਲਈ, ਮੇਕਅਪ ਬਾਕਸ, ਟਰੰਕ, ਅਟੈਚੀ , ਸਲਾਈ ਮਸ਼ੀਨ ਅਤੇ ਸੋਨੇ ਦਾ ਕੋਕਾ ਵੀ ਦਿੱਤਾ ਜਾ ਰਿਹਾ ਹੈ। ਸੋਸਾਇਟੀ ਪ੍ਰਧਾਨ ਫੂਲਰਾਜ ਸਿੰਘ ਹੋਰਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਇਸ ਸਮਾਗਮ ਨੂੰ ਨੇਪਰੇ ਚੜਨ ਲਈ ਸਰਬ ਸਾਂਝਾ ਵੈਲਫੇਅਰ ਸੁਸਾਇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ। ਜਿਸ ਸੋਸਾਇਟੀ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹਿਕ ਆਨੰਦ ਕਾਰਜ ਨਾਲ ਸੰਬੰਧੀ ਆਪੋ ਆਪਣੀਆਂ ਜਿੰਮੇਵਾਰੀਆਂ ਸੰਭਾਲੀਆਂ। ਮੀਟਿੰਗ ਦੌਰਾਨ ਗੁਰਦੀਪ ਸਿੰਘ ਟਿਵਾਣਾ ਸੀਨੀਅਰ ਮੀਤ ਪ੍ਰਧਾਨ, ਨਿਹਾਲ ਸਿੰਘ ਵਿਰਕ- ਮੀਤ ਪ੍ਰਧਾਨ, ਪਲਵਿੰਦਰ ਸਿੰਘ ਗੁਰਾਇਆ ਮੀਤ ਪ੍ਰਧਾਨ, ਗੁਰਵੀਰ ਸਿੰਘ ਬੱਗਾ ਜਨਰਲ ਸਕੱਤਰ , ਗੁਰਮੀਤ ਸਿੰਘ ਸੈਣੀ 'ਖਜਾਨਚੀ ਤੋਂ ਇਲਾਵਾ ਭੁਪਿੰਦਰ ਸਿੰਘ ਕਬੱਡੀ ਕੋਚ' ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਸਰਪ੍ਰਸਤ ਹਰਮੇਸ਼ ਸਿੰਘ ਕੁੰਬੜਾ, ਹਰਮਿੰਦਰ ਸਿੰਘ ਮਾਖਾ ਜਰਨਲ ਸਕੱਤਰ ਵੀ ਹਾਜ਼ਰ ਰਹੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.