ਪੰਜਾਬ ਸਰਕਾਰ ਵੱਲੋਂ ਸਾਲ 2027 ਲਈ ਗਜ਼ਟਿਡ ਅਤੇ ਰਾਖਵੀਆਂ ਛੁੱਟੀਆਂ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਸਾਲ 2027 ਲਈ ਗਜ਼ਟਿਡ ਅਤੇ ਰਾਖਵੀਆਂ ਛੁੱਟੀਆਂ ਦਾ ਐਲਾਨ

ਬਿੰਦਰ ਸਿੰਘ ਖੁੱਡੀ ਕਲਾਂ , ਮੰਗਤ ਸਿੰਘ ਸੈਦਪੁਰ
ਚੰਡੀਗੜ੍ਹ,15 ਅਕਤੂਬਰ 2026

:ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਕੈਲੰਡਰ ਸਾਲ 2027 ਲਈ ਪੰਜਾਬ ਸਰਕਾਰ ਦੇ ਦਫ਼ਤਰਾਂ ਵਿੱਚ ਲਾਗੂ ਹੋਣ ਵਾਲੀਆਂ ਗਾਜ਼ਟਿਡ ਛੁੱਟੀਆਂ, ਰਾਖਵੀਆਂ ਛੁੱਟੀਆਂ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਜਾਰੀ ਕੀਤੀ ਅਧਿਸੂਚਨਾ ਅਨੁਸਾਰ ਸਾਰੇ ਸ਼ਨਿੱਚਰਵਾਰ ਅਤੇ ਐਤਵਾਰਾਂ ਤੋਂ ਇਲਾਵਾ ਸਾਲ 2027 ਦੌਰਾਨ ਹੋਣ ਵਾਲੀਆਂ ਗਾਜ਼ਟਿਡ ਛੁੱਟੀਆਂ ਵਿੱਚ 15 ਜਨਵਰੀ ਨੂੰ ਪ੍ਰਕਾਸ਼ ਗੁਰਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, 26 ਜਨਵਰੀ ਨੂੰ ਗਣਤੰਤਰ ਦਿਵਸ, 20 ਫਰਵਰੀ ਨੂੰ ਜਨਮ ਦਿਵਸ ਸ਼੍ਰੀ ਗੁਰੂ ਰਵਿਦਾਸ ਜੀ, 6 ਮਾਰਚ ਨੂੰ ਮਹਾ ਸ਼ਿਵਰਾਤਰੀ, 10 ਮਾਰਚ ਨੂੰ ਈਦ-ਉੱਲ-ਫਿਤਰ, 23 ਮਾਰਚ ਨੂੰ ਹੋਲੀ ਅਤੇ ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ, 26 ਮਾਰਚ ਨੂੰ ਗੁੱਡ ਫਰਾਈਡੇ, 08 ਅਪ੍ਰੈਲ ਨੂੰ ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ, 14 ਅਪ੍ਰੈਲ ਨੂੰ ਵਿਸਾਖੀ ਅਤੇ ਜਨਮ ਦਿਨ ਡਾ: ਬੀ.ਆਰ. ਅੰਬੇਡਕਰ, 15 ਅਪ੍ਰੈਲ ਨੂੰ ਰਾਮ ਨੌਮੀ, 19 ਅਪ੍ਰੈਲ ਨੂੰ ਮਹਾਂਵੀਰ ਜੈਯੰਤੀ, 01 ਮਈ ਨੂੰ ਮਈ ਦਿਵਸ, 8 ਮਈ ਨੂੰ ਭਗਵਾਨ ਪਰਸ਼ੂ ਰਾਮ ਜਨਮ ਉਤਸਵ, 17 ਮਈ ਨੂੰ ਈਦ-ਉੱਲ-ਜੁਹਾ (ਬਕਰੀਦ), 08 ਜੂਨ ਨੂੰ ਸ਼ਹੀਦੀ ਦਿਵਸ ਸ਼੍ਰੀ ਗੁਰੂ ਅਰਜਨ ਦੇਵ ਜੀ, 18 ਜੂਨ ਨੂੰ ਕਬੀਰ ਜੈਯੰਤੀ, 31 ਜੁਲਾਈ ਨੂੰ ਸ਼ਹੀਦੀ ਦਿਵਸ ਸ਼ਹੀਦ ਉਧਮ ਸਿੰਘ ਜੀ, 15 ਅਗਸਤ ਨੂੰ ਸੁਤੰਤਰਤਾ ਦਿਵਸ, 25 ਅਗਸਤ ਨੂੰ ਜਨਮ ਅਸ਼ਟਮੀ, 30 ਸਤੰਬਰ ਨੂੰ ਮਹਾਰਾਜਾ ਅਗਰਸੈਨ ਜੈਯੰਤੀ, 02 ਅਕਤੂਬਰ ਨੂੰ ਜਨਮ ਦਿਵਸ ਮਹਾਤਮਾ ਗਾਂਧੀ ਜੀ, 09 ਅਕਤੂਬਰ ਨੂੰ ਦੁਸਹਿਰਾ, 15 ਅਕਤੂਬਰ ਨੂੰ ਜਨਮ ਦਿਵਸ ਮਾਹਰਿਸ਼ੀ ਵਾਲਮੀਕਿ ਜੀ, 29 ਅਕਤੂਬਰ ਨੂੰ ਦੀਵਾਲੀ, 30 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ, 14 ਨਵੰਬਰ ਨੂੰ ਗੁਰਪੁਰਬ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, 16 ਨਵੰਬਰ ਨੂੰ ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ, 03 ਦਸੰਬਰ ਨੂੰ ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ, 25 ਦਸੰਬਰ ਨੂੰ ਕ੍ਰਿਸਮਸ ਦਿਵਸ ਅਤੇ 28 ਦਸੰਬਰ ਨੂੰ ਸ਼ਹੀਦੀ ਸਭਾ, ਸ਼੍ਰੀ ਫਤਹਿਗੜ੍ਹ ਸਾਹਿਬ ਸ਼ਾਮਲ ਹਨ। ਇਸ ਤੋਂ ਇਲਾਵਾ ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ 01 ਜਨਵਰੀ ਨੂੰ ਨਵਾਂ ਸਾਲ ਦਿਵਸ, 13 ਜਨਵਰੀ ਨੂੰ ਲੋਹੜੀ, 27 ਜਨਵਰੀ ਨੂੰ ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ, 11 ਫਰਵਰੀ ਨੂੰ ਬਸੰਤ ਪੰਚਮੀ / ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ, 08 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ, 23 ਮਾਰਚ ਨੂੰ ਹੋਲਾ-ਮਹੱਲਾ, 20 ਮਈ ਨੂੰ ਬੁੱਧ ਪੁਰਨਿਮਾ, 14 ਜੂਨ ਨੂੰ ਨਿਰਜਲਾ ਇਕਾਦਸ਼ੀ, 16 ਜੂਨ ਨੂੰ ਮੁਹੱਰਮ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ, 15 ਅਗਸਤ ਨੂੰ ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉੱਲ-ਨਬੀ ਜਾਂ ਈਦ-ਏ-ਮਿਲਾਦ), 01 ਸਤੰਬਰ ਨੂੰ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, 04 ਸਤੰਬਰ ਨੂੰ ਸੰਵਤਸਰੀ ਦਿਵਸ, 05 ਸਤੰਬਰ ਨੂੰ ਜਨਮ ਦਿਵਸ ਬਾਬਾ ਜੀਵਨ ਸਿੰਘ ਜੀ, 09 ਸਤੰਬਰ ਨੂੰ ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ, 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ, 14 ਸਤੰਬਰ ਨੂੰ ਅਨੰਤ ਚਤੁਰਦਸ਼ੀ, 28 ਸਤੰਬਰ ਨੂੰ ਜਨਮ ਦਿਵਸ ਸ: ਭਗਤ ਸਿੰਘ ਜੀ, 16 ਅਕਤੂਬਰ ਨੂੰ ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ, 17 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, 18 ਅਕਤੂਬਰ ਨੂੰ ਕਰਵਾ ਚੌਥ, 30 ਅਕਤੂਬਰ ਨੂੰ ਗੋਵਰਧਨ ਪੂਜਾ, 31 ਅਕਤੂਬਰ ਨੂੰ ਗੁਰਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, 01 ਨਵੰਬਰ ਨੂੰ ਨਵਾਂ ਪੰਜਾਬ ਦਿਵਸ, 04 ਨਵੰਬਰ ਨੂੰ ਛੱਠ ਪੂਜਾ, 10 ਨਵੰਬਰ ਨੂੰ ਜਨਮ ਦਿਵਸ ਸੰਤ ਨਾਮਦੇਵ ਜੀ ਅਤੇ 26, 27 ਅਤੇ 29 ਦਸੰਬਰ ਨੂੰ ਸ਼ਹੀਦੀ ਸਭਾ, ਸ਼੍ਰੀ ਫਤਹਿਗੜ੍ਹ ਸਾਹਿਬ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ ਕਰਮਚਾਰੀ ਕੈਲੰਡਰ ਸਾਲ 2027 ਦੌਰਾਨ 2 ਰਾਖਵੀਆਂ ਛੁੱਟੀਆਂ ਲੈ ਸਕੇਗਾ। ਇਸ ਤੋਂ ਇਲਾਵਾ ਚਾਰ ਅੱਧੇ ਦਿਨ ਦੀਆਂ ਛੁੱਟੀਆਂ ਲੈਣ ਲਈ ਵੀ ਸੂਚੀ ਜਾਰੀ ਕੀਤੀ ਗਈ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.